You are here

ਲੁਧਿਆਣਾ

ਲੋਕ ਗਾਇਕ ਗੁਰਮੀਤ ਮੀਤ ਲੈ ਕੇ ਹਾਜ਼ਰ ਹੈ ‘ਖੇਤਾਂ ਤੇ ਕਬਜ਼ਾ’

ਹਠੂਰ,ਦਸੰਬਰ 2020 -(ਕੌਸ਼ਲ ਮੱਲ੍ਹਾ)-ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੇ ਲਾਡਲੇ ਸਗਿਰਦ ਲੋਕ ਗਾਇਕ ਗੁਰਮੀਤ ਮੀਤ ਸਰੋਤਿਆ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੈ ਆਪਣਾ ਸਿੰਗਲ ਟਰੈਕ ‘ਖੇਤਾ ਤੇ ਕਬਜ਼ਾ’।ਇਸ ਸਬੰਧੀ ਗੱਲਬਾਤ ਕਰਦਿਆ ਲੋਕ ਗਾਇਕ ਗੁਰਮੀਤ ਮੀਤ ਨੇ ਦੱਸਿਆ ਕਿ ਗੀਤ ਨੂੰ ਸੰਗੀਤਕ ਧੁਨਾ ਨਾਲ ਸਿੰਗਾਰਿਆ ਹੈ ਤਾਰ ਈ ਬੀਟ ਬ੍ਰੇਕਰ ਨੇ ਅਤੇ ਗੀਤ ਨੂੰ ਕਮਲਬੰਦ ਕੀਤਾ ਹੈ ਪ੍ਰਸਿੱਧ ਗੀਤਕਾਰ ਗੁਰਨੇਕ ਸਿੰਘ ਝਾਬਰ ਯੂ ਐਸ ਏ ਅਤੇ ਬਿੰਦਰ ਪੋ੍ਰਡਕਸਨ ਯੂ ਐਸ ਏ ਨੇ ਰਿਲੀਜ ਕੀਤਾ ਹੈ।ਉਨ੍ਹਾ ਦੱਸਿਆ ਕਿ ਇਹ ਗੀਤ ਸੋਸਲ ਮੀਡੀਆ ਤੇ ਰਿਲੀਜ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾ ਵਿਚ ਵੱਖ-ਵੱਖ ਟੀ ਵੀ ਚੈਨਲਾ ਤੇ ਪ੍ਰਕਾਸਿਤ ਕੀਤਾ ਜਾਵੇਗਾ।ਉਨ੍ਹਾ ਦੱਸਿਆ ਕਿ ਇਹ ਗੀਤ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਨੂੰ ਸਮਰਪਿਤ ਹੈ ਅਤੇ ਇਸ ਗੀਤ ਦੀ ਵੀਡੀਓ ਵੱਖ-ਵੱਖ ਥਾਵਾ ਤੇ ਰੋਸ ਪ੍ਰਦਰਸਨ ਕਰ ਰਹੇ ਕਿਸਾਨ ਵੀਰਾ ਤੇ ਫਿਲਮਾਈ ਗਈ ਹੈ।ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ ਇਸ ਗੀਤ ਨੂੰ ਮਾਣ-ਸਨਮਾਨ ਦੇਣਗੇ।ਇਸ ਮੌਕੇ ਉਨ੍ਹਾ ਪ੍ਰਸਿੱਧ ਗੀਤਕਾਰ ਬਾਪੂ ਦੇਵ ਥਰੀਕੇ ਵਾਲੇ,ਗੀਤਕਾਰ ਅਮਰੀਕ ਤਲਵੰਡੀ,ਗੀਤਕਾਰ ਅਲਬੇਲ ਬਰਾੜ ਅਤੇ ਲੇਖਕ ਜਗਰਾਜ ਸਿੰਘ ਯੂ ਐਸ ਏ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਹਰਜੀਤ ਦੀਪ ਆਦਿ ਹਾਜ਼ਰ ਸਨ।

ਸਾਹਿਤਕਾਰ ਬਲਦੇਵ ਸਿੰਘ ਸੜਕਨਾਵਾ ਦਾ ਵਿਸ਼ੇਸ ਸਨਮਾਨ ਅੱਜ

ਹਠੂਰ,ਦਸੰਬਰ 2020 -(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ,ਸਮੂਹ ਪਿੰਡ ਵਾਸੀਆ ਅਤੇ ਸਮੂਹ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਸ੍ਰੋਮਣੀ ਸ਼ਹੀਦ ਬਾਬ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆ ਅੱਜ 19 ਦਸੰਬਰ ਦਿਨ ਸਨਿੱਚਰਵਾਰ ਨੂੰ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਸਲਾਨਾ ਨਗਰ ਕੀਰਤ ਸਜਾਇਆ ਜਾ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦਿਆ ਸਮੂਹ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਨਗਰ ਕੀਰਤਨ ਮੌਕੇ ਪ੍ਰਸਿੱਧ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੂੰ ‘ਪੰਜਵਾਂ ਸਾਹਿਬਜ਼ਾਦਾ’ ਨਾਵਲ ਲਿਖਣ ਤੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾ ਦੱਸਿਆ ਕਿ ਨਗਰ ਕੀਰਤਨ ਵਿਚ ਗੁਰਮੇਲ ਸਿੰਘ ਰਸੂਲਪੁਰੀ ਦਾ ਢਾਡੀ ਜੱਥਾ ਅਤੇ ਸਵਰਨ ਸਿੰਘ ਰਸੂਲਪੁਰੀ ਦਾ ਕਵੀਸਰੀ ਜੱਥੇ ਗੁਰੂ ਸਾਹਿਬਾ ਦਾ ਇਤਿਹਾਸ ਸੁਣ ਕੇ ਸੰਗਤਾ ਨੂੰ ਨਿਹਾਲ ਕਰੇਗਾ।ਇਸ ਮੌਕੇ ਉਨ੍ਹਾ ਨਾਲ ਮੁੱਖ ਪ੍ਰਬੰਧਕ ਜਸਪਾਲ ਸਿੰਘ,ਜਸਵੀਰ ਸਿੰਘ,ਸੁਖਪ੍ਰੀਤ ਸਿੰਘ,ਅਮਰਜੀਤ ਸਿੰਘ,ਇਕਬਾਲ ਸਿੰਘ,ਅਵਤਾਰ ਸਿੰਘ ਤਾਰਾ,ਸੁਖਵਿੰਦਰ ਸਿੰਘ,ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।

ਇੰਟਰਨੈਸਨਲ ਪੰਥਕ ਦਲ ਨੇ ਬਜੁਰਗਾ ਲਈ ਬਣਾਇਆ ਵਿਸਰਾਮ ਘਰ

ਹਠੂਰ,ਦਸੰਬਰ 2020 -(ਕੌਸ਼ਲ ਮੱਲ੍ਹਾ)-ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਕੁੰਡਲੀ ਬਾਡਰ ਤੇ ਪਿਛਲੇ ਵੀਹ ਦਿਨਾ ਤੋ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਇੰਟਰਨੈਸਨਲ ਪੰਥਕ ਦਲ ਆਲ ਇੰਡੀਆ ਦੇ ਕਨਵੀਨਰ ਜਥੇਦਾਰ ਭਾਈ ਹਰਚੰਦ ਸਿੰਘ ਚਕਰ ਨੇ ਦੱਸਿਆ ਕਿ ਇੰਟਰਨੈਸਨਲ ਪੰਥਕ ਦਲ ਦੇ ਸਰਪ੍ਰਸਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਜਸਵੀਰ ਸਿੰਘ ਖਾਲਸਾ ਦੀ ਅਗਵਾਈ ਹੇਠ ਕਿਸਾਨ ਵਿੰਗ ਵੱਲੋ ਰੋਸ ਧਰਨੇ ਵਿਚ ਪਹੁੰਚੇ ਬਜੁਰਗਾ ਲਈ ਇੱਕ ਵਿਸ਼ੇਸ ਵਿਸਰਾਮ ਘਰ ਤਿਆਰ ਕੀਤਾ ਗਿਆ ਹੈ।ਜਿਸ ਵਿਚ ਇੱਕੋ ਸਮੇਂ 250 ਬਜੁਰਗ ਅਰਾਮ ਕਰ ਸਕਦੇ ਹਨ ਜਿਨ੍ਹਾ ਲਈ ਮੈਡੀਕਲ ਦੀ ਸਹੂਲਤ ਫਰੀ,ਗਰਮ ਬਿਸਤਰੇ ਅਤੇ ਗੁਰੂ ਕਾ ਲੰਗਰ 24 ਘੰਟੇ ਅਟੁੱਤ ਵਰਤਾਇਆ ਜਾਦਾ ਹੈ।ਉਨ੍ਹਾ ਸਮੂਹ ਕਿਸਾਨਾ ਅਤੇ ਮਜਦੂਰਾ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਕੇਂਦਰ ਸਰਕਾਰ ਖਿਲਾਫ ਸੰਘਰਸ ਨੂੰ ਹੋਰ ਸਿਖਰਾ ਤੇ ਲੈ ਕੇ ਜਾਇਆ ਜਾਵੇ ਤਾਂ ਜੋ ਇਹ ਕਿਸਾਨ ਵਿਰੋਧੀ ਕਾਨੂੰਨ ਜਲਦੀ ਰੱਦ ਕਰਵਾਏ ਜਾਣ।ਇਸ ਮੌਕੇ ਉਨ੍ਹਾ ਨਾਲ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕਿਰਪਾ ਸਿੰਘ ਨੱਥੂਵਾਲਾ,ਰਾਜਨੀਤਿਕ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ,ਕੌਮੀ ਐਗਜ਼ੈਕਟਿਵ ਮੈਂਬਰ ਜਥੇਦਾਰ ਭਾਈ ਦਲੀਪ ਸਿੰਘ ਚਕਰ,ਪਰਮਜੀਤ ਸਿੰਘ ਪੰਮਾ,ਸਿਕੰਦਰ ਸਿੰਘ,ਬੂਟਾ ਸਿੰਘ,ਜੱਗਾ ਸਿੰਘ,ਜਗਸੀਰ ਸਿੰਘ,ਗੇਜਾ ਸਿੰਘ ਆਦਿ ਹਾਜ਼ਰ ਸਨ।

ਕਰ ਭਲਾ ਹੋ ਭਲਾ ਵੱਲੋਂ ਸੀਮਿੰਟ ਦੇ ਦੋ ਬੈਂਚ ਸੰਗਤਾਂ ਦੇ ਬੈਠਣ ਲਈ ਬੈਂਚ ਦਾਨ  

ਜਗਰਾਉਂ, ਦਸੰਬਰ  2020 -(ਕਮਲ ਰਾਜ ) 

ਇੱਥੋਂ ਦੇ ਸ਼ਾਸਤਰੀ ਨਗਰ ਸਥਿਤ ਸ੍ਰੀ ਆਨੰਦਪੁਰ ਸਤਿਸੰਗ ਭਵਨ ਨੂੰ ਮੰਗਲਵਾਰ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਸੀਮਿੰਟ ਦੇ ਦੋ ਬੈਂਚ ਸੰਗਤਾਂ ਦੇ ਬੈਠਣ ਲਈ ਦਿੱਤੇ ਗਏ। ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ, ਪ੍ਰਧਾਨ ਰਾਜਨ ਖੁਰਾਣਾ, ਭਰਤ ਖੰਨਾ ਤੇ ਕਪਿਲ ਨਰੂਲਾ ਨੇ ਦੱਸਿਆ ਕਿ ਭਵਨ ਦੇ ਪ੍ਰਬੰਧਕਾਂ ਦੀ ਮੰਗ ਸੀ ਕਿ ਇੱਥੇ ਆਉਣ ਵਾਲੀ ਸੰਗਤ ਨੂੰ ਬੈਠਣ ਲਈ ਬੈਂਚਾਂ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਨੇ ਇਨ੍ਹਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਦੋ ਸੀਮਿੰਟ ਦੇ ਬੈਂਚ ਲਗਵਾਏ ਹਨ। ਭਵਨ ਦੀ ਸੰਚਾਲਕਾ ਪੰਮੀ ਬਾਈ ਨੇ ਸੰਸਥਾ ਵੱਲੋਂ ਬੈਂਚ ਦੇਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ਾਲ ਸ਼ਰਮਾ, ਨਾਨੇਸ਼ ਗਾਂਧੀ ਤੇ ਪੰਕਜ ਅਰੋੜਾ ਹਾਜ਼ਰ ਸਨ।

ਮੋਦੀ ਸਰਕਾਰ ਅੜੀਅਲ ਵਤੀਰਾ ਛੱਡ ਕੇ ਕਾਲੇ ਕਾਨੂੰਨ ਰੱਦ ਕਰੇ:ਹਰਵਿੰਦਰ ਸਿੰਘ ਕਨੇਡਾ

ਸਿਧਵਾ ਬੇਟ ( ਜਸਮੇਲ ਗਾਲਿਬ)

ਕੇਂਦਰ ਦੀ ਮੋਦੀ ਸਰਕਾਰ ਆਪਣਾ ਵਤੀਰਾ ਛੱਡ ਕੇ ਦੇਸ਼ ਦੇ ਅੰਨਦਾਤੇ ਦੀ ਬਾਂਹ ਫੜੇ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਨੌਜਵਾਨ ਹਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ ਨੇ ਪ੍ਰੈਸ ਨੂੰ ਟੈਲੀਫੋਨ ਰਾਹੀਂ ਜਾਣਕਾਰੀ ਦਿੱਤੀ। ਖੇਲਾ ਨੇ ਦੱਸਿਆ ਹੈ ਕਿਦੇਸ਼ ਦੇ ਕਿਸਾਨਾਂ ਦੀ ਮਿਹਨਤ ਸਦਕਾ ਹੀ ਅਨਾਜ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਿਆ ਸੀ ਇਸ ਵਿਚ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਵੱਡਮੁੱਲਾ ਯੋਗਦਾਨ ਹੈ।ਉਨ੍ਹਾਂ ਕਿਹਾ ਹੈ ਕਿ ਮੋਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਦਾ ਸਾਥ ਦੇਣ ਦੀ ਬਜਾਏ ਕਿਸਾਨਾਂ ਦੇ ਨਾਲ ਖੜੇ ਅੱਜ ਦੇਸ਼ ਦਾ ਅੰਨਦਾਤਾ ਸਾਰੇ ਸੰਸਾਰ ਦਾ ਪੇਟ ਪਾਲਣ ਵਾਲਾ ਕਿਸਾਨ ਆਪਣੇ ਹੱਕਾਂ ਖ਼ਾਤਰ ਹੁਣ ਕੜਾਕੇ ਦੀ ਠੰਡ ਵਿੱਚ ਸੜਕਾਂ ਤੇ ਰੁਲ ਰਿਹਾ ਹੈ।ਖੇਲਾ ਨੇ ਵਿਦੇਸ਼ ਤੋਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹੁਣ ਕਿਸਾਨਾਂ ਤੇ ਮਜ਼ਦੂਰਾਂ ਦਾ ਹੋਰ ਇਮਤਿਹਾਨ ਨਾ ਲਵੇ ਅਤੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਕਾਲੇ ਕਾਨੂੰਨ ਬਿਨਾਂ ਕਿਸੇ ਦੇਰੀ ਦੇ ਰੱਦ ਕਰਕੇ ਕਿਸਾਨਾਂ ਦੀ ਮੰਗ ਪੂਰੀ ਕਰੇ।ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਭਾਰਤ ਦੇ ਕਿਸਾਨ ਦਿੱਲੀ ਧਰਨੇ ਤੇ ਬੈਠੇ ਹੋਏ ਹਨ ਉਥੇ ਕੈਨੇਡਾ ਚ ਵਸਦਾ ਸਮੂਹ ਪੰਜਾਬੀ ਭਾਈਚਾਰਾ ਵੀ ਲਗਾਤਾਰ ਅੰਦੋਲਨ ਕਰ ਰਿਹਾ ਹੈ।ਨੌਜਵਾਨ ਖੇਲਾ ਨੇ ਕਿਹਾ ਕਿ ਕਨੇਡਾ ਵਿਚ ਵਸਦੇ ਭਾਰਤੀ ਕਿਸਾਨਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕਰਨਗੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਕਾਲੇ ਕਨੂੰਨ ਰੱਦ ਕਰਨੇ ਚਾਹੀਦੇ ਹਨ

ਐਨ ਆਰ ਆਈ ਸੁਖਵਿੰਦਰ ਸਿੰਘ ਕੈਨੇਡਾ ਵੱਲੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਅਗਵਾੜ ਡਾਲਾ ਵਿਖੇ ਸੰਬਰਸੀਵੱਲ ਬੋਰ ਅਤੇ ਮੋਟਰ ਦੀ ਸੇਵਾ ਕਰਵਾਈ

ਸਿਧਵਾਂ ਬੇਟ (ਜਸਮੇਲ ਗਾਲਿਬ)

ਇੱਥੋਂ ਥੋੜ੍ਹੀ ਦੂਰ ਅਗਵਾੜ  ਡਾਲਾ ਜਗਰਾਓਂ ਵਿਖੇ ਐਨ ਆਰ ਆਈ ਸੁਖਵਿੰਦਰ ਸਿੰਘ ਢੱਟ ਕਨੇਡਾ ਪਿੰਡ ਸ਼ੇਖੂਪੁਰਾ ਨੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਅਗਵਾੜ ਡਾਲਾ ਵਿਖੇ ਸੰਬਰਸੀਵਾਲ ਵਾਲੇ ਬੋਰ ਅਤੇ ਮੋਟਰ ਲਗਾਉਣ ਦੀ ਸੇਵਾ ਕਰਵਾਈ ਗਈ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੁਖਵਿੰਦਰ ਸਿੰਘ ਕੈਨੇਡਾ ਨੇ ਕਿਹਾ ਹੈ ਕਿ ਮੈਂ ਆਪਣੇ ਵੱਲੋਂ ਕਿਸੇ ਵੀ ਗੁਰਦੁਆਰੇ ਵਿਚ ਸੰਬਰਸੀਵਲ ਬੋਰ ਅਤੇ ਮੋਟਰ ਦੀ ਸੇਵਾ ਕਰਵਾੳਉਣੀ ਸੀ। ਇਸ ਲਈ ਅੱਜ ਮੈਨੂੰ ਅਗਵਾੜ ਡਾਲਾ ਵਿਚ ਪਤਾ ਲੱਗਾ ਕਿ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸੰਬਰਸੀਵੱਲ ਬੋਰ ਦੀ ਅਤੇ ਮੋਟਰ ਦੀ ਜ਼ਰੂਰਤ ਹੈ। ਇਸ ਲਈ ਮੇਰੇ ਮਨ ਵਿਚ ਸ਼ਰਧਾ ਸੀ ਤੇ ਮੈ ਅੱਜ ਅਗਵਾੜ ਡਾਲਾ ਵਿਚ ਪਹੁੰਚਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਵਿੱਚ ਜੋ ਵੀ ਸੰਬਰਸੀਵਲ ਬੋਰ ਅਤੇ ਮੋਟਰ ਦਾ ਦੋ ਵੀ ਖਰਚਾ ਆਵੇਗਾ ਉਹ ਮੇਰੇ ਵਲੋ ਸੇਵਾ ਕੀਤੀ ਜਾਵੇਗੀ। ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਐਨ ਆਰ ਆਈ ਸੁਖਵਿੰਦਰ ਸਿੰਘ ਕਨੇਡਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਏਸ ਸਮੇਂ ਮਨਦੀਪ ਸਿੰਘ ਢੱਟ,ਡਾਕਟਰ ਇਕਬਾਲ ਸਿੰਘ ਕੌਂਸਲਰ, ਗੁਰਦਿੱਤ ਸਿੰਘ ਰਾਏ,ਗੁਰਮੇਲ ਸਿੰਘ ਰਾਏ,ਰਾਮ ਸਿੰਘ, ਕੁਲਵੰਤ ਸਿੰਘ ਬਿੱਲਾ ਸਿੰਘ ਆਦਿ ਹਾਜ਼ਰ ਸਨ।

 

ਸੰਵਿਧਾਨ ਨਾਲ ਛੇੜਛਾੜ ਅਤੇ ਖੇਤੀ ਬਿੱਲਾਂ ਨੂੰ ਮਨਜ਼ੂਰ ਨਹੀਂ ਹੋਣ ਦੇਵਾਂਗੇ ।ਕੈਪਟਨ ਸਾਧੂ,ਕਰਨਲ ਲਾਭ            

ਸਾਬਕਾ ਫ਼ੌਜੀ ਸੈਨਿਕਾਂ ਵੱਲੋਂ ਮੋਦੀ ਨੂੰ ਚਿਤਾਵਨੀ 

ਮਹਿਲ ਕਲਾਂ/ਬਰਨਾਲਾ-ਦਸੰਬਰ  2020  -(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਨੇ ਜੋ 3 ਕਿਸਾਨ ਵਿਰੋਧੀ ਲੋਕ ਸਭਾ ਅਤੇ ਰਾਜ ਸਭਾ ਵਿੱਚ ਬੈੱਲ ਪਾਸ ਕੀਤੇ ਹਨ ਸਰਾਸਰ ਗ਼ਲਤ ਹਨ ਅਤੇ ਲਗਾਤਾਰ ਸੰਵਿਧਾਨ ਨਾਲ ਛੇੜ ਛਾੜ ਨਹੀਂ ਕਰਨ ਦਿੱਤੀ ਜਾਵੇਗੀ ।ਇਨ੍ਹਾਂ ਫ਼ੈਸਲਿਆਂ ਖਿਲਾਫ਼ ਪੰਜਾਬ ਦੀਆ ਕਿਸਾਨ ਜਥੇਬੰਦੀਆਂ  ਦਿਨ ਰਾਤ ਲਗਾਤਾਰ ਮਹੀਨਿਆਂ ਤੋਂ ਜੀ ਟੀ ਰੋੜ, ਰੇਲਵੇ ਸਟੇਸ਼ਨਾਂ ਤੇ ਠੰਢੀਆਂ ਰਾਤਾਂ ਵਿੱਚ ਸੰਘਰਸ਼ ਕਰ ਰਹੇ ਹਨ।ਬਦਕਿਸਮਤੀ ਕਿਸਾਨਾਂ ਦੀ ਕੇ ਮੋਦੀ ਸਰਕਾਰ ਨੂੰ ਇਨ੍ਹਾਂ ਦੇ ਸੰਘਰਸ਼ਾਂ ਦੀ ਸਮਝ ਨਹੀਂ ਆਈ ਪੰਜਾਬ ਦੀਆ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਦਾ ਹਰ ਵਰਗ ਜਾਤ-ਪਾਤ ਭਰਮ ਭੁਲੇਖੇ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਅੱਜ ਦਿੱਲੀ ਵਿਖੇ ਜਾ ਕੇ ਸੰਘਰਸ਼ ਕਰ ਰਿਹਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਲ ਇੰਡੀਆ ਐਕਸ ਸਰਵਿਸਮੈਨ ਲੀਗ ਜਥੇਬੰਦੀ ਬਰਨਾਲਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ  ਕਰਨਲ ਲਾਭ ਸਿੰਘ ਅਤੇ ਕੈਪਟਨ ਸਾਧੂ ਸਿੰਘ ਮੂੰਮ ਨੇ ਕਿਹਾ ਕਿ ਕਿਸਾਨਾਂ ਵਿਰੁੱਧ ਪਾਸ ਕੀਤੇ ਗੲੇ 3 ਕਾਲੇ ਕਾਨੂੰਨ ਕਿਸਾਨ,ਮਜਦੂਰ ਅਤੇ ਮਿਹਨਤਕਸ ਲੋਕਾਂ ਦੇ ਜਮਹੂਰੀ ਅਧੀਕਾਰਾਂ ੳੁਪਰ ਸਰਾਸਰ ਡਾਕਾ ਹੈ। ਪੰਜਾਬ ਦੇ ਕਿਸਾਨ ੲਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਨਗੇ ਅਤੇ ਉਨ੍ਹਾਂ ਦੇ ੲਿਰਾਦਿਅਾਂ ਨੂੰ ਬੂਰ ਨਹੀਂ ਪੈਣ ਦੇਣਗੇ। ਪੰਜਾਬ ਦੇ ਬੱਚਿਆਂ ਤੋਂ ਲੈ ਕੇ ਬਜੁਰਗ,ਨੌਜਵਾਨ ਮਾਤਾ,ਭੈਣਾਂ ਜਾਗ ਚੁੱਕੇ ਹਨ ਅਤੇ ਹਰ ਇੱਕ ਪਰਵਾਰ ਅਣਮਿੱਥੇ ਲਈ  ਧਰਨਿਆਂ ਵਿੱਚ ਸੜਕਾਂ ਤੇ ਉਤਰ ਆਇਆ ਹੈ। ਪੰਜਾਬ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ਇਤਿਹਾਸ ਗਵਾਹ ਹੈ। ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦੇ ਨਾਲ ਹਰ ਮੁਸੀਬਤ ਦਾ ਸਾਹਮਣਾ ਕਰਨਾ ਜਾਣਦੇ ਨੇ ਅਤੇ ਜਿੱਤਾਂ ਪ੍ਰਾਪਤ ਕਰਦੇ ਹਨ । ਕਿਸਾਨ ਸੰਘਰਸ ਕਮੇਟੀਆ ਦਾ ਸਵਾਗਤ ਕਰਦੇ ਹੋੲੇ ਅਖੀਰ ਵਿੱਚ ਕਰਨਲ ਲਾਭ ਸਿੰਘ ਅਤੇ ਕੈਪਟਨ ਸਾਧੂ ਸਿੰਘ ਜੀ ਨੇ ਕਿਹਾ ਕਿ ਪੰਜਾਬ ਵਾਸੀ ਕਿਸਾਨ ਤੇ ਖੇਤੀ ਨੂੰ ਬਚਾੳੁਣ ਲੲੀ ਜਥੇਬੰਦੀਆਂ ਦੇ ਹਰ ਫੈਸਲੇ ਨਾਲ ਚਟਾਨ ਵਾਂਗ ਖੜ ਹਨ ।

ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾਂ ਵੱਲੋਂ ਆਪਣੀ ਜੀਵਨ ਲੀਲਾ ਕਿਸਾਨੀ ਸੰਘਰਸ਼ ਦੌਰਾਨ ਸਮਾਪਤ ਕਰ ਲੈਣਾ -VIDEO

ਬਾਬਾ ਜੀ ਦਾ ਜੱਦੀ ਪਿੰਡ ਗੁਰੂਸਰ ਕਾਉਂਕੇ ਨਜ਼ਦੀਕ ਨਾਨਕਸਰ ਜਗਰਾਉਂ ਦੇ   ਵਾਸੀਆਂ ਦਾ ਕੀ ਕਹਿਣਾ ਹੈ ਬਾਬਾ ਜੀ ਦੀ ਸ਼ਹਾਦਤ ਬਾਰੇ    

ਜਗਰਾਉਂ, ਦਸੰਬਰ  2020 -(ਗੁਰਕੀਰਤ ਜਗਰਾਉਂ/ ਗੁਰਦੇਵ ਗ਼ਾਲਿਬ  )-  

ਸਰਕਾਰ ਦੇ ਬਣਾਏ ਕਾਲੇ ਕਾਨੂੰਨਾਂ ਤੋਂ ਦੁਖੀ ਕਿਸਾਨਾਂ ਦੀ ਹਾਲਤ ਦੇਖ ਮਹਾਂਪੁਰਸ਼ਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ  ਕਰ ਲੈਣਾ  ਸਮੁੱਚੇ ਸਮਾਜ ਨੂੰ ਅੱਜ ਇਕ ਬਹੁਤ ਵੱਡਾ ਸੁਨੇਹਾ ਦਿੰਦਾ ਹੈ  ਜਨ ਸ਼ਕਤੀ ਨਿੳੂਜ਼ ਪੰਜਾਬ ਦੀ ਟੀਮ ਪਹੁੰਚੀ ਬਾਬਾ ਜੀ ਦੇ ਜੱਦੀ ਪਿੰਡ ਗੁਰੂਸਰ ਕਾਉਂਕੇ ਜੋ ਕਿ ਨਾਨਕਸਰ ਤੋਂ ਤਕਰੀਬਨ ਇੱਕ ਕਿਲੋਮੀਟਰ ਦੀ ਦੂਰੀ  ਤੇ ਸਥਿਤ ਹੈ  ।ਜਦੋਂ ਸਾਡੇ ਪ੍ਰਤੀਨਿਧ ਗੁਰਕੀਰਤ ਸਿੰਘ ਜਗਰਾਉਂ ਅਤੇ ਗੁਰਦੇਵ  ਸਿੰਘ ਗਾਲਿਬ  ਨੇ ਪਿੰਡ ਵਾਸੀਆਂ ਤੋਂ ਬਾਬਾ ਜੀ ਦੇ ਜੀਵਨ ਬਾਰੇ ਜਾਣਿਆ ਤਾਂ ਬਾਬਾ ਜੀ ਦੀ ਵਿਚਾਰਧਾਰਾ ਜੋ ਸੰਤ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਹੋਣੀ ਚਾਹੀਦੀ ਸੀ ਤਾਂ ਇੱਕ ਬਹੁਤ ਵੱਡਾ ਸੁਨੇਹਾ ਮਿਲਿਆ  ।  ਇਹ ਸਾਰੀ ਗੱਲਬਾਤ ਤੁਸੀਂ ਵੀਡੀਓ ਰਾਹੀਂ ਸੁਣ ਅਤੇ ਦੇਖ ਸਕਦੇ ਹੋ  ।ਬਾਬਾ ਜੀ ਦੀ ਸ਼ਹਾਦਤ ਕਿਤੇ ਨਾ ਕਿਤੇ ਕਿਸਾਨੀ ਸੰਘਰਸ਼ ਨੂੰ ਇੱਕ ਨਵੇਂ ਮੋੜ ਤੇ ਲੈ ਕੇ ਜਾਵੇਗੀ  ।  ਬਾਬਾ ਜੀ ਦੇ ਅੰਤਿਮ ਸੰਸਕਾਰ ਅੱਜ ਕਰਨਾਲ ਲਾਗੇ ਪਿੰਡ ਸੀਂਗੜਾ ਜਿੱਥੇ ਬਾਬਾ ਜੀ ਦਾ ਇਸ ਸਮੇਂ ਰੈਣ ਬਸੇਰਾ ਸੀ  ਵਿਖੇ ਹੋਣਗੇ ।  

ਪਿੰਡ ਗਾਲਬ ਰਣ ਸਿੰਘ ਤੋਂ ਕਿਸਾਨੀ ਸੰਘਰਸ਼ ਲਈ ਚੌਥਾ ਜਥਾ ਰਵਾਨਾ -VIDEO

ਜਗਰਾਉਂ, ਦਸੰਬਰ 2020 -( ਜਸਮੇਲ ਗ਼ਾਲਿਬ )

ਪਿਛਲੇ 21 ਦਿਨਾਂ ਤੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਦਿੱਲੀ ਵਿੱਚ ਕਿਸਾਨ ਮਾਰੂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ । ਜਿਸ ਵਿੱਚ ਪਿੰਡ ਗਾਲਬ ਰਣ ਸਿੰਘ ਤੋਂ  ਅੱਜ  ਚੌਥਾ ਜਥਾ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਲਈ ਰਵਾਨਾ ਹੋਇਆ।  

ਲੁੱਟ ਖੋਹ ਕਰਨ ਦੇ ਇਰਾਦੇ ਨਾਲ ਘਰ ਅੰਦਰ ਵੜੇ ਰੋਲਾ ਪਾਉਂਣ ਤੇ ਦੋੜੇ

ਜਗਰਾਉਂ, ਦਸੰਬਰ 2020-(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਸ਼ਹਿਰ ਵਿੱਚ ਆਏ ਦਿਨ ਲੁਟਾਂ ਖੋਹਾਂ ਕਰਨ ਵਾਲੇ ਗਿਰੋਹ ਸਰਗਰਮ ਹਨ, ਕਦੇ ਰਾਹਗੀਰਾਂ ਤੋਂ ਪਰਸ ਮੋਬਾਈਲ ਖੋਹ ਕੇ ਦੋੜ ਜਾਂਦੇ ਹਨ ਅਤੇ ਕਦੇ ਚੋਰ ਬੇਖੋਫ ਹੋ ਕੇ ਘੁੰਮਦੇ ਹਨ, ਅੱਜ ਜਗਰਾਉਂ ਦੇ ਪ੍ਰਮੁੱਖ ਗਰੇਵਾਲ ਕਾਲੋਨੀ ਅੰਦਰ ਉਦੋਂ ਰੋਲਾ ਪੈ ਗਿਆ ਜਦੋਂ ਦੋ ਲੜਕੇ ਮੋਕਾ ਦੇਖਦੇ ਹੀ ਇਕ ਘਰ ਅੰਦਰ ਵੜੇ ਰੋਲਾ ਪਾਉਂਣ ਤੇ ਇਹ ਦੋੜ ਗ ਏ ਰੋਲਾ ਰੱਪਾ ਸੁਣ ਕੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੁੱਟ ਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਲਈ ਭਾਲ ਸ਼ੁਰੂ ਕਰ ਦਿੱਤੀ ਹੈ।