ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ ਵੱਲੋਂ 151 ਸਥਾਪਿਤ, ਉੱਭਰਦੇ ਅਤੇ 20 ਬਾਲ ਸਾਹਿਤਕਾਰਾਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ 

ਸਾਂਝਾ ਕਾਵਿ ਸੰਗ੍ਰਹਿਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਵੱਲਲੋਕ-ਅਰਪਣ ਕੀਤਾ ਗਿਆ 

ਕੁਲਵਿੰਦਰ ਕੋਮਲ ਦੁਬਈ ਨੂੰ ਸਭਾ ਦਾ ਪ੍ਰਧਾਨ ਅਤੇ ਪ੍ਰੋ. ਬੀਰ ਇੰਦਰ ਸਰਾਂ ਨੂੰ ਮੀਤ ਪ੍ਰਧਾਨ ਚੁਣਿਆ

ਬੀਤੇ ਦਿਨੀਂ 25 ਦਸੰਬਰ 2021 ਨੂੰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ 'ਗੁਰਮੁਖੀ ਦੇ ਵਾਰਿਸ' ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ ਵੱਲੋਂ 151 ਸਥਾਪਿਤ ਅਤੇ ਉੱਭਰਦੇ ਸਾਹਿਤਕਾਰਾਂ ਦਾ ਸ਼ਾਨਦਾਰ ਸਨਮਾਨ ਸਮਾਰੋਹ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਾਂਝਾ ਕਾਵਿ ਸੰਗ੍ਰਹਿ 'ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਵੱਲ' ਵੀ ਲੋਕ-ਅਰਪਣ ਕੀਤਾ ਗਿਆ । ਸਭਾ ਦੇ ਮੁੱਖ ਸਕੱਤਰ ਤੇ ਪ੍ਰੈਸ/ਮੀਡੀਆ ਇੰਚਾਰਜ ਪ੍ਰੋ. ਬੀਰ ਇੰਦਰ ਸਰਾਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਇਸ ਸ਼ਾਨਦਾਰ ਸਾਹਿਤਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੈਡਮ ਕੁਲਵਿੰਦਰ ਕੌਰ ਕੋਮਲ ਜੀ ਦੁਬਈ ਤੋਂ ਉਚੇਚੇ ਤੌਰ 'ਤੇ ਪਧਾਰੇ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਨਾਲ ਨਾਲ ਦੇਸ਼-ਵਿਦੇਸ਼ ਤੋਂ ਵੀ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਰਚਨਾਵਾਂ ਦੀ ਖ਼ੂਬਸੂਰਤ ਪੇਸ਼ਕਾਰੀ ਨਾਲ ਕਵੀ ਦਰਬਾਰ ਦੀ ਸ਼ੋਭਾ ਵਧਾਈ । ਇਸ ਤੋਂ ਇਲਾਵਾ ਸ਼੍ਰੀਮਤੀ ਰੇਖਾ ਮਹਾਜਨ (ਡਿਪਟੀ ਡੀ.ਈ.ਓ.ਅੰਮ੍ਰਿਤਸਰ), ਮਹੰਤ ਹਰਪਾਲ ਦਾਸ ਜੀ ਮਲੇਰਕੋਟਲਾ, ਪ੍ਰਿੰ.ਡਾ.ਕਮਲਜੀਤ ਕੌਰ ਸੰਧੂ ਗਿੱਦੜਬਾਹਾ, ਡਾ.ਸਤਿੰਦਰ ਜੀਤ ਕੌਰ ਬੁੱਟਰ, ਡਾ.ਟਿੱਕਾ ਜੇ.ਐਸ.ਸਿੱਧੂ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਮੁੱਖ ਮਹਿਮਾਨ ਮੈਡਮ ਕੁਲਵਿੰਦਰ ਕੌਰ ਕੋਮਲ ਜੀ ਦੁਬਈ ਨੇ ਆਪਣੇ ਸੰਬੋਧਨ ਵਿੱਚ ਸਭਾ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਅਤੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਭਵਿੱਖ ਵਿੱਚ ਹੋਰ ਪ੍ਰਫੁੱਲਤ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ । ਸਭਾ ਦੇ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਆਏ ਹੋਏ ਸਭ ਸਾਹਿਤਕਾਰਾਂ ਦਾ ਆਪਣੇ ਅੰਦਾਜ਼ ਵਿੱਚ ਸਵਾਗਤ ਕੀਤਾ । ਮੁੱਖ ਸਕੱਤਰ ਪ੍ਰੋ.ਬੀਰ ਇੰਦਰ ਸਰਾਂ ਨੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਇਤਿਹਾਸ, ਉਦੇਸ਼ਾਂ, ਗਤੀਵਿਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ । 

      ਇਸ ਤੋਂ ਇਲਾਵਾ ਸਤਿਕਾਰਯੋਗ ਹਸਤੀਆਂ ਜੋ ਸਮਾਰੋਹ ਵਿੱਚ ਨਹੀਂ ਪਹੁੰਚ ਸਕੇ ਉਨਾਂ ਨੇ ਵੀਡੀਓ ਕਾਨਫਰੰਸ ਵੀਡੀਓ ਸੰਦੇਸ਼ਾਂ ਅਤੇ ਲਿਖਤੀ ਸੰਦੇਸ਼ਾਂ ਦੁਆਰਾ ਹਾਜਰੀ ਲਗਵਾਈ, ਜਿਨ੍ਹਾਂ ਵਿੱਚੋਂ ਡਾ.ਹਰੀ ਸਿੰਘ ਜਾਚਕ, ਐਡਵੋਕੇਟ ਸ਼ੁਕਰਗੁਜਾਰ ਸਿੰਘ, ਕੁਲਵੰਤ ਚੰਨ ਫ਼ਰਾਂਸ, ਮੀਤਾ ਖੰਨਾ ਕੈਨੇਡਾ, ਰਿੰਟੂ ਭਾਟੀਆ ਕੈਨੇਡਾ, ਮਕਸੂਦ ਚੌਧਰੀ ਕੈਨੇਡਾ, ਜਮੀਰ ਅਲੀ ਜਮੀਰ ਮਲੇਰਕੋਟਲਾ,  ਗੁਰਦੀਪ ਗੁਲ, ਆਸ਼ਾ ਸ਼ਰਮਾ, ਡਾ.ਰਵਿੰਦਰ ਭਾਟੀਆ ਮੁੰਬਈ, ਡਾ.ਦੇਵਿੰਦਰ ਕੌਰ ਪਟਿਆਲਾ,  ਰਮਿੰਦਰ ਵਾਲੀਆਂ ਬਰੈਂਪਟਨ, ਅਮਰੀਕ ਸਿੰਘ ਤਲਵੰਡੀ ਸਟੇਟ ਅਵਾਰਡੀ, ਹਰਦਿਆਲ ਸਿੰਘ ਝੀਤਾ ਬਰੈਂਪਟਨ, ਸੁੰਦਰ ਪਾਲ ਰਾਜਾਸਾਂਸੀ ਆਦਿ ਨੇ ਵੀਡੀਓ ਸੰਦੇਸ਼ਾਂ ਅਤੇ ਲਿਖਤੀ ਸੰਦੇਸ਼ਾਂ ਦੁਆਰਾ ਹਾਜਰੀ ਭਰੀ ਅਤੇ ਸਮਾਰੋਹ ਲਈ ਪਿਆਰ ਤੇ ਦੁਆਵਾਂ ਭੇਜੀਆਂ । 

ਸਮਾਰੋਹ ਵਿੱਚ ਸ਼ਿਰਕਤ ਕਰਨ ਵਾਲਿਆਂ ਵਿੱਚ ਨਿਰਮਲ ਕੌਰ ਕੋਟਲਾ, ਸਤਿੰਦਰ ਕੌਰ ਕਾਹਲੋਂ,  ਅਮਰਜੀਤ ਮੋਰਿੰਡਾ, ਕੰਵਲਜੀਤ ਕੌਰ, ਸਰਬਜੀਤ ਕੌਰ ਹਾਜ਼ੀਪੁਰ , ਰਾਜ ਦਵਿੰਦਰ ਬਿਆਸ , ਅਨੀਤਾ ਅਰੋੜਾ, ਪ੍ਰਭਜੋਤ ਪ੍ਰਭ, ਹਰਮੀਤ ਕੌਰ ਮੀਤ, ਸਾਬ ਲਾਧੂਪੁਰੀਆ, ਜਸਵੰਤ ਧਾਪ, ਦਵਿੰਦਰ ਭੋਲਾ, ਹਰਮੀਤ ਆਰਟਿਸਟ, ਰਜਨੀ ਵਾਲੀਆ, ਮਰਕਸਪਾਲ ਗੁੰਮਟਾਲਾ, ਜਸਵਿੰਦਰ ਕੌਰ, ਦਵਿੰਦਰ ਸਿੰਘ ਭੋਲਾ , ਸਤਿੰਦਰ ਸਿੰਘ ਓਂਠੀ , ਸੁਰਜੀਤ ਕੌਰ ਭਦੌੜ, ਮਨਦੀਪ ਕੌਰ ਰਤਨ, ਜਤਿੰਦਰ ਕੌਰ, ਕੁਲਵੰਤ ਸਿੰਘ ਕੰਤ, ਬਲਬੀਰ ਸੈਣੀ,  ਰਮੇਸ਼ ਜਾਨੂੰ, ਅਮਰੀਕ ਧਾਰੀਵਾਲ ਲੇਹਿਲ , ਸੁਨੀਲ ਕਾਦੀਆਂ, ਪੂਨਮਜੋਤ ਕੌਰ, ਮਨੀ ਹਠੂਰ, ਗੁਰਬਿੰਦਰ ਕੌਰ, ਜਸਬੀਰ ਕੌਰ, ਜਸਵੀਰ ਡੱਲਾ, ਮਨਦੀਪ ਰਿੰਪੀ, ਸਿਬੀਆ ਮਨਬੀਰ, ਬੂਟਾ ਸਿੰਘ ਮਾਨ, ਪਰਮਿੰਦਰ ਸੰਧੂ, ਗੁਣਿਤ ਬਰਾੜ, ਪ੍ਰੀਤ ਪ੍ਰੀਤਪਾਲ, ਦਮਨ ਸਿੰਘ, ਜਸਵਿੰਦਰ ਭਟੋਆ  ਸਮੇਤ 151 ਸਥਾਪਿਤ ਤੇ ਉਭਰਦੇ ਅਤੇ 20 ਬਾਲ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਗਿਆ।

            ਇਸ ਸ਼ਾਨਦਾਰ ਸਮਾਰੋਹ ਨੂੰ ਪੂਰੀ ਲਗਨ, ਮਿਹਨਤ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦਾ ਸਿਹਰਾ  ਪ੍ਰੋ.ਬੀਰ ਇੰਦਰ ਸਰਾਂ, ਡਾ.ਮਨਮੋਹਨ ਸਿੰਘ ਮਹਿਤਾ, ਡਾ.ਕਮਲਜੀਤ ਕੌਰ ਸੰਧੂ, ਡਾ.ਸਤਿੰਦਰ ਜੀਤ ਕੌਰ ਬੁੱਟਰ, ਗਗਨ ਫੂਲ, ਜਗਦੀਸ਼ ਜੱਬਲ,  ਜੋਬਨਰੂਪ ਛੀਨਾ, ਧਰਮਿੰਦਰ ਔਲਖ, ਗੁਰਬਾਜ਼ ਛੀਨਾ, ਨਿਸ਼ਾਨ ਸਿੰਘ, ਕਵੀ ਪ੍ਰੇਮ ਪਾਲ, ਅਤੇ ਹੋਰ ਅਨੇਕਾਂ ਸ਼ਖਸ਼ੀਅਤਾਂ ਨੂੰ ਜਾਂਦਾ ਹੈ । ਮੰਚ ਸੰਚਾਲਨ ਦੀ ਭੂਮਿਕਾ ਰੁਪਿੰਦਰ ਕੌਰ ਰੂਪ ਸੰਧੂ ਤੇ ਪ੍ਰੋ.ਬੀਰ ਇੰਦਰ ਸਰਾਂ ਨੇ ਸਾਂਝੇ ਰੂਪ ਵਿੱਚ ਬਾਖੂਬੀ ਢੰਗ ਨਾਲ ਨਿਭਾਈ। 

ਇਸ ਸਮਾਰੋਹ ਦੌਰਾਨ ਸਭਾ ਦੇ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਨੇ ਸਰੋਪੇ ਪਾ ਕੇ ਮੈਡਮ ਕੁਲਵਿੰਦਰ ਕੌਰ ਕੋਮਲ ਦੁਬਈ ਨੂੰ ਸਭਾ ਦਾ ਪ੍ਰਧਾਨ ਅਤੇ ਪ੍ਰੋ. ਬੀਰ ਇੰਦਰ ਸਰਾਂ ਨੂੰ ਮੀਤ ਪ੍ਰਧਾਨ ਐਲਾਨਿਆ । ਗੁਰਵੇਲ ਕੋਹਾਲਵੀ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਤੇ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ , ਸਭਾ ਦੇ ਜਨਰਲ ਸਕੱਤਰ ਗੁਰਬਾਜ ਸਿੰਘ ਛੀਨਾ ਤੇ ਸਕੱਤਰ ਜੋਬਨਰੂਪ ਛੀਨਾ ਦੀ ਰਹਿਨੁਮਾਈ ਹੇਠ ਪੰਜਾਬੀ ਸਾਹਿਤ ਸਭਾ ਚੋਗਾਵਾਂ , ਫਰੀਦਕੋਟ ਤੋਂ ਪ੍ਰੋ. ਬੀਰ ਇੰਦਰ ਸਰਾਂ ਸਮੇਤ ਵੱਖ ਵੱਖ ਸੰਸਥਾਵਾਂ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ । 

ਮੁੱਖ ਸੰਪਾਦਕ ਗੁਰਵੇਲ ਕੋਹਾਲਵੀ, ਸੰਪਾਦਕ ਪ੍ਰੋ.ਬੀਰ ਇੰਦਰ ਸਰਾਂ ਤੇ ਜਸਵਿੰਦਰ ਕੌਰ ਦੁਆਰਾ ਸੰਪਾਦਿਤ ਸਾਂਝਾ ਕਾਵਿ ਸੰਗ੍ਰਹਿ 'ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਵੱਲ' ਵੀ ਲੋਕ-ਅਰਪਣ ਕੀਤਾ ਗਿਆ

                ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਚੇਅਰਮੈਨ ਸਾਹਿਬ ਗੁਰਵੇਲ ਕੋਹਾਲਵੀ, ਸੁਪਤਨੀ ਸ੍ਰੀਮਤੀ ਰੁਪਿੰਦਰ ਕੋਹਾਲਵੀ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਸਾਰੇ ਹੀ ਪਹੁੰਚੇ ਕਵੀ ਸਹਿਬਾਨਾਂ ਨੂੰ ਜੀ ਆਇਆਂ ਕਿਹਾ ਗਿਆ । ਚਾਹ ਅਤੇ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਸ਼ਲਾਘਾਯੋਗ ਰਿਹਾ । ਆਖਿਰਕਾਰ ਸਮਾਗਮ  ਵਾਹਿਗੁਰੂ ਜੀ ਦੀ ਮੇਹਰ ਸਦਕਾ ਬੁਲੰਦੀਆਂ ਛੂੰਹਦਾ ਹੋਇਆ ਆਪਣੇ ਮੁਕਾਮ ਤੱਕ ਅਪੜਿਆ ।

               ਅੰਤ ਵਿੱਚ ਗੀਤ ਮਹਿਫ਼ਿਲ ਵੀ ਖੂਬ ਰੰਗ ਲਿਆਈ ਅਤੇ ਗੁਰਵੇਲ ਕੋਹਾਲਵੀ ਦੇ ਹਰਫ਼ਨਮੌਲਾ ਅੰਦਾਜ਼ ਵਿੱਚ ਗਾਏ ਗੀਤਾਂ ਨੇ ਸਾਰੇ ਦਰਸ਼ਕਾਂ ਦੇ ਦਿਲਾਂ ਨੂੰ ਬਹੁਤ ਟੁੰਭਿਆ ਅਤੇ ਸਭ ਪਹੁੰਚੇ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ । ਇਹ ਸਨਮਾਨ ਸਮਾਰੋਹ ਸਚਮੁੱਚ ਹੀ ਯਾਦਗਾਰੀ ਹੋ ਨਿਬੜਿਆ ਜਿਸਦੀ ਚਾਰ ਚੁਫ਼ੇਰੇ ਚਰਚਾ ਹੋ ਰਹੀ ਹੈ ।

- ਪ੍ਰੋ. ਬੀਰ ਇੰਦਰ ਸਰਾਂ (ਪ੍ਰੈਸ ਅਤੇ ਮੀਡੀਆ ਸਕੱਤਰ )ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ (ਰਜਿ.) ਪੰਜਾਬ