ਹਠੂਰ, ਦਸੰਬਰ 2020 -(ਕੌਸ਼ਲ ਮੱਲ੍ਹਾ)-ਸਥਾਨਿਕ ਪੁਲਿਸ ਨੇ ਇੱਕ ਵਿਅਕਤੀਆਂ ਨੂੰ 480 ਸਰਾਬ ਦੀਆ ਬੋਤਲਾ ਫਸਟ ਚੁਆਇਸ ਦੇਸੀ ਮਸਾਲੇਦਾਰ ਫਾਰ ਸੇਲ ਹਰਿਆਣਾ ਸਮੇਤ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਰੁਬਨੀਵ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁੱਪਤ ਸੂਚਨਾ ਮਿਲੀ ਸੀ ਕਿ ਪਿੰਡ ਹਠੂਰ ਦੇ ਦੋ ਵਿਅਕਤੀਅ ਹਰਿਆਣਾ ਵਿਚੋ ਸਸਤੀ ਸਰਾਬ ਲਿਆ ਕੇ ਇਲਾਕੇ ਦੇ ਪਿੰਡਾ ਵਿਚ ਵੇਚਦੇ ਹਨ।ਜਿਸ ਦੇ ਅਧਾਰ ਤੇ ਜਦੋ ਹਠੂਰ ਪੁਲਿਸ ਦੇ ਏ ਐਸ ਆਈ ਰਛਪਾਲ ਸਿੰਘ ਦੀ ਟੀਮ ਨੇ ਹਠੂਰ ਤੋ ਪਿੰਡ ਰਾਮਾ ਦੇ ਵਿਚਕਾਰ ਨਾਕਾ ਲਾਇਆ ਹੋਇਆ ਸੀ ਤਾਂ ਪਿੰਡ ਰਾਮਾ ਤੋ ਹਠੂਰ ਨੂੰ ਆ ਰਹੀ ਇੱਕ ਵਰਨਾ ਕਾਰ ਨੂੰ ਰੋਕਣ ਦਾ ਇਸਾਰਾ ਕੀਤਾ ਤਾਂ ਇੱਕ ਵਿਅਕਤੀ ਮੌਕੇ ਤੋ ਭੱਜ ਗਿਆ ਅਤੇ ਦੂਜੇ ਵਿਅਕਤੀ ਨੂੰ ਹਠੂਰ ਪੁਲਿਸ ਨੇ ਕਾਬੂ ਕਰ ਲਿਆ ਅਤੇ ਜਦੋ ਵਰਨਾ ਗੱਡੀ ਦੀ ਤਲਾਸੀ ਲਈ ਤਾਂ ਉਸ ਵਿਚ 40 ਪੇਟੀਆ (480 ਬੋਤਲਾ)ਫਸਟ ਚੁਆਇਸ ਮਸਾਲੇਦਾਰ ਹਰਿਆਣਾ ਮਾਰਕਾ ਸਰਾਬ ਬਰਾਮਦ ਕੀਤੀ ਗਈ।ਉਨ੍ਹਾ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਭਗਵੰਤ ਸਿੰਘ ਪੁੱਤਰ ਹਰਨੇਕ ਵਾਸੀ ਹਠੂਰ ਦੇ ਖਿਲਾਫ ਥਾਣਾ ਹਠੂਰ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੂਜੇ ਵਿਅਕਤੀ ਕਰਨਦੀਪ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਹਠੂਰ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ।