ਜਗਰਾਉਂ ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਪਿਛਲੇ 26 ਦਿਨ ਤੋਂ ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਚਲ ਰਹੇ ਸੰਘਰਸ਼ ਵਿੱਚ ਜਾਨਾਂ ਗਵਾ ਚੁਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਇਥੇ ਸੰਯੁਕਤ ਮੋਰਚੇ ਦੇ ਸੱਦੇ ਤੇ ਕੁਲ ਹਿੰਦ ਕਿਸਾਨ ਸਭਾ ਜਗਰਾਓਂ ਤਹਿਸੀਲ ਸਕੱਤਰ ਗੁਰਦੀਪ ਸਿੰਘ ਕੋਟ ਉਮਰਾ, ਤਹਿਸੀਲ ਪ੍ਰਧਾਨ ਗੁਰਮੀਤ ਸਿੰਘ ਮੀਤਾ, ਮੀਤ ਪ੍ਰਧਾਨ ਲਖਵੀਰ ਸਿੰਘ, ਮਧੇਪੁਰਾ ਦੀ ਅਗਵਾਈ ਵਿਚ ਕਿਸਾਨ ਮੋਰਚੇ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਮਧੇਪੁਰਾ,ਪਰਜੀਆ, ਕੋਟ ਉਮਰਾ, ਬਾਘੀਆਂ ਖ਼ੁਰਦ, ਅਤੇ ਵੱਖ-ਵੱਖ ਪਿੰਡਾਂ ਵਿੱਚ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਇਸ ਸਮੇਂ ਸੀਟੁ ਆਗੂ ਮੁਖਤਿਆਰ ਸਿੰਘ ਢੋਲਣ, ਖੜਕ ਸਿੰਘ ਭਗਵਾਨ ਸਿੰਘ ਬਾਘੀਆਂ, ਗੁਰਦੀਪ ਸਿੰਘ ਬਾਘੀਆਂ, ਗੁਰਵਿੰਦਰ ਸਿੰਘ ਦਿਉਲ, ਵੀਰ ਸਿੰਘ ਆਦਿ ਕਿਸਾਨ ਤੇ ਮਜ਼ਦੂਰ ਆਗੂ ਸ਼ਾਮਲ ਸਨ।