ਜਗਰਾਓਂ 27 ਦਸੰਬਰ (ਅਮਿਤ ਖੰਨਾ)-ਜਗਰਾਉਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੋਸਾਇਟੀ ਦੀ ਸਾਲ 2022 ਦੀ ਨਵੀਂ ਟੀਮ ਦਾ ਐਲਾਨ ਹੋਇਆ। ਸਨੇਹ ਮੋਹਨ ਹੋਟਲ ਜਗਰਾਉਂ ਵਿਖੇ ਸੁਸਾਇਟੀ ਦੇ ਸਦਾ-ਬਹਾਰ ਚੇਅਰਮੈਨ ਗੁਲਸ਼ਨ ਅਰੋੜਾ ਦੀ ਪ੍ਰਧਾਨਗੀ ਹੇਠ ਨਵੀਂ ਐਲਾਨੀ ਗਈ ਟੀਮ ਵਿੱਚ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੂੰ ਪ੍ਰਧਾਨ, ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੂੰ ਸਰਪ੍ਰਸਤ, ਕੁਲਭੂਸ਼ਣ ਗੁਪਤਾ ਨੂੰ ਸੈਕਟਰੀ, ਮਨੋਹਰ ਸਿੰਘ ਟੱਕਰ ਨੂੰ ਕੈਸ਼ੀਅਰ ਨਿਯੁਕਤ ਕਰਨ ਦੇ ਨਾਲ ਨੀਰਜ ਮਿੱਤਲ ਨੂੰ ਪ੍ਰਾਜੈਕਟ ਚੇਅਰਮੈਨ, ਸੁਖਜਿੰਦਰ ਸਿੰਘ ਢਿੱਲੋਂ ਨੂੰ ਵਾਈਸ ਚੇਅਰਮੈਨ, ਰਾਜੀਵ ਗੁਪਤਾ ਰਾਜੂ ਨੂੰ ਪ੍ਰਾਜੈਕਟ ਕੈਸ਼ੀਅਰ, ਕੰਵਲ ਕੱਕੜ ਨੂੰ ਸੀਨੀਅਰ ਵਾਈਸ ਪ੍ਰਧਾਨ, ਡਾ ਵਿਵੇਕ ਗੋਇਲ ਵਾਈਸ ਪ੍ਰਧਾਨ, ਪ੍ਰਵੀਨ ਮਿੱਤਲ, ਵਿਨੋਦ ਬਾਂਸਲ, ਇਕਬਾਲ ਸਿੰਘ ਕਟਾਰੀਆ ਤੇ ਲਾਕੇਸ਼ ਟੰਡਨ ਨੂੰ ਸਪੈਸ਼ਲ ਸਲਾਹਕਾਰ ਟੂ ਪ੍ਰੈਜ਼ੀਡੈਂਟ, ਰਾਜਿੰਦਰ ਜੈਨ ਕਾਕਾ ਨੂੰ ਜੁਆਇੰਟ ਸੈਕਟਰੀ, ਯੋਗ ਰਾਜ ਗੋਇਲ ਨੂੰ ਜੁਆਇੰਟ ਕੈਸ਼ੀਅਰ, ਸਰਜੀਵਨ ਗੁਪਤਾ ਤੇ ਪ੍ਰਸ਼ੋਤਮ ਅਗਰਵਾਲ ਨੂੰ ਫ਼ੰਡ ਰੇਜਿੰਗ ਕਮੇਟੀ ਮੈਂਬਰ, ਸੁਖਦੇਵ ਗਰਗ ਤੇ ਮਨੋਜ ਗਰਗ ਨੂੰ ਪੀ ਆਰ ਓ, ਜਸਵੰਤ ਸਿੰਘ, ਡਾ ਬੀ ਬੀ ਬਾਂਸਲ ਤੇ ਆਰ ਕੇ ਗੋਇਲ ਨੂੰ ਰਿਸੈੱਪਸ਼ਨ ਕਮੇਟੀ ਮੈਂਬਰ, ਡਾ: ਮੁਕੇਸ਼ ਗੁਪਤਾ ਨੂੰ ਮੈਡੀਕਲ ਕਮੇਟੀ ਸਲਾਹਕਾਰ ਅਤੇ ਪ੍ਰਵੀਨ ਜੈਨ ਨੂੰ ਸਟਾਰ ਐਂਟਰਟੇਨਰ ਨਿਯੁਕਤ ਕੀਤਾ ਗਿਆ। ਨਵੀਂ ਟੀਮ ਦੀ ਨਿਯੁਕਤੀ ਦੇ ਐਲਾਨ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਕਿਹਾ ਕਿ ਸੋਸਾਇਟੀ ਪਿਛਲੇ ਛੱਬੀ ਸਾਲਾਂ ਤੋਂ ਸਮਾਜ ਸੇਵਾ ਨੂੰ ਪਹਿਲ ਦੇ ਆਧਾਰ ’ਤੇ ਸੋਸਾਇਟੀ ਮੈਂਬਰਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰ ਰਹੀ ਹੈ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਜਿੱਥੇ ਨਵੀਂ ਟੀਮ ਨੂੰ ਵਧਾਈ ਦਿੱਤੀ ਉੱਥੇ ਸੁਸਾਇਟੀ ਵੱਲੋਂ ਇਨਸਾਨੀਅਤ ਦੀ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੁਸਾਇਟੀ ਨਾਲ ਜੁੜੇ ਹੋਏ ਹਨ ਤੇ ਆਪਣੇ ਆਪ ਨੂੰ ਇਕ ਮੈਂਬਰ ਹੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵਾਂਗ ਉਨ੍ਹਾਂ ਦਾ ਮਕਸਦ ਵੀ ਇਨਸਾਨੀਅਤ ਦੀ ਸੇਵਾ ਕਰਨਾ ਹੀ ਹੈ। ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲੇ ਸੁਸਾਇਟੀ ਮੈਂਬਰਾਂ ਦੇ ਮਨੋਰੰਜਨ ਲਈ ਪ੍ਰਵੀਨ ਜੈਨ ਤੇ ਰਾਜੀਵ ਗੁਪਤਾ ਨੇ ਤੰਬੋਲਾ, ਕਪਿਲ ਗੇਮ, ਬੱਚਿਆਂ ਦੀ ਗੇਮ, ਲੱਕੀ ਪ੍ਰਾਈਜ਼, ਸਰਪ੍ਰਾਈਜ਼ ਸਮੇਤ ਹੋਰ ਕਈ ਗੇਮਾਂ ਨਾਲ ਮੈਂਬਰਾਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਮੌਕੇ ਪਿਛਲੇ ਸਾਲ ਵਿਚ ਸਮਾਜ ਸੇਵਾ ਦੇ ਕੰਮਾਂ ਵਿਚ ਸਹਿਯੋਗ ਕਰਨ ਵਾਲੇ ਸੁਸਾਇਟੀ ਮੈਂਬਰਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਦੀਪਇੰਦਰ ਸਿੰਘ ਸਮੇਤ ਸੁਸਾਇਟੀ ਮੈਂਬਰਾਂ ਨੇ ਹਿੱਸਾ ਲਿਆ।