ਪੰਜ ਪਿਆਰਿਆਂ ਦੀ ਅਗਵਾਈ ਚ ਸਜਾਇਆ ਗਿਆ ਨਗਰ ਕੀਰਤਨ

ਗੱਤਕਾ ਪਾਰਟੀ ਦੇ ਜ਼ਾਹਰ ਬਣੇ ਖਿੱਚ ਦਾ ਕੇਂਦਰ

ਅਜੀਤਵਾਲ, ਦਸੰਬਰ 2020 (ਬਲਵੀਰ ਸਿੰਘ ਬਾਠ)   ਇਤਿਹਾਸਕ ਪਿੰਡ ਚੂਹੜਚੱਕ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਯੋਗ ਅਗਵਾਈ ਹੇਠ  ਸ਼੍ਰੋਮਣੀ ਸ਼ਹੀਦ  ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਪੁਰਬ  ਸ਼ਰਧਾਪੂਰਵਕ ਮਨਾਉਂਦਿਆਂ ਅੱਜ  ਪੰਜ ਪਿਆਰਿਆਂ ਦੀ ਅਗਵਾਈ ਹੇਠ  ਨਗਰ ਕੀਰਤਨ ਸਜਾਇਆ ਗਿਆ  ਨਗਰ ਕੀਰਤਨ ਚ ਸੰਗਤਾਂ ਨੇ ਵਧ ਚਡ਼੍ਹ ਕੇ ਆਪਣਾ ਯੋਗਦਾਨ ਪਾਇਆ  ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਪਰਿਕਰਮਾ ਕਰਦਾ ਹੋਇਆ  ਅੰਤਮ ਪੜਾਅ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ  ਇਸ ਨਗਰ ਕੀਰਤਨ ਵਿਚ ਰਾਗੀ ਢਾਡੀ ਕੀਰਤਨੀ ਜਥੇ ਆਦਿ ਨੇ ਹਾਜ਼ਰੀ ਲਵਾਈ  ਇਸ ਤੋਂ ਇਲਾਵਾ ਗੱਤਕਾ ਪਾਰਟੀ ਦੇ ਜੌਹਰ ਵੀ ਬਣੇ ਖਿੱਚ ਦਾ ਕੇਂਦਰ  ਇਸ ਸਮੇਂ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਪ੍ਰਧਾਨ ਕੁਲਦੀਪ ਸਿੰਘ ਚੂਹੜਚੱਕ  ਗੁਰਦੁਆਰਾ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਪੱਪੂ ਬਾਬਾ ਸੁਰਜੀਤ ਸਿੰਘ ਬਾਬਾ ਕੁਲਦੀਪ ਸਿੰਘ  ਦੋਨਾਂ ਨਗਰਾਂ ਦੇ ਪੰਚਾਇਤ ਮੈਂਬਰ ਅਤੇ ਮੋਹਤਬਰ ਵਿਅਕਤੀ  ਹਾਜ਼ਰ ਸਨ  ਇਸ ਨਗਰ ਕੀਰਤਨ ਵਿੱਚ ਢਾਡੀ ਜਥਾ ਭਾਈ  ਪ੍ਰਿਤਪਾਲ ਸਿੰਘ ਪਾਰਸ ਨੇ ਸੰਗਤਾਂ ਨੂੰ ਗੁਰਬਾਣੀ ਜਸ ਸਰਵਣ ਕਰਵਾਇਆ