Haryana Airtel ਕੰਪਨੀ ਦੇ ਅੰਬਾਲਾ ਸਰਵਰ ਦਫ਼ਤਰ 'ਚ ਲੱਗੀ ਅੱਗ

ਏਅਰਟੈੱਲ ਕੰਪਨੀ ਦਾ ਹਰਿਆਣੇ ਦਾ ਸਾਰਾ ਨੈੱਟਵਰਕ ਹੋਇਆ ਠੱਪ  

ਅੰਬਾਲਾ, ਮਾਰਚ 2021( ਇਕਬਾਲ  ਸਿੰਘ ਰਸੂਲਪੁਰ/ ਮਨਜਿੰਦਰ ਗਿੱਲ ) - ਅੰਬਾਲਾ ਤੋਂ ਵੱਡੀ ਖ਼ਬਰ ਹੈ। ਏਅਰਟੈੱਲ ਦੇ ਮੁੱਖ ਸਰਵਰ ਦਫ਼ਤਰ 'ਚ ਅੱਗ ਲੱਗ ਗਈ ਹੈ। ਅੰਬਾਲਾ ਸਥਿਤ ਏਅਰਟੈੱਲ ਕੰਪਨੀ ਦੇ ਇਸ ਦਫ਼ਤਰ ਤੋਂ ਨੈੱਟਵਰਕ ਨੂੰ ਅਪਰੇਟ ਕੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਵਜ੍ਹਾ ਨਾਲ ਹਰਿਆਣਾ 'ਚ ਏਅਰਟੈੱਲ ਦਾ ਨੈੱਟਵਰਕ ਠੱਪ ਹੋ ਗਿਆ। ਬਾਅਦ ਵਿਚ ਇਸ ਵਿਚ ਸੁਧਾਰ ਹੋਇਆ ਤੇ ਹੁਣ ਵੱਖ-ਵੱਖ ਇਲਾਕਿਆਂ 'ਚ ਹੌਲੀ-ਹੌਲੀ ਮੋਬਾਈਲ ਸੇਵਾ ਠੱਪ ਹੋ ਰਹੀ ਹੈ।

ਅੰਬਾਲਾ ਜਗਾਧਰੀ ਰਾਸ਼ਟਰੀ ਰਾਜਮਾਰਗ 'ਤੇ ਸਾਹਾ 'ਚ ਸਥਿਤ ਏਅਰਟੈੱਲ ਕੰਪਨੀ ਦੇ ਦਫ਼ਤਰ 'ਚ ਅੱਗ ਲੱਗ ਗਈ। ਅੱਗ ਕਰੀਬ 2 ਵਜੇ ਦੇ ਆਸ-ਪਾਸ ਲੱਗੀ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਕੁਝ ਹੀ ਦੇਰ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਪਹੁੰਚ ਗਈਆਂ।

ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਭਾਜੜ ਮੱਚ ਕਈ। ਮੁਲਾਜ਼ਮਾਂ ਨੂੰ ਬਾਹਰ ਕੱਢਿਆ ਗਿਆ। ਫਾਇਰ ਬ੍ਰਿਗੇਡ ਮੁਲਾਜ਼ ਅੱਗ ਨੂੰ ਕਾਬੂ ਕਰਨ ਵਿਚ ਜੁੱਟ ਗਏ ਹਨ। ਉੱਥੇ ਮੌਜੂਦ ਮੁਲਾਜ਼ਮਾਂ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਨੈੱਟਵਰਕ ਆਪਰੇਟ ਕਰਨ ਵਾਲੇ ਇਕਵੀਪਮੈਂਟ ਸੜ ਚੁੱਕੇ ਹਨ। ਉੱਥੇ ਹੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅੱਗ ਦੀ ਵਜ੍ਹਾ ਨਾਲ ਸਰਵਰ ਦਫ਼ਤਰ ਨੂੰ ਨੁਕਸਾਨ ਹੋਇਆ ਹੈ। ਇਸ ਦੀ ਵਜ੍ਹਾ ਨਾਲ ਮੋਬਾਈਲ ਨੈੱਟਵਰਕ ਚਲਾ ਗਿਆ। ਮੋਬਾਈਲ ਤੇ ਇੰਟਰਨੈੱਟ ਬੰਦ ਹੋ ਗਿਆ। ਅੱਗ ਲੱਗਣ ਦੇ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕੇ।