ਕਿਸਾਨਾਂ ਵੱਲੋਂ ਅੱਜ ਭਾਜਪਾ ਆਗੂਆਂ ਰਾਕੇਸ਼ ਗੋਇਲ ਦੀ ਹੋ ਰਹੀ ਮੀਟਿੰਗ ਵਾਲੀ ਥਾਂ ਦਾ ਹੋਇਆ ਘਿਰਾਓ

ਭਾਜਪਾ ਆਗੂ ਅਤੇ ਵਰਕਰ ਮੀਟਿੰਗ ਵਿਚੇ ਛੱਡ ਹੋਏ ਰਫੂਚੱਕਰ 

ਨਵੇਂ ਭਾਜਪਾ ਵਿੱਚ ਸ਼ਾਮਲ ਹੋਏ ਭੰਮੀਪੁਰਾ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਦਾ ਇਲਾਕੇ ਦੇ ਕਿਸਾਨਾਂ ਵੱਲੋਂ ਹੋਵੇਗਾ ਸਮਾਜਿਕ ਬਾਈਕਾਟ   

ਜਗਰਾਉਂ , 2 ਅਕਤੂਬਰ  (ਜਸਮੇਲ ਗ਼ਾਲਿਬ ) ਜਗਰਾਓ ਰੇਲ ਪਾਰਕ ਧਰਨੇ ਚ ਅੱਜ ਪਤਾ ਲੱਗਣ ਤੇ ਕਿ ਭਾਜਪਾ ਦਾ ਪੰਜਾਬ ਦਾ ਸੋਸ਼ਲ ਮੀਡੀਆ ਇੰਚਾਰਜ ਜਗਰਾਓਂ ਵਿਖੇ ਭਾਜਪਾ ਵਰਕਰਾਂ ਦੀ ਮੀਟਿੰਗ ਕਰ ਰਿਹਾ ਹੈ ਤਾਂ  ਉਸੇ ਸਮੇਂ ਕਿਸਾਨਾਂ ਮਜਦੂਰਾਂ ਨੇ ਮੀਟਿੰਗ ਸਥਲ ਦਾ ਘਿਰਾਓ ਕਰ ਲਿਆ।  ਜਿਲਾ ਸਕੱਤਰ ਇੰਦਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ ਕਿਸਾਨਾਂ ਮਜਦੂਰਾਂ ਨੇ ਡਿਸਪੋਜ਼ਲ ਰੋਡ ਤੇ ਕਤਿਆਲਾਂ ਦੇ ਮੰਦਰ ਚ ਮੀਟਿੰਗ ਕਰ ਰਹੇ ਭਾਜਪਾ ਲੀਡਰ ਅਤੇ ਵਰਕਰ ਮੌਕਾ ਤਾੜ ਕੇ  ਮੰਦਰ ਦੇ  ਪਿਛਲੇ ਦਰਵਾਜੇ ਤੋ ਭੱਜਣ ਚ ਕਾਮਯਾਬ ਹੋ ਗਏ।  ਇਸ ਸਮੇਂ ਕਿਸਾਨਾਂ ਮਜਦੂਰਾਂ ਨੇ ਧਾਰਮਿਕ ਸਥਾਨ ਤੇ ਲੱਗੀਆਂ ਭਾਜਪਾ ਦੀਆਂ ਫਲੈਕਸਾਂ ਲਾਹ ਕੇ ਪਾੜ ਦਿੱਤੀਆਂ। ਇਸ ਸਮੇਂ  ਇਕਤਰ ਞਖ ਞਖ ਪਿੰਡਾਂ ਤੋ ਦਸ ਮਿੰਟ  ਦੇ ਨੋਟਿਸ ਤੇ ਪੰਹੁਚੇ ਕਿਸਾਨਾਂ  ਮਜਦੂਰਾਂ ਨੂੰ ਅਪਣੇ ਸੰਬੋਧਨ ਚ ਕਿਸਾਨ ਆਗੂ ਗੁਰਪ੍ਰੀਤ ਸਿੰਘ ਸਿਧਵਾਂ, ਲੋਕ ਆਗੂ ਕੰਵਲਜੀਤ ਖੰਨਾ ਨੇ  ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਮੁਤਾਬਕ ਭਾਜਪਾ ਨੂੰ  ਨਾ ਪਿੰਡਾਂ ਚ ਤੇ ਨਾ ਹੀ ਸ਼ਹਿਰਾਂ ਚ ਕੋਈ ਸਮਾਗਮ  ਕਰਨ ਦਿੱਤਾ  ਜਾਵੇਗਾ।ਉਨਾਂ ਇਸ ਧਾਰਮਿਕ ਸਥਾਨ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ  ਕਿ ਭਵਿੱਖ ਚ ਇਸ ਥਾਂ ਤੇ ਕਿਸੇ ਤਰਾਂ ਦੀ ਮੀਟਿੰਗ ਦੀ ਸੂਹ ਮਿਲਣ ਤੇ ਮੰਦਿਰ ਪ੍ਰਧਾਨ ਦੇ ਘਰ ਤੇ ਦੁਕਾਨ ਮੂਹਰੇ ਧਰਨਾ ਦਿੱਤਾ ਜਾਵੇਗਾ।ੳਪਰੰਤ ਕਿਸਾਨਾਂ ਮਜਦੂਰਾਂ ਨੇ ਮੀਟਿੰਗ ਸਥਲ ਤੇ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਅਪਣੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਕਿਸਾਨਾਂ ਮਜਦੂਰਾਂ ਨੇ ਮੋਟਰਸਾਈਕਲਾਂ, ਸਕੂਟਰਾਂ ,ਗੱਡੀਆਂ ਤੇ ਡਿਸਪੋਜ਼ਲ ਰੋਡ, ਸਬਜੀ ਮੰਡੀ ਰੋਡ, ਲਾਜਪਤਰਾਏ ਰੋਡ , ਰੇਲਵੇ ਰੋਡ ਤੋਂ ਹੁੰਦੇ ਹੋਏ ਰੇਲ ਪਾਰਕ ਤਕ ਝੋਨੇ ਦੀ ਖਰੀਦ ਤੇ ਲਾਈ ਪਾਬੰਦੀ ਖਿਲਾਫ ਮੋਦੀ ਹਕੂਮਤ ਵਿਰੁੱਧ ਜੋਰਦਾਰ ਰੋਸ ਮਾਰਚ ਕੀਤਾ ਤੇ ਝੋਨੇ ਦੀ ਸੂਬੇ ਭਰ ਚ ਖਰੀਦ ਤੁਰੰਤ ਚਾਲੂ ਕਰਨ ਦੀ ਮੰਗ  ਕੀਤੀ। ਇਸੇ ਦੋਰਾਨ ਰੇਲਵੇ ਸਟੇਸ਼ਨ ਤੇ ਮਾਸਟਰ ਧਰਮ ਸਿੰਘ ਦੀ ਅਗਵਾਈ ਚ ਕਿਸਾਨ ਮੋਰਚਾ ਜਾਰੀ ਰਿਹਾ। ਇਸ ਸਮੇਂ ਪਿੰਡ ਭੰਮੀਪੁਰਾ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਦੇ ਭਾਜਪਾ ਚ ਸ਼ਾਮਲ ਹੋਣ ਦੀ ਨਿੰਦਾ ਕਰਦਿਆਂ ਪਿੰਡ ਤੇ ਇਲਾਕਾਵਾਸੀਆਂ ਨੂੰ ਉਸ ਦਾ ਸਮਾਜਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਹਰਚੰਦ ਸਿੰਘ ਢੋਲਣ, ਕੁਲਵਿੰਦਰ ਸਿੰਘ ਢੋਲਣ, ਦਲਜੀਤ ਸਿੰਘ ਰਸੂਲਪੁਰ, ਦੇਵਿੰਦਰ ਸਿੰਘ ਕਾਉਂਕੇ, ਗੁਰਇਕਬਾਲ ਸਿੰਘ ਰੂਮੀ, ਜਗਜੀਤ ਸਿੰਘ ਕਲੇਰ, ਬਲਬੀਰ ਸਿੰਘ ਅਗਵਾੜ ਲੋਪੋ ,ਮਦਨ ਸਿੰਘ,  ਬਲਦੇਵ ਸਿੰਘ ਫੋਜੀ, ਕਰਨੈਲ ਸਿੰਘ ਭੋਲਾ ਅਤੇ  ਟਹਿਲ ਸਿੰਘ ਅਖਾੜਾ ਵੀ ਹਾਜ਼ਰ ਸਨ।