ਹੀਰੋ ਮੋਟੋਕਾਰਪ ਵਲੋਂ ਸਿਵਿਲ ਹਸਪਤਾਲ ਜਗਰਾਉਂ ਨੂੰ ਮੋਟਰਸਾਈਕਲ ਐਮਬੂਲੈਂਸ ਕੀਤੀ ਭੇਂਟ

ਜਗਰਾਉਂ, ਦਸੰਬਰ 2020 (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਅੱਜ ਸਿਵਲ ਹਸਪਤਾਲ ਜਗਰਾਉਂ ਨੂੰ ਹੀਰੋ ਮੋਟੋਕਾਰਪ ਵਲੋਂ ਮੋਟਰਸਾਈਕਲ ਐਮਬੂਲੈਂਸ ਭੇਂਟ ਕੀਤੀ ਗਈ। ਇਸ ਦੇ ਨਾਲ ਹੀ ਪੀ ਪੀ ਕਿਟਸ,ਮਾਸਕ ਤੇ ਹੈਂਡ ਗਲਵਜ ਵੀ ਭੇਂਟ ਕੀਤੇ ਗਏ।ਇਹ ਸਾਰਾ ਸਮਾਨ ਕਰੀਬ 6 ਲੱਖ ਰੁਪਏ ਦਾ ਹੈ, ਇਹ ਐਮਬੂਲੈਂਸ ਤੰਗ ਗਲੀਆਂ ਵਿਚ ਮਰੀਜ਼ਾਂ ਨੂੰ ਲਿਜਾਣ ਵਾਸਤੇ ਬਹੁਤ ਸਹਾਈ ਹੋਵੇਗੀ , ਹੀਰੋ ਮੋਟੋਕਾਰਪ ਪਹਿਲਾਂ ਵੀ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮਾਂ ਨੂੰ ਕਰਦੀ ਆ ਰਹੀ ਹੈ। ਇਸ ਮੌਕੇ ਉਪਰ ਹੀਰੋ ਮੋਟੋਕਾਰਪ ਦੇ ਸੀਨੀਅਰ ਅਫ਼ਸਰ ਸ੍ਰੀ ਕਮਲ ਪਾਲ, ਏਰੀਆ ਮੇਨੇਜਰ ਸ੍ਰੀ ਅਵਨਵ ਸ਼ਰਮਾ,ਸੇਲਜ ਮੇਨੇਜਰ ਸ੍ਰੀ ਕਪਿਲ ਕੁਮਾਰ,ਟੀ ਐਮ ਸ੍ਰੀ ਸਾਹਿਲ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।

 ਸ਼੍ਰੀ ਅਵਨਵ ਸ਼ਰਮਾ ਨੇ  ਸਾਰੀਆਂ ਪਹੁੰਚੀਆ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਐਸ ਐਸ ਪੀ ਜਗਰਾਉਂ  ਸ ਚਰਨਜੀਤ ਸਿੰਘ ਸੋਹਲ (ips) ਨੇ ਇਸ ਕੰਮ ਲਈ ਹੀਰੋ ਮੋਟੋਕਾਰਪ ਦਾ ਧੰਨਵਾਦ ਕੀਤਾ। ਸ: ਨਰਿੰਦਰ ਸਿੰਘ ਧਾਲੀਵਾਲ (SDM) ਜਗਰਾਉਂ ਨੇ ਇਸ ਐਮਬੂਲੈਂਸ ਨੂੰ ਸ਼ਹਿਰ ਜਗਰਾਉਂ ਵਾਸਤੇ ਉਪਯੋਗੀ ਦਸਿਆ।smoਜਗਰਾਓ ਡਾ ਪ੍ਰਦੀਪ ਮਹਿੰਦਰਾ ਨੇਂ ਐਮਬੂਲੈਂਸ ਤੇ ਹੋਰ ਸਮਾਨ ਭੇਂਟ  ਕਰਨ ਲਈ ਹੀਰੋ ਮੋਟੋਕਾਰਪ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰ ਜਗਰਾਉਂ ਵੇਲਫੇਅਰ ਸੁਸਾਇਟੀ ਨੇ ਹੀਰੋ ਮੋਟੋਕਾਰਪ ਦੇ ਅਫਸਰਾਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਸ੍ਰੀ ਰਾਜ ਕੁਮਾਰ ਭੱਲਾ ਆੜਤੀਆਂ, ਸ੍ਰੀ ਰਜਿੰਦਰ ਕੁਮਾਰ ਜੈਨ , ਬਿੰਦਰ ਮਨੀਲਾ, ਸ੍ਰੀ ਪਵਨ ਕੁਮਾਰ ਵਰਮਾ, ਡਾ ਨਰਿੰਦਰ ਕੁਮਾਰ ਅਤੇ ਕੈਪਟਨ ਨਰੇਸ਼ ਵਰਮਾ ਅਤੇ ਜਗਰਾਉਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਪਹੁੰਚੀ ਆ ਹੋਈਆਂ ਸਨ। ਕੈਪਟਨ ਨਰੇਸ਼ ਵਰਮਾ ਨੇ ਸਭ ਦਾ ਇਥੇ ਪਹੁੰਚਣ ਤੇ ਸਵਾਗਤ ਕੀਤਾ।