ਨਸ਼ੇ ਵਾਲਿਆ ਗੋਲੀਆਂ ਅਤੇ ਨਜਾਇਜ ਸ਼ਰਾਬ ਵੇਚਣ ਵਾਲਿਆਂ ਤੇ ਪੁਲਿਸ ਨੇ ਕਸੀ ਲਗਾਮ

ਜਗਰਾਓਂ, ਅਕਤੂਬਰ 2020 -( ਮੋਹਿਤ ਗੋਇਲ/ਮਨਜਿੰਦਰ ਗਿੱਲ)-

ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਬੁਰਜ ਲਿਟਾ ਦੇ ਇੱਕ ਕਲੀਨਿਕ ਸੰਚਾਲਕ ਨੂੰ ਨਸ਼ੇੜੀਆਂ ਤਕ ਨਸ਼ੇ ਦੀਆਂ ਗੋਲੀਆਂ ਪਹੁੰਚਾਉਣ ਜਾਂਦਿਆਂ ਗਿ੍ਫਤਾਰ ਕੀਤਾ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਜਾਰੀ ਪ੍ਰਰੈਸ ਨੋਟ ਅਨੁਸਾਰ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਦੀ ਅਗਵਾਈ ਵਿਚ ਏਐੱਸਆਈ ਹਰਪ੍ਰਰੀਤ ਸਿੰਘ ਅਤੇ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਬੁਰਜ ਨਕਲੀਆਂ ਵਾਸੀ ਭੁਪਿੰਦਰ ਸਿੰਘ ਜੋ ਬੁਰਜ ਲਿੱਟਾਂ ਵਿਖੇ ਕਲੀਨਿਕ ਚਲਾਉਂਦਾ ਹੈ, ਕਲੀਨਿਕ ਨਾ ਚੱਲਣ 'ਤੇ ਨਸ਼ੇ ਦੀਆਂ ਗੋਲੀਆਂ ਸਪਲਾਈ ਕਰਨ ਲੱਗ ਪਿਆ ਹੈ। ਅੱਜ ਵੀ ਉਹ ਆਪਣੇ ਗਾਹਕਾਂ ਨੂੰ ਨਸ਼ੀਲੀਆਂ ਗੋਲੀਆਂ ਦੀ ਹੋਮ ਡਲਿਵਰੀ ਦੇਣ ਜਾ ਰਿਹਾ ਹੈ। ਇਸ 'ਤੇ ਪੁਲਿਸ ਪਾਰਟੀ ਨੇ ਬੁਰਜ ਲਿੱਟਾਂ ਵਿਖੇ ਨਾਕਾਬੰਦੀ ਕੀਤੀ ਤਾਂ ਐਕਟਿਵਾ 'ਤੇ ਆ ਰਹੇ ਭੁਪਿੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 500 ਕਲੋਬੀਡੋਲ ਐਸਆਰ 100 ਗੋਲੀ ਬਰਾਮਦ ਹੋਈ।  

ਇਕ ਹੋਰ ਘਰ ਦੀ ਦਾਰੂ ਕਢਣ ਧੇ ਮਾਮਲੇ ਚ ਕੱਢੀ ਦਾਰੂ ਸਣੇ ਮਹਿਲਾ ਕਾਬੂ

ਗਿੱਦੜਵਿੰਡੀ ਚੌਂਕੀ ਦੇ ਥਾਣੇਦਾਰ ਤੀਰਥ ਸਿੰਘ ਨੇ ਸੂਚਨਾ ਮਿਲਣ 'ਤੇ ਨਾਜਾਇਜ ਸ਼ਰਾਬ ਅਤੇ ਲਾਹਣ ਸਮੇਤ ਮਹਿਲਾ ਨੂੰ ਗਿ੍ਫਤਾਰ ਕੀਤਾ। ਪ੍ਰਰਾਪਤ ਜਾਣਕਾਰੀ ਅਨੁਸਾਰ ਇਸ ਛਾਪਾਮਾਰੀ ਦੌਰਾਨ ਪੁਲਿਸ ਨੇ ਮਨਜੀਤ ਕੌਰ ਪਤਨੀ ਜਸਵੀਰ ਸਿੰਘ ਵਾਸੀ ਪਰਜੀਆਂ ਬਿਹਾਰੀਪੁਰ ਨੂੰ 150 ਲੀਟਰ ਲਾਹਣ, 12 ਬੋਤਲਾਂ ਨਾਜਾਇਜ ਸ਼ਰਾਬ, ਇੱਕ ਡਰੱਮ, ਸਿਲੰਡਰ, ਭੱਠੀ ਅਤੇ ਪਤੀਲਾ ਸਮੇਤ ਗਿ੍ਫਤਾਰ ਕੀਤਾ।

ਨਜਾਇਜ ਸ਼ਰਾਬ ਦੇ ਮਾਮਲੇ ਚ 12 ਬੋਤਲਾਂ ਸਮੇਤ ਇਕ ਗਿ੍ਫਤਾਰ ਅਤੇ ਪਿੰਡ ਦੇਹੜਕਾਂ ਵਾਸੀ 40 ਲਾਹਣ ਸਮੇਤ ਗ੍ਰਿਫਦਾਰ

ਥਾਣਾ ਹਠੂਰ ਦੇ ਏਐੱਸਆਈ ਸੁਲੱਖਣ ਸਿੰਘ ਨੇ ਜਗਤਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਾਣੂੰਕੇ ਨੂੰ ਹਰਿਆਣਾ ਦੀ ਸ਼ਰਾਬ ਮਾਰਕਾ ਸ਼ੌਕੀਨ ਦੀਆਂ 12 ਬੋਤਲਾਂ ਸਮੇਤ ਗਿ੍ਫਤਾਰ ਕੀਤਾ। ਪੁਲਿਸ ਅਨੁਸਾਰ ਜਗਤਾਰ ਹਰਿਆਣੇ 'ਚੋਂ ਸਸਤੀ ਸ਼ਰਾਬ ਲਿਆ ਕੇ ਮਹਿੰਗੇ ਭਾਅ ਵੇਚਦਾ ਹੈ। ਇਸੇ ਤਰ੍ਹਾਂ ਇਸੇ ਥਾਣੇ ਦੇ ਏਐੱਸਆਈ ਜਗਜੀਤ ਸਿੰਘ ਨੇ ਹਾਕਮ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਦੇਹੜਕਾ ਨੂੰ 40 ਲੀਟਰ ਲਾਹਣ ਸਮੇਤ ਗਿ੍ਫਤਾਰ ਕੀਤਾ।