ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਕਾਰੀ ਰੋਕਾਂ ਦੇ ਬਾਵਜ਼ੂਦ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਦਾ ਸਿਲਸਿਲਾ ਜਾਰੀ ਰੱਖਣ 'ਤੇ ਜਗਰਾਉਂ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਹੈ।ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪਰਾਲੀ ਸਾੜਨ ਵਾਲੇ 16 ਕਿਸਾਨਾਂ ਦੇ ਚਲਾਨ ਕੱਟਦਿਆਂ ਉਨ੍ਹਾਂ ਨੂੰ 75 ਹਜ਼ਾਰ ਰੁਪਾਏ ਦੇ ਜਰਮਾਨੇ ਠੋਕਣ ਦੇ ਨਾਲ ਨਾਲ ਉਨ੍ਹਾਂ ਖਿਲਾਫ ਮਾਲ ਰਿਕਾਰਡ ਵਿਚ ਲਾਲ ਸਿਆਹੀ ਨਾਲ ਰਪਟ ਵੀ ਦਰਜ ਕਰ ਦਿੱਤੀ ਗਈ ਹੈ।ਇਸ ਕਾਰਵਾਈ ਨੂੰ ਹੋਰ ਤੇਜ਼ ਕਰਨ ਲਈ ਅੱਜ ਐੱਸ.ਦੀ.ਐੱਮ ਡਾਂ.ਬਲਜਿੰਦਰ ਸਿੰਘ ਢਿੱਲੋਂ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਬਣਾਈ ਗਈ ਟੀਮਾਂ ਦੇ ਨੋਡਲ ਅਫਸਰਾਂ ਨਾਲ ਮੀਟਿੰਡ ਕੀਤੀ ਗਈ।ਇਸ ਮੀਟਿੰਗ ਵਿਚ ਐਸ.ਡੀ.ਐੱਮ ਡਾਂ.ਢਿੱਲੋਂ ਨੇ ਸਮੂਹ ਨੋਡਲ ਅਫਸਰਾਂ ਨੂੰ ਹਰ ਰੋਜ਼ ਆਪਣੇ ਆਪਣੇ ਇਲਾਕੇ 'ਚ ਕਿਸਾਨਾਂ ਨੂੰ ਪਰਾਲੀ ਸਾੜਨ 'ਤੇ ਰੋਕਣ ਲਈ ਪ੍ਰੇਰਿਤ ਕਰਨ ਅਤੇ ਇਸ ਦੇ ਬਾਵਜੂਦ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਸਰਕਾਰ ਦੀ ਹਦਾਇਤਾਂ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।ਉਨ੍ਹਾਂ ਇਸ ਮੌਕੇ ਇਲਾਕੇ ਦੇ ਕਿਸਾਨਾਂ ਨੂੰ ਵੀ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣੋਂ ਤੋਂ ਹੀ ਪ੍ਰਦੂਸ਼ਣ ਕਾਰਨ ਲੋਕ ਬਿਮਾਰੀਆਂ ਤੋਂ ਜਿੱਥੇ ਪੀੜਤ ਹੋ ਰਹੇ ਹਨ,ਉਥੋਂ ਇਸ ਧੰੂਏ ਕਾਰਨ ਸੜਕਾਂ 'ਤੇ ਸੜਕੀ ਹਾਦਸਿਆਂ 'ਚ ਕਈ ਕੀਮਤੀ ਜਾਨਾਂ ਜਾ ਚੱੁਕੀਆਂ ਹਨ।ਇਸ ਮੌਕੇ ਨਾਇਬ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ,ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ.ਡੀ.ੳ ਅਮਨਪ੍ਰ੍ਰੀਤ ਸਿੰਘ ,ਖੇਤੀਬਾੜੀ ਅਫਸਰ ਗੁਰਦੀਪ ਸਿੰਘ ,ਬੀਡੀਪੀ.ੳ ਅਮਰਿੰਦਰਪਾਲ ਸਿੰਘ ,ਖੇਤੀਬਾੜੀ ਵਿਕਾਸ ਅਫਸਰ ਰਮਿੰਦਰ ਸਿੰਘ ,ਬੂਟਾ ਸਿੰਘ ,ਕਲਵੰਤ ਸਿੰਘ ਡਾਗੋਂ ਅਤੇ ਗੁਰਜੀਤ ਸਿੰਘ ਵੱਲ ਆਦਿ ਹਾਜ਼ਰ ਸਨ।