You are here

ਲੁਧਿਆਣਾ

ਪਿੰਡ ਸ਼ੇਖਦੌਲਤ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਜਗਰਾਉਂ(ਰਾਣਾ ਸ਼ੇਖਦੌਲਤ)

ਭਾਰਤ ਪੀਰਾਂ,ਫਕੀਰਾਂ,ਗੁਰੂਆਂ,ਸੰਤਾਂ ਅਤੇ ਭਗਤਾਂ ਦੀ ਪਵਿੱਤਰ ਧਰਤੀ ਹੈ ਇਸ ਧਰਤੀ ਉੱਤੇ ਅਨੇਕਾਂ ਮਹਾਪੁਰਖਾਂ ਨੇ ਜਨਮ ਲਿਆ ਜਿਨ੍ਹਾਂ ਨੇ ਆਪਣੀ ਆਪਣੀ ਦਿਵਵਤਾ ,ਸੂਝ,ਦੂਰ ਦ੍ਰਿਸ਼ਟੀ ਅਤੇ ਮਹਾਨ ਗੁਣਾ ਨਾਲ ਸੰਸਾਰ ਨੂੰ ਦੁੱਖਾਂ ਕਲੇਸ਼ਾਂ ਵਿਚੋਂ ਕੱਢ ਕੇ ਸੱਚ ਦਾ ਰਿਸਤਾ ਦਖਾਇਆ।ਇਸ ਤਰ੍ਹਾਂ ਸਿੱਖ ਧਰਮ ਦੇ ਮੋਢੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਅਤੇ ਅੱਜ ਉਨ੍ਹਾਂ ਦਾ ਜਨਮ ਦਿਹਾੜਾ ਪਿੰਡ ਸ਼ੇਖਦੌਲਤ ਵਿੱਚ ਗੁਰਦੁਆਰਾ ਸਾਹਿਬ ਵਿੱਚ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਪੂਰੇ ਨਗਰ ਦੀ ਹਾਜਰੀ ਵਿੱਚ ਭੋਗ ਪਾਏ ਗਏ ਅਤੇ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਜੋੜਿਆ ਅਤੇ ਸੰਗਤਾਂ ਤੋਂ ਗੁਰਬਾਣੀ ਦਾ ਜਾਪ ਕਰਵਾਇਆ

"ਸ਼ਿਵਾਲਿਕ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਧੂਮ-ਧਾਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਆਗਮਨ ਪੁਰਬ ਮਨਾਇਆ

ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣ ਹੋਆ,

 ਜਿਉ ਕਰ ਸੂਰਜੁ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ।।

ਜਗਰਾਉਂ, ਨਵੰਬਰ 2020 -( ਮੋਹਿਤ ਗੋਇਲ / ਕੁਲਦੀਪ ਸਿੰਘ ਕੋਮਲ)- 

"ਸ਼ਿਵਾਲਿਕ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਆਨ-ਲਾਈਨ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਆਗਮਨ ਪੁਰਬ ਮਨਾਇਆ।"

ਸੰਸਾਰ ਭਰ ਵਿੱਚ ਚੱਲ ਰਹੀ ਮਹਾਮਾਰੀ ਕਰੋਨਾ ਵਾਇਰਸ ਦੇ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ-ਆਪਣੇ ਘਰਾਂ ਵਿਚ ਰਹਿ ਕੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ।ਬੱਚਿਆਂ ਨੇ ਆਪਣੇ ਘਰਾਂ ਵਿੱਚ ਹੀ ਆਪਣੀ ਅਧਿਆਪਕਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸਾਖੀਆਂ, ਕਵੀਸ਼ਰੀਆਂ, ਸ਼ਬਦ, ਭਾਸ਼ਣ, ਪਾਠ ਤੇ ਕਵਿਤਾਵਾਂ ਤਿਆਰ ਕੀਤੀਆਂ। ਉਨ੍ਹਾਂ ਦੀਆਂ ਵੀਡੀਓ ਅਤੇ ਆਡੀਓ ਬਣਾ ਕੇ ਆਪਣੇ-ਆਪਣੇ ਜਮਾਤ ਦੇ ਅਧਿਆਪਕਾਂ ਨੂੰ ਭੇਜੀਆਂ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਨੀਲਮ ਸ਼ਰਮਾ ਜੀ ਨੇ ਆਪਣੇ ਆਨ-ਲਾਈਨ ਸੰਦੇਸ਼ ਵਿੱਚ ਬੱਚਿਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਬੱਚਿਆਂ ਨੂੰ ਹਮੇਸ਼ਾਂ ਸੱਚ ਬੋਲਣ, ਕਿਰਤ ਕਰਨ, ਨਾਮ ਜਪਣ, ਤੇ ਵੰਡ ਛਕਣ ਦਾ ਸੰਦੇਸ਼ ਦਿੱਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ

ਜਗਰਾਉਂ -( ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)-

ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਦਿਹਾੜਾ ਅੱਜ ਇਥੇ ਜਗਰਾਉਂ ਦੇ ਅਨਾਰਕਲੀ ਬਾਜ਼ਾਰ ਵਿੱਚ ਮਨਾਇਆ ਗਿਆ। ਜਿਸ ਵਿਚ ਗੁਰੂ ਸਾਹਿਬ ਦੀ ਪ੍ਰੇਰਣਾ ਅਨੁਸਾਰ ਇਹ ਸੰਸਾਰ ਇਕ ਹੀ ਮਾਲਕ ਦੀ ਸੰਤਾਨ ਹੈ ਤੇ ਇਸ ਸੰਸਾਰ ਨੂੰ ਸਿਰਜਣ ਵਾਲਾ ਪਰਮਪਿਤਾ ਪਰਮਾਤਮਾ ਵੀ ਇਕ ਹੈ, ਅਸੀਂ ਸਾਰੇ ਉਸ ਇਕ ਤੋਂ ਹੀ ਇਸ ਸੰਸਾਰ ਵਿਚ ਆਏ ਹਾਂ, ਇਹ ਮਿਸਾਲ ਅੱਜ ਜਗਰਾਉਂ ਦੇ ਅਨਾਰਕਲੀ ਬਾਜ਼ਾਰ ਵਿੱਚ ਦੇਖਣ ਨੂੰ ਮਿਲੀ, ਜਦੋਂ ਇਥੇ ਵਪਾਰ ਕਰਦੇ ਮੁਸਲਮਾਨ ਵੀਰਾਂ ਨੇ ਗੁਰਪੁਰਬ ਮੌਕੇ ਬਜਾਰ ਵਿੱਚ ਮਿਠਾਈਆਂ ਵੰਡ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਅਤੇ ਸਾਰੇ ਦੁਕਾਨ ਦਾਰ ਵੀਰਾਂ ਨੂੰ ਇਸ ਮੌਕੇ ਤੇ ਵਧਾਈਆ ਦਿੱਤੀਆਂ।

ਜਗਰਾਉਂ ਵਿਚ ਸਵੱਛਤਾ ਰੇਂਕਿੰਗ ਕਰਵਾਈ ਗਈ

 ਜਗਰਾਉਂ, ਅਕਤੂਬਰ 2020 -(ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)-
 ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਸਵੱਛ ਅਭਿਆਨ ਸਵੱਛ ਸਰਵੇਖਣ 2020--21 ਦੇ ਤਹਿਤ ਪ੍ਰਸ਼ਾਸ਼ਕ ਨਰਿੰਦਰ ਸਿੰਘ ਧਾਲੀਵਾਲ ਜੀ ਅਤੇ ਕਾਰਜ਼ ਸਾਧਕ ਅਫਸਰ ਸ ਸੁਖਦੇਵ ਸਿੰਘ ਰੰਧਾਵਾ ਜੀ ਦੀਆਂ ਹਦਾਇਤਾਂ ਅਨੁਸਾਰ ਸੁਪਰਡੈਂਟ ਸ੍ਰੀ ਮਨੋਹਰ ਸਿੰਘ ਜੀ ਦੀ ਰਹਿਨੁਮਾਈ ਹੇਠ ਸੇਨੀਰਟੀ ਇੰਸਪੈਕਟਰ ਅਨਿਲ ਕੁਮਾਰ ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ ਅਤੇ ਸੀ ਐਫ ਸੀਮਾ ਨਗਰ ਕੌਂਸਲ ਜਗਰਾਉਂ ਵਲੋਂ ਸਵੱਛਤਾ ਰੇਂਕਿੰਗ ਕਰਵਾਈ ਗਈ ਜਿਸ ਦੋਰਾਨ ਸ਼ਹਿਰ ਦੀ ਹਦੂਦ ਅੰਦਰ ਆਉਂਦੇ ਸਾਰੇ ਅਦਾਰਿਆਂ ਜਿਵੇਂ ਕਿ ਹੋਟਲ ਢਾਬੇ ਸਕੂਲ ਵਾਰਡ ਮੁਹੱਲੇ ਆਦਿ ਦੀ ਚੈਕਿੰਗ ਕੀਤੀ ਗਈ ਅਤੇ ਸਵੱਛ ਅਦਾਰਿਆਂ ਨੂੰ ਨਗਰ ਕੌਂਸਲ ਜਗਰਾਉਂ ਵਲੋਂ ਪ੍ਰਸੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਦੇ ਨਤੀਜੇ ਇਸ ਪ੍ਰਕਾਰ ਹਨ ਸਵੱਛ ਮੁਹਲਾ ਗਰੀਨ ਸਿਟੀ ਨੰ਼ 1ਸਵੱਛ ਵਾਰਡ ਨੰਬਰ 22. ਸਵੱਛ ਬਲਾਕ ਜਨਰੈਟਰ ਸਿਵਿਲ ਹਸਪਤਾਲ ਜਗਰਾਉਂ ਸਵੱਛ ਹਸਪਤਾਲ ਚੈਰੀਟੇਬਲ ਹਸਪਤਾਲ ਜਗਰਾਉਂ ਼ਸਵੱਛ  ਦੀਪਕ ਢਾਬਾ ਆਦਿ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

ਜਗਰਾਉਂ ਦੇ ਖ਼ਾਲਸਾ ਹਾਈ ਸਕੂਲ ਵਿੱਚ ਗਰੀਨ ਮਿਸ਼ਨ ਪੰਜਾਬ ਟੀਮ ਵੱਲੋਂ 550 ਬੂਟਿਆਂ ਦਾ ਜੰਗਲ ਲਾਇਆ ਗਿਆ  -VIDEO

ਬਲੌਜ਼ਮ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਦੇ ਪਰਿਵਾਰ ਵੱਲੋਂ ਵਿਆਹ ਦੀ ਖ਼ੁਸ਼ੀ ਨੂੰ ਮੁੱਖ ਰੱਖ ਕੇ ਦਿੱਤਾ ਗਿਆ ਵੱਡਾ ਸਹਿਯੋਗ  

ਜਗਰਾਉਂ  ,ਨਵੰਬਰ  2020 -(ਚਰਨਜੀਤ  ਸਿੰਘ ਚੰਨ  /ਮੋਹਿਤ ਗੋਇਲ  /ਮਨਜਿੰਦਰ  ਗਿੱਲ/ਸਿਮਰਨ ਅਖਾੜਾ  )-

ਐਸ ਬੀ ਬੀ ਐੱਸ ਲਾਹੌਰ ਖ਼ਾਲਸਾ ਸਕੂਲ ਲਡ਼ਕੇ ਜਗਰਾਉਂ  ਵਿਖੇ ਗਰੀਨ ਮਿਸ਼ਨ ਪੰਜਾਬ ਟੀਮ  ਵੱਲੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਵੇਂ ਗੁਰਪੁਰਬ ਨੂੰ ਲੈ ਕੇ  ਜੋ ਮੁਹਿੰਮ ਸ਼ੁਰੂ ਕੀਤੀ ਗਈ ਸੀ ਉਸ ਤਹਿਤ ਅੱਜ  ਬਲੌਜ਼ਮ ਕਾਨਵੈਟ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਕੌਰ ਨਾਜ਼  ਦੇ ਪਰਿਵਾਰ ਦੇ ਸਹਿਯੋਗ ਦੇ ਨਾਲ ਪੰਜ ਸੌ ਪੰਜਾਹ ਬੂਟਿਆਂ ਦਾ ਜੰਗਲ ਲਾਇਆ ਗਿਆ  ।ਪੂਰਾ ਸਾਲ ਜਗਰਾਉਂ ਅੰਦਰ ਲੱਖਾਂ ਦੀ ਤਾਦਾਦ ਵਿੱਚ ਗਰੀਨ ਪੰਜਾਬ ਮਿਸ਼ਨ ਟੀਮ ਵੱਲੋ ਬੂਟੇ ਲਾ ਕੇ ਧਰਤੀ ਨੂੰ 33%ਰੁੱਖਾਂ ਨਾਲ ਭਰਨ ਦਾ ਆਪਣਾ ਟੀਚਾ ਨਿਸ਼ਾਨੇ ਵੱਲ ਲੈ ਕੇ ਜਾਣ ਦੀ ਸਫ਼ਲ ਕੋਸ਼ਿਸ਼ ਕੀਤੀ ਜਾ ਰਹੀ ਹੈ  ।  ਅੱਜ ਜਿੱਥੇ ਬਲੌਜ਼ਮ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਕੌਰ ਰਾਜ ਦੇ ਪਰਿਵਾਰ ਵੱਲੋਂ ਇਕ ਨਵੀਂ ਪਿਰਤ ਪਾਉਂਦਿਆਂ ਆਪਣੇ ਨਵ ਵਿਆਹੇ ਜੋੜੇ ਦੇ ਵਿਆਹ ਮੌਕੇ ਇਸ ਜੰਗਲ ਨੂੰ ਲਾਹੁਣ ਦੇ ਖ਼ਰਚ ਦੀ ਜ਼ਿੰਮੇਵਾਰੀ  ਚੱਕ ਸਾਡੇ ਸਮਾਜ ਨੂੰ ਇੱਕ ਨਵਾਂ ਸੁਨੇਹਾ ਦਿੱਤਾ  । ਪ੍ਰਿੰਸੀਪਲ ਲਾਜ ਨੇ ਗੱਲ ਕਰਦੇ ਆਖਿਆ ਕਿ ਅੱਜ ਜ਼ਰੂਰਤ ਹੈ ਸਮਾਜ ਨੂੰ ਆਪਣੇ ਵਿਆਹ ਸ਼ਾਦੀਆਂ ਉੱਪਰ ਆਪਣੇ ਯਾਦਗਾਰੀ ਪਲਾਂ ਨੂੰ ਬੂਟਿਆਂ ਨਾਲ ਜੋਡ਼ਿਆ ਜਾਵੇ  ।ਜਿਸ ਨਾਲ ਸਾਨੂੰ ਹਰਿਆਲੀ ਨੂੰ ਪਿਆਰ ਕਰਨ ਦਾ ਮੌਕਾ ਮਿਲ ਸਕੇ  ।ਉਸ ਸਮੇਂ ਸਤਪਾਲ ਸਿੰਘ ਦੇਹਡ਼ਕਾ ਮੁੱਖ ਸੇਵਾਦਾਰ ਗਰੀਨ ਪੰਜਾਬ ਮਿਸ਼ਨ ਟੀਮ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਇਲਾਕਾ ਭਰ ਤੋ ਬਹੁਤ ਹੀ ਸਤਿਕਾਰਯੋਗ ਸ਼ਖ਼ਸੀਅਤਾਂ ਇਸ ਵਿਲੱਖਣ ਸਮੇਂ ਦੀ ਸ਼ੋਹਰਤ ਨੂੰ ਵਧਾ ਰਹੀਆਂ ਸਨ  ।  

ਪਿੰਡ ਮਲਕ ਦੇ ਨੌਜਵਾਨਾਂ ਨੇ ਅਠਾਰਾਂ ਲੱਖ ਦੀ ਲਾਗਤ ਨਾਲ ਬਣਾਇਆ ਨਵਾਂ ਜਿਮ -VIDEO

ਪਿੰਡ ਦੇ ਨੌਜਵਾਨਾਂ ਨੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਬਣਾਇਆ ਜ਼ਿੰਮ

ਜਗਰਾਉਂ  ,ਨਵੰਬਰ 2020 -(  ਮਨਜਿੰਦਰ ਗਿੱਲ/ ਸਿਮਰਨ ਅਖਾੜਾ )-

ਜਗਰਾਉਂ ਹਲਕੇ ਦੇ ਮਸ਼ਹੂਰ ਪਿੰਡ ਮਲਕ ਗ੍ਰੀਨ ਸੁਸਾਇਟੀ ਦੇ ਨੌਜਵਾਨਾਂ ਨੇ ਇਕੱਠੇ  ਹੋ ਕੇ ਪਿੰਡ ਦੀ ਨੁਹਾਰ ਬਦਲਣ ਦਾ ਉਪਰਾਲਾ ਜੋ ਲਗਾਤਾਰ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਹੈ ਉਸ ਤਹਿਤ ਅੱਜ ਉਨ੍ਹਾਂ ਨੇ ਐੱਨ ਆਰ ਆਈ ਭਰਾ ਪਿੰਡ ਵਾਸੀਆਂ ਦੀ ਮਦਦ ਨਾਲ ਅਠਾਰਾਂ ਲੱਖ ਰੁਪਏ ਦੀ ਲਾਗਤ ਨਾਲ ਨਵਾਂ ਜਿੰਮ ਬਣਾਇਆ । ਜਿਸ ਦਾ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਉਦਘਾਟਨ ਕੀਤਾ ਗਿਆ । ਗ੍ਰੀਨ ਸੋਸਾਇਟੀ ਮਲਕ ਦੇ ਮੁੱਖ ਸੇਵਾਦਾਰ ਸੁਖਦੀਪ ਸਿੰਘ ਢਿਲੋਂ ਵੱਲੋਂ ਸਮੂਹ ਸਹਿਯੋਗੀਆਂ ਦਾ ਤੇ ਆਉਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ ।     

ਪਿੰਡ ਦੇਹੜਕਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮਾਗਮ ਵਿੱਚ ਪੱਤਰਕਾਰ ਰਣਜੀਤ ਸਿੰਘ ਰਾਣਾ ਦਾ ਵਿਸ਼ੇਸ਼ ਸਨਮਾਨ

ਜਗਰਾਉਂ ਨਵੰਬਰ  2020 (ਸਤਪਾਲ ਦੇਹੜਕਾ,ਗੁਰਦੇਵ ਗਾਲਿਬ)

ਇੱਥੋਂ ਨਜਦੀਕ ਪਿੰਡ ਦੇਹੜਕਾ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਪਿੰਡ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪੂਰੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਸਮਾਪਤ ਹੋਇਆ ਇਸ ਨਗਰ ਕੀਰਤਨ ਵਿੱਚ ਵੱਖ ਵੱਖ ਪੜਾਅ ਲਗਾਏ ਗਏ ਅਤੇ ਸੰਗਤਾਂ ਦੇ ਠਾਠਾਂ ਮਾਰਦੇ ਇੱਕਠ ਨੂੰ ਗੁਰਬਾਣੀ ਦਾ ਜਾਪ ਕਰਾਇਆ ਗਿਆ ਇਸ ਮੌਕੇ ਇੰਟਰਨੈਸ਼ਨਲ ਢਾਡੀ ਜੱਥਾ ਲਾਡਰਾਂ ਵਾਲੇ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਅਤੇ ਨਾਨਕਸਰ ਦੇ ਹਜੂਰੀ ਸੇਵਾਦਾਰ ਬਾਬਾ ਲੱਖਾ ਸਿੰਘ ਨੇ ਹਾਜਰੀ ਲਵਾਈ ਅਤੇ ਇਸ ਮੌਕੇ ਪੱਤਰਕਾਰ ਰਣਜੀਤ ਸਿੰਘ ਰਾਣਾ ਦਾ ਨਾਨਕਸਰ ਦੇ ਬਾਬਾ ਬੱਗਾ ਸਿੰਘ ਵੱਲੋਂ ਅਤੇ ਦੇਹੜਕਾ ਦੀ ਗੁਰੂ ਨਾਨਕ ਸੇਵਾ ਸੁਸਾਇਟੀ ਵੱਲੋਂ ਵਧੀਆਂ ਅਤੇ ਨਿੱਡਰ ਪੱਤਰਕਾਰੀ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ

 

 

 

 

ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁੱਕਣਾ ਹੀ ਪਵੇਗਾ : ਵਿਧਾਇਕਾ ਸਰਬਜੀਤ ਕੌਰ ਮਾਣੂਕੇ

ਸਿੱਧਵਾਂ ਬੇਟ (ਜਸਮੇਲ ਗਾਲਿਬ)

ਹਲਕਾ ਜਗਰਾਓਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਦਿੱਲੀ ਪਹੁੰਚ ਚੁੱਕੇ ਹਨ। ਇਸ ਸਮੇਂ ਬੀਬੀ ਮਾਣੂੰਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਦਿੱਲੀ ਸਰਕਾਰ ਨੂੰ ਕਿਸਾਨਾਂ ਅੱਗੇ ਝੁੱਕਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਿਸਾਨ ਮਾਰੂ ਹਰ ਹਮਲਾ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਨਾਲ ਹੋ ਰਹੀ ਬੇਇਨਸਾਫੀ ਤੇ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਰਵੀਏ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਕੁਚਲਣ ਲਈ ਕੇਂਦਰ ਸਰਕਾਰ ਦੇ ਹੱਥ ਕੰਡੇ ਬਹੁਤ ਦੁਖਦਾਈ ਮੰਦਭਾਗੀ ਅਤੇ ਨਿੰਦਣਯੋਗ ਹਨ। ਏਸ ਸਮੇਂ ਬੀਬੀ ਮਾਣੂੰਕੇ ਨੇ ਕਿਹਾ ਕਿ ਦਿੱਲੀ ਵਿਖੇ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਕਿਸਾਨਾਂ ਤੇ ਗੰਦੇ ਪਾਣੀ ਦੀ ਬੌਛਾੜਾ,ਹਿਰੀਲੀ ਅੱਥਰੂ ਗੈਸ ਦੇ ਗੋਲੇ ਥਾਂ-ਥਾਂ ਤੇ ਭਾਰੇ ਪੱਥਰ ਰੱਖ ਕੇ ਇਹ ਕੰਡਿਆਲੀ ਧਾਰ ਬਹਿ ਕੇ ਭਾਰੀ ਲੋਕਾਂ ਅਤੇ ਪੁਲਿਸ ਫੋਰਸਾਂ ਵੱਲੋਂ ਧੱਕਾ ਤੇ ਲੋਕਤੰਤਰੀ ਢਾਂਚੇ ਨੂੰ ਤਾਰਪੀਡੋ ਕਰਨ ਵਾਲਾ ਸ਼ਰਮਨਾਕ ਕਾਰਾ ਹੈ। ਵਿਧਾਇਕ ਮਾਣੂਕੇ ਨੇ ਕਿਹਾ ਹੈ ਕਿ ਲੋਕਾਂ ਦਾ ਇਕੱਠ ਦੇਖ ਕੇ ਮੋਦੀ ਸਰਕਾਰ ਨੂੰ ਆਖਰ ਨੂੰ ਝਕਣਾ ਹੀ ਪੈਣਾ ਹੈ।

ਮੋਦੀ ਸਰਕਾਰ ਕਿਸਾਨੀ ਸੰਘਰਸ਼ ਨੂੰ ਕਿਸੇ ਕੀਮਤ ਤੇ ਦਬਾ ਨਹੀਂ ਸਕਦੀ: ਕਿਸਾਨ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਔਲਖ 

ਸਿਧਵਾ ਬੇਟ (ਜਸਮੇਲ ਗਾਲਿਬ)

ਮੋਗਾ ਜ਼ਿਲ੍ਹਾ ਦੇ ਕਿਸਾਨ ਵਿੰਗ ਦੇ ਪ੍ਰਧਾਨ ਮਨਿੰਦਰ ਸਿੰਘ ਔਲਖ ਦਿੱਲੀ ਪਹੁੰਚੇ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਅਤੇ ਕਿਸਾਨ ਵਿਰੋਧੀਬਿੱਲਾਂ ਨੂੰ ਲੈ ਕੇ ਪੰਜਾਬ ਹਰਿਆਣਾ ਤੇ ਹੋਰ ਰਾਜ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਚਾਲੇ ਪਾਏ ਗਏਭਾਵੇਂ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੇ ਲੱਖ ਜਤਨ ਕੀਤੇ ਪਰ ਰੋਕ ਨਹੀਂ ਸਕੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੋਕਾਂ ਦੇ ਖਿਲਾਫ ਨੋਟਬੰਦੀ, ਜੀ ਐਸ ਟੀ, ਧਾਰਾ 307 ਤੋੜਨਾ, ਆਦਿ ਫੈਸਲੇ ਕੀਤੇ ਹਨ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬੀ ਕਿਸਾਨਾਂ ਨੂੰ ਕਿਸੇ ਕੀਮਤ ਤੇ ਰੋਕ ਨਹੀਂ ਸਕਦੀ।ਉਨ੍ਹਾਂ ਕਿਹਾ ਕਿ ਉਹ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਹਨ ਕਿ  ਸਾਰੇ ਜਣੇ  ਕਿਸਾਨ ਸੰਘਰਸ਼ ਦਾ ਡੱਟ ਕੇ ਸਾਥ ਦੇਣ।ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਪਾਣੀ ਦੀਆਂ ਬੁਛਾੜਾਂ ਹੰਝੂ ਗੈਸ ਦੇ ਗੋਲੇ ਕਿਸਾਨਾਂ ਤੇ ਸਰਕਾਰ ਦੀ ਨਲਾਇਕੀ ਦਾ ਸਬੂਤ ਹੈ ਕਿਉਂਕਿ ਕਿਸਾਨਾਂ ਆਪਣੀਆਂ ਮੰਗਾਂ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਅੱਗੇ ਜਿਆਦਾ ਸਮਾ ਟਿੱਕ ਨਹੀਂ ਸਕੇਗਾ ਇਸ ਲਈ ਇਹ ਤਿੰਨੇ ਕਾਲ ਇਕੋ ਨੂੰ ਤੁਰੰਤ ਵਾਪਸ ਲਿਆ ਜਾਵੇ।