ਜਗਰਾਉਂ, ਅਕਤੂਬਰ 2020 (ਮੋਹਿਤ ਗੋਇਲ, ਕੁਲਦੀਪ ਸਿੰਘ ਕੋਮਲ )
ਜਦੋ ਵੀ ਸਾਡੇ ਤਿਉਹਾਰਾਂ ਦੀ ਰੁਤ ਸ਼ੁਰੂ ਹੁੰਦੀ ਹੈ ਉਦੋਂ ਹੀ ਨਕਲੀ ਦੁੱਧਅਤੇ ਮਿਲਾਵਟੀ ਮਿਠਾਈਆਂ ਦੀ ਬਜਾਰ ਵਿੱਚ ਭਰਮਾਰ ਹੋ ਜਾਂਦੀ ਹੈ। ਅਤੇ ਅਸੀਂ ਵੀ ਕੋਈ ਚੀਜ਼ ਖ਼ਰੀਦ ਕਰਨ ਵੇਲੇ ਨਹੀਂ ਦੇਖਦੇ, ਅਤੇ ਮਿਲਾਵਟਖੋਰ ਆਪਣੀ ਆਮਦਨ ਨੂੰ ਵਧਾਉਣ ਦੇ ਨਵੇਂ ਨਵੇਂ ਰਾਸਤੇ ਕੱਢ ਲੇਂਦੇ ਹਨ। ਇਸਹ ਤਰ੍ਹਾਂ ਅੱਜ ਜਗਰਾਉਂ ਅੰਦਰ ਫੂਡ ਵਿਭਾਗ ਦੇ ਅਧਿਕਾਰੀਆਂ ਵਲੋਂ ਦੁੱਧ ਦੀਆਂ ਡੇਰੀਆ ਅਤੇ ਕੁਝ ਹਲਵਾਈਆ ਦੀਆਂ ਦੁਕਾਨਾਂ ਉਪਰ ਚੇਕਿੰਗ ਕੀਤੀ ਇਸ ਦੋਰਾਨ ਦੋ ਡੇਰੀਆ ਤੇ ਕੁੱਝ ਸਵੀਟਸਾਪ ਦੇ ਸੈਂਪਲ ਲਏ। ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਹੁਣਾਂ ਨੇ ਦੱਸਿਆ ਕਿ ਤਿਉਹਾਰਾਂ ਨੂੰ ਦੇਖਦੇ ਹੋਏ ਕੁਮਾਰ ਰਾਹੁਲ ਕਮਿਸ਼ਨਰ ਫੂਡ ਸੇਫਟੀ ਦੀਆਂ ਹਦਾਇਤਾਂ ਅਨੁਸਾਰ ਇਹ ਚੇਕਿੰਗ ਕੀਤੀ ਜਾ ਰਹੀ ਹੈ ਅਤੇ ਸਭ ਦੇ ਲਾਇਸੈਂਸ ਵੀ ਚੇਕ ਕੀਤੇ ਜਾ ਰਹੇ ਹਨ। ਇਥੋਂ ਤਕ ਕਿ ਸ ਸਵੀਟ ਸ਼ਾਪ ਦੇ ਜਿਹੜੇ ਕਾਰਖਾਨੇ ਹਨ, ਜਿਥੇ ਮਿਠਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਸਭ ਨੂੰ ਵੀ ਚੈੱਕ ਕੀਤਾ ਗਿਆ, ਇਸ ਟੀਮ ਨੇ ਲਗਪਗ ਨੋਂ ਸੈਂਪਲ ਲਏ ਹਨ, ਜ਼ਿਲ੍ਹਾ ਲੁਧਿਆਣਾ ਵਿੱਚ ਕਰੀਬ ਦੋ ਸੋ ਸੈਂਪਲ ਭਰੇ ਹਨ ਅਤੇ ਫੂਡ ਸੇਫਟੀ ਅਥਾਰਟੀ ਵੱਲੋਂ ਸਾਰੇ ਦੁਕਾਨ ਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲਾਇਸੈਂਸ ਜ਼ਰੂਰ ਬਣਾਉਣ ਤਾਂ ਜੋ ਸਾਡੀ ਇਸ ਮੁਹਿੰਮ ਨੂੰ ਪੂਰਾ ਸਹਿਯੋਗ ਮਿਲੇ, ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਜਾਰੀ ਰਹੇਗੀ ।