You are here

ਪਰਮਾਤਮਾ ਦੇ ਨਾਮ ਦੀ ਸੱਚੀ ਸਿਫਤ ਸਲਾਹ ਦੇ ਗਾਉਣ ਸੁਣਨ ਤੇ ਕਮਾਉਣ ਨਾਲ ਇਨਸਾਨੀ ਮਨ ਆਤਮਾ ਤੇ ਸੁਖਾਵਾਂ ਅਸਰ ਪੈਂਦਾ ਹੈ-ਸੰਤ ਬਾਬਾ ਅਮੀਰ ਸਿੰਘ

ਕੱਲ ਆਰੰਭ ਹੋ ਰਹੀ ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ 2024" ਦੇ ਪ੍ਰਬੰਧਾਂ ਦਾ ਜਾਇਜ਼ਾ
ਲੁਧਿਆਣਾ 9 ਜੂਨ ( ਕਰਨੈਲ ਸਿੰਘ ਐੱਮ.ਏ. )-ਗੁਰਮਤਿ ਸੰਗੀਤ ਸਿੱਖ ਧਰਮ ਦੀ ਅਮੀਰ ਵਿਰਾਸਤ ਹੈ। ਇਸ ਵਿਰਾਸਤ ਨੂੰ ਹੋਰ ਅਮੀਰ ਕਰਨ ਲਈ ਧਰਮ ਦੇ ਪੈਰੋਕਾਰਾਂ ਦਾ ਵੱਡਾ ਯੋਗਦਾਨ ਰਿਹਾ ਹੈ ਤੇ ਭਵਿੱਖ ਵਿਚ ਵੀ ਰਹੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਕੱਲ੍ਹ ਤੋਂ ਆਰੰਭ ਹੋ ਰਹੀ "ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ 2024" ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਸ ਸੰਗੀਤ ਵਰਕਸ਼ਾਪ ਵਿੱਚ ਸੰਗੀਤ ਦੇ ਮਾਹਰਾਂ ਵੱਲੋਂ ਗੁਰਮਿਤ ਸੰਗੀਤ ਦੇ ਵਿਿਦਆਰਥੀਆਂ ਨੂੰ ਸੰਗੀਤ ਦੇ ਮਾਹਰ ਉਸਤਾਦ ਸਾਹਿਬਾਨਾਂ ਦੇ ਤਜ਼ਰਬਿਆਂ ' ਚੋਂ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਹੋਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਜਵੱਦੀ ਟਕਸਾਲ ਵਲੋਂ ਸੰਗੀਤ ਵਰਕਸ਼ਾਪ ਵਿਚ ਸ਼ਮੂਲੀਅਤ ਕਰਨ ਵਾਲੇ  ਵਿਿਦਆਰਥੀਆਂ ਨੂੰ ਸਨਮਾਨ ਪੱਤਰ ਨਾਲ ਸਨਮਾਨਤ ਵੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਹਫਤਾਵਾਰੀ ਨਾਮ ਸਿਮਰਨ ਸਮਾਗਮ 'ਚ ਜੁੜੀਆਂ ਸੰਗਤਾਂ ਨੂੰ "ਗੁਰਬਾਣੀ ਨਾਮ ਸਿਮਰਨ" ਦੀਆਂ ਬੇਅੰਤ ਅਨੰਤ ਬਰਕਤਾਂ ਨੂੰ ਸਾਖੀਆਂ ਦੇ ਹਵਾਲੇ ਨਾਲ ਸਮਝਾਉਂਦਿਆਂ  ਫ਼ੁਰਮਾਇਆ ਕਿ ਪਰਮਾਤਮਾ ਦੇ ਨਾਮ ਦੀ ਸੱਚੀ ਸਿਫਤ ਸਲਾਹ ਦੇ ਗਾਉਣ ਸੁਣਨ ਤੇ ਕਮਾਉਣ ਨਾਲ ਇਨਸਾਨੀ ਮਨ ਆਤਮਾ ਤੇ ਸੁਖਾਵਾਂ ਅਸਰ ਪੈਂਦਾ ਹੈ। ਉਨ੍ਹਾਂ ਸਮਝਾਇਆ ਕਿ ਆਤਮਾ ਤੇ ਚੱਲ ਰਹੇ ਪੁਰਾਣਾ ਜਾਂ ਸਾਹਾਂ ਦੀ ਦੌਲਤ ਉਸ ਪਰਮਾਤਮਾ ਦਾ "ਨਾਮ" ਹੈ। ਆਤਮਾ ਤੇ ਪ੍ਰਾਣਾਂ ਦੇ ਨਾਲ ਇਹ ਦੌਲਤ, ਇੱਥੇ ਇਸ ਸੰਸਾਰ ਵਿੱਚ ਅਤੇ ਉੱਥੇ ਪਰਲੋਕ ਵਿੱਚ ਵੀ ਕੰਮ ਆਉਂਦੀ ਹੈ। ਭਾਵ ਇਹ ਮਨੁੱਖਾ ਜਨਮ ਨਾਮ ਧਨ ਨੂੰ ਪਾਉਣਾ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਮਹਾਂਪੁਰਸ਼ਾਂ ਨੇ ਜੋਰ ਦਿੰਦਿਆਂ ਕਿਹਾ ਕਿ ਮਨੁੱਖਾ ਜਨਮ ਨਾਮ ਧਨ ਨੂੰ ਪਾਉਣ ਤੋਂ ਬਿਨਾ ਸਫਲ ਨਹੀਂ ਹੋ ਸਕਦਾ।ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਸਭ ਕੁਝ ਘਾਟੇ ਦਾ ਪੱਖ ਹੈ। ਇਸ ਸੱਚਾਈ ਨੂੰ ਸਮਝ ਕੇ ਪ੍ਰਭੂ ਨਾਮ ਰਾਹੀਂ ਪ੍ਰਭੂ ਦੇ ਦਰਸ਼ਨ ਕਰਕੇ ਹੀ ਮਨ ਤ੍ਰਿਪਤ ਹੁੰਦਾ ਹੈ, ਦੁਨੀਆਂ ਦੇ ਧਨ ਪਦਾਰਥ ਤੇ ਕਬਜ਼ਾ ਜਮਾਉਣ, ਕਬਜ਼ਾ ਲੈਣ ਵਾਸਤੇ ਬੇਚੈਨ ਬੇਤਾਬ ਨਹੀਂ ਹੁੰਦਾ। ਇਸ ਤਰ੍ਹਾਂ ਪਰਮਾਤਮਾ ਦੀ ਭਗਤੀ ਇਨਸਾਨ ਦੇ ਕੋਲ ਇਕ ਖਜ਼ਾਨਾ ਹੈ, ਗੁਰੂ ਦੀ ਬਾਣੀ ਸਮਝੋ ਲਾਲ ਹਨ, ਗੁਰੂ ਦੀ ਬਾਣੀ ਨੂੰ ਗਾਉਣ ਸੁਣਨ ਅਤੇ ਕਮਾਉਣ ਨਾਲ ਨਿਹਾਲ ਹੋ ਜਾਈਦਾ ਹੈ, ਪ੍ਰਭੂ ਦੇ ਸੁੰਦਰ ਚਰਨ ਕਮਲਾਂ ਨਾਲ ਇਹ ਮਨ ਲੱਗ ਜਾਂਦਾ ਹੈ।