ਬੀ. ਬੀ. ਐੱਸ. ਬੀ. ਕਾਨਵੈਂਟ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਸਲਾਨਾ ਫੰਕਸ਼ਨ ਦੀਆਂ ਤਿਆਰੀਆਂ ਸ਼ੁਰੂ

ਸਿੱਧਵਾਂ ਬੇਟ/ਲੁਧਿਆਣਾ, ਦਸੰਬਰ 2019- (ਮਨਜਿੰਦਰ ਗਿੱਲ )-

ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਆਪਣੇ ਸਕੂਲ ਕੈਂਪਸ ਵਿਖੇ ਸਮੇਂ – ਸਮੇਂ ਤੇ ਕਰਵਾਉਂਦੀ ਰਹਿੰਦੀ ਹੈ। ਇਸੇ ਲੜੀ ਤਹਿਤ ਅੱਜ ਸਕੂਲ ਕੈਂਪਸ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਸਲਾਨਾ ਫੰਕਸ਼ਨ ਦੀਆਂ ਤਿਆਰੀਆਂ ਬੜੇ ਜੋਰਾਂ – ਸ਼ੋਰਾਂ ਨਾਲ ਸ਼ੁਰੂ ਕੀਤੀਆਂ ਗਈਆਂ।

ਇਸ ਸਬੰਧੀ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਨੇ ਦੱਸਿਆ ਕਿ ਸਕੂਲ ਦੇ ਗਰਾਉਂਡ ਵਿੱਚ ਇੱਕ ਵੱਡਾ ਪੰਡਾਲ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਲਗਭਗ ਪੰਜ ਹਜਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਬੜੇ ਹੀ ਸਚੁੱਜੇ ਢੰਗ ਨਾਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪੰਡਾਲ ਵਿੱਚ ਵੱਡੀ ਸਟੇਜ ਤੋਂ ਇਲਾਵਾ ਖਾਸ ਖਿਚ ਦਾ ਕੇਂਦਰ ਪੰਡਾਲ ਦੇ ਖੱਬੇ ਅਤੇ ਸੱਜੇ ਪਾਸੇ ਦੋ ਵੱਡੀਆਂ ਟੀ. ਵੀ. ਸਕਰੀਨਾ ਹੋਣਗੀਆਂ ਤਾਂ ਕਿ ਹਰ ਕੋਈ ਫੰਕਸ਼ਨ ਦਾ ਅਨੰਦ ਮਾਣ ਸਕੇ। ਸਕੂਲ ਕੈਂਪਸ ਵਿਖੇ ਹੀ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਲਈ ਚਾਹ ਪਾਣੀ ਦੇ ਵੀ ਪ੍ਰਬੰਧ ਕੀਤੇ ਜਾਣਗੇ।

ਉਹਨਾਂ ਇਹ ਵੀ ਦੱਸਿਆ ਕਿ ਜੋ ਬੱਚੇ ਇਮਤਿਹਾਨਾ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਏ ਸਨ ਅਤੇ ਪੁਜੀਸ਼ਨਾ ਵਿੱਚ ਆਏ ਸਨ ਉਹਨਾਂ ਨੂੰ ਵੀ ਇਸ ਫੰਕਸ਼ਨ ਵਿੱਚ ਇਨਾਮ ਤਕਸੀਮ ਕੀਤੇ ਜਾਣਗੇ।

ਇਸ ਫੰਕਸ਼ਨ ਵਿੱਚ ਬੱਚਿਆਂ ਦੁਆਰਾ ਭਗਤ ਸਿੰਘ ਕੋਰੀਓਗ੍ਰਾਫੀ, ਸਕਿਟਾਂ, ਦੇਸ਼ ਭਗਤੀ ਤੇ ਕੋਰੀਓਗ੍ਰਾਫੀ, ਭੰਡ, ਗਿੱਧਾ, ਭੰਗੜਾਂ, ਅੰਗਰੇਜੀ ਡਰਾਮਾ, ਨੁੱਕੜ ਨਾਟਕ, ਰਾਜਨੀਤੀ ਤੇ ਫਨੀ ਕਲਿਪ, ਵਾਤਾਵਰਣ ਤੇ ਕੋਰੀਓਗ੍ਰਾਫੀ ਆਦਿ ਪੇਸ਼ ਕੀਤੇ ਜਾਣੇ ਹਨ।

ਇਸ ਫੰਕਸ਼ਨ ਸਫਲ ਬਣਾਉਣ ਲਈ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ ਅਤੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸਨੀ ਅਰੋੜਾ ਜੀ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਫੰਕਸ਼ਨ ਨੂੰ ਲੈ ਕੇ ਬੱਚਿਆਂ ਉਹਨਾਂ ਦੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਕਾਫੀ ੳਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।