ਜਗਰਾਉਂ,ਨਵੰਬਰ 2020( ਮੋਹਿਤ ਗੋਇਲ ,ਕੁਲਦੀਪ ਸਿੰਘ ਕੋਮਲ)
ਵਗੈਰ ਇਜਾਜਿਤ ਪਟਾਕੇ ਵੇਚਣ ਵਾਲੇ ਹੋ ਜਾਵੋ ਸਾਵਧਾਨ ਕਿਉਂਕਿ ਕ਼ਾਨੂਨੀ ਕਾਰਵਾਈ ਤੇ ਸਮਾਨ ਨੂੰ ਜ਼ਬਤ ਕਰਨ ਦਾ ਸਾਹਮਣਾ ਵੀ ਕਰਨਾ ਪਵੇਗਾ। ਇਸ ਸਬੰਧ ਵਿੱਚ ਜਗਰਾਉਂ ਨਗਰ ਕੌਂਸਲ ਨੇ ਸ਼ਹਿਰ ਅੰਦਰ ਮੁਨਿਆਦੀ ਕਰਵਾ ਕੇ ਪਟਾਕੇ ਵੇਚਣ ਵਾਲੇ ਆਂ ਨੂੰ ਸਾਵਧਾਨ ਕੀਤਾ ਹੈ। ਕਾਰਜ ਸਾਧਕ ਅਧਿਕਾਰੀ ਸੁਖਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਅੈਸ ਡੀ ਐਮ ਜਗਰਾਉਂ ਸ ਨਰਿੰਦਰ ਸਿੰਘ ਧਾਲੀਵਾਲ ਜੀ ਦੇ ਹੁਕਮਾਂ ਅਨੁਸਾਰ ਸ਼ਹਿਰ ਵਿਚ ਮਨਿਆਦੀ ਕਰਵਾ ਕੇ ਪਟਾਕੇ ਵੇਚਣ ਲਈ ਬਿਨਾਂ ਲਾਇਸੰਸ ਕੋਈ ਵੀ ਵਿਕਰੀ ਨਾ ਕਰੇ , ਅਤੇ ਨਿਰਧਾਰਤ ਜਗ੍ਹਾ ਤੇ ਹੀ ਪਟਾਕੇ ਵੇਚੇ ਜਾ ਸਕਦੇ ਹਨ। ਜੋ ਕੋਈ ਦੁਕਾਨ ਦਾਰ ਇਸ ਤੋਂ ਖਿਲਾਫ ਵਿਕਰੀ ਕਰਦਾ ਹੈ ੳੁਸ ਦਾ ਸਮਾਨ ਤੱਕ ਜੱਬਤ ਹੋ ਜਾਵੇਗਾ। ਉਨ੍ਹਾਂ ਦਸਿਆ ਕਿ ਡੀ ਸੀ ਦਫ਼ਤਰ ਲੁਧਿਆਣਾ ਨੇ ਜਗਰਾਉਂ ਵਿਖੇ ਇਕ ਫਰਮ ਨੂੰ ਹੀ ਪਸ਼ੁ ਮੰਡੀ ਵਿੱਚ 17 ਨਵੰਬਰ 2020 ਤਕ ਪ੍ਰਦੂਸ਼ਣ ਰਹਿਤ ਪਟਾਕੇ ਵੇਚਣ ਦਾ ਲਾਇਸੈਂਸ ਜਾਰੀ ਕੀਤਾ ਹੈ। ਇਸ ਸਬੰਧ ਵਿੱਚ ਡੀ ਅੈਸ ਪੀ ਗੁਰਦੀਪ ਸਿੰਘ ਗੋਸਲ ਹੁਣਾ ਦਸਿਆ ਕਿ ਜਗਰਾਉਂ ਸਬ ਡਵੀਜ਼ਨ ਵਿਚ ਪਟਾਕਿਆਂ ਤੇ ਖ੍ਰੀਦ ਅਤੇ ਵੇਚਣ ਦੀ ਪੂਰੀ ਮਨਾਈ ਹੈ, ਪਸ਼ੂ ਮੰਡੀ ਤੋਂ ਬਿਨਾਂ ਕਿਸੇ ਹੋਰ ਜਗ੍ਹਾ ਕੋਈ ਵੀ ਪਟਾਕੇ ਵੇਚੇ ਜਾ ਖ੍ਰੀਦੇ ਗਾ ਤਾਂ ੳੁਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।