ਜਗਰਾਉਂ, ਨਵੰਬਰ 2020 ( ਮਨਜਿੰਦਰ ਗਿੱਲ )
ਪੰਜਾਬ ' ਚ ਪ੍ਰਦੂਸ਼ਣ ਨੂੰ ਘਟਾਉਣ , ਵਾਤਾਵਰਣ ਨੂੰ ਹਰਿਆ - ਭਰਿਆ ਬਣਾਉਣ ਲਈ ਦਾ ਗਰੀਨ ਮਿਸ਼ਨ ਪੰਜਾਬ ਟੀਮ ਵੱਲੋਂ ਅੱਜ ਦੀਵਾਲੀ ਦੇ ਦਿਨ ਉੱਪਰ ਫਰੀ ਬੂਟਿਆਂ ਦਾ ਲੰਗਰ ਲਾਇਆ ਗਿਆ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸਮਝਣ ਦਾ ਬੂਟਾ ਬਿਨਾਂ ਕਿਸੇ ਕੀਮਤ ਤੋਂ ਦਾਨ ਵਿਚ ਦਿੱਤਾ ਉੱਥੇ ਗਰੀਨ ਮਿਸ਼ਨ ਪੰਜਾਬ ਦੀ ਟੀਮ ਦੇ ਸਾਰੇ ਪ੍ਰਬੰਧਕਾਂ ਵੱਲੋਂ ਇਕੱਠੇ ਹੋ ਕੇ ਲੋਕਾਂ ਨੂੰ ਅੱਜ ਦੀਵਾਲੀ ਉੱਪਰ ਪ੍ਰਦੂਸ਼ਿਤ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਵੀ ਦਿੱਤਾ ਗਿਆ ਕੱਚਾ ਮਲਕ ਰੋਡ ਜਗਰਾਉਂ ਤੋਂ ਆਪਣੇ ਦਫਤਰ ਤੋਂ ਅੱਜ ਪਹਿਲੇ ਦਿਨ ਉਨ੍ਹਾਂ ਨੇ ਡੇਢ ਸੌ ਦੇ ਕਰੀਬ ਸੁਹਾਂਞਣਾ ਦੇ ਬੂਟੇ ਆਮ ਲੋਕਾਂ ਨੂੰ ਆਪਣੇ ਘਰਾਂ ਵਿੱਚ ਲਾਉਣ ਤੇ ਪਾਲਣ ਲਈ ਦਿੱਤੇ
ਇੱਥੇ ਦੱਸ ਦੇਈਏ ਕਿ ਦਾ ਗਰੀਨ ਮਿਸ਼ਨ ਪੰਜਾਬ ਟੀਮ ਵੱਲੋਂ ਜ਼ਮੀਨ ਵਿਚ ਪ੍ਰਦੂਸ਼ਣ ਘਟਾਉਣ ਤੇ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਏ ਜਾਣੇ ਹਨ । ਗ੍ਰੀਨ ਮਿਸ਼ਨ ਪੰਜਾਬ ਟੀਮ ਦੇ ਮੁਖੀ ਸਤਪਾਲ ਸਿੰਘ ਦੇਹਡ਼ਕਾ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਾਡੇ ਵਲੋਂ ਯਤਨ ਜਾਰੀ ਹਨ , ਪੰਜਾਬ ਦੇ ਕੁਦਰਤੀ ਵਾਤਾਵਰਨ ਨੂੰ ਬਹਾਲ ਕਰਨ , ਪ੍ਰਦੂਸ਼ਣ ਘਟਾਉਣ , ਪੰਜਾਬ ਨੂੰ ਹਰਿਆ - ਭਰਿਆ ਬਣ ਕੇ ਪਾਣੀ ਦੀ ਕਿੱਲਤ ਨੂੰ ਪੂਰਾ ਕਰਨਾ ਪੰਜਾਬ ਨੂੰ ਹੱਸਦਾ ਵੱਸਦਾ ਬਣਾਉਣਾ ਜੋ ਕਿ ਜਗਰਾਉਂ ਵਿਖੇ ਤੇਤੀ ਪਰਸੈਂਟ ਧਰਤੀ ਦੇ ਹਿੱਸੇ ਉੱਪਰ ਬੂਟੇ ਲਗਾ ਕੇ ਲੋਕਾਂ ਵਿੱਚ ਬੂਟਿਆਂ ਨੂੰ ਪਾਲਣ ਅਤੇ ਕੁਦਰਤੀ ਸਰੋਤਾਂ ਨੂੰ ਪਿਆਰ ਕਰਨ ਬਾਰੇ ਜਾਗਰੂਕ ਕਰਨਾ ਸਾਡਾ ਮੁੱਖ ਮਕਸਦ ਹੈ ਇਸੇ ਤਹਿਤ ਅੱਜ ਦੀਵਾਲੀ ਉੱਪਰ ਅਸੀਂ ਲੋਕਾਂ ਨੂੰ ਆਪਣੇ ਵੱਲੋਂ ਬੂਟਾ ਦੇ ਕੇ ਉਨ੍ਹਾਂ ਨੂੰ ਇਸ ਵੱਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਅੱਜ ਦੀਵਾਲੀ ਨੂੰ ਪ੍ਰਦੂਸ਼ਨ ਰਹਿਤ ਦੀਵਾਲੀ ਹਰੀ ਦੀਵਾਲੀ ਇਕ ਕ੍ਰਾਂਤੀ ਦੇ ਤੌਰ ਤੇ ਮਨਾਉਣ ।