You are here

ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਮਹਾਂਪੁਰਸ਼ਾਂ ਦੀ ਬਰਸੀ 

ਜਗਰਾਓਂ (ਜਸਮੇਲ ਗਾਲਿਬ) ਹਮੇਸ਼ਾ ਦੀ ਤਰ੍ਹਾਂ ਐਤਕੀਂ ਵੀ ਸ਼੍ਰੀ ਰਵਿਦਾਸ ਕੁਟੀਆ ਵੈਲਫੇਅਰ ਸੁਸਾਇਟੀ (ਰਜਿ:) ਅੱਡਾ ਰਾਏਕੋਟ, ਟਾਹਲੀ ਵਾਲੀ ਗਲੀ ਜਗਰਾਓਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਈਸ਼ਰ ਸਿੰਘ ਨਾਨਕਸਰ ਜੀ ਵਾਲੇ ਅਤੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਬੜੇ ਸ਼ਰਧਾ ਅਤੇ ਸਤਿਕਾਰ ਨਾਲ ਸਮਾਗਮ ਕਰਵਾਏ ਗਏ। ਪ੍ਰਕਾਸ਼ ਕੀਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਰੀ ਦੀਵਾਨ ਸਜਾਏ ਗਏ ਜਿਸ ਵਿੱਚ ਬਾਬਾ ਬਲਜਿੰਦਰ ਸਿੰਘ ਜੀ ਚਰਨਘਾਟ ਅਖਾੜਾ ਪੁੱਲ ਵਾਲੇ, ਬਾਬਾ ਗੁਰਸੇਵਕ ਸਿੰਘ ਖਾਲਸਾ ਕਲਿਆਣ ਵਾਲੇ, ਭਾਈ ਗੁਰਵਿੰਦਰ ਸਿੰਘ ਸੰਗਤਪੁਰਾ, ਗਿਆਨੀ ਗਗਨਦੀਪ ਸਿੰਘ ਰਾਜਗੜ੍ਹ ਵਾਲੇ, ਭਾਈ ਹੀਰਾ ਸਿੰਘ ਨਿਮਾਣਾ ਜਗਰਾਉਂ ਵਾਲੇ ਅਤੇ ਭਾਈ ਸੁਖਨਿੰਜਣ ਸਿੰਘ ਬਰਸਾਲਾਂ ਵਾਲੇ ਨੇ ਰਸ ਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਬਾਬਾ ਹੰਸ ਰਾਜ ਸਿੰਘ ਜਗਰਾਓਂ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਮਹਾਂਪੁਰਸ਼ ਇਸ ਧਰਤੀ ਤੇ ਲੋਕਾਈ ਨੂੰ ਤਾਰਨ ਲਈ ਆਉਂਦੇ ਹਨ ਤੇ ਪ੍ਰਮਾਤਮਾ ਵੱਲੋ ਲਾਈ ਡਿਊਟੀ ਨੂੰ ਨਿਭਾ ਕੇ ਅਲੋਪ ਹੋ ਜਾਂਦੇ ਹਨ। ਮਹਾਂਪੁਰਸ਼ਾਂ ਨੇ ਜਿੱਥੇ ਆਪ ਨਾਮ ਜਪਿਆ ਉੱਥੇ ਸਾਰੀ ਉਮਰ ਸੰਗਤਾਂ ਨੂੰ ਵੀ ਨਾਮ ਜਪਣ ਲਈ ਪ੍ਰੇਰਦੇ ਰਹੇ। ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਆਪਣੇ ਛੋਟੇ ਜਿਹੇ ਜੀਵਨ ਕਾਲ ਵਿੱਚ ਸਾਢੇ ਸਤ ਲਖ ਪ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਅਜਿਹੇ ਮਹਾਂ ਪੁਰਸ਼ਾਂ ਨੂੰ ਕੋਟਿਨ ਕੋਟ ਵਾਰ ਸਿਰ ਝੁਕਦਾ ਹੈ। ਬਾਬਾ ਹੰਸ ਰਾਜ ਸਿੰਘ ਨੇ ਪਿੰਡ ਸੰਗਤਪੁਰਾ ਢੈਪੀ ਦੀ ਸਮੂਹ ਸੰਗਤ , ਨਗਰ ਪੰਚਾਇਤ ਅਤੇ ਗੁਰਦੁਆਰਾ ਭਾਈ ਬਹਿਲੋ ਸਭ ਤੋਂ ਪਹਿਲੋਂ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਬਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾ ਨੇ ਸਮਾਗਮ ਵਿੱਚ ਵਧ ਚੜ੍ਹ ਕੇ ਸਹਿਯੋਗ ਦਿੱਤਾ। ਇਸ ਮੌਕੇ ਸੰਗਤਾਂ ਵਿੱਚ ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ, ਭਾਈ ਸਤਵੰਤ ਸਿੰਘ ਲੁਧਿਆਣਾ, ਲਛਮਣ ਸਿੰਘ ਬੋਪਾਰਾਏ, ਗੁਰਮੀਤ ਸਿੰਘ ਜਗਰਾਓਂ, ਗੁਰਜੰਟ ਸਿੰਘ ਜਗਰਾਓਂ, ਸੁਖਜਿੰਦਰ ਸਿੰਘ ਭਿੰਡਰ ਕਲਾਂ, ਜਸਵੰਤ ਸਿੰਘ ਢੈਪੀ, ਲਾਲ ਸਿੰਘ ਢੈਪੀ, ਗਗਨਜੋਤ ਸਿੰਘ ਸੂਜਾਪੁਰ, ਸੇਵਕ ਸਿੰਘ ਜਗਰਾਓਂ, ਹੈਪੀ ਬਾੜੇਵਾਲ, ਹਰਦੀਪ ਸਿੰਘ ਬਿਜਲੀ ਵਾਲਾ,ਭਾਈ ਕੁਲਦੀਪ ਸਿੰਘ ਰਣੀਆਂ ਆਦਿ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।