ਸੋਭਾ ਯਾਤਰਾ ਨੂੰ ਦਵਿੰਦਰ ਸਿੰਘ ਬੀਹਲਾ ਕਰਨਗੇ ਰਵਾਨਾ - ਪ੍ਰਧਾਨ ਮਿੱਤਲ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)-

ਸ਼ਹਿਰ ਬਰਨਾਲਾ ਦੀਆਂ ਦੋ ਪ੍ਰਸਿੱਧ ਧਾਰਮਿਕ ਸੰਸਥਾਵਾਂ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਅਤੇ ਸ੍ਰੀ ਗਨੇਸ਼ ਡੈਮੋਕਰੇਟ ਕਲੱਬ ਵਲੋਂ ਹਿੰਦੂਆਂ ਦੇ ਪਵਿੱਤਰ ਤਿਉਹਾਰ ਦਸਹਿਰੇ ਨੂੰ ਲੈ ਕੇ  ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਲ ਦੇ ਪ੍ਰਧਾਨ ਐਡਵੋਕੇਟ ਰਾਜੀਵ ਮਿੱਤਲ ਨੇ ਦੱਸਿਆ ਕਿ ਭਾਰਤੀ ਸਨਾਤਨ ਧਰਮ ਮਹਾਵੀਰ  ਦਲ  ਭਗਵਾਨ ਸ਼੍ਰੀ ਰਾਮ ਜੀ ਦੀ ਸਵਾਰੀ ਦੇ ਨਾਲ ਕੋਰੋਨਾ ਵਾਇਰਸ ਨੂੰ ਧਿਆਨ ਚ ਰੱਖਦੇ ਹੋਏ ਮਾਸਕ,ਆਪਸੀ ਦੂਰੀ ਅਤੇ ਸੈਨੀਟਾਇਜਰ ਦੇ ਨਾਲ ਸ਼ੋਭਾ ਯਾਤਰਾ ਸ੍ਰੀ ਕ੍ਰਿਸ਼ਨਾ ਪੰਚਾਇਤੀ ਮੰਦਰ ਤੋਂ ਸ਼ੁਰੂ ਹੋ ਕੇ ਹੰਡਿਆਇਆ ਬਾਜ਼ਾਰ ,ਸਦਰ ਬਾਜ਼ਾਰ ,ਗੱਡਾ ਖਾਨਾ ਚੌਕ ਅਤੇ ਬਾਈ ਏਕੜ ਚੌਕ ਸਮੇਤ ਸਹਿਰ ਦੇ ਵੱਖ ਵੱਖ ਬਜਾਰਾਂ ਵਿੱਚੋਂ ਦੀ ਕੱਢੀ ਜਾਵੇਗੀ।ਇਸ ਮੌਕੇ  ਝੰਡੇ ਦੀ ਰਸਮ,ਜੋਤੀ ਪ੍ਰਚੰਡ ਅਤੇ ਸ਼ਾਮ ਨੂੰ ਆਰਤੀ ਦੀ ਰਸਮ ਸਮਾਜ ਸੇਵੀ ਤੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਦੁਆਰਾ ਕੀਤੀ ਜਾਵੇਗੀ। ਮਿੱਤਲ ਨੇ ਕਿਹਾ ਕਿ ਸੋਭਾ ਯਾਤਰਾ ਤੋਂ ਬਾਅਦ ਸ਼ਹਿਰ ਚ ਸ਼ੋਭਾ ਯਾਤਰਾ ਕੱਢ ਕੇ ਸ੍ਰੀ ਰਾਮ ਜੀ,ਮਾਤਾ ਸੀਤਾ ਜੀ ਨੂੰ  ਨਾਲ ਲੈ ਕੇ ਅਯੁੱਧਿਆ ਵਾਪਸ ਆਉਣਗੇ।ਜਿਸ ਦੀ ਖ਼ੁਸ਼ੀ ਵਿੱਚ ਸ਼ਹਿਰ ਵਿਚ ਸ਼ੋਭਾ ਯਾਤਰਾ ਦੇ ਨਾਲ ਨਾਲ ਰਾਮ ਦਰਵਾਰ ਨੂੰ ਲੈ ਕੇ ਸ੍ਰੀ ਕ੍ਰਿਸ਼ਨ ਪੰਚਾਇਤੀ ਮੰਦਰ ਦੇ ਵਿੱਚ ਉਤਾਰ ਕੇ ਮਨਾਇਆ ਜਾਵੇਗਾ ਅਤੇ ਖੁੱਲ੍ਹਾ ਭੰਡਾਰਾ ਲਗਾਇਆ ਜਾਵੇਗਾ। ਇਸ ਮੌਕੇ ਰਾਮ ਪਰਿਵਾਰ ਦੀ ਆਰਤੀ ਕੀਤੀ ਜਾਏਗੀ ਜੋ ਰਸਮ ਐਨ,ਆਰ, ਆਈ ਸ਼ੋਮਣੀ ਅਕਾਲੀ ਦਲ ਦੇ ਨੇਤਾ ਦਵਿੰਦਰ ਸਿੰਘ ਬੀਹਲਾ ਦੁਆਰਾ ਕੀਤੀ ਜਾਵੇਗੀ।