ਚੰਡੀਗੜ੍ਹ,ਫਰਵਰੀ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ ਸਰਕਾਰ ਵਲੋਂ ਅੱਜ 5 ਆਈਪੀਐੱਸ ਅਧਿਕਾਰੀਆਂ ਨੂੰ ਇੰਸਪੈਕਟਰ ਜਨਰਲ ਪੁੁਲਿਸ (ਆਈਜੀਪੀ) ਅਤੇ ਡੀਆਈਜੀ ਵਜੋਂ ਪਦਉੱਨਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੁੁਲਿਸ ਕਮਿਸ਼ਨਰ (ਸੀ.ਪੀ) ਅੰਮਿ੍ਤਸਰ ਵਜੋਂ ਤਾਇਨਾਤ ਸੁੁਖਚੈਨ ਸਿੰਘ ਗਿੱਲ ਆਈਪੀਐੱਸ, ਐੱਨਆਈਏ ਵਿੱਚ ਡੈਪੂਟੇਸ਼ਨ ’ਤੇ ਸੇਵਾ ਨਿਭਾ ਰਹੇ ਆਸ਼ੀਸ਼ ਚੌਧਰੀ ਅਤੇ ਡੀਆਈਜੀ ਜਲੰਧਰ ਰਣਬੀਰ ਸਿੰਘ ਖੱਟੜਾ ਨੂੰ ਆਈਜੀਪੀ ਵਜੋਂ ਤਰੱਕੀ ਦਿੱਤੀ ਗਈ ਹੈ ।
ਜਦਕਿ ਦੋ ਆਈਪੀਐੱਸ ਅਧਿਕਾਰੀ ਜਿਹਨਾਂ ਵਿੱਚ ਧਨਪ੍ਰੀਤ ਕੌਰ (2006 ਬੈਚ) ਅਤੇ ਪੁੁਲਿਸ ਹੈੱਡਕੁੁਆਰਟਰ ਵਿਖੇ ਤਾਇਨਾਤ ਏਆਈਜੀ ਪ੍ਰਸੋਨਲ ਐਸ ਬੂਪਤੀ (2007 ਬੈਚ) ਨੂੰ ਡੀਆਈਜੀ ਵਜੋਂ ਤਰੱਕੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਿੱਧੇ ਭਰਤੀ ਹੋਏ ਆਈਪੀਐੱਸ ਅਧਿਕਾਰੀਆਂ ਨੂੰ 18 ਸਾਲ ਦੀ ਸੇਵਾ ਸਫਲਤਾਪੂਰਵਕ ਮੁੁਕੰਮਲ ਹੋਣ ਤੋਂ ਬਾਅਦ ਆਈਜੀਪੀ ਵਜੋਂ ਤਰੱਕੀ ਦਿੱਤੀ ਜਾਂਦੀ ਹੈ ਜਦੋਂ ਕਿ 14 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਆਈਪੀਐੱਸ ਅਧਿਕਾਰੀ ਨੂੰ ਡੀਆਈਜੀ ਵਜੋਂ ਪਦਉੱਨਤ ਕੀਤਾ ਜਾਂਦਾ ਹੈ।