You are here

ਲੁਧਿਆਣਾ

ਜਗਰਾਉਂ ਦੇ ਪੁਲ ਦਾ ਥੱਲੇ ਬਣਿਆ ਸ਼ਰਾਬੀਆਂ ਦਾ ਅੱਡਾ-VIDEO

ਨਿੱਤ ਦੀਆਂ ਲੜਾਈਆਂ ਤੂੰ ਤੰਗ ਲੋਕਾਂ ਨੇ ਕੀਤਾ ਪ੍ਰੋਟੈਸਟ

ਸ਼ਰ੍ਹੇਆਮ ਕਾਰਾਂ ਚ ਬੈਠੇ ਅਤੇ ਰੇਹੜੀਆਂ ਤੇ ਖਡ਼੍ਹੇ ਪੀਂਦੇ ਹਨ ਸ਼ਰਾਬ

ਪ੍ਰਸ਼ਾਸਨ ਸੁੱਤਾ, ਨਹੀਂ ਹੋ ਰਹੀ ਕੋਈ ਸੁਣਵਾਈ

ਪੱਤਰਕਾਰ ਗੁਰਕੀਰਤ ਜਗਰਾਉਂ ਅਤੇ ਪ੍ਰਦੁੱਮਣ ਬਾਂਸਲ ਦੀ ਵਿਸ਼ੇਸ਼ ਰਿਪੋਰਟ

ਪੰਜਾਬ ਸਰਕਾਰ ਦਾ ‘ਸ਼ਹੀਦ ਪੁਲਿਸ ਪਰਿਵਾਰਾਂ’ ਨਾਲ ਵਿੱਤਕਰਾ ਹੋਇਆ ਜੱਗ-ਜ਼ਾਹਰ!

ਮਾਮਲਾ ਕਾਲ਼ੇ ਦੌਰ ‘ਚ ਫੌਤ ਹੋਏ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਤਰਸ ਅਧਾਰਤ ਨੌਕਰੀਆਂ ਦੇਣ ਦਾ

ਕਈਆਂ ਨੂੰ ਦਿੱਤੀਆਂ 02-02 ਜਾਂ 03-03 ਨੌਕਰੀਆਂ ਅਤੇ ਕਈਆਂ ਨੂੰ ਦੂਜੀ ਨੌਕਰੀ ਦੇਣ ਤੋਂ ਇੰਨਕਾਰ! ਕਈਆਂ ਨੂੰ ਇਕ ਵੀ ਨਹੀਂ?

ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਕੀਤੀ ਜਵਾਬ ਤਲ਼ਬੀ

ਲੋੜ ਪਈ ਤਾਂ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਵਾਂਗੇ-ਐਡਵੋਕੇਟ ਧਾਲੀਵਾਲ

ਜਗਰਾਓ ਨਵੰਬਰ 2020 (ਮਨਜਿੰਦਰ ਸਿੰਘ) ਪੰਜਾਬ ਸਰਕਾਰ ਦਾ ਪੁਲਿਸ ਮਹਿਕਮਾ ਭਾਵੇਂ ਹਰ ਸਾਲ 21 ਅਕਤੂਬਰ ਨੂੰ ਰਾਜ ਦੇ ਕਾਲ਼ੇ ਦੌਰ ਦੁਰਾਨ ਫੌਤ ਹੋ ਗਏ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਪਰਿਵਾਰਾਂ ਦੇ ਦੁੱਖ-ਸੁਖ ਵਿਚ ਨਾਲ ਖੜ੍ਹਨ ਦਾ ਦਾਅਵਾ ਕਰਦਾ ਹੋਇਆ ਲੱਖ ਨੇੜਤਾ ਦਿਖਾਉਂਦਾ ਏ ਪਰ ਜੇਕਰ ਜ਼ਮੀਨੀ ਹਕੀਕਤ ਨੂੰ ਵਾਚਿਆ ਜਾਵੇ ਤਾਂ ਕਈ ਸ਼ਹੀਦ ਪੁਲਿਸ ਪਰਿਵਾਰ ਸਾਲ਼ਾਂ ਤੋਂ ਤਰਸ ਦੇ ਅਧਾਰ ‘ਤੇ ਨੌਕਰੀ ਲਈ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹਨ। ਇਹ ਕਹਿਣਾ ਹੈ ਪੰਜਾਬ ਦੇ ਕਾਲ਼ੇ ਦੌਰ ਦੁਰਾਨ ਮਾਰੇ ਗਏ ਆਮ ਲੋਕਾਂ ਦੇ ਪਰਿਵਾਰਾਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਦਿਵਾਉਣ ਵਾਲੀ ਮਨੁੱਖੀ ਅਧਿਕਾਰ ਸੰਸਥਾ ਦੇ ਜਨਰਲ਼ ਸਕੱਤਰ ਇਕਬਾਲ ਸਿੰਘ ਰਸੂਲਪੁਰ ਅਤੇ ਸੰਸਥਾ ਦੇ ਕਾਨੂੰਨੀ ਸਲਾਹਕਾਰ ਸਤਿੰਦਰਪਾਲ ਸਿੰਘ ਧਾਲੀਵਾਲ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ। ਉਨਾਂ ਪੀੜ੍ਹਤ ਪਰਿਵਾਰਾਂ ਦੀ ਹਾਜ਼ਰੀ ’ਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਪਾਸੇ ਪੁਲਿਸ ਮਹਿਕਮਾ ਹਰ ਸਾਲ 21 ਅਕਤੂਬਰ ਨੂੰ ਕਾਲ਼ੇ ਦੌਰ ਦੁਰਾਨ ਮਾਰੇ ਗਏ ਪੁਲਿਸ ਕਰਮਚਾਰੀਆਂ ਨੂੰ ਯਾਦ ਕਰਦਿਆਂ ਕਾਲ਼ੇ ਦੌਰ ਦੁਰਾਨ ਫੌਤ ਹੋ ਗਏ ਪੁਲਿਸ ਕਰਮਚਾਰੀਆਂ ਨੂੰ ਸ਼ਹੀਦ ਕਰਾਰ ਦਿੰਦਾ ਹੋਇਆ ਉਨਾਂ ਦੀ ਕੁਰਬਾਨੀ ਨੂੰ ਅਦੁੱਤੀ ਕਹਿੰਦਾ ਨਹੀਂ ਥੱਕਦਾ ਅਤੇ ਲੱਖਾਂ ਰੁਪਏ ਖਰਚ ਕੇ ਹਰ ਪੁਲਿਸ ਜਿਲੇ ਵਿਚ ਕਰਾਏ ਜਾਂਦੇ ਸਮਾਗਮ ’ਚ ਸ਼ਹੀਦਾਂ ਦੇ ਹਰ ਮਸਲ਼ੇ ਨੂੰ ਪਹਿਲ਼ ਦੇ ਅਧਾਰ ‘ਤੇ ਹੱਲ਼ ਕਰਨ ਦਾ ਦਾਅਵਾ ਵੀ ਕਰਦਾ ਹੈ ਪਰ ਜਦੋਂ ਸੰਸਥਾ ਵਲੋਂ ਗਰੀਬ ਸ਼ਹੀਦ ਪੁਲਿਸ ਪਰਿਵਾਰਾਂ ਨੂੰ ਜ਼ਮੀਨੀ ਪੱਧਰ ’ਤੇ ਵਾਚਿਆ ਤਾਂ ਇਕ ਸਚਾਈ ਇਹ ਸਾਹਮਣੇ੍ਹ ਆਈ ਹੈ ਕਿ ਜਿਥੇ ਮਹਿਕਮੇ ਨੇ ਇਕ ਸ਼ਹੀਦ ਹੋਏ ਪੁਲਿਸ ਕਰਮਚਾਰੀ ਦੇ ਬਦਲ਼ੇ ਉਸ ਦੇ ਸਰਦੇ-ਬਰਦੇ ਰਸੂਖਦਾਰ ਪਰਿਵਾਰਾਂ ਦੇ 03-03 ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਹਨ, ਉਥੇ ਕਈ ਗਰੀਬ ਸ਼ਹੀਦ ਪਰਿਵਾਰਾਂ ਦੇ ਵਾਰਸ ਅੱਜ 01-01 ਜਾਂ ਦੂਜੀ ਨੌਕਰੀ ਨੂੰ ਪ੍ਰਾਪਤ ਕਰਨ ਲਈ ਸਾਲ਼ਾਂ ਤੋਂ ਐਸ.ਐਸ.ਪੀ. ਜਾਂ ਡੀ.ਜੀ.ਪੀ. ਦਫਤਰ ਦੇ ਧੱਕੇ ਖਾ੍ਹ ਰਹੇ ਹਨ। ਵੱਖ-ਵੱਖ ਪੁਲਿਸ ਦਫਤਰਾਂ ਤੋਂ ਪ੍ਰਾਪਤ ਕੀਤੇ ਦਫਤਰੀ ਰਿਕਾਰਡ ਦਿਖਾਉਂਦਿਆ ਰਸੂਲਪੁਰ ਨੇ ਦੱਸਿਆ ਕਿ ਇਕ ਪਾਸੇ ਤਾਂ ਪੰਜਾਬ ਪੁਲਿਸ ਦੇ ਰਹਿ ਚੁੱਕੇ ਚਰਚਿਤ ਡੀਜੀਪੀ ਸੁਮੇਧ ਸੈਣੀ ਦੇ ਮੌਕੇ ਕਈ ਅਮੀਰ/ਰਸੂਖਵਾਨ ਸ਼ਹੀਦ ਪਰਿਵਾਰਾਂ ਦੇ ਰਿਸ਼ਤੇ ‘ਚ ਲਗਦੇ ਭਤੀਜ਼ਿਆਂ, ਭੈਣਾਂ, ਭਰਾਵਾਂ, ਪੋਤਿਆਂ, ਲੜਕੇ ਤੇ ਲੜਕੀਆਂ ਨੂੰ 03-03 ਜਾਂ 02-02 ਨੌਕਰੀਆਂ ਨਾਲ ਨਿਵਾਜ਼ਿਆ ਗਿਆ ਹੈ ਉਥੇ ਦੂਜੇ ਪਾਸੇ ਗਰੀਬ ਪਰਿਵਾਰਾਂ ਨੂੰ ਪੁਲਿਸ ਮਹਿਕਮੇ ਨੇ 01-01 ਨੌਕਰੀ ਜਾਂ ਕੋਈਹੋਰ ਸਹੂਲਤ ਦੇਣ ਤੋਂ ਵੀ ਪਾਸਾ ਵੱਟ ਲਿਆ ਲਗਦਾ ਹੈ। ਉਨਾਂ ਕਿਹਾ ਕਿ ਇਹ ਵੱਖਰੀ ਗੱਲ਼ ਹੈ ਕਿ ਸੰਸਥਾ ਨੇ ਕਰੀਬ 04 ਸਾਲ਼ ਲੰਬੀ ਕਾਗਜ਼ੀ ਲੜ੍ਹਾਈ ਲੜ੍ਹ ਕੇ ਕੁੱਝ ਗਰੀਬ ਪਰਿਵਾਰਾਂ ਨੂੰ ਮਾਲ਼, ਪੁਨਰਵਾਸ ਤੇ ਮੁੜ ਵਸੇਵਾ ਵਿਭਾਗ ਰਾਹੀ ਤਰਸ ਦੇ ਅਧਾਰ ‘ਤੇ ਦਰਜਾ ਚਾਰ ਦੀ 01-01 ਨੌਕਰੀ, 5000-5000 ਹਜ਼ਾਰ ਰੁਪਏ ਗੁਜ਼ਾਰੇ ਭੱਤੇ ਸਮੇਤ ਸ਼ਹੀਦ ਦੇ ਬੱਚਿਆਂ ਦੀਪੜ੍ਹਾਈ ਖਰਚ ਦਿਵਾਉਣ ;ਚ ਤਾਂ ਕਾਮਯਾਬੀ ਹਾਸਲ਼ ਕੀਤੀ ਹੈ ਜਦੋ ਕਿ ਬਾਕੀਆਂ ਦੀ ਤਰਜ਼ ‘ਤੇ ਪੁਲਿਸ ਮਹਿਕਮੇ ‘ਚ ਇਕ-ਇਕ ਹੋਰ ਨੌਕਰੀ ਦਿਵਾਉਣ ਲਈ ਪਿਛਲੇ 07 ਸਾਲਾਂ ਤੋਂ ਨਿਯਮਾਂ ਅਨੁਸਾਰ ਯਤਨ ਕੀਤੇ ਗਏ ਤਾਂ ਡੀ.ਜੀ.ਪੀ. ਦਫਤਰ ਇਹ ਕਹਿੰਦਿਆਂ ਜਵਾਬ ਦੇ ਦਿੱਤਾ ਕਿ ਪਰਿਵਾਰ ਨੂੰ ਦਰਜਾ-ਚਾਰ ਦੀ ਇਕ-ਇਕ ਨੌਕਰੀ ਮਿਲ ਚੱੁਕੀ ਹੈ ਦੂਜੀ ਨੌਕਰੀ ਨਹੀਂ ਮਿਲ ਸਕਦੀ।

ਦਫਤਰੀ ਰਿਕਾਰਡ ‘ਚ ਖੁਲਾਸਾ- ਇਕ ਸਵਾਲ ਦੇ ਜਵਾਬ ‘ਚ ਐਡਵੋਕੇਟ ਧਾਲੀਵਾਲ ਨੇ ਦੱਸਿਆ ਕਿ ਲੋੜਵੰਦ ਪਰਿਵਾਰਾਂ ਨੂੰ ਬਣਦੀਆਂ ਸਹੂਲ਼ਤਾਂ ਦਿਵਾਉਣ ਲਈ ਲੰਘੇ 07 ਸਾਲਾਂ ਦੁਰਾਨ ਜਿਥੇ 2500 ਤੋਂ ਵਧੇਰੇ ਆਰਟੀਆਈਆਂ ਅਤੇ ਬੇਨਤੀਆਂ ਲ਼ਿਖਣੀਆਂ ਪਈਆਂ ਉਥੇ ਡੀਜੀਪੀ ਦਫਤਰ ਸਮੇਤ ਕਰਮਵਾਰ ਪੁਲਿਸ ਜਿਲਾ ਲੁਧਿਆਣਾ ਦਿਹਾਤੀ, ਕਮਿਸ਼ਨ ਪੁਲਿਸ ਲੁਧਿਆਣਾ, ਪੁਲਿਸ ਜਿਲਾ ਬਠਿਡਾ, ਪਠਾਣਕੋਟ, ਜਲੰਧਰ ਦਿਹਾਤੀ, ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ, ਹੁਸ਼ਿਆਰਪੁਰ, ਫਤਿਹਗੜ੍ਹ, ਫਾਜਿਲਕਾ, ਸੰਗਰੂਰ, ਤਰਨਤਾਰਨ, ਫਰੀਦਕੋਟ ਸਮੇਤ ਅਮ੍ਰਿੰਤਸਰ ਲੱਗਭੱਗ 16 ਪੁਲਿਸ ਜਿਿਲਆਂ ਤੋਂ ਪ੍ਰਾਪਤ ਕੀਤੇ ਰਿਕਾਰਡ ਅਨੁਸਾਰ ਸ਼ਹੀਦ ਹੋਏ 282 ਪੁਲਿਸ ਕਰਮਚਾਰੀਆਂ ਦੇ ਕਰੀਬ 165 ਵਾਰਸ 2-2 ਅਤੇ 3-3 ਨੌਕਰੀਆਂ ਪ੍ਰਾਪਤ ਕਰਨ ਵਾਲੇ ਜਦ ਕਿ

ਬਾਕੀ 117 ਸਿਰਫ ਇਕ-ਇਕ ਨੌਕਰੀ ਲੈਣ ਵਾਲੇ ਪਰਿਵਾਰ ਸਾਹਮਣੇ ਆਏ ਹਨ। ਉਨਾਂ ਦੱਸਿਆ ਕਿ ਦੂਜੇ ਪਾਸੇ ਆਪਣੇ ਪਰਿਵਾਰ ਦੇ ਤਿੰਨ ਜੀਅ ਮਾਂ ਭਾਨ ਕੌਰ, ਬਾਪ ਅਮਰ ਸਿੰਘ ਅਤੇ ਹੋਮਗਾਰਡ ਭਰਾ ਸੁਖਦੇਵ ਸਿੰਘ ਬੈਲਟ ਨੰਬਰ…ਨੂੰ ਗੁਆ ਚੁੱਕੇ ਇਥੋਂ ਨੇੜਲੇ ਇਕ ਪਿੰਡ ਦੇ ਇਕ ਪਰਿਵਾਰ ਦੀਆਂ ਚਾਰ ਭੈਣਾਂ ਪਿਛਲੇ 29 ਸਾਲਾਂ ਤੋਂ ਹੀ ਤਰਸ ਦੇ ਅਧਾਰ ‘ਤੇ ਮਿਲਦੀ ਇਕ ਨੌਕਰੀ ਜਾਂ ਪੈਨਸ਼ਨ ਨੂੰ ਹੀ ਤਰਸ ਰਿਹਾ ਹੈ ਜਦ ਕਿ 1991 ਤੋਂ ਅੱਜ ਤੱਕ ਉਨਾਂ ਨੂੰ ਫੁਟੀ ਕੌਡੀ ਵੀ ਨਹੀਂ ਮਿਲੀ। ਇਸੇ ਤਰਾਂ੍ਹ ਲੁਧਿਆਣੇ ਜਿਲ੍ਹੇ ਦੇ ਹੀ ਵੱਖ-ਵੱਖ ਦੋ ਹੋਰ ਪਿੰਡਾਂ ਦੇ ਸ਼ਹੀਦ ਹੋਏ ਹੋਮਗਾਰਡ ਜਵਾਨ ਨਿਰਮਲ਼ ਸਿੰਘ ਬੈਲਟ ਨੰਬਰ 62/ਪੀ ਅਤੇ ਹੋਮਗਾਰਡ ਬਲਵੀਰ ਸਿੰਘ ਬੈਲਟ ਨੰਬਰ 29691 ਦਾ ਪਰਿਵਾਰ ਦੂਜੀ ਨੌਕਰੀ ਲਈ ਪੁਲਿਸ ਦਫਤਰਾਂ ਦੇ ਧੱਕੇ ਖਾ ਰਹੇ ਹਨ।

ਕੀ-ਕੀ ਮਿਲਦੀਆਂ ਨੇ ਸਹੂਲਤਾਂ- ਐਡਵੋਕੇਟ ਧਾਲੀਵਾਲ ਨੇ ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਤੇ ਮੁੜ ਵਸੇਵਾ ਵਿਭਾਗ ਤੋਂ ਪ੍ਰਾਪਤ ਵੇਰਵੇ ਅਨੁਸਾਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲ਼ੇ ਦੌਰ ‘ਚ ਮਾਰੇ ਗਏ ਸਰਕਾਰੀ ਮੁਲਾਜ਼ਮ ਜਾਂ ਸਿਵਲ ਵਿੱਅਕਤੀ ਦੇ ਪਰਿਵਾਰ ਨੰੁ ਅੱਜ ਕੱਲ਼ 5000 ਰੁਪਏ ਗੁਜ਼ਾਰੇ ਭੱਤੇ ਦੇ ਰੂਪ ਵਿਚ ਪੈਨਸ਼ਨ, ਪਰਿਵਾਰ ਦੇ ਇਕ ਯੋਗ ਮੈਂਬਰ ਨੂੰ ਯੋਗਤਾ ਅਨੁਸਾਰ ਤਰਸ ਦੇ ਅਧਾਰ ‘ਤੇ ਨੌਕਰੀ, ਸਰਕਾਰੀ ਬੱਸ ‘ਚ ਮੁਫਤ ਸਫਰ ਦੀ ਸਹੂਲ਼ਤ, ਬੱਚਿਆਂ ਦੀ ਪੜ੍ਹਾਈ ਦੇ ਖਰਚੇ ਸਮੇਤ ਵੱਖ-ਵੱਖ ਸਰਕਾਰੀ ਸਕੀਮਾਂ ਅਧੀਨ 02 ਪ੍ਰਤੀਸ਼ਤ ਰਾਖਵਾਂਕਰਨ ਆਦਿ ਦੀਆਂ ਸਹੂਲ਼ਤਾਂ ਹਨ।

ਸੰਸਥਾ ਨੇ ਹੁਣ ਤੱਕ ਕੀ-ਕੀ ਯਤਨ ਕੀਤੇ- ਐਡਵੋਕੇਟ ਧਾਲੀਵਾਲ ਅਨੁਸਾਰ ਪੀੜਤ ਪਰਿਵਾਰ ਅਤੇ ਸੰਸਥਾ ਦੇ ਨੁਮਾਇੰਦੇ ਲੰਘੇ 07 ਸਾਲ਼ਾਂ ;ਚ ਜਿਥੇ ਅਨੇਕਾਂ ਵਾਰ ਐਸਐਸਪੀ ਜਗਰਾਓ ਸਮੇਤ ਡੀਜੀਪੀ ਸੁਰੇਸ਼ ਅਰੋੜਾ, ਵਧੀਕ ਡੀਜੀਪੀ ਐਮਕੇ ਤਿਵਾੜੀ, ਵਧੀਕ ਡੀਜੀਪੀ ਅਰਪਿਤ ਸ਼ੁਕਲਾ ਮਿਲ ਚੁੱਕੇ ਹਨ, ਉਥੇ 02 ਵਾਰ ਵਿਸ਼ੇਸ਼ ਤੌਰ ‘ਤੇ ਤੱਤਕਾਲੀਨ ਮੱੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੇ ਹਾਲ਼ੀਆ ਵਧੀਕ ਪ੍ਰਮੁੱਖ ਸਕੱਤਰ ਅਮਿੰ੍ਰਤ ਕੌਰ ਗਿੱਲ਼ ਨੂੰ ਵੀ ਰਿਕਾਰਡ ਸਮੇਤ ਮਿਲ ਚੁੱਕੇ ਹਨ ਪਰ ਪ੍ਰਨਾਲਾ ਉਥੇ ਦਾ ਉਥੇ ਹੀ ਹੈ। ਰਸੂਖਵਾਨਾਂ ‘ਤੇ ਸਰਕਾਰੀ ਮੇਹਰਬਾਨੀ ਅਤੇ ਗਰੀਬਾਂ ਪ੍ਰਤੀ ਬੇ-ਰੁਖੀ ਦੇ ਇਸ ਗੰਭੀਰ ਮਾਮਲੇ ਸਬੰਧੀ ਅੰਤਮ ਕਾਰਵਾਈ ਦੀ ਗੱਲ਼ ਕਰਦਿਆਂ ਉਨਾਂ ਦੱਸਿਆਂ ਕਿ ਗਰੀਬ ਪਰਿਵਾਰਾਂ ਨਾਲ ਹੋ ਰਹੇ ਇਸ ਧੱਕੇ ਖਿਲਾਫ ਹੁਣ ਅਨੁਸੂਚਿਤ ਜਾਤੀਆਂ ਕਮਿਸ਼ਨ ਪਾਸ ਕਰਮਵਾਰ ਸ਼ਿਕਾਇਤ ਨੰਬਰ ……ਦਾਇਰ ਕਰਾਈਆਂ ਗਈਆਂ ਹਨ। ਮਾਣਯੋਗ ਕਮਿਸ਼ਨ ਨੇ ਸਰਕਾਰ ਤੋਂ ਜਵਾਬ ਮੰਗ ਲਿਆ ਹੈ। ਉਨਾਂ ਕਿਹਾ ਕਿ ਲੋੜ ਪਈ ਤਾਂ ਅੱਗੇ ਸੰਸਥਾ ਵਲੋਂ ਸਵਿਧਾਨਿਕ ਨਿਯਮਾਂ ਅਧੀਨ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਜਾਵੇਗੀ

ਰਾਜਨੀਤਕ ਲੋਕਾਂ ਨੂੰ ਦੋਸ਼ ਤੋਂ ਮੁਕਤ ਨਹੀਂ ਕਰ ਸਕਦੇ-VIDEO

ਜੇ ਅਸੀਂ ਤਕੜਾ ਨਰੋਆ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਵਿਚਾਰ ਕਰਨਾ ਪਵੇਗਾ -ਸੁਖਪ੍ਰੀਤ ਸਿੰਘ ਉਦੋਕੇ

ਪੱਤਰਕਾਰ ਜਸਮੇਲ ਗ਼ਾਲਿਬ ਦੀ ਭਾਈ ਸੁਖਪ੍ਰੀਤ ਸਿੰਘ ਉਦੋਕੇ ਨਾਲ ਵਿਸ਼ੇਸ਼ ਗੱਲਬਾਤ  

ਜ਼ਿੰਦਗੀ ਮੌਤ ਲਈ ਘੋਲ ਕਰਦੀ ਬੀਬੀ ਵੱਲੋਂ ਦਾਨੀ ਸੱਜਣਾਂ ਨੂੰ ਜ਼ਰੂਰੀ ਬੇਨਤੀ-VIDEO

ਪਿੰਡ ਸ਼ੇਰਪੁਰਾ ਕਲਾਂ ਦੀ ਲੋੜਵੰਦ ਨਰਿੰਦਰ ਕੌਰ ਨੇ ਆਪਣੇ ਇਲਾਜ ਵਾਸਤੇ ਕੀਤੀ ਮੱਦਦ ਦੀ ਅਪੀਲ

ਪੱਤਰਕਾਰ ਜਸਮੇਲ ਗ਼ਾਲਿਬ ਦੀ ਰਿਪੋਰਟ

ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 7 ਮਰੀਜ਼ਾਂ ਨੇ ਦਮ ਤੋੜਿਆ ਅਤੇ 116 ਨਵੇਂ ਮਾਮਲੇ ਆਏ ਸਾਹਮਣੇ

ਅੱਜ 3267 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 92.24% ਹੋਈ
ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 3267 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਡੀ.ਐੱਮਜ਼. ਦੀ ਦੇਖ-ਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਵੀ 3267 ਸੈਂਪਲ ਲਏ ਗਏ। ਉਹਨਾਂ ਸਮੂਹ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 22242 ਮਰੀਜ਼ਾਂ ਵਿਚੋਂ 92.24% (20518 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 3267 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 835 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 20518 ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 116 ਮਰੀਜ਼ (102 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 14 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 437776 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 435869 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 410488 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1907 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 22242 ਹੈ, ਜਦਕਿ 3139 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 7 ਮੌਤਾਂ ਦੀ ਪੁਸ਼ਟੀ ਹੋਈ (3 ਜ਼ਿਲ੍ਹਾ ਲੁਧਿਆਣਾ ਅਤੇ 1 ਫਤਿਹਗੜ੍ਹ ਸਾਹਿਬ, 1 ਰੋਪੜ, 1 ਬਠਿੰਡਾ ਅਤੇ 1 ਰਾਜ ਰਾਜਸਥਾਨ ਨਾਲ ਸਬੰਧਤ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 886 ਅਤੇ 372 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 49729 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 1867 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 148 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗ ਦੌਰਾਨ ਵਿਭਾਗਾਂ ਦੇ ਪ੍ਰਗਤੀ ਕੰਮਾਂ ਦਾ ਲਿਆ ਜਾਇਜ਼ਾ

ਲੋਕ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲੈਣ ਲਾਹਾ - ਸੰਦੀਪ ਕੁਮਾਰ
ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤਹਿਤ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਬੀਤੇ ਮਹੀਨੇ ਦੌਰਾਨ ਕੀਤੇ ਗਏ ਕਾਰਜ਼ਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਜਿਵੇਂ ਕੋਵਿਡ-19 ਦੀ ਦੂਜੀ ਲਹਿਰ ਨੇ ਦੂਜੇ ਰਾਜਾਂ ਵਿੱਚ ਪੈਰ ਪਸਾਰਨੇ ਸੁਰੂ ਕਰ ਦਿੱਤੇ ਹਨ, ਜੇਕਰ ਅਜਿਹੀ ਸਥਿਤੀ ਲੁਧਿਆਣਾ ਵਿੱਚ ਪੈਦਾ ਹੁੰਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪੱਬਾ ਭਾਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਵੇਂ ਮਾਸਕ ਪਹਿਨਣਾ, ਆਪਸੀ ਵਿੱਥ ਬਣਾਈ ਰੱਖਣਾ ਅਤੇ ਹੱਥਾਂ ਨੂੰ ਸਾਫ ਰੱਖਣਾ ਦੀ ਪਾਲਣਾ ਕਰਨ, ਕਿਉਂਕਿ ਦੂਜੀ ਲਹਿਰ ਨੂੰ ਰੋਕਣ ਦੀ ਇਹੀ ਵੈਕਸੀਨ ਅਤੇ ਤਰੀਕਾ ਹੈ। ਵੱਖ-ਵੱਖ ਸਕੀਮਾਂ ਦੀ ਸਮੀਖਿਆ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਯੋਜਨਾਵਾਂ ਬਾਰੇ ਜਾਗਰੂਕਤਾ ਕੈਂਪ ਲਗਾਉਣ ਤਾਂ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਮਿਲ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕੰਮ ਨੂੰ ਸਮਾਂਬੱਧ ਤਰੀਕੇ ਨਾਲ ਚਲਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸਿੱਖਿਆ, ਖੇਤੀਬਾੜੀ, ਸਮਾਜ ਭਲਾਈ, ਸਿਹਤ, ਨਗਰ ਨਿਗਮ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੇਂਡੂ ਵਿਕਾਸ ਅਤੇ ਹੋਰਨਾਂ ਨੂੰ ਰੋਜ਼ਾਨਾ ਆਪਣੇ ਦਫ਼ਤਰਾਂ ਵਿਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਤੇ ਸਖੀ ਵਨ ਸਟਾਪ ਸੈਂਟਰ ਪ੍ਰਤੀ ਵੱਧ ਤੋਂ ਵੱਧ ਸੰਵੇਦਨਸ਼ੀਲ ਬਣਾਉਣ। ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਨੇ ਹੋਰ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾਂਦੇ ਕਾਰਜ਼ਾਂ ਵਿੱਖ ਢਿੱਲਮੱਠ ਦੀ ਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੰਬਿਤ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਰਿਪੋਰਟ ਰੋਜ਼ਾਨਾ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਭੇਜੀ ਜਾਵੇ।

ਕਮਿਸ਼ਨਰ ਨਗਰ ਨਿਗਮ ਲੁਧਿਆਣਾ ਦੀ ਪ੍ਰਧਾਨਗੀ ਹੇਠ ਨੈਸ਼ਨਲ ਏਅਰ ਕਲੀਨ ਸਬੰਧੀ ਮੀਟਿੰਗ ਦਾ ਆਯੋਜਨ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਦੀ ਪ੍ਰਧਾਨਗੀ ਹੇਠ ਨੈਸ਼ਨਲ ਏਅਰ ਕਲੀਨ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਸਰਕਾਰ ਵੱਲੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਸਬੰਧੀ ਭੇਜੀ ਜਾ ਰਹੀ ਗਰਾਂਟ ਨੂੰ ਹੋਰ ਚੰਗੇ ਤਰੀਕੇ ਨਾਲ ਵਰਤਣ ਲਈ ਏਅਰ ਪਲਿਯੂਸ਼ਨ ਕੰਟਰੋਲ ਨਾਲ ਸਬੰਧਤ ਵੱਖ-ਵੱਖ ਮੱਦਾਂ ਜਿਵੇਂ ਕਿ ਏਅਰ ਪਲਿਯੂਸ਼ਨ ਦੇ ਸੋਰਸ ਦੀ ਮੋਨੀਟਰਿੰਗ, ਸੜਕਾਂ ਤੇ ਡਸਟ ਅਮੀਸ਼ਨ ਦੇ ਕੰਟਰੌਲ ਲਈ ਹੀਲੇ ਅਤੇ ਇਸ ਤੋਂ ਇਲਾਵਾ ਸੋਲਿਡ ਵੇਸਟ ਨੂੰ ਅੱਗ ਲਗਾਉਣ ਸਬੰਧੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿਚ ਸ਼੍ਰੀ ਕੁਰਨੇਸ਼ ਗਰਗ, ਮੈਂਬਰ ਸੈਕਟਰੀ, ਪੀ.ਪੀ.ਸੀ.ਬੀ., ਜੀ.ਐਸ.ਮਜੀਠੀਆ, ਚੀਫ ਇੰਜੀਨੀਅਰ, ਸ਼੍ਰੀ ਸੰਦੀਪ ਬਹਿਲ, ਨਿਗਰਾਨ ਇੰਜੀਨੀਅਰ, ਪੀ.ਪੀ.ਸੀ.ਬੀ., ਸ਼੍ਰੀਮਤੀ ਸਵਾਤੀ ਟਿਵਾਣਾ, ਸੰਯੁਕਤ ਕਮਿਸ਼ਨਰ, ਨਿਗਰਾਨ ਇੰਜੀਨੀਅਰਜ਼(ਬੀ.ਐਂਡ ਆਰ) ਅਤੇ (ਓ.ਐਡ.ਐਮ.), ਡਾਕਟਰ ਅਨਿਲ ਸੂਦ, ਹੈਡ, ਏ.ਸੀ.ਐਮ. ਡਵੀਜ਼ਨ, ਪੀ.ਆਰ.ਐਸ.ਸੀ., ਸ਼੍ਰੀ ਅਮਨਜੀਤ ਸਿੰਘ, ਕੰਨਸਲਟੈਂਟ, ਐਨ.ਸੀ.ਏ.ਪੀ., ਸੀ.ਪੀ.ਸੀ.ਬੀ., ਮਹੇਸ਼ ਮਾਥੁਰ, ਡੀ.ਟੀ.ਐਲ., ਪੀ.ਐਮ.ਸੀ., ਏ.ਈ.ਕਾਮ ਨੇ ਭਾਗ ਲਿਆ।

ਕਮਿਸ਼ਨਰ ਨਗਰ ਨਿਗਮ ਵੱਲੋਂ ਏਅਰ ਮੋਨੀਟਰਿੰਗ ਕਰਨ ਲਈ 4 ਹੌਰ ਨਵੀਆਂ ਸਈਟਸ ਤੈਅ ਕਰਨ, ਸੜਕਾਂ ਨੂੰ ਟੋਏ ਮੁਕਤ ਕਰਨ ਅਤੇ ਸੜਕਾਂ ਦੀ ਡਸਟ ਦੀ 100 ਪ੍ਰਤੀਸ਼ਤ ਸਫਾਈ ਸਵੀਪਿੰਗ ਮਸ਼ੀਨਾਂ ਰਾਹੀਂ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਉਨ੍ਹਾਂ ਮੀਟਿੰਗ ਦੌਰਾਨ ਸਿਹਤ ਸ਼ਾਖਾ ਨਾਲ ਸਬੰਧਤ ਵੱਖ ਵੱਖ ਮਦਾਂ ਤੇ ਸਬੰਧਤ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਕੇ ਕੰਮਾਂ ਨੂੰ ਸਮੇ ਸਿਰ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਸ਼ਹਿਰ ਵਿਚ 100 ਪ੍ਰਤੀਸ਼ਤ ਕੂੜੇ ਦੀ ਸੈਗਰੀਗੇਸ਼ਨ ਕਰਨ ਲਈ ਅਤੇ ਪ੍ਰੋਸੈਸਿੰਗ ਪਲਾਂਟ ਨੂੰ ਪੂਰੀ ਕਪੈਸਟੀ ਤੇ ਚਲਾਉਣ ਲਈ ਏ ਟੂ ਜੈਡ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ। ਉਨ੍ਹਾਂ ਸ਼ਹਿਰ ਵਿਚ ਬਣੇ ਹੋਏ ਸਾਰੇ ਵਾਰਡਾਂ ਦੇ ਗਾਰਬੇਜ਼ ਵਲਨੇਬਲ ਪੁਆਇੰਟਾਂ ਨੂੰ ਖਤਮ ਕਰਕੇ ਉਨਾਂ ਪੁਆਇੰਟਾਂ ਨੂੰ ਖੂਬਸੂਰਤ ਬਣਾਉਣ ਲਈ ਵੀ ਆਦੇਸ਼ ਦਿੱਤੇ।

ਪਿੰਡ ਪੋਨਾਂ ਦੇ ਪ੍ਰਵਾਸੀ ਭਾਰਤੀਆਂ ਦੀ ਦੇਣ ਸਦਕਾ ਪੋਨਾ ਦਾ ਭੱਵਿਖ ਹੋਵੇਗਾ ਉਜਵੱਲ

ਚੌਕੀਮਾਨ  ਨਵੰਬਰ 2020 (ਨਸੀਬ ਸਿੰਘ ਵਿਰਕ) ਗੋਰਿਆਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਉਪਰੰਤ ਅਤੇ ਅਜ਼ਾਦੀ ਤੋਂ ਬਾਅਦ ਅਸੀ ਇਹ ਸੋਚ ਰੱਖੀ ਸੀ ਕਿ ਸਾਡੇ ਪੰਜਾਬ ਨੂੰ ਸਾਡੀਆਂ ਸਰਕਾਰਾਂ ਸੋਨੇ ਦੀ ਚਿੜੀ ਹੀ ਬਣਾਕੇ ਰੱਖਣਗੀਆ ਪਰ ਪੰਜਾਂ ਪਾਣੀਆਂ ਦੀ ਧਰਤੀ ਤੇ ਆਈ ਹਰ ਸਰਕਾਰ ਨੇ ਆਪਣਾ ਹੀ ਸੁਆਰਥ ਪੁਗਾਉਂਦੇ ਹੋਏ ਸਮਾਂ ਗੁਜਾਰਿਆਂ ਪੰਜਾਬ ਦੇ ਪਿੰਡਾਂ ਨੂੰ ਵਿਕਾਸਹੀਣ ਹੁੰਦਾ ਵੇਖ ਕੇ ਪੰਜਾਬ ਦੀ ਧਰਤੀ ਤੋਂ ਸੱਤ ਸਮੁੰਦਰ ਪਾਰ ਗਏ ਪੰਜਾਬ ਵਾਸੀਆ ਨੇ ਪ੍ਰਣ ਕੀਤਾ ਕਿ ਉਹ ਆਪਣੇ ਪਿੰਡਾਂ ਨੂੰ ਅਵੱਲ ਦਰਜੇ ਦੇ ਪਿੰਡ ਬਣਾਕੇ ਆਪਣਾ ਫਰਜ ਪੂਰਾ ਕਰਨਗੇ ਆਪਣੀ ਇਸ ਸੋਚ ਤੇ ਅੱਜ ਵੀ ਉਹ ਪੂਰੀ ਤਰ੍ਹਾ ਬਚਨਵੱਧ ਹਨ ਇੰਨਾ ਸਬਦਾ ਦਾ ਪ੍ਰਗਟਾਵਾ ਹਲਕਾ ਜਗਰਾਉ ਅਧੀਨ ਆਉਂਦੇ ਪਿੰਡ ਪੋਨਾ ਦੇ ਵਿਦੇਸ਼ੀ ਧਰਤੀ ਤੇ ਡੇਰੇ ਜਮਾਈ ਬੈਠੈ ਪ੍ਰਵਾਸੀ ਭਾਰਤੀ ਹੈਪੀ ਪੋਨਾ,ਤਰਨੀ ਪੋਨਾ,ਸਾਉਣ ਪੋਨਾ ਅਤੇ ਮਨਜਿੰਦਰ ਸਿੰਘ ਪੋਨਾ ਪੱਤਰਕਾਰਾ ਨਾਲ ਵਿਸ਼ੇਸ ਗੱਲਬਾਤ ਦੌਰਾਨ ਕੀਤੇ ਇਸ ਸਮੇਂ ਉਹਨਾ ਨੇ ਕਿਹਾ ਪੰਜਾਬ ਦੇ ਪਿੰਡ ਵਿਦੇਸ਼ੀ ਵੀਰਾਂ ਦੀ ਨੇਕ ਸੋਚ ਕਾਰਣ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ ਅਤੇ ਸਦਾ ਛੂਹਦੇ ਰਹਿਣਗੇ , ਇਸ ਸਮੇਂ ਉਹਨਾਂ ਕਿਹਾ ਕਿ ਪਿੰਡ ਪੋਨਾਂ ਦੇ ਪ੍ਰਵਾਸੀ ਭਾਰਤੀ ਦੀ ਦੇਣ ਸਦਕਾ ਪੋਨਾ ਦਾ ਭੱਵਿਖ ਵੀ ਹੋਵੇਗਾ ਉਜਵੱਲ ਤਾਂ ਜੋ ਸਾਡਾ ਪਿੰਡ ਵੀ ਵਿਕਾਸਹੀਣ ਪਿੰਡਾਂ ਦੀ ਗਿਣਤੀ ਤੋਂ ਬਾਹਰ ਹੋ ਸਕੇ ,ਇਸ ਮੌਕੇ ਉਹਨਾ ਦੱਸਿਆ ਕਿ ਸਾਡੇ ਪਿੰਡ ਦਾ ਹਰ ਵਿਦੇਸ਼ੀ ਵੀਰ ਸਾਡੇ ਪਿੰਡ ਲਈ ਸਦਾ ਤਤਪਰ ਰਹਿੰਦਾ ਹੈ ।

ਬੱਦੋਵਾਲ ( ਥਾਣਾ ਦਾਖਾ )  ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ, ਦੋ ਗਿਰਫਤਾਰ

ਜਗਰਾਓਂ, ਨਵੰਬਰ 2020 - ( ਸੱਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  )-ਪਿੰਡ ਬੱਦੋਵਾਲ ਦੀ ਕਾਲੋਨੀ ਦੇ ਗਟਰ ਵਿਚ ਕਤਲ ਕਰਕੇ ਸੁੱਟੀ ਗਈ ਲਾਸ਼ ਦੇ ਮਾਮਲੇ ਵਿਚ ਇਸ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਵਲੋਂ 12 ਘੰਟੇ ਦੇ ਅੰਦਰ ਹੀ ਸੁਲਝਾ ਲਿਆ ਗਿਆ ਅਤੇ ਕਤਲ ਕਰਨ ਵਾਲੇ ਦੋ ਲੜਕਿਆਂ ਨੂੰ ਗਿਰਫੱਤਾਰ ਕਰ ਲਿਆ। ਜਿਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਅ। ਐਸ. ਐਸ. ਪੀ ਚਰਨਜੀਤ ਸਿੰਘ ਸੋਹਲ ਵੱਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਬੱਦੋਵਾਲ ਜਿਸ ਦਾ ਮਿਤੀ 21.11.2020 ਨ ੂੰ ਨਾਮਾਲੂਮ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।ਜਿਸ ਸਬੰਧੀ ਮੁਕੱਦਮਾ ਨੰਬਰ 171 ਮਿਤੀ 23.11.2020 ਅ/ਧ 302/201 ਭ/ਦ ੰ ਥਾਣਾ ਦਾਖਾ ਦਰਜ ਰਜਿਸਟਰ ਕੀਤਾ ਗਿਆ।ਇਸ ਘਟਨਾ ਦੀ ਜਾਣਕਾਰੀ ਮ੍ਰਿਤਕ ਜਸ਼ਨਪ੍ਰੀਤ ਸਿੰਘ ਦੇ ਪਿਤਾ ਗੁਰਦੇਵ ਸਿੰਘ ਨੇ ਦਿੱਤੀ ਕਿ ਉਸ ਦਾ ਲੜਕਾ ਸੀਨੀਅਰ ਸੈਕੰਡਰੀ. ਸਕੂਲ ਹਸਨਪੁਰ ਵਿਖੇ ਬਾਰਵੀਂ ਕਲਾਸ ਵਿੱਚ ਪੜ੍ਹਦਾ ਹੈ।ਜਿਸ ਦੀ ਉਮਰ 18 ਸਾਲ ਹੈ।ਮਿਤੀ 21.11.2020 ਨੂੰ ਵਕਤ ਕਰੀਬ 8 ਵਜੇ ਰਾਤ ਜਸ਼ਨਪ੍ਰੀਤ ਸਿੰਘ ਨੂੰ ਉਸ ਦੇ ਮੋਬਾਇਲ ਫੋਨ ਆਇਆ।ਜਿਸ ਤੇ ਉਹ ਆਪਣੀ ਮਾਤਾ ਨੂੰ ਕੁਝ ਸਮੇਂ ਬਾਅਦ ਵਾਪਸ ਆਉਣ ਲਈ ਕਹਿ ਕੇ ਘਰ ਤੋਂ ਚਲਾ ਗਿਆ।ਫਿਰ ਰਾਤ ਨੂੰ ਕਰੀਬ 10:30 ਤੋਂ

ਬਾਅਦ ਉਸ ਦਾ ਮੋਬਾਇਲ ਫੋਨ ਬੰਦ ਹੋ ਗਿਆ।ਜਿਸਤੇ ਉਸਦੇ ਪਿਤਾ ਨੇ ਆਪਣੇ ਬੇਟੇ ਦੀ ਆਸ-ਪਾਸ ਭਾਲ ਕੀਤੀ, ਪ੍ਰ ੰਤੂ ਉਹ ਨਹੀਂ ਮਿਲਿਆ।ਮਿਤੀ 23-11-2020 ਨੂੰ ਉਹ ਗੁੰਮਸ਼ੁਦਗੀ ਦੀ ਰਪਟ

ਲਿਖਾਉਣ ਸਬੰਧੀ ਥਾਣਾ ਦਾਖਾ ਵਿਖ ੇ ਆਇਆ।ਇਸੇ ਦੌਰਾਨ ਪਿੰਡ ਦੇ ਸਰਪੰਚ ਜਸਪ੍ਰੀਤ ਸਿੰਘ ਨੇ ਥਾਣਾ ਦਾਖਾ ਵਿਖੇ ਇਤਲਾਹ ਦਿੱਤੀ ਕਿ ਇੱਕ ਨੌਜਵਾਨ ਦੀ ਲਾਸ਼ ਵੈਕਟੋਰੀਆ ਗਾਰਡਨ ਕਲੋਨੀ ਦੇ

ਗਟਰ ਵਿੱਚ ਲਟਕ ਰਹੀ ਹੈ।ਜਿਸ ਦੀ ਇਤਲਾਹ ਮਿਲਣ ਤੇ ਗੁਰਬੰਸ ਸਿੰਘ ਬੈਂਸ, ਡੀ.ਐਸ.ਪੀ ਦਾਖਾ ਅਤੇ ਇੰਸਪੈਕਟਰ ਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਾਖਾ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ

ਪੁੱਜ ਕੇ ਮ੍ਰਿਤਕ ਜਸ਼ਨਪ੍ਰੀਤ ਸਿੰਘ ਦੀ ਲਾਸ਼ ਨੂੰ ਕਬਜਾ ਪੁਲਿਸ ਵਿੱਚ ਲਿਆ।ਦੌਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਕਿ ਸਨਦੀਪ ਸਿੰਘ ਉਮਰ 22 ਸਾਲ ਉਰਫ ਰਵੀ ਅਤੇ ਉਸਦਾ ਇਕ ਨਾਬਾਲਦ ਸਾਥੀ ਨੇ ਜਸਨਪ੍ਰੀਤ ਸਿੰਘ ਨੂੰ ਆਪਣੇ ਨਾਲ ਲਿਜਾ ਕੇ ਸਰਾਬ ਪਿਲਾਈ।ਬਾਅਦ ਵਿੱਚ ਉਸ ਨਾਲ ਤਕਰਾਰ ਸ਼ੁਰੂ ਕਰ ਲਿਆ ਕਿ ਉਸ ਦੇ ਸਨਦੀਪ ਸਿੰਘ ਦੀ ਰਿਸਤੇਦਾਰ ਲੜਕੀ ਨਾਲ ਸਬੰਧ ਹਨ।ਜਿਸ ਕਰਕੇ ਉਨ੍ਹਾਂ ਨੇ ਜਸ਼ਨਪ੍ਰੀਤ ਸਿੰਘ ਦੇ ਸਿਰ ਉੱਪਰ ਇੱਟਾਂ ਨਾਲ ਵਾਰ ਕਰਕੇ ਉਸ ਨੂੰ ਗੰੀਰ ਜਖਮੀ ਕਰਕੇ ਬੇਹੋਸੀ ਦੀ ਹਾਲਤ ਵਿੱਚ ਘਟਨਾ ਵਾਲੀ ਜਗ੍ਹਾ ਤੋਂ 40/50 ਮੀਟਰ ਦੂਰ ਇੱਕ ਖਾਲੀ ਪਲਾਟ ਵਿ ੱਚ ਘਸੀਟ ਕੇ ਲੈ ਗਏ।ਜਿੱਥੇ ਉਨ੍ਹਾਂ ਨੇ ਜਸ਼ਨਪ੍ਰੀਤ ਸਿੰਘ ਦੇ ਸਿਰ ਵਿੱਚ ਹੋਰ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਸੀਵਰੇਜ ਵਿੱਚ ਸੁੱਟ ਦਿ ੱਤਾ।ਦਾਖਾ ਪੁਲਿਸ ਵੱਲੋਂ ਮੁਕੱਦਮੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੂਚਨਾ ਮਿਲਣ ਤੋਂ ਬਾਅਦ 12 ਘੰਟੇ ਦੇ ਅੰਦਰ ਅੰਦਰ ਇਸ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰ ਲਿਆ।ਉਕਤ ਦੋਵੇਂ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ।ਘਟਨਾ ਸਮੇਂ ਵਰਤੇ ਗਏ ਮੋਟਰਸਾਈਕਲ ਅਤੇ ਮ੍ਰਿਤਕ ਜਸ਼ਨਪ੍ਰੀਤ ਸਿੰਘ ਦਾ ਮੋਬਾਇਲ ਵੀ ਬਰਾਮਦ ਕਰ ਲਿਆ ਗਿਆ।

ਸਨਾਤਨ ਧਰਮ ਗੋਬਿੰਦ ਗੋਧਾਮ ਵਿਖੇ ਗੋਪ ਅਸ਼ਟਮੀ ਮਨਾਈ

ਜਗਰਾਉਂ 2020 (ਮੋਹਿਤ ਗੋਇਲ, ਕੁਲਦੀਪ ਸਿੰਘ ਕੋਮਲ)

ਸਥਾਨਕ ਗੳਸਾਲਾ ਅਡਾ ਰਾਏਕੋਟ  ਵਿਖੇ ਅੱਜ ਗੋਪ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ , ਸਨਾਤਨ ਧਰਮ ਗੋਬਿੰਦ ਗੋਧਾਮ ਵਿਖੇ ਪ੍ਰੋਗਰਾਮ ਦੀ ਸ਼ੁਰੂਆਤ ਹਵਨ ਕਰ ਕੇ ਕੀਤੀ ਗਈ।ਉਸ ਤੋਂ ਬਾਅਦ ਵਿੱਚ ਗੳਊਮਾਤਾ ਦੀ ਅਪਾਰ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਤੇ ਗੳਸਾਲਾ ਦੇ ਪ੍ਰਧਾਨ ਬਿਪਨ ਅਗਰਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਗੳ ਭਗਤਾਂ ਨੇ ਗੋਪ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਭੂਸ਼ਨ ਜੈਨ, ਪ੍ਰਵੀਨ ਗਰਗ, ਰਾਜੇਸ਼ ਖੰਨਾ , ਜਗਦੀਸ਼ ਉਹਰੀ, ਅਤੇ ਅਸ਼ਵਨੀ ਕੁਮਾਰ ਬੱਲੂ ਨਰੇਸ਼ ਕਤਿਆਲ  ਰਾਕੇਸ਼ ਸਪਰਾ ਮਥੁਰਾ ਦਾਸ ਖੁਰਾਨਾਜੀ ਉਪਸਥਿਤ ਸਨ। ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਵੱਲੋਂ ਵੀ ਵਧ ਚੜ ਕੇ ਹਿੱਸਾ ਲਿਆ