ਕਮਿਸ਼ਨਰ ਨਗਰ ਨਿਗਮ ਲੁਧਿਆਣਾ ਦੀ ਪ੍ਰਧਾਨਗੀ ਹੇਠ ਨੈਸ਼ਨਲ ਏਅਰ ਕਲੀਨ ਸਬੰਧੀ ਮੀਟਿੰਗ ਦਾ ਆਯੋਜਨ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਦੀ ਪ੍ਰਧਾਨਗੀ ਹੇਠ ਨੈਸ਼ਨਲ ਏਅਰ ਕਲੀਨ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਸਰਕਾਰ ਵੱਲੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਸਬੰਧੀ ਭੇਜੀ ਜਾ ਰਹੀ ਗਰਾਂਟ ਨੂੰ ਹੋਰ ਚੰਗੇ ਤਰੀਕੇ ਨਾਲ ਵਰਤਣ ਲਈ ਏਅਰ ਪਲਿਯੂਸ਼ਨ ਕੰਟਰੋਲ ਨਾਲ ਸਬੰਧਤ ਵੱਖ-ਵੱਖ ਮੱਦਾਂ ਜਿਵੇਂ ਕਿ ਏਅਰ ਪਲਿਯੂਸ਼ਨ ਦੇ ਸੋਰਸ ਦੀ ਮੋਨੀਟਰਿੰਗ, ਸੜਕਾਂ ਤੇ ਡਸਟ ਅਮੀਸ਼ਨ ਦੇ ਕੰਟਰੌਲ ਲਈ ਹੀਲੇ ਅਤੇ ਇਸ ਤੋਂ ਇਲਾਵਾ ਸੋਲਿਡ ਵੇਸਟ ਨੂੰ ਅੱਗ ਲਗਾਉਣ ਸਬੰਧੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿਚ ਸ਼੍ਰੀ ਕੁਰਨੇਸ਼ ਗਰਗ, ਮੈਂਬਰ ਸੈਕਟਰੀ, ਪੀ.ਪੀ.ਸੀ.ਬੀ., ਜੀ.ਐਸ.ਮਜੀਠੀਆ, ਚੀਫ ਇੰਜੀਨੀਅਰ, ਸ਼੍ਰੀ ਸੰਦੀਪ ਬਹਿਲ, ਨਿਗਰਾਨ ਇੰਜੀਨੀਅਰ, ਪੀ.ਪੀ.ਸੀ.ਬੀ., ਸ਼੍ਰੀਮਤੀ ਸਵਾਤੀ ਟਿਵਾਣਾ, ਸੰਯੁਕਤ ਕਮਿਸ਼ਨਰ, ਨਿਗਰਾਨ ਇੰਜੀਨੀਅਰਜ਼(ਬੀ.ਐਂਡ ਆਰ) ਅਤੇ (ਓ.ਐਡ.ਐਮ.), ਡਾਕਟਰ ਅਨਿਲ ਸੂਦ, ਹੈਡ, ਏ.ਸੀ.ਐਮ. ਡਵੀਜ਼ਨ, ਪੀ.ਆਰ.ਐਸ.ਸੀ., ਸ਼੍ਰੀ ਅਮਨਜੀਤ ਸਿੰਘ, ਕੰਨਸਲਟੈਂਟ, ਐਨ.ਸੀ.ਏ.ਪੀ., ਸੀ.ਪੀ.ਸੀ.ਬੀ., ਮਹੇਸ਼ ਮਾਥੁਰ, ਡੀ.ਟੀ.ਐਲ., ਪੀ.ਐਮ.ਸੀ., ਏ.ਈ.ਕਾਮ ਨੇ ਭਾਗ ਲਿਆ।

ਕਮਿਸ਼ਨਰ ਨਗਰ ਨਿਗਮ ਵੱਲੋਂ ਏਅਰ ਮੋਨੀਟਰਿੰਗ ਕਰਨ ਲਈ 4 ਹੌਰ ਨਵੀਆਂ ਸਈਟਸ ਤੈਅ ਕਰਨ, ਸੜਕਾਂ ਨੂੰ ਟੋਏ ਮੁਕਤ ਕਰਨ ਅਤੇ ਸੜਕਾਂ ਦੀ ਡਸਟ ਦੀ 100 ਪ੍ਰਤੀਸ਼ਤ ਸਫਾਈ ਸਵੀਪਿੰਗ ਮਸ਼ੀਨਾਂ ਰਾਹੀਂ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਉਨ੍ਹਾਂ ਮੀਟਿੰਗ ਦੌਰਾਨ ਸਿਹਤ ਸ਼ਾਖਾ ਨਾਲ ਸਬੰਧਤ ਵੱਖ ਵੱਖ ਮਦਾਂ ਤੇ ਸਬੰਧਤ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਕੇ ਕੰਮਾਂ ਨੂੰ ਸਮੇ ਸਿਰ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਸ਼ਹਿਰ ਵਿਚ 100 ਪ੍ਰਤੀਸ਼ਤ ਕੂੜੇ ਦੀ ਸੈਗਰੀਗੇਸ਼ਨ ਕਰਨ ਲਈ ਅਤੇ ਪ੍ਰੋਸੈਸਿੰਗ ਪਲਾਂਟ ਨੂੰ ਪੂਰੀ ਕਪੈਸਟੀ ਤੇ ਚਲਾਉਣ ਲਈ ਏ ਟੂ ਜੈਡ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ। ਉਨ੍ਹਾਂ ਸ਼ਹਿਰ ਵਿਚ ਬਣੇ ਹੋਏ ਸਾਰੇ ਵਾਰਡਾਂ ਦੇ ਗਾਰਬੇਜ਼ ਵਲਨੇਬਲ ਪੁਆਇੰਟਾਂ ਨੂੰ ਖਤਮ ਕਰਕੇ ਉਨਾਂ ਪੁਆਇੰਟਾਂ ਨੂੰ ਖੂਬਸੂਰਤ ਬਣਾਉਣ ਲਈ ਵੀ ਆਦੇਸ਼ ਦਿੱਤੇ।