ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)ਦੀ ਇਕ ਵਿਸ਼ੇਸ਼ ਮੀਟਿੰਗ ਗ਼ਜ਼ਲ ਰਿਜ਼ੌਰਟ ਬਰਨਾਲਾ ਵਿਖੇ ਹੋਈ 

ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ ਦੇ ਸੱਦੇ ਤੇ ਵੱਖ ਵੱਖ ਸੂਬਿਆਂ ਚੋਂ ਜਾ ਰਹੇ ਹਾਂ ਦਿੱਲੀ

 ਮਹਿਲ ਕਲਾਂ/-ਬਰਨਾਲਾ- ਨਵੰਬਰ 2020 -(ਗੁਰਸੇਵਕ ਸੋਹੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਕੋਆਰਡੀਨੇਟਰ ਡਾਕਟਰ ਕੇਸਰ ਖ਼ਾਨ ਮਾਂਗੇਵਾਲ ਦੀ ਪ੍ਰਧਾਨਗੀ ਹੇਠ ਗੀਤਾ ਭਵਨ ਦੇ ਨੇੜੇ ਗ਼ਜ਼ਲ ਰਿਜ਼ਾਰਟ ਬਰਨਾਲਾ ਵਿਖੇ ਹੋਈ। ਜਿਸ ਵਿੱਚ ਹਿਮਾਲਿਆ ਕੰਪਨੀ ਦੇ ਦੀਪਕ ਕਾਂਸਲ ਜੀ ,ਰਵਿੰਦਰ ਪੰਡਤਾ, ਸੀ.ਪੀ. ਸ਼ੁਕਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਹਾਜ਼ਰ ਮੈਂਬਰਾਂ ਨੂੰ ਹਿਮਾਲਿਆ ਕੰਪਨੀ ਦੀਆਂ ਦਵਾਈਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਸੂਬਾ ਆਗੂ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਹੱਕਾਂ ਲਈ ਹਮੇਸ਼ਾ ਦੀ ਤਰ੍ਹਾਂ ਸੰਘਰਸ਼ ਲੜਦੇ ਰਹਿਣਗੇ । ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਵੱਲੋਂ ਨਿਯੁਕਤ ਕੀਤੀ ਹੋਈ ਤਿੰਨ ਮੈਂਬਰੀ ਟੀਮ ਜਿਸ ਵਿਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ,ਸੂਬਾ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਫਤਹਿਗਡ਼੍ਹ ਪੰਜ ਰਾਜਾਂ ਤਾਮਿਲਨਾਡੂ,ਕੇਰਲਾ, ਮਹਾਰਾਸ਼ਟਰ,ਬਿਹਾਰ,ਅਸਾਮ, ਆਦਿ ਸੂਬਿਆਂ ਵਿਚ ਰਜਿਸਟ੍ਰੇਸ਼ਨ ਸੰਬੰਧੀ ਡਾਕੂਮੈਂਟਸ ਲੈ ਕੇ ਆ ਚੁੱਕੀ ਹੈ। ਇਸ ਸਬੰਧੀ ਜੋ ਵੀ ਜਾਣਕਾਰੀ ਸੂਬਾ ਆਗੂਆਂ ਤੋਂ  ਮਿਲੇਗੀ, ਬਰਨਾਲਾ ਜ਼ਿਲ੍ਹੇ ਦੇ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ । ਉਨ੍ਹਾਂ ਹੋਰ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਹੁਣ ਤਕ ਪੂਰੇ 55 ਦਿਨ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪੂਰੇ ਬਰਨਾਲਾ ਜ਼ਿਲ੍ਹੇ ਵਿੱਚ ਥਾਂ ਥਾਂ ਤੇ ਲੱਗੇ ਕਿਸਾਨੀ ਧਰਨੇ ਵਿਚ ਲਗਾਤਾਰ ਫਰੀ ਮੈਡੀਕਲ ਕੈਂਪ ਲਾ ਕੇ ਆਪਣੇ ਮਿਹਨਤਕਸ਼ ਕਿਸਾਨਾਂ,ਮਜ਼ਦੂਰਾਂ ਦੀ ਸੇਵਾ ਕੀਤੀ ਹੈ ।ਜਿਸ ਦਾ 31ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਡਾਕਟਰ ਸਹਿਬਾਨਾਂ ਦਾ ਧੰਨਵਾਦ ਕੀਤਾ ਗਿਆ ।ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਲੀ ਸੰਘਰਸ਼ ਵਿੱਚ ਵੀ ਭਾਰਤ ਦੇਸ ਵਿੱਚੋਂ ਵੱਖ ਵੱਖ ਸੂਬਿਆਂ ਚੋਂ ਡਾ ਸਾਹਿਬਾਨ ਆਪਣੀਆਂ ਲੱਗੀਆਂ ਡਿਊਟੀਆਂ ਅਨੁਸਾਰ ਆਪਣੇ ਕਿਸਾਨ ਮਜ਼ਦੂਰਾਂ ਨਾਲ ਜਾ ਰਹੇ ਹਨ। ਸੂਬਾ ਪੰਜਾਬ ਵਿਚੋਂ ਵੀ ਲੱਗੀਆਂ ਡਿਊਟੀਆਂ ਅਨੁਸਾਰ ਦਿੱਲੀ ਵਿਚ ਲੱਗ ਰਹੇ ਮੈਡੀਕਲ ਕੈਂਪਾਂ ਵਿਚ ਵੀ ਡਿਊਟੀ ਨਿਭਾਈ ਜਾਵੇਗੀ  ।ਇਸ ਸਮੇਂ ਹੋਰਨਾਂ ਤੋਂ ਇਲਾਵਾ M.D.ਡਾ ਸੈਲੀ ਮਹਿਲਕਲਾਂ, ਡਾ ਰਾਕੇਸ਼ ਕੁਮਾਰ ਮੋਗੇ ਵਾਲੇ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ  ਮੁਹੰਮਦ , ਜਗਜੀਤ ਸਿੰਘ ਕਾਲਸਾਂ, ਡਾ ਕੇਸਰ ਖ਼ਾਨ ਮਾਂਗੇਵਾਲ, ਡਾ ਸ਼ਕੀਲ ਬਾਪਲਾ,ਡਾ ਸੁਖਵਿੰਦਰ ਸਿੰਘ ਬਾਪਲਾ ,ਡਾ ਸੁਰਜੀਤ ਸਿੰਘ ਛਾਪਾ ,ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਸੁਖਵਿੰਦਰ ਸਿੰਘ  ਠੁੱਲੀਵਾਲ ,ਡਾ ਧਰਮਿੰਦਰ ਸਿੰਘ ,ਡਾ ਜਸਵੰਤ ਸਿੰਘ ਛਾਪਾ ,ਡਾ ਮੁਕੁਲ ਸ਼ਰਮਾ ,ਡਾ. ਨਾਹਰ ਸਿੰਘ ,ਡਾ ਬਲਦੇਵ ਸਿੰਘ, ਡਾ ਹਰਕਮਲ ਸਿੰਘ ,ਡਾ ਜਸਬੀਰ ਖਾਨ ਡਾ ਗੁਰਪਿੰਦਰ ਸਿੰਘ ਗੁਰੀ ,ਡਾ ਸੁਖਪਾਲ ਸਿੰਘ ਛੀਨੀਵਾਲ , ਡਾ ਸੁਰਿੰਦਰਪਾਲ ਸਿੰਘ ,ਡਾ ਹਰਬੰਸ ਸਿੰਘ ,ਵੈਦ ਹਾਜੀ ਅਲੀ, ਡਾ ਜਸਬੀਰ ਸਿੰਘ ਜੱਸੀ,ਡਾ ਗੁਰਚਰਨ ਸਿੰਘ ,ਡਾ ਗਗਨਦੀਪ ਸ਼ਰਮਾ ,ਡਾ ਛੋਟੇ ਲਾਲ ,ਡਾ ਹਰਪਾਲ ਸਿੰਘ ਪਾਲੀ ,ਡਾ ਸੁਖਦੀਪ ਸਿੰਘ, ਡਾ ਗੁਰਮੀਤ ਸਿੰਘ, ਡਾ ਬੱਬੂ ਖਾਨ ਆਦਿ ਹਾਜ਼ਰ ਸਨ ।