ਐਨ ਆਰ ਆਈ ਪਰਿਵਾਰ ਵੱਲੋਂ ਦਿਲੀ ਸੰਘਰਸ਼ ਵਾਸਤੇ ਰਾਸ਼ਨ ਦੀ ਸੇਵਾ ਭੇਜੀ ਗਈ

ਜਿੰਦਰ ਸਿੰਘ ਡੇਅਰੀ ਵਾਲੇ ਦੀ ਅਗਵਾਈ ਚ ਤਿੰਨ ਗੱਡੀਆਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ

ਅਜੀਤਵਾਲ, ਦਸੰਬਰ 2020  (ਬਲਵੀਰ ਸਿੰਘ ਬਾਠ)  ਸੈਂਟਰ ਦੀ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ  ਕਿਸਾਨਾਂ ਨਾਲ ਅਤੇ ਮਜ਼ਦੂਰਾਂ ਨਾਲ ਵੱਡਾ ਧੋਖਾ ਕੀਤਾ  ਗਿਆ ਇਨ੍ਹਾਂ ਬਿਲਾਂ ਨੂੰ ਰੱਦ ਕਰਵਾਉਣ ਵਾਸਤੇ ਦੇਸ਼ ਭਰ ਤੋਂ ਕਿਸਾਨ ਦਿੱਲੀ ਵਿਖੇ ਕਿਸਾਨ ਅੰਦੋਲਨ ਕਰ ਰਹੇ ਹਨ  ਇਸ ਅੰਦੋਲਨ ਵਿਚ ਹਰ ਇਕ ਵਰਗ ਹਰ ਇੱਕ ਪਰਿਵਾਰ ਦਾ ਬੱਚਾ ਬੱਚਾ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ  ਉੱਥੇ ਹੀ ਅੱਜ ਪਿੰਡ ਚੂਹੜਚੱਕ ਤੋਂ ਇਕ ਐਨਆਰਆਈ ਪਰਿਵਾਰ ਕੈਪਟਨ ਚਮਕੌਰ ਸਿੰਘ ਅਮਰੀਕਾ ਵਾਲੇ ਦੇ ਪਰਿਵਾਰ ਵੱਲੋਂ ਕਿਸਾਨੀ ਅੰਦੋਲਨ ਵਾਸਤੇ ਲੰਗਰ ਦੀ ਸੇਵਾ ਕੀਤੀ ਗਈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿੰਦਰ ਸਿੰਘ ਡੇਅਰੀ ਵਾਲੇ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ ਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਤਿੰਨ ਗੱਡੀਆਂ ਦਾ ਕਾਫ਼ਲਾ  ਦਿੱਲੀ ਵਿਖੇ ਚੱਲ ਰਿਹੈ ਕਿਸਾਨੀ ਅੰਦੋਲਨ ਵਿਚ  ਰਾਸ਼ਨ ਦੀ ਰਸਦ ਲੈ ਕੇ ਜਾ ਰਿਹਾ ਹੈ  ਅੱਜ ਪਿੰਡ ਚੂਹੜਚੱਕ ਤੋਂ ਇਸ ਸਮੇਂ ਪੰਚਾਇਤ ਮੈਂਬਰ ਹਰਦਿਆਲ ਸਿੰਘ  ਪ੍ਰਿੰਸ ਸੰਧੂ  ਮੈਂਬਰ ਰੇਸ਼ਮ ਸਿੰਘ  ਪ੍ਰਭਾ ਮਾਸਟਰ ਮਨੀ ਚੂਹੜਚੱਕ  ਬਹਾਦਰ ਸਿੰਘ ਤੋਂ ਇਲਾਵਾ ਨੌਜਵਾਨ ਵੀਰ ਹਾਜ਼ਰ ਸਨ