ਇਨਸਾਨੀਅਤ ਦੀ ਸਮਾਜ ਵਿਚ ਕੋਈ ਕਦਰ ਨਹੀਂ-VIDEO

ਹੈਵਾਨੀਅਤ ਦਾ ਨੰਗਾ ਨਾਚ

ਪੱਤਰਕਾਰ ਜਸਮੇਲ ਗਾਲਿਬ ਦੀ ਵਿਸ਼ੇਸ਼ ਰਿਪੋਰਟ

ਮੰਗਲਵਾਰ ਦੀ ਰਾਤ ਜਾਇਦਾ ਬੇਗਮ ਅਤੇ ਉਸ ਦੀ ਪੰਜੇ ਕੁੜੀਆਂ ਲਈ ਭਿਆਨਕ ਰਾਤ ਬਣੀ। ਇਸ ਰਾਤ ਉਸ ਦੇ ਮਿਹਨਤ, ਮਜ਼ਦੂਰੀ ਕਰਕੇ ਤਿਣਕਾ-ਤਿਣਕਾ ਜੋੜ ਕੇ ਸਜਾਇਆ ਸੁਪਨਿਆਂ ਦਾ ਮਹਿਲ ਹੀ ਰਾਖ ਨਹੀਂ ਕੀਤਾ, ਬਲਕਿ ਉਸ ਦੇ ਸੁਪਨਿਆਂ ਨੂੰ ਵੀ ਸਾੜ ਦਿੱਤਾ।

ਬੁੱਧਵਾਰ ਰਾਖ ਹੋਏ ਆਸ਼ਿਆਨੇ ਅਤੇ ਜਿੰਦਾ ਸੜੀਆਂ ਬੱਕਰੀਆਂ ਨੂੰ ਦੇਖ ਫੁਟ ਫੁਟ ਕੇ ਰੋ ਰਹੀ ਜਾਇਦਾ ਨੇ ਕਿਹਾ ਕਿ ਉਹ ਇਨ੍ਹਾਂ ਬੱਕਰੀਆਂ ਦਾ ਦੁੱਧ ਵੇਚ ਕੇ ਆਪਣੇ ਅਤੇ ਆਪਣੀਆਂ ਪੰਜੇ ਧੀਆਂ ਦਾ ਿਢੱਡ ਪਾਲਦੀ ਸੀ। ਕਿਸੇ ਤਰ੍ਹਾਂ ਇਸ ਮਿਹਨਤ, ਮਜ਼ਦੂਰੀ 'ਚੋਂ ਪੈਸਾ ਪੈਸਾ ਜੋੜ ਕੇ ਵੱਡੀ ਧੀ ਦੇ ਵਿਆਹ ਦੀਆਂ ਕੁਝ ਟੂਮਾਂ (ਸੋਨੇ ਦੇ ਗਹਿਣੇ) ਅਤੇ ਸਮਾਨ ਵੀ ਖਾਕ ਹੋ ਗਿਆ। ਜਾਇਦਾ ਨੇ ਕਿਹਾ ਕਿ ਸ਼ਾਇਦ ਉਸ ਨਾਲ ਇਹ ਹਾਦਸਾ ਨਾ ਵਾਪਰਦਾ, ਜੇ ਕੋਈ ਸ਼ਰਾਰਤੀ ਉਸ ਦੀ ਝੌਂਪੜੀ ਨੂੰ ਅੱਗ ਨਾ ਲਗਾਉਂਦਾ। ਉਸ ਨੇ ਪੁਲਿਸ ਨੂੰ ਵੀ ਸ਼ਿਕਾਇਤ ਵਿਚ ਉਸ ਦੀ ਝੌਂਪੜੀ ਨੂੰ ਕਿਸੇ ਸ਼ਰਾਰਤੀ ਵੱਲੋਂ ਅੱਗ ਲਗਾਉਣਾ ਕਿਹਾ।