ਲੁਧਿਆਣਾ( ਕਰਨੈਲ ਸਿੰਘ ਐੱਮ.ਏ.) ਉੱਤਰੀ ਅਤੇ ਕੇਂਦਰੀ ਜੋਨ ਲੜਕੇ ਅਤੇ ਲੜਕੀਆਂ ਦੇ ਫੁੱਟਬਾਲ ਖੇਡ ਮੁਕਾਬਲੇ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੇ ਸਨ । ਲੜਕੀਆਂ ਦਾ ਫਾਈਨਲ ਮੁਕਾਬਲਾ ਮੱਧ ਪ੍ਰਦੇਸ਼ ਤੇ ਹਰਿਆਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੱਧ ਪ੍ਰਦੇਸ਼ ਨੇ ਬੜੇ ਸਖ਼ਤ ਮੁਕਾਬਲੇ ਵਿੱਚ ਹਰਿਆਣਾ ਨੂੰ 1-0 ਗੋਲਾਂ ਦੇ ਫਰਕ ਨਾਲ ਹਰਾਇਆ। ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਦਿੱਲੀ ਨੇ ਉਤਰਾਖੰਡ ਨੂੰ 2-1 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਟਰਾਫ਼ੀ ਤੇ ਕਬਜ਼ਾ ਕੀਤਾ । ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਅਮਿਤ ਧਵਨ ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਅਤੇ ਕ੍ਰਿਸ਼ਨ ਮਲਿਕ ਸੈਕਟਰੀ ਮਾਰਕੀਟ ਕਮੇਟੀ ਅੰਬਾਲਾ ਸਨ। ਅਮਿਤ ਧਵਨ, ਕ੍ਰਿਸ਼ਨ ਮਲਿਕ, ਪ੍ਰਧਾਨ ਤਨਵੀਰ ਦਾਦ, ਗੁਰਭਿੰਦਰ ਸਿੰਘ ਵਾਈਸ ਪ੍ਰਧਾਨ, ਰਾਜਿੰਦਰ ਸਿੰਘ ਚੀਮਾ ਜਨਰਲ ਸਕੱਤਰ , ਸੁਖਵਿੰਦਰ ਕੌਰ ਜੀਤ ਫਾਊਂਡੇਸ਼ਨ, ਮੈਡਮ ਸਤਵੰਤ ਕੌਰ, ਮੈਡਮ ਨੀਲਮ ਨੇ ਜੇਤੂ ਟੀਮਾਂ ਨੂੰ ਮੈਡਲ, ਟਰਾਫ਼ੀ ਤੇ 20,000 ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਮੈਡਮ ਤਨਵੀ ਨੇ ਮੰਚ ਸੰਚਾਲਨ ਦਾ ਫਰਜ਼ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਰਾਜਿੰਦਰ ਸਿੰਘ ਚੀਮਾ ਨੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ, ਖਾਲਸਾ ਏਡ ਦੇ ਵਲੰਟੀਅਰ, ਸਿਟੀ ਨੀਡ ਦੇ ਪ੍ਰਧਾਨ ਅਤੇ ਵਲੰਟੀਅਰਾਂ,ਐਸ.ਐਮ.ੳ ਲੁਧਿਆਣਾ ,ਪੁਨਰਜੋਤ, ਵਰਧਮਾਨ ਸਪੈਸ਼ਲ ਸਟੀਲ ਲਿਮਟਿਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕੀਤਾ।