ਹਠੂਰ,ਦਸੰਬਰ 2020-(ਕੌਸ਼ਲ ਮੱਲ੍ਹਾ)-ਪਹਿਲੀ ਪਾਤਸਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰਬਾਬੀ ਭਾਈ ਮਰਦਾਨਾ ਜੀ ਦੀ ਸਲਾਨਾ ਬਰਸੀ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਮੱਲ੍ਹਾ ਵਿਖੇ ਮਨਾਈ ਗਈ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਭਾਈ ਪਿੰਦਰਪਾਲ ਸਿੰਘ ਦੇਹੜਕਿਆ ਵਾਲੇ ਦੇ ਇੰਟਰਨੈਸਨਲ ਕੀਰਤਨੀ ਜੱਥੇੇ ਅਤੇ ਉਜਾਗਰ ਸਿੰਘ ਲੋਪੋ ਵਾਲਿਆ ਦੇ ਕਵੀਸਰੀ ਜੱਥੇ ਨੇ ਰਬਾਬੀ ਭਾਈ ਮਰਦਾਨਾ ਜੀ ਦਾ ਇਤਿਹਾਸ ਸੁਣ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਬਾਬਾ ਭੋਲੇ ਸਾਹ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਪਾਰਟੀਬਾਜੀ ਤੋ ਉੱਪਰ ਉਠ ਕੇ ਮਨਾਉਣੇ ਚਾਹੀਦੇ ਹਨ ਅਤੇ ਹਰ ਧਰਮ ਦਾ ਸਾਨੂੰ ਮਾਣ-ਸਨਮਾਨ ਕਰਨਾ ਚਾਹੀਦਾ ਹੈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਨਿਭਾਈ।ਅੰਤ ਵਿਚ ਮੁੱਖ ਪ੍ਰਬੰਧਕ ਸ਼ਾਈ ਬਾਬਾ ਭੋਲੇ ਸ਼ਾਹ ਸੂਫੀ ਫਕੀਰ ਮੱਲ੍ਹਾ ਵਾਲਿਆ ਨੇ ਭਾਈ ਪਿੰਦਰਪਾਲ ਸਿੰਘ ਦੇਹੜਕੇ ਵਾਲੇ ਦੇ ਕੀਰਤਨੀ ਜੱਥੇ,ਉਜਾਗਰ ਸਿੰਘ ਲੋਪੋ ਵਾਲਿਆ ਦੇ ਕਵੀਸਰੀ ਜੱਥੇ ਅਤੇ ਸਮੂਹ ਸੇਵਾਦਾਰਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰੂ ਕਾ ਲੰਗਰ ਅਟੁੱਤ ਵਰਤਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਹੌਲਦਾਰ ਸ਼ਮਸੇਰ ਸਿੰਘ,ਗੁਲਾਮ ਸਾਹ,ਸੂਫੀ ਰਾਜੂ ਮੱਲ੍ਹਾ,ਹਰਮਨਬਿੰਦਰ ਸਿੰਘ, ਸਤਨਾਮ ਸਿੰਘ, ਰਾਮ ਸਿੰਘ ਸਰਾਂ,ਹਰਮੇਲ ਸਿੰਘ ਢਿੱਲੋ,ਕੈਰੋ ਸਿੰਘ,ਅਵਤਾਰ ਸਿੰਘ,ਬਲਵੀਰ ਸਿੰਘ,ਦਵਿੰਦਰਪਾਲ ਸ਼ਰਮਾਂ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।