You are here

ਲੁਧਿਆਣਾ

ਆਖਿਰ ਕਾਰ ਕੁੜੇ ਦੇ ਡੰਪ ਨੂੰ ਚੁਕਨ ਲੱਗੇ,ਹਾਈ ਕੋਰਟ ਤੋਂ ਸਖ਼ਤ ਆਰਡਰ

ਜਗਰਾਉਂ , ਅਕਤੂਬਰ 2020 ( ਮੋਹਿਤ ਗੋਇਲ, ਕੁਲਦੀਪ ਸਿੰਘ ਕੋਮਲ) ਜਗਰਾਉਂ ਦੇ ਪ੍ਰਮੁੱਖ ਪ੍ਰਾਚੀਨ ਮੰਦਿਰ ਮਾਤਾ ਭੱਦਰਕਾਲੀ ਦੇ ਨਾਲ ਲਗਦਾ ਕੂੜੇ ਦਾ ਡੰਪ ਚੁੱਕਣ ਲਗੇ ਹਨ। ਇਸ ਡੰਪ ਲੲੀ ਬਹੁਤ ਲੰਮੀ ਲੜਾਈ ਲੜਨ ਲਈ ਜਾਨਵੀ ਬਹਿਲ ਅਤੇ ਪ੍ਰਾਸ਼ਰ ਦੇਵ ਸ਼ਰਮਾ ਦੀ ਸਖ਼ਤ ਮਿਹਨਤ ਨੇ ਰੰਗ ਲਿਆਂਦਾ, ਜਦੋਂ ਕਿ ਸਾਡੀ ਆਂ ਸਰਕਾਰਾਂ ਨੇ ਬਹੁਤ ਹੀ ਜ਼ੋਰ ਲਗਾ ਕੇ ਲੋਕਾਂ ਵਿਚ ਸਵਚ ਭਾਰਤ ਅਭਿਆਨ ਨੂੰ ਬੜਾਵਾ ਦਿੱਤਾ ਹੈ।ਪਰ ਇਸ ਕੂੜੇ ਦੇ ਡੰਪ ਨੂੰ ਚੁਕਾਨ ਲੲੀ ਹਾੲੀ ਕੋਰਟ ਤੱਕ ਦੇ ਹੁਕਮਾਂ ਨੂੰ ਵੀ ਪਹਿਲਾਂ ਅਨਦੇਖਾ ਕਰਕੇ ਕੂੜਾ ਡੰਪ ਲਗਾਤਾਰ ਜਾਰੀ ਸੀ, ਅਤੇ ਆਸ ਪਾਸ ਦੇ ਲੋਕ ਬੇਹੱਦ ਪੇ੍ਸ਼ਆਨ ਸਨ। ਪ੍ਰਾਚੀਨ ਭਦਰ ਕਾਲੀ ਮੰਦਰ ਦੀ ਦੀਵਾਰ ਨਾਲ ਬਹੁਤ ਹੀ ਜਿਆਦਾ ਗੰਦਗੀ ਹੋਣ ਕਰਕੇ ਮੰਦਰ ਜਾਣ ਵਾਲੇ ਆਂ ਨੂੰ ਬਹੁਤ ਪ੍ਰੇਸ਼ਾਨੀ ਆਉਂਦੀ ਸੀ। ਇਸ ਲਈ ਹਾਈਕੋਰਟ ਦਾ ਦੋਬਾਰਾ ਰੁਖ਼ ਕਰਨ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਮਾਣਯੋਗ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਅਤੇ ਜਸਟਿਸ ਅਰੁਣ ਪਲੀ ਨੇ ਡਵਲ ਬੈਂਚ  ਦਵਾਰਾ ਇਸ ਤੇ ਸਖਤ ਫੈਸਲੇ ਲਏ। ਨਗਰ ਕੌਂਸਲ ਜਗਰਾਉਂ ਦੇ ਕਾਰਜ ਕਾਰੀ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਿਸ ਨੂੰ ਦੇਖਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਕੂੜਾ ਡੰਪ ਚੁੱਕਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਤੇ ਸਮਾਜ ਸੇਵੀਕਾ ਜਾਨਵੀ ਬਹਿਲ ਭਦਰਕਾਲੀ ਮੰਦਿਰ ਦੇ ਚੇਅਰਮੈਨ ਪਰਾਸਰ ਦੇਵ ਸ਼ਰਮਾ ਨੇ ਹਾਈਕੋਰਟ ਦੀ ਸੁਣਵਾਈ ਤੋਂ ਪਹਿਲਾਂ ਇਸ ਕੁੜਾ ਡੰਪ ਦੀ ਜਗ੍ਹਾ ਦਾ ਦੌਰਾ ਕੀਤਾ ਇਲਾਕੇ ਤੇ ਸ਼ਹਿਰ ਨਿਵਾਸੀਆਂ ਨੂੰ  ਮਿਲ ਕੇ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਲਾਕੇ ਅਤੇ ਮੰਦਿਰ ਕੇ ਟਰੱਸਟ ਵਲੋਂ ਸਮਾਜ ਸੇਵੀ ਜਾਨਵੀ ਬਹਿਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਜਾਨਵੀ ਬਹਿਲ ਨੇ ਅੱਗੇ ਤੋਂ ਸਰਕਾਰ ਤੋਂ ਇਹ ਮੰਗ ਵੀ ਕੀਤੀ ਹੈ ਕਿ ਕੂੜਾ ਡੰਪ ਦੀ ਜਗ੍ਹਾ ਤੇ ਕੋਈ ਵੀ ਪਾਰਕ ਦਾ ਨਿਰਮਾਣ ਕਰਕੇ ਵਾਤਾਵਰਨ ਨੂੰ ਸ਼ੁੱਧ ਰੱਖੇ ਅਤੇ ਬਜ਼ੁਰਗਾਂ ਦੇ ਬੈਠਣ ਲਈ ਸੁੰਦਰ ਜਗਹ ਦਾ ਨਿਰਮਾਣ ਕਰੇ।

22ਵੇਂ ਦਿਨ ਵਿਚ ਪੁਜਾ ਕਿਸਾਨ ਅੰਦੋਲਨ    

ਜਗਰਾਉਂ , ਅਕਤੁਬਰ 2020 (ਮੋਹਿਤ ਗੋਇਲ, ਕੁਲਦੀਪ ਸਿੰਘ  ਕੋਮਲ ) ਕਾਲੇ ਕਾਨੂੰਨਾਂ ਖਿਲਾਫ਼ 22ਵੇਂ ਦਿਨ ਚ ਸ਼ਾਮਲ ਹੋ ਚੁੱਕਾ ਹੈ ਕਿਸਾਨ ਅੰਦੋਲਨ ਇਸ ਅੰਦੋਲਨ ਵਿਚ ਅੱਜ ਤੋਂ ਇੱਕ ਸਾਲ ਪਹਿਲੇ ਇਨਕਲਾਬੀ ਲਹਿਰ ਚੋਂ ਵਿਛੜ ਗਏ ਅਧਿਆਪਕ ਆਗੂ ਗੁਰਚਰਨ ਸਿੰਘ ਹਠੂਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅੱਜ ਦੇ ਇਸ ਧਰਨੇ ਨੂੰ ਬਲਾਕ ਸਕੱਤਰ ਜਗਤਾਰ ਸਿੰਘ ਦੇਹੜਕਾ ਦੀ ਸਟੇਜ ਸੈਕਟਰੀ ਹੇਠ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਅਮਰ ਸਿੰਘ ਬੀ ਕੇ ਯੂ ਕਾਦੀਆਂ, ਮਜ਼ਦੂਰ ਆਗੂ ਕੰਵਲਜੀਤ ਖੰਨਾ, ਰੋਡਵੇਜ਼ ਪੈਨਸ਼ਨਰ ਆਗੂ ਜਗਦੀਸ਼ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ 4ਨਵਬੰਰ ਤੱਕ ਕਿਸਾਨ ਜੱਥੇਬੰਦੀਆਂ ਦੀ ਹਦਾਇਤ ਅਨੁਸਾਰ ਰੇਲ ਪਟੜੀਆਂ ਤੋਂ ਧਰਨੇ ਚੁਕ ਕੇ ਪਲੇਟਫਾਰਮ ਤੇ ਲਿਆਂਦਾ ਹੈ ਪਰ ਬਾਕੀ ਵਪਾਰਕ ਕੇਂਦਰਾਂ ਤੇ ਧਰਨੇ ਇਨ-ਬਿਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਪੰਜਾਬ ਵਿਧਾਨ ਸਭਾ ਚੋ ਕਾਨੂੰਨ ਰੱਦ ਹੋਣ ਤੋਂ ਬਾਅਦ ਹੁਣ ਸਿਧਾ ਮੋਦੀ ਹਕੂਮਤ ਖਿਲਾਫ ਤਿਖਾ ਹਮਲਾ ਹੋਵੇਗਾ, ਉਨ੍ਹਾਂ ਕਿਹਾ ਕਿ ਰੇਲਵੇ ਪਲੇਟਫਾਰਮ ਤੇ ਧਰਨਾ ਅੰਤ ਤੱਕ ਜਾਰੀ ਰਹੇਗਾ। ਇਸੇ ਤਰ੍ਹਾਂ ਰਿਲਾਇੰਸ ਪੇਟਰੋਲ ਪੰਪਾ ਤੇ ਚੱਲ ਰਹੇ ਧਰਨੇ ਵੀ ਅੱਜ 22ਵੇਂ ਦਿਨ ਚ ਸ਼ਾਮਲ ਹੋ ਗਏ ਹਨ ਜਿਥੇ ਜਗਤ ਸਿੰਘ ਲੀਲਾ ਜ਼ਿਲ੍ਹਾ ਪ੍ਰਧਾਨ,ਹਰਦੀਪ ਸਿੰਘ ਗਾਲਿਬ, ਪਰਮਜੀਤ ਸਿੰਘ ਪੰਮੀ, ਸੁਰਜੀਤ ਸਿੰਘ ਰਾਮਗੜ੍ਹ, ਦਵਿੰਦਰ ਸਿੰਘ ਮਨਸੀਆ ਆਦਿ ਹਾਜ਼ਰ ਸਨ। ਅੱਜ ਬੀ ਕੇ ਯੂ ੲੇਕਤਾ ( ਡਕੋਤਾ)ਵਲੋਂ ਰਾਇਕੋਟ, ਜਗਰਾਉਂ, ਹੰਬੜਾਂ, ਸਿੱਧਵਾਂ ਬੇਟ ਬਲਾਕ ਦੀਆਂ ਮੀਟਿੰਗਾਂ ਕਰਕੇ ਪਿੰਡਾਂ ਵਿੱਚ ਲਾਮਬੰਦੀ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ।

ਕੈਪਟਨ ਸਾਬ੍ਹ ਕਿਸਾਨਾਂ ਨਾਲ ਡਰਾਮੇਬਾਜ਼ੀ ਨਾ ਕਰੋ,ਕਿਸਾਨਾਂ ਨੂੰ ਐਮ ਐਸ ਪੀ ਤੇ ਫਸਲ ਖਰੀਦਣ ਦੀ ਗਰੰਟੀ ਦੇਣ:ਸੰਜੀਵ ਕੋਛੜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਨੇ ਐਮ.ਐਸ.ਪੀ ਤੋ ਘੱਟ ਰੇਟ ਤੋ ਝੋਨਾ ਅਤੇ ਕਣਕ ਖਰੀਦਣ ਦੇ ਖਿਲਾਫ ਮਤਾ ਪਾ ਕੇ ਦਿੱਤਾ ਹੈ ਪਰ ਇਸ ਗੱਲ ਦੀ ਕੀ ਗਰੰਟੀ ਹੈ ਕਿ ਵਪਾਰੀ ਪੰਜਾਬ ਦੀਆਂ ਮੰਡੀਆ ‘ਚ ਪੁੱਜ ਕਿ ਜਿਨਸ ਖਰੀਦੇਗਾ ਜਾਂ ਨਹੀ।ਇੰਨਾਂ ਸਬਦਾਂ ਦਾ ਪ੍ਰਗਟਾਵਾ ਧਰਮਕੋਟ ਤੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੀਵ ਕੋਛੜ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤੇ।ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਐਮ ਐਸ ਪੀ ਰੇਟ ਤੋ ਜਿਨਸ ਖਰੀਦਣ ਦੀ ਜਿੰਮੇਵਾਰੀ ਖੁਦ ਲਵੇ ਜਾਂ ਐਮ ਐਸ ਪੀ ਰੇਟ ਤੋ ਘੱਟ ਖਰੀਦ ਦੀ ਭਰਪਾਈ ਖੁਦ ਕਰੇ ਤਾਂ ਇਸ ਘਾਟੇ ਦਾ ਅਸਰ ਕਿਸਾਨ ਉਪਰ ਨਾ ਪਵੇ ਨੇ ਸੂਬਾ ਸਰਕਾਰ ਵੱਲੋ ਕਿਸਾਨ ਕਾਨੂੰਨਾਂ ‘ਚ ਤਬਦੀਲੀ ਅਤੇ ਸੁਧਾਰ ਦੇ ਨਾਮ ਤੇ ਪਾਸ ਕੀਤੇ ਗਏ ਮਤੇ ਕਰਦਿਆਂ ਕੋਛੜ ਨੇ ਆਖਿਆਕਿ ਸੂਬਾ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਅਗਰ ਸੂਬਾ ਸਰਕਾਰ ਸੂਬੇ ਵਿਚ ਐਮ ਐਸ ਪੀ ਲਾਗੂ ਕਰਨ ‘ਚ ਕਾਮਯਾਬ ਹੁੰਦੀ ਹੈ ਤਾਂ ਇਹ ਯਕੀਨੀ ਕਿਵੇ ਬਣੇਗਾ ਕਿ ਬਾਹਰਲੇ ਸੂਬਿਆਂ ਦੇ ਵਾਪਰੀ ਪੰਜਾਬ ਅੰਦਰ ਆਪਣੀ ਫਸਲ ਨਹੀ ਵੇਚਣਗੇ,ਜਦੋ ਕਿ ਖੁੱਲੀ ਮੰਡੀ ਦਾ ਕਾਨੂੰਨ ਅਜੇ ਅਮਲ ਆਉਣ ਤੋ ਪਹਿਲਾਂ ਹੀ ਬਾਰਲੇ ਸੂਬਿਆਂ ਦਾ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ ਟਰੱਕ ਭਰ ਭਰ ਆਰਿਹਾ ਹੈ।ਕੋਛੜ ਨੇ ਆਖਿਆ ਕਿ ਕੇਂਦਰ ਨੂੰ ਚੈਲੇਜ ਕਰਨਾ ਇਕ ਸ਼ਲਾਘਾ ਯੋਗ ਫੈਸਲਾ ਹੈ ਪਰ ਜਿਸ ਪ੍ਰਕਾਰ ਵਿਰੋਧੀ ਦਿਰਾਂ ਨੂੰ ਇਹ ਮਤਾ ਪੜ੍ਹਨ ਤੱਕ ਦਾ ਸਮਾ ਨਹੀ ਦਿੱਤਾ ਉਸ ਤੋ ਕੈਪਟਨ ਦੀ ਨੀਤ ਸਾਫ ਨਹੀ ਲੱਗ ਰਹੀ ਉਨਹਾਂ ਆਖਿਆ ਕਿ ਪੰਜਾਬ ਸਰਕਾਰ ਵਾਂਗ ਸਵਾਮੀਨਾਰਥ ਰਿਪੋਰਟ ਲਾਗੂ ਕਰਨ ਦਾ ਕਾਨੂੰਨ ਪਾਸ ਕਰਨਾ ਚਾਹੀਦਾ ਹੈ।

ਕੈਪਟਨ ਸਰਕਾਰ ਵਲੋ ਕੇਂਦਰ ਸਰਕਾਰ ਦੇ ਤਿੰਨੋ ਖੇਤੀਬਾੜੀ ਆਰਡੀਨੈਂਸ ਰੱਦ ਕਰਨ ਸ਼ਲਾਘਯੋਗ ਕਦਮ:ਸਰਪੰਚ ਜਗਦੀਸ਼ ਚੰਦ ਸ਼ਰਮਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵੱਲੋ ਕੇਂਦਰ ਦੇ ਕਿਸਾਨਾਂ ਵਿਰੋਧੀ ਖੇਤੀ ਕਾਨੂੰਨਾਂ ਦੇ ਵਿੁਰੋਧ ਪਾਸ ਕੀਤੇ ਗਏ ਮਜ਼ਬੂਤ ਬਿੱਲਾ ਲਈ ਜਿੱਤੇ ਪੰਜਾਬ ਸਰਕਾਰ ਦਾ ਧੰਨਵਾਦ ਹੈ ਉਥੇ ਹੀ ਇੰਨ੍ਹਾਂ ਨੂੰ ਕਿਸਾਨੀ ਦੇ ਹਿੱਤ ‘ਚ ਮੀਲ ਦਾ ਪੱਥਰ ਦੱਸਿਆ ਹੈ ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਲੁਧਿਆਣਾ ਕਾਂਗਰਸ ਦੇ ਜਰਨਲ ਸੈਕਟਰੀ ਅਤੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਇੱਕ ਪੈ੍ਰਸ ਨਾਲ ਗੱਲਬਾਤ ਦੌਰਾਨ ਕੀਤੇ।ਸਰਪੰਚ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਨੂੰ ਵਿਰੱੁਧ ਫੈਸਲਾ ਲੈ ਕੇ ਇਤਿਹਾਸਕ ਮਿਸਾਲ ਪੈਦਾ ਕੀਤੀ ਹੈ।ਇਸ ਨਾਲ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਦੇ ਰਾਖੇ ਮੱੁਖ ਮੰਤਰੀ ਨੇ ਕਿਸਾਨ ਪੱਖੀ ਇਤਿਹਾਸਕ ਫੈਸਲਾ ਲੈ ਕੇ ਪੰਜਾਬ ਦਾ ਰਾਖਾ ਹੋਣ ਦਾ ਰੋਲ ਦੁਹਾਰਿਆ ਹੈ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਕੇਂਦਰ ਦੀ ਭਾਜਪਾ ਸਰਕਾਰਦੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਦੇ ਹੋਏ ਮੱੁਖ ਮੰਤਰੀ ਪੰਜਾਬ ਵੱਲੋ ਕਿਸਾਨਾਂ,ਮਜ਼ਦੂਰਾਂ ਅਤੇ ਹਰ ਵਰਗ ਦੇ ਹੱਕਾਂ ਦੀ ਰਾਖੀ ਕੀਤੀ ਹੈ।ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਵੱਲੋ ਹਮੇਸ਼ਾਂ ਹੀ ਪੰਜਾਬ ਦੇ ਹਿੱਤਾਂ ਨੂੰ ਮੁਹਰੇ ਰੱਖਦਿਆਂ ਆਪਣੀ ਕੁਰਸੀ ਦੀ ਪਰਵਾਹ ਕੀਤੇ ਬਗੈਰ ਕੈਪਟਨ ਨੇ ਪੰਜਾਬ ਹਤੈਸ਼ੀ ਫੈਸਲੇ ਲਏ ਹਨ ਭਾਵੇ ਉ ਪਿਛਲੇ ਸਮੇ ਪਾਣੀਆਂ ਦੇ ਫੈਸਲੇ ਹੋਣ ਜਾਂ ਫਿਰ ਮੌਜੂਦਾ ਖੇਤੀ ਆਰਡੀਨੈਸ਼ ਬਿੱਲਾਂ ਦਾ ਮਸਲਾ ਹੋਵੇ।

ਬਾਹਰਲੇ ਸੂਬੇ ਤੋਂ ਆਏ ਝੋਨੇ ਦੇ ਮਾਮਲੇ ਚ ਦੇਹੜਕਾ ਟਰੇਡਿੰਗ ਕੰਪਨੀ ਦਾ ਲਾਇਸੈਂਸ ਰੱਦ

ਜਗਰਾਉਂ,ਅਕਤੂਬਰ 2020 -(ਜਨ ਸਕਤੀ ਨਿਉਜ ਬਿਉਰੋ)-

ਇਥੇ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਰਸੂਲਪੁਰ ਦੇ ਇੱਕ ਆੜ੍ਹਤੀਏ ਨੂੰ ਹੋਰ ਸੂਬਿਆਂ ਤੋਂ ਲਿਆਂਦੇ ਸਸਤੇ ਝੋਨੇ ਦੇ ਮਾਮਲੇ ’ਚ ਬੇਨਕਾਬ ਕਰਨ ਦਾ ਮਾਮਲਾ ਨਤੀਜੇ ’ਤੇ ਪਹੁੰਚ ਗਿਆ। ਮਾਰਕੀਟ ਕਮੇਟੀ ਦੇ ਸਕੱਤਰ ਜਸ਼ਨਦੀਪ ਸਿੰਘ, ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਸ਼ੁਰੂਆਤ ਕਰਦਿਆਂ ਦੇਹੜਕਾ ਟਰੇਡਿੰਗ ਕੰਪਨੀ ਨੂੰ ਦੋਸ਼ੀ ਕਰਾਰ ਦਿੰਦਿਆਂ ਮਾਲ ਵੀ ਬਰਾਮਦ ਕੀਤਾ ਅਤੇ ਕੰਪਨੀ ਦਾ ਲਾਇਸੈਂਸ ਰੱਦ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਅਜਿਹੇ ਮਾਮਲਿਆ ਦੀ ਜਾਂਚ ਪੁਲੀਸ ਨੂੰ ਸੌਂਪਣ ਤੇ ਪੁਲੀਸ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਵੀ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਕਰਦਿਆਂ ਸਬੰਧਤ ਧਿਰ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ। ਮਾਰਕੀਟ ਕਮੇਟੀ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਮੰਡੀਆਂ ਦੀ ਰੋਜ਼ਾਨਾ ਜਾਂਚ ਕਰਨ ਦੀਆਂ ਹਦਾਇਤਾਂ ਵਿਭਾਗ ਨੂੰ ਜਾਰੀ ਕਰ ਦਿੱਤੀਆਂ ਹਨ। ਇਹ ਵੀ ਖਬਰ ਹੈ ਕਿ ਇਹ ਕਾਰੋਬਾਰ ਪਿਛਲੇ ਸਾਲਾਂ ਤੋਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਧੜੱਲੇ ਨਾਲ ਚੱਲ ਰਿਹਾ ਹੈ। ਇਸ ਵਾਰ ਖੇਤੀ ਆਰਡੀਨੈਂਸ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾ ਵੱਲੋਂ ਅਰੰਭੇ ਸੰਘਰਸ਼ ਨੇ ਇਸ ਕਾਲੇ ਕਾਰੋਬਾਰ ਤੋਂ ਪੜਦਾ ਚੁੱਕਿਆ ਹੈ। ਇਸ ਕਾਰੋਬਾਰ ’ਚ ਲਿਪਤ ਹਨ ਉਨ੍ਹਾਂ ਦੇ ਹਿੱਸੇ-ਪੱਤੀ ਸਬੰਧੀ ਭਾਂਵੇ ਅਜੇ ਖੁਲਾਸਾ ਨਹੀਂ ਹੋਇਆ ਪ੍ਰੰਤੂ ਵਿਭਾਗ ਨੇ ਸ਼ੈਲਰਾਂ ਅਤੇ ਆੜ੍ਹਤੀਆਂ ਦੇ ਹਿਸਾਬ ਦੀ ਫਰੋਲਾ-ਫਰਾਲੀ ਸ਼ੁਰੂ ਕਰ ਦਿੱਤੀ ਹੈ।

ਕਾਰੋਬਾਰੀਆਂ ਅਤੇ ਵਪਾਰੀਆਂਂ ਨੂੰ ਵੱਧ ਤੋਂ ਵੱਧ ਰਾਹਤ ਦੇਣ ਲਈ ਇਕ ਹਫ਼ਤੇ ਦੇ ਅੰਦਰ-ਅੰਦਰ ਪਾਲਿਸੀ ਕੀਤੀ ਜਾਵੇਗੀ ਤਿਆਰ - ਭਾਰਤ ਭੂਸ਼ਣ ਆਸ਼ੂ

ਭਾਰਤ ਭੂਸ਼ਣ ਆਸ਼ੂ ਦੀ ਅਗੁਵਾਈ 'ਚ ਲੁਧਿਆਣਾ ਦੇ ਕਾਰੋਬਾਰੀ/ਵਪਾਰੀ/ਉਦਯੋਗਪਤੀਆਂ ਨੇ ਅੱਜ ਮਨਪ੍ਰੀਤ ਸਿੰਘ ਬਾਦਲ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਕੀਤੀ ਚੰਡੀਗੜ੍ਹ ਵਿਖੇ ਮੀਟਿੰਗ

ਲੁਧਿਆਣਾ, ਅਕਤੂਬਰ 2020  ( ਮਨਜਿੰਦਰ ਗਿੱਲ ) 

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਰੋਸਾ ਦਿੱਤਾ ਹੈ ਕਿ ਕਾਰੋਬਾਰੀਆਂ/ਵਪਾਰੀਆਂ/ਸਨਅਤਕਾਰਾਂ ਨੂੰ ਵੱਧ ਤੋਂ ਵੱਧ ਰਾਹਤ ਦੇਣ ਲਈ ਇਕ ਹਫ਼ਤੇ ਦੇ ਅੰਦਰ-ਅੰਦਰ ਪਾਲਿਸੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ  ਬਾਦਲ ਨੇ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਵੀ ਸਪੱਸ਼ਟ ਨਿਰਦੇਸ਼ ਦੇ ਦਿੱਤੇ ਹਨ।ਭਾਰਤ ਭੂਸ਼ਣ ਆਸ਼ੂ ਦੀ ਅਗੁਵਾਈ ਵਿੱਚ ਲੁਧਿਆਣਾ ਦੇ ਕਾਰੋਬਾਰੀ/ਵਪਾਰੀ ਉਦਯੋਗਪਤੀਆਂ ਨੇ ਅੱਜ ਮਨਪ੍ਰੀਤ ਸਿੰਘ ਬਾਦਲ ਅਤੇ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕਾਰੋਬਾਰੀਆਂ/ਵਪਾਰੀਆਂ/ਉਦਯੋਗਪਤੀਆਂ ਨੂੰ ਸੀ-ਫਾਰਮ, ਨੋਟਿਸਾਂ ਤੋਂ ਇਲਾਵਾ ਹੋਰ ਮੁਦਿੱਆਂ 'ਤੇ ਵੀ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਵਿਧਾਇਕ ਸੰਜੇ ਤਲਵਾੜ, ਰਜਿੰਦਰ ਬੇਰੀ ਅਤੇ ਸੁਸ਼ੀਲ ਕੁਮਾਰ ਰਿੰਕੂ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ।ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਵਪਾਰੀਆਂ/ ਉਦਯੋਗਪਤੀਆਂ ਅਤੇ ਲੁਧਿਆਣਾ ਨੂੰ ਵਿੱਤੀ ਰਾਜਧਾਨੀ ਵਜੋਂ ਵੱਧ ਤੋਂ ਵੱਧ ਰਾਹਤ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਪਾਸੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਾਰੋਬਾਰੀਆਂ/ਵਪਾਰੀਆ/ਉਦਯੋਗਪਤੀਆਂ ਨੂੰ ਵੱਧ ਤੋਂ ਵੱਧ ਰਾਹਤ ਪ੍ਰਦਾਨ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ।

ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਸੁੰਦਰ ਸ਼ਾਮ ਅਰੋੜਾ ਨੇ ਕਾਰੋਬਾਰੀਆਂ/ਵਪਾਰੀਆਂ/ ਸਨਅਤਕਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਰਾਹਤ ਪ੍ਰਦਾਨ ਕਰਨ ਲਈ ਇਕ ਹਫਤੇ ਦੇ ਅੰਦਰ-ਅੰਦਰ ਰਸਮੀ ਪਾਲਿਸੀ ਬਣਾਈ ਜਾਵੇਗੀ। ਕਾਰੋਬਾਰੀਆਂ/ਵਪਾਰੀ/ਉਦਯੋਗਪਤੀਆਂ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਸਾਰੇ ਯਤਨਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ।

ਪਿੰਡ ਸ਼ੇਰਪੁਰਾ ਕਲਾਂ ਦੀ ਪੀੜਤ੍ਹ ਮਹਿਲਾ ਨੇ ਲਾਈ ਮਦਦ ਦੀ ਗੁਹਾਰ

ਮੈਂ ਆਪਣਾ ਇਲਾਜ ਨਹੀਂ ਕਰਵਾ ਸਕਦੀ ਮੇਰੀ ਸਹਾਇਤਾ ਕੀਤੀ ਜਾਵੇ, ਪੀੜਤ ਮਹਿਲਾ ਨਰਿੰਦਰ ਕੌਰ  

ਪਲਾਸਟਿਕ ਦੇ ਲਿਫਾਫੇ ਛੱਡ ਕੇ ਅਖਬਾਰੀ ਕਾਗਜ਼ ਦੇ ਲਿਫਾਫੇ ਵਰਤੋ-ਨਗਰ ਕੌਂਸਲ ਜਗਰਾਉਂ 

ਜਗਰਾਉਂ ,ਅਕਤੂਬਰ 2020 -( ਮੋਹਿਤ ਗੋਇਲ, ਕੁਲਦੀਪ ਸਿੰਘ ਕੋਮਲ) -

ਅੱਜ ਇਥੇ ਆਮ ਲੋਕਾਂ ਨੂੰ ਅਖ਼ਬਾਰੀ ਕਾਗਜ ਤੋਂ ਬਣੇ ਲਿਫਾਫੇ ਦੀ ਵਰਤੋਂ ਜ਼ਿਆਦਾ ਕਰਨ, ਅਤੇ ਪਲਾਸਟਿਕ ਦੇ ਲਿਫਾਫੇ ਆਂ  ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਮਾਣਯੋਗ ਪ੍ਰਸ਼ਾਸਕ-ਕੰਮ-ਉਪ ਮੰਡਲ ਮੈਜਿਸਟਰੇਟ ਸ: ਨਰਿੰਦਰ ਸਿੰਘ ਧਾਲੀਵਾਲ ਜੀ ਅਤੇ ਨਗਰ ਕੌਂਸਲ ਜਗਰਾਉਂ ਤੋਂ ਕਾਰਜ ਸਾਧਕ ਅਫਸਰ ਸ: ਸੁਖਦੇਵ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸੁਪਰਡੈਂਟ ਮਨੋਹਰ ਸਿੰਘ ਜੀ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ, ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ, ਅਤੇ ਸੀ ਐਫ ਸੀਮਾ ਜੀ ਦੀ ਦੇਖ ਰੇਖ ਵਿੱਚ pm943ਦੀਆ ਹਦਾਇਤਾਂ ਅਨੁਸਾਰ ਅੱਜ਼ ਕਰੀਬ 500ਅਖਵਾਰਾ ਦੇ ਲਿਫਾਫੇ ਆਂਗਨ ਵਾੜੀ ਵਰਕਰਾਂ ਦੇ ਸਹਿਯੋਗ ਨਾਲ ਬਣਾਏ ਗਏ ਅਤੇ ਲੋਕਾਂ ਨੂੰ ਪਲਾਸਟਿਕ ਦੇ ਲਿਫਾਫੇ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਅਖ਼ਬਾਰੀ ਕਾਗਜ ਤੋਂ ਬਣੇ ਲਿਫਾਫੇ ਵਰਤੋਂ ਜ਼ਿਆਦਾ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਮੋਟੀਵੇਟਰ ਰਮਨਦੀਪ ਕੌਰ,ਰਵੀ ਕੁਮਾਰ, ਧਰਮਵੀਰ ਅਤੇ ਆਗਨ ਵਾੜੀ ਵਰਕਰ ਹਾਜ਼ਰ ਸਨ।

ਸੀਟੀ ਯੂਨੀਵਰਸਿਟੀ ਨੇ ਕਰਵਾਇਆ ਈ - ਬਿਜ਼ਨਸ

ਜਗਰਾਉਂ , ਅਕਤੂਬਰ 2020 ( ਕੁਲਵਿੰਦਰ ਸਿੰਘ ਚੰਦੀ)

ਜਗਰਾਉ ਅੰਦਰ ਬੱਚਿਆਂ ਨੂੰ ਉਚੇਰੀ ਸਿੱਖਿਆਂ ਦੇਣ 'ਚ ਮਸ਼ਹੂਰ ਸੀਟੀ ਯੂਨੀਵਰਸਿਟੀ ਵੱਲੋਂ ਸਕੂਲ ਆਫ਼ ਮੈਨੇਜਮੇਂਟ ਸਟੱਡੀਜ਼ ਵੱਲੋਂ ਈ ਬਿਜ਼ਨਸ 2020 ਦਾ ਆਯੋਜਨ ਕਰਵਾਇਆ । ਇਸ ਨੂੰ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਦੇ ਗਿਆਨ ਤੇ ਉਨਾਂ ਦੀ ਸਮਰੱਥਾ ਨੂੰ ਜਾਨਣਾ ਸੀ । ਸਕੂਲ ਆਫ਼ ਮੈਨੇਜਮੇਂਟ ਸਟੱਡੀਜ਼ ਦੀ ਮੁਖੀ ਡਾ : ਕਵਿਤਾ ਸ਼ਰਮਾ ਨੇ ਕਵਿਜ ਦੀ ਸ਼ੁਰੂਆਤ ਕਰਦੇ ਹੋਇਆ ਕਿਹਾ ਕਿ ਇਸ ਇਵੈਂਟ ਰਾਹੀਂ ਵਿਦਿਆਰਥੀਆਂ ਨੂੰ ਇਕ ਅਜਿਹਾ ਪਲੈਟਫਾਰਮ ਦੇਣਾ ਸੀ , ਜਿੱਥੇ ਉਹ ਆਪਣੀ ਗਿਆਨ ਦਾ ਪ੍ਰਦਸ਼ਨ ਕਰ ਸਕਣ । ਪ੍ਰਤੀਯੋਗਤਾ ਨੂੰ 4 ਭਾਗਾਂ ਈਮੇਜ ਰਾਉਂਡ , ਲੱਗ ਰਾਉਂਡ , ਫੂਲ ਨੇਮ ਆਫ਼ ਦਾ ਆਰਗਨਾਈਜੇਸ਼ਨ ਐਂਡ ਟੈਗ ਅਤੇ ਪੰਚ ਲਾਇਨ ਚ ਵੰਡਿਆ ਗਿਆ । ਕਵਿਜ਼ ' ਚ ਜਸਪ੍ਰੀਤ ਅਤੇ ਆਯੁਸ਼ ਕਨੋਜੀਆ ਨੇ ਪਹਿਲਾ ਸਥਾਨ , ਸੰਦੀਪ ਕੌਰ ਅਤੇ ਹਰਪ੍ਰੀਤ ਕੌਰ ਨੇ ਦੂਜਾ , ਕੌਲਿਸਟਸ ਆਮੂਕ ਅਤੇ ਅਮਨ ਜੈਸਵਾਲ ਨੇ ਤੀਜਾ ਸਥਾਨ ਹਾਸਲ ਕੀਤਾ । ਸੀਟੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ : ਹਰਸ਼ ਸਦਾਵਰਤੀ ਨੇ ਵਿਜੇਤਾਵਾਂ ਨੂੰ ਵਧਾਈ ਦਿੰਦੇ ਹੋਇਆ ਕਿਹਾ ਕਿ ਬਿਜ਼ਨਸ ਸਕਲ ਦੇ ਵਿਦਿਆਰਥੀਆਂ ਨੂੰ ਆਪਣੇ ਡਮੇਨ ਦੇ ਬਾਰੇ ਪਤਾ ਹੋਣਾ ਜਰੂਰੀ ਹੈ । ਅਜਿਹੀਆਂ ਪ੍ਰਤੀਯੋਗਤਾਵਾਂ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਊਣ ਦਾ ਕੰਮ ਕਰਦਿਆਂ ਹਨ । ਉਨ੍ਹਾ ਆਸ ਪ੍ਰਗਟਾਉਦਿਆ ਆਖਿਆ ਕਿ ਆਜਿਹੀਅਾਂ ਪ੍ਰਯੋਗਤਾ ਕਰਵਾਉਣ ਨਾਲ ਬੱਚੇ ਸਮੇ ਦੇ ਹਾਣੀ ਬਣਦੇ ਹਨ

ਆਏ ਤਿਉਹਾਰ ਹੋ ਜਾਓ ਹੋਸ਼ਿਆਰ

ਜਗਰਾਉਂ, ਅਕਤੂਬਰ 2020 (ਮੋਹਿਤ ਗੋਇਲ,  ਕੁਲਦੀਪ ਸਿੰਘ ਕੋਮਲ )

ਜਦੋ ਵੀ ਸਾਡੇ ਤਿਉਹਾਰਾਂ ਦੀ ਰੁਤ ਸ਼ੁਰੂ ਹੁੰਦੀ ਹੈ ਉਦੋਂ ਹੀ ਨਕਲੀ ਦੁੱਧਅਤੇ ਮਿਲਾਵਟੀ ਮਿਠਾਈਆਂ ਦੀ ਬਜਾਰ ਵਿੱਚ ਭਰਮਾਰ ਹੋ ਜਾਂਦੀ ਹੈ। ਅਤੇ ਅਸੀਂ ਵੀ ਕੋਈ ਚੀਜ਼ ਖ਼ਰੀਦ ਕਰਨ ਵੇਲੇ ਨਹੀਂ ਦੇਖਦੇ, ਅਤੇ ਮਿਲਾਵਟਖੋਰ ਆਪਣੀ ਆਮਦਨ ਨੂੰ ਵਧਾਉਣ ਦੇ ਨਵੇਂ  ਨਵੇਂ ਰਾਸਤੇ ਕੱਢ ਲੇਂਦੇ ਹਨ। ਇਸਹ ਤਰ੍ਹਾਂ ਅੱਜ ਜਗਰਾਉਂ ਅੰਦਰ ਫੂਡ ਵਿਭਾਗ ਦੇ ਅਧਿਕਾਰੀਆਂ ਵਲੋਂ ਦੁੱਧ ਦੀਆਂ ਡੇਰੀਆ ਅਤੇ ਕੁਝ ਹਲਵਾਈਆ ਦੀਆਂ ਦੁਕਾਨਾਂ ਉਪਰ ਚੇਕਿੰਗ ਕੀਤੀ ਇਸ ਦੋਰਾਨ ਦੋ ਡੇਰੀਆ ਤੇ ਕੁੱਝ ਸਵੀਟਸਾਪ ਦੇ ਸੈਂਪਲ ਲਏ। ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਹੁਣਾਂ ਨੇ ਦੱਸਿਆ ਕਿ ਤਿਉਹਾਰਾਂ ਨੂੰ ਦੇਖਦੇ ਹੋਏ ਕੁਮਾਰ ਰਾਹੁਲ ਕਮਿਸ਼ਨਰ ਫੂਡ ਸੇਫਟੀ ਦੀਆਂ ਹਦਾਇਤਾਂ ਅਨੁਸਾਰ ਇਹ ਚੇਕਿੰਗ ਕੀਤੀ ਜਾ ਰਹੀ ਹੈ ਅਤੇ ਸਭ ਦੇ ਲਾਇਸੈਂਸ ਵੀ ਚੇਕ ਕੀਤੇ ਜਾ ਰਹੇ ਹਨ। ਇਥੋਂ ਤਕ ਕਿ ਸ ਸਵੀਟ ਸ਼ਾਪ ਦੇ ਜਿਹੜੇ ਕਾਰਖਾਨੇ ਹਨ, ਜਿਥੇ ਮਿਠਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਸਭ ਨੂੰ ਵੀ ਚੈੱਕ ਕੀਤਾ ਗਿਆ, ਇਸ ਟੀਮ ਨੇ ਲਗਪਗ ਨੋਂ ਸੈਂਪਲ ਲਏ ਹਨ, ਜ਼ਿਲ੍ਹਾ ਲੁਧਿਆਣਾ ਵਿੱਚ ਕਰੀਬ ਦੋ ਸੋ ਸੈਂਪਲ ਭਰੇ ਹਨ ਅਤੇ ਫੂਡ ਸੇਫਟੀ ਅਥਾਰਟੀ ਵੱਲੋਂ ਸਾਰੇ ਦੁਕਾਨ ਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲਾਇਸੈਂਸ ਜ਼ਰੂਰ  ਬਣਾਉਣ ਤਾਂ ਜੋ ਸਾਡੀ ਇਸ ਮੁਹਿੰਮ ਨੂੰ ਪੂਰਾ ਸਹਿਯੋਗ ਮਿਲੇ, ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਜਾਰੀ ਰਹੇਗੀ ।