You are here

ਦਵਿੰਦਰ ਸਿੰਘ ਬੀਹਲਾ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਦਫਤਰ ਦਾ ਉਦਘਾਟਨ

ਬਰਨਾਲੇ ਦਾ ਵਿਕਾਸ ਮੇਰਾ ਮੁੱਖ ਮਕਸਦ -ਦਵਿੰਦਰ ਸਿੰਘ ਬੀਹਲਾ

 ਮਹਿਲ ਕਲਾਂ/ਬਰਨਾਲਾ-ਨਵੰਬਰ 2020(ਗੁਰਸੇਵਕ ਸੋਹੀ)- 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਵੱਲੋਂ ਲੋਕਾਂ ਨਾਲ ਨੇੜਤਾ ਬਣਾਈ ਰੱਖਣ ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ  

ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਗਰੀਨ ਐਵੀਨਿਊ ਨਾਨਕਸਰ ਰੋਡ ਬਰਨਾਲਾ ਵਿਖੇ ਮੁੱਖ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ । ।ਇਸ ਮੌਕੇ ਜ਼ਿਲ੍ਹੇ ਦੇ ਵੱਖ ਵੱਖ ਅਕਾਲੀ ਆਗੂਆਂ ਤੇ ਅਨੇਕਾਂ ਸਮਾਜ ਸੇਵੀ ਲੋਕਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਮੇਰਾ ਮਕਸਦ ਸਮਾਜ ਦੀ ਸੇਵਾ ਕਰਨੀ ਹੈ ਇਸ ਮੰਤਵ ਲਈ ਹੀ ਮੈ ਰਾਜਨੀਤਕ ਖੇਤਰ ਵਿਚ ਪੈਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਅਮਰੀਕਾ ਦੀ ਰਾਜਨੀਤੀ ਚ ਹੋਣਾ ਕੋਈ ਵੱਡੀ ਗੱਲ ਨਹੀਂ ਸੀ। ਪਰ ਮੈਂ ਦੇਸ਼ ਦੀ ਹਾਲਤ ਨੂੰ ਲੈ ਕੇ ਚਿੰਤਤ ਹਾਂ।ਪੰਜਾਬ ਦੀਆਂ ਅਨੇਕਾਂ ਮੁਸ਼ਕਲਾਂ ਸ਼੍ਰੋਮਣੀ ਅਕਾਲੀ ਦਲ ਨੇ ਦੂਰ ਕੀਤੀਆਂ ਹਨ। ਪੰਜਾਬ ਚ ਜੋ ਵੀ ਵਿਕਾਸ ਹੋਇਆ ਹੈ ਉਹ ਸਿਰਫ਼ ਅਕਾਲੀ ਦਲ ਸਰਕਾਰ ਵੇਲੇ ਹੀ ਹੋਇਆ ਹੈ।ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਜ਼ਿਲ੍ਹਾ ਵਿਕਾਸ ਪੱਖੋਂ ਪਹਿਲੇ ਸਥਾਨ ਤੇ ਲਿਆਉਣਾ ਮੇਰਾ ਮੁੱਖ ਮਕਸਦ ਹੈ। ਜਿਸ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸੇ ਤਹਿਤ ਹੀ 100 ਬੈੱਡ ਦਾ ਰਹਿਣ ਬਸੇਰਾ ,ਲੜਕੀਆਂ ਦੇ ਵਿਆਹ,  ਲੋੜਵੰਦ ਬੱਚਿਆਂ ਨੂੰ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਪਹਿਲ ਦੇ ਆਧਾਰ ਤੇ ਕਰਨ ਲਈ ਤੱਤਪਰ ਹਾਂ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਦਫ਼ਤਰਾਂ ਨਿਰਮਾਣ ਨਾਲ ਲੋਕਾਂ ਦੀਆਂ ਹਰ ਮੁਸ਼ਕਲਾਂ ਨੂੰ ਹੱਲ ਕਰਨ ਲਈ ਵੱਡੀ ਮਦਦ ਮਿਲੇਗੀ। ਇਸ ਮੌਕੇ ਉਨ੍ਹਾਂ ਸਮੂਹਜਿਲ੍ਹਾ ਵਾਸੀਆਂ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। 

ਸਮਾਗਮ ਦੌਰਾਨ ਸ ਦਵਿੰਦਰ ਸਿੰਘ ਬੀਹਲਾ ਨੂੰ ਵੱਖ ਵੱਖ ਸਮਾਜ ਸੇਵੀ,ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਅਕਾਲੀ ਦਲ ਦੇ ਅਹੁਦੇਦਾਰਾਂ ਵੱਲੋਂ ਵਿਸੇਸ਼ ਸਨਮਾਨ ਕੀਤੇ ਗਏ। ਇਸ ਮੌਕੇ ਬਾਬਾ ਬਲਵੀਰ ਸਿੰਘ ਘੁੰਨਸ, ਐਡਵੋਕੇਟ ਸਤਨਾਮ ਸਿੰਘ ਰਾਹੀਂ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸੰਜੀਵ ਸੌਰੀ, ਗੁਰਪ੍ਰੀਤ ਸਿੰਘ ਹੰਡਿਆਇਆ, ਨਾਜਮ ਸਿੰਘ ਹੰਡਿਆਇਆ, ਨਾਜਮ ਸਿੰਘ ਧਨੌਲਾ, ਸ੍ਰੋਮਣੀ ਕਮੇਟੀ ਮੈਬਰ ਬਲਦੇਵ ਸਿੰਘ ਚੂੰਘਾ, ਰਜਿੰਦਰ ਸਿੰਘ ਦਾਰਕਾ ,ਬਲਦੇਵ ਸਿੰਘ ਚੂੰਘਾਂ ,ਤਜਿੰਦਰ ਸਿੰਘ ਮਿੰਟੂ ,ਸਮਾਜ ਸੇਵੀ ਜਸਵਿੰਦਰ ਸਿੰਘ ਮਾਂਗਟ ਹਮੀਦੀ ,ਤਰਨਜੀਤ ਸਿੰਘ ਧਨੌਲਾ, ਰਾਜ ਧੋਲਾ,ਮਾਸਟਰ ਪਰੇਮ, ਬੀਬੀ ਸਰਬਜੀਤ ਕੌਰ, ਬੀਬੀ ਪਰਮਜੀਤ ਕੌਰ ਰੰਧਾਵਾ, ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ,ਬੀਬੀ ਰਜਿੰਦਰ ਕੌਰ ਮੀਮਸਾ ਅਤੇ ਐਮ ਸੀ ਧਰਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਹਾਜਰ ਸਨ।