ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਕਲੇਮ ਕੇਸ/ਨੌਕਰੀ ਲਈ ਬਿਨ੍ਹਾਂ ਫੀਸ ਤੋਂ ਕੇਸ ਲੜ ਰਹੇ ਐਡਵੋਕੇਟ ਵੀਰਾਂ ਦਾ ਧੰਨਵਾਦ-ਗੁਰਤੇਜ ਸਿੰਘ ਤੇਜ਼ਾ,ਜਤਿੰਦਰ ਸਿੰਘ ਟੀਟੂ

ਜਗਰਾਉਂ (ਮਨਜਿੰਦਰ ਸਿੰਘ) ਕਿਸਾਨਾਂ ਦਾ ਕਿਸਾਨੀ ਅੰਦੋਲਨ ਲਗਾਤਾਰ ਦਿੱਲੀ ਵਿੱਚ ਭੱਖਦਾ ਜਾ ਰਿਹਾ ਹੈ ਇਹ ਅੰਦੋਲਨ ਲਗਾਤਾਰ 22 ਦਿਨ ਤੋਂ ਚੱਲ ਰਿਹਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ 22 ਦਿਨਾਂ ਵਿੱਚ  22 ਕਿਸਾਨ ਸ਼ਹੀਦ ਹੋ ਗਏ ਹਨ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਸਾਡੇ ਐਡਵੋਕੇਟ ਵੀਰ ਬਿਨਾਂ ਕਿਸੇ ਫੀਸ ਤੋਂ ਕਲੇਮ ਕੇਸ ਜਾਂ ਪਰਿਵਾਰ ਨੂੰ ਨੌਕਰੀ ਲਈ ਲੜ ਰਹੇ ਹਨ ਇਨ੍ਹਾਂ ਸਾਰੇ ਵੀਰਾਂ ਦਾ ਗੁਰਤੇਜ ਸਿੰਘ ਤੇਜ਼ਾ ਅਸਟ੍ਰੇਲੀਆ ਅਤੇ ਜਤਿੰਦਰ ਸਿੰਘ ਟੀਟੂ ਅਮਰੀਕਾ ਵਾਲੇ ਨੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਹਰ ਕਿਸਾਨ ਅਤੇ ਐਡਵੋਕੇਟ ਵੀਰ ਦੇ ਨਾਲ ਹਾਂ