ਬਜ਼ੁਰਗ ਦੀ ਦਾਸਤਾਨ ਨੂੰ ਜਨ ਸ਼ਕਤੀ ਨਿਊਜ਼ ਪੰਜਾਬ ਦੀ ਟੀਮ ਵੱਲੋਂ ਲਿਆਂਦਾ ਗਿਆ ਸੀ ਲੋਕ ਕਚਹਿਰੀ ਵਿੱਚ
ਚੰਡੀਗੜ੍ਹ ,18 ਜੁਲਾਈ ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ) ਅੰਤਾਂ ਦੀ ਗਰੀਬੀ ਹੰਢਾ ਰਹੇ ਮੋਗਾ ਦੇ 100 ਸਾਲਾ ਬਜ਼ੁਰਗ ਹਰਬੰਸ ਸਿੰਘ ਵੱਲੋਂ ਬਿਰਧ ਉਮਰੇ ਗੰਿਢਆਂ ਦੀ ਰੇਹੜੀ ਲਗਾ ਕੇ ਆਪਣੇ ਪੋਤੇ ਪੋਤੀਆਂ ਦਾ ਿਢੱਡ ਭਰਨ ਦੀ ਦਰਦਨਾਕ ਦਾਸਤਾਨ ਸੁਣਦਿਆਂ ਭਾਵੁਕ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਪੰਜ ਲੱਖ ਰੁਪਏ ਸਹਾਇਤਾ ਵਜੋਂ ਮਨਜ਼ੂਰ ਕੀਤੇ ਹਨ ਅਤੇ ਹਰਬੰਸ ਸਿੰਘ ਦੇ ਪੁੱਤਰ ਦੀ ਮੌਤ ਤੋਂ ਬਾਅਦ ਉਸ ਵੱਲੋਂ ਆਪਣੇ ਪੋਤੇ ਪੋਤੀ ਦੀ ਕੀਤੀ ਜਾ ਰਹੀ ਪਾਲਣ ਪੋਸ਼ਣ ਦੇ ਮੱਦੇਨਜ਼ਰ ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮਾ ਵਿਚ ਪੰਜਾਬ ਸਰਕਾਰ ਵੱਲੋਂ ਉਠਾਉਣ ਦਾ ਫੈਸਲਾ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਹਰਬੰਸ ਸਿੰਘ ਦੀ ਇਸ ਜ਼ਿੰਦਾਦਿਲੀ ਨੂੰ ਸਲਾਮ ਕੀਤਾ ਹੈ। ਜ਼ਿਕਰਯੋਗ ਹੈ ਕਿ ਮੋਗਾ ਦੇ ਬਜ਼ੁਰਗ ਹਰਬੰਸ ਸਿੰਘ ਦੇ ਪੁੱਤਰ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਨੂੰਹ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੀ, ਉਸ ਸਮੇਂ ਤੋਂ ਬਾਅਦ 100 ਸਾਲਾ ਹਰਬੰਸ ਸਿੰਘ ਆਪਣੇ ਪੋਤੇ ਪੋਤੀ ਦੇ ਪਾਲਣ ਪੋਸ਼ਣ ਲਈ ਰੋਜ਼ਾਨਾ ਗੰਢੇ ਵੇਚ ਕੇ ਗੁਜ਼ਾਰਾ ਕਰ ਰਿਹਾ ਸੀ । ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ । ਅਸੀਂ ਜਨਸ਼ਕਤੀ ਨਿੳੂਜ਼ ਪੰਜਾਬ ਰਾਹੀਂ ਖ਼ਬਰ ਵੀਡੀਓ ਜੋ ਲੋਕਾਂ ਦੀ ਕਚਹਿਰੀ ਵਿਚ ਅਸੀਂ ਰੱਖੀ ਸੀ ਉਸ ਦਾ ਲਿੰਕ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਉਸ ਬਜ਼ੁਰਗ ਦੀ ਉਹ ਦਾਸਤਾਨ ਦੇਖਣ ਲਈ ਤੁਸੀਂ ਵੀ ਜ਼ਰੂਰ ਇਸ ਵੀਡੀਓ ਨੂੰ ਦੇਖ ਲਵੋ Facebook Link ; https://fb.watch/6PQ_2uHi22/