You are here

ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਵੇਸਟ ਮਟੀਰੀਅਲ ਦਾ ਸੁੰਦਰ ਰੱਖੜੀ ਮੁਕਾਬਲਾ  

ਜਗਰਾਓਂ 20 ਅਗਸਤ  (ਅਮਿਤ ਖੰਨਾ) ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀ ਪਵਿੱਤਰਤਾ ਅਤੇ ਮਹੱਤਵ  ਨਾਲ ਰੂਬਰੂ ਕਰਵਾਉਣ  ਲਈ ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਬੜੇ ਉਤਸ਼ਾਹ ਨਾਲ  ਰੱਖੜੀ ਅਤੇ ਥਾਲੀ ਡੈਕੋਰੇਸ਼ਨ ਕੰਪੀਟੀਸ਼ਨ ਕਰਵਾਇਆ ਗਿਆ  ਪ੍ਰਾਇਮਰੀ, ਮਿਡਲ, ਅਤੇ ਹਾਇਰ ਸੈਕੰਡਰੀ  ਦੇ   ਅਲੱਗ ਅਲੱਗ ਸੈਕਸ਼ਨਾਂ ਵਿੱਚ ਹੋਏ ਇਸ ਮੁਕਾਬਲੇ  ਵਿਚ ਬੱਚਿਆਂ ਦੁਆਰਾ ਵੇਸਟ ਮਟੀਰੀਅਲ ਨਾਲ ਬਹੁਤ ਹੀ ਸੁੰਦਰ  ਰੱਖੜੀਆਂ ਬਣਾਈਆਂ ਗਈਆਂ ਅਤੇ ਕਮਾਲ ਦੀਆਂ ਥਾਲੀਆਂ ਡੈਕੋਰੇਟ ਕੀਤੀਆਂ ਗਈਆਂ ।ਰਾਖੀ ਮੇਕਿੰਗ ਵਿੱਚ ਹਾਈ ਸੈਕੰਡਰੀ ਵਿੱਚੋਂ ਚਾਰੂ ਖੰਨਾ ,  ਗਗਨਪ੍ਰੀਤ ਕੌਰ ਅਤੇ ਪਰਮਿੰਦਰ ਸਿੰਘ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਲਿਆ ।ਹਾਈ ਜਮਾਤਾਂ ਵਿੱਚੋਂ ਅਰਸ਼ਦੀਪ ਸਿੰਘ ਗੁਰਵੀਰ ਸਿੰਘ ਅਤੇ ਮਨਜੋਤ ਕੌਰ ਨੇ ਪਹਿਲਾ ਦੂਜਾ ਤ ਤੀਜਾ ਸਥਾਨ ਲਿਆ ।ਇਸੇ ਲੜੀ ਵਿੱਚ ਪ੍ਰਾਇਮਰੀ ਜਮਾਤਾਂ ਵਿੱਚੋਂ ਨੂਰਪ੍ਰੀਤ, ਹਰਨੂਰ ਅਤੇ ਪਾਇਲ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਲਿਆ ।ਥਾਲੀ ਡੈਕੋਰੇਸ਼ਨ ਕੰਪੀਟੀਸ਼ਨ ਵਿਚ  ਪ੍ਰਾਇਮਰੀ ਵਿੱਚੋਂ ਖੁਸ਼ਦੀਪ ਕੌਰ ਹਾਈ ਜਮਾਤਾਂ ਵਿੱਚੋਂ ਮਿਸਬਾ ਅਤੇ ਹਾਈ ਸੈਕੰਡਰੀ ਜਮਾਤਾਂ ਵਿੱਚੋਂ ਨਿਤਿਕਾ ਨੇ   ਵਧੀਆ ਪੇਸ਼ਕਾਰੀ ਦਿੰਦੇ ਹੋਏ ਮੋਹਰੀ ਸਥਾਨ ਹਾਸਲ ਕੀਤਾ । ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਬੱਚਿਆਂ ਨੂੰ  ਵੇਸਟ ਮਟੀਰੀਅਲ ਦੀ ਮੱਦਦ ਨਾਲ ਇੰਨੀ ਸੁੰਦਰ ਪੇਸ਼ਕਾਰੀ ਕਰਨ  ਵਾਲੇ ਵਿਦਿਆਰਥੀਆਂ ਨੂੰ ਖ਼ਾਸ ਪ੍ਰੋਤਸਾਹਨ ਦਿੱਤਾ ਅਤੇ ਉਨ•ਾਂ ਨੂੰ ਗਾਈਡ ਕਰਨ ਵਾਲੇ  ਅਧਿਆਪਕਾਂ   ਨੂੰ ਵਧਾਈ ਦਿੱਤੀ  ।