ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ ਲੁਧਿਆਣ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਅੱਜ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਗਿਆ। ਗੁਰੂ ਤੇਗ ਬਹਾਦੁਰ ਸਾਹਿਬ(ਚੈ:) ਹਸਪਤਾਲ, ਸੁਸਾਇਟੀ, ਮਾਡਲ ਟਾਊਨ, ਲੁਧਿਆਣਾ ਵੱਲੋਂ ਹਰ ਸਾਲ ਦੀ ਤਰਾਂ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਨੂੰ ਸਤਿਕਾਰ ਭੇਟ ਕਰਨ ਲਈ ਇਕ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 1005 ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ, ਜ਼ਰੂਰੀ ਮੁਫਤ ਮੈਡੀਕਲ ਟੈਸਟ ਅਤੇ ਕੁੱਝ ਚੋਣਵੇਂ ਮੈਡੀਕਲ ਟੈਸਟਾਂ ਵਿੱਚ 50 ਪ੍ਰਤੀਸ਼ਤ ਤੱਕ ਦੀ ਛੋਟ ਦਿੱਤੀ ਗਈ।ਨਗਰ ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਇਸ ਹਸਪਤਾਲ ਦੇ ਅਨਿੰਨ ਸੇਵਕ ਹੋਣ ਦੇ ਨਾਤੇ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ।ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ(ਚ:) ਹਸਪਤਾਲ, ਸੁਸਾਇਟੀ ਦੇ ਪ੍ਰਧਾਨ ਬਖਸ਼ੀ ਅਮਰਦੀਪ ਸਿੰਘ ਦੇ ਅਜਿਹੇ ਪਰੰਪਰਾਈ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇੇ ਬਹੁ-ਪੱਖੀ ਯੋਗਦਾਨ ਦਾ ਅਹਿਦ ਕੀਤਾ।ਇਸ ਕੈਂਪ ਮੌਕੇ ਭਾਰਤਬੀਰ ਸਿੰਘ ਸੋਬਤੀ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਦੇ ਸਵਾਗਤੀ ਸ਼ਬਦ ਕਹੇ।ਹਸਪਤਾਲ ਦੇ ਡਾਇਰੈਕਟਰ ਡਾ. ਪਰਵੀਨ ਸੋਬਤੀ ਤੇ ਮੈਡੀਕਲ ਸੁਪਰਡੈਂਟ ਹਰੀਸ਼ ਸਹਿਗਲ ਨੇ ਹਸਪਤਾਲ ਦੇ ਮਾਨਮੱਤੇ ਇਤਿਹਾਸ ਅਤੇ ਵਿਸ਼ੇਸ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ।ਇਸ ਸਮਾਗਮ ਵਿੱਚ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ, ਪ੍ਰੋ.ਪਿਥ੍ਰਪਾਲ ਸਿੰਘ ਸੇਠੀ, ਦਵਿੰਦਰ ਸਾਹਨੀ (ਮਿੱਤਰ ਫਾਸਟਰਜ਼ਨ), ਵਰਿੰਦਰਪਾਲ ਸਿੰਘ, ਸੁਧੀਰ ਸਹਿਗਲ,ਜਰਨੈਲ ਸਿੰਘ, ਸੱਨੀ ਭੱਲਾ ਦੇ ਨਾਲ ਇੰਸਟੀਟਿਊਟ ਦੇ ਸਟਾਫ ਨੇ ਹਿੱਸਾ ਲਿਆ।ਹਸਪਤਾਲ ਵਿੱਚ ਆਏ ਲੋੜਵੰਦ ਮਰੀਜ਼ਾਂ ਨੇ ਹਸਪਤਾਲ ਮਨੈਜਮੈਂਟ ਪ੍ਰਤੀ ਸ਼ੁੱਭ ਇੱਛਾਵਾਂ ਤੇ ਦੁਆਵਾਂ ਦਿੰਦਿਆਂ ਅਗਲੇ ਸਾਲ ਫਿਰ ਅਜਿਹੀਆਂ ਸਹੂਲਤਾਂ ਤੇ ਆਸ ਪ੍ਰਗਟਾਈ