ਖੰਨਾ ਪੁਲਿਸ ਵੱਲੋ ਪੰਜਾਬ ਪੁਲਿਸ ਦੇ ਮਹਾਨ ਅਤੇ ਸੂਰਬੀਰ ਸ਼ਹੀਦਾ ਨੁੰ ਯਾਦ ਕਰਦਿਆਂ ਮਿੰਨੀ ਮੈਰਾਥਨ ਦਾ ਆਯੋਜਨ

ਸ਼ਹੀਦ ਯੋਧਿਆਂ ਵੱਲੋ ਦੇਸ਼ ਲਈ ਜਾਨਾਂ ਕੁਰਬਾਨ ਕਰਕੇ ਆਪਣੇ ਫਰਜ਼ਾਂ ਨੂੰ ਨਿਭਾਉਣ ਦਾ ਦਿੱਤਾ ਸੁਨੇਹਾ - ਸੀਨੀਅਰ ਪੁਲਿਸ ਕਪਤਾਨ ਖੰਨਾ

ਲੁਧਿਆਣਾ, ਅਕਤੂਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ)-ਸੀਨੀਅਰ ਪੁਲਿਸ ਕਪਤਾਨ ਖੰਨਾ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਅੱਜ ਖੰਨਾ ਪੁਲਿਸ ਵੱਲੋ ਪੰਜਾਬ ਪੁਲਿਸ ਦੇ ਮਹਾਨ ਅਤੇ ਸੂਰਬੀਰ ਸ਼ਹੀਦਾ ਨੁੰ ਯਾਦ ਕਰਦਿਆਂ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਯੋਧਿਆਂ ਵੱਲੋ ਦੇਸ਼ ਦੀ ਅਖੰਡਤਾ ਅਤੇ ਸ਼ਾਂਤੀ ਲਈ ਆਪਣੀਆ ਜਾਨਾਂ ਕੁਰਬਾਨ ਕਰਕੇ ਹਰ ਸਥਿਤੀ ਵਿੱਚ ਆਪਣੇ ਕਰਤੱਵਾਂ/ਫਰਜ਼ਾਂ ਨੂੰ ਨਿਭਾਉਣ ਲਈ ਤਿਆਰ ਰਹਿਣ ਅਤੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਤਪਰ ਰਹਿਣ ਦਾ ਸੁਨੇਹਾ ਦਿੱਤਾ ਹੈ। ਐਸ.ਐਸ.ਪੀ. ਹਰਪ੍ਰੀਤ ਸਿੰਘ ਵੱਲੋਂ ਇਸ ਮੌਕੇ ਉਹਨਾ ਮਹਾਨ ਸ਼ਹੀਦਾ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਵੀ ਅਰਪਨ ਕੀਤੇ। ਖੰਨਾ ਪੁਲਿਸ ਵੱਲੋਂ ਕਰਵਾਈ ਗਈ ਇਸ ਮਿੰਨੀ ਮੈਰਾਥੋਨ ਦੀ ਸ਼ੂਰੁਆਤ ਸਮੇਂ ਪੁਲਿਸ ਕਰਮਚਾਰੀਆ ਨੂੰ ਤੰਦਰੁਸਤ ਰਹਿਣ ਲਈ ਰੋਜਾਨਾ ਸੈਰ, ਦੌੜ ਅਤੇ ਕਸਰਤ ਕਰਨ ਲਈ ਵੀ ਪ੍ਰੇਰਿਆ ਗਿਆ। ਅੱਜ ਸਵੇਰੇ 6-00 ਵਜੇ ਸ਼ਹੀਦਾ ਦੀ ਯਾਦ ਵਿੱਚ " ਮਿੰਨੀ ਮੈਰਾਥੋਨ ਦੌੜ " ਦੀ ਸ਼ੁਰੂਆਤ ਦਫਤਰ ਸੀਨੀਅਰ ਪੁਲਿਸ ਕਪਤਾਨ ਖੰਨਾ ਤੋਂ ਕੀਤੀ ਗਈ, ਜੋ ਵਾਇਆ ਜੈਨ ਹਸਤਪਾਲ ਜੀ.ਟੀ. ਰੋਡ ਖੰਨਾ ਦੇ ਅੱਗਿਓ ਹੁੰਦੀ ਹੋਈ, ਅਮਲੋਹ ਚੌਂਕ ਖੰਨਾ ਤੋਂ ਯੂ-ਟਰਨ ਕਰਕੇ ਵਾਪਸ ਦਫਤਰ ਦਫਤਰ ਸੀਨੀਅਰ ਪੁਲਿਸ ਕਪਤਾਨ ਖੰਨਾ ਪਹੁੰਚੀ। ਇਸ ਦੌੜ ਵਿੱਚ ਕਪਤਾਨ ਪੁਲਿਸ ਤਜਿੰਦਰ ਸਿੰਘ (ਸ) ਖੰਨਾ, ਕਪਤਾਨ ਪੁਲਿਸ (ਪੀ.ਬੀ.ਆਈ) ਖੰਨਾ ਮੁਕੇਸ਼ ਕੁਮਾਰ, ਉਪ ਕਪਤਾਨ ਪੁਲਿਸ (ਫੋਰੈਂਸਿਕ ਅਤੇ ਹੋਮੋਸਾਈਡ) ਖੰਨਾ ਸ਼੍ਰੀ ਸੁਰਜੀਤ ਸਿੰਘ ਧਨੋਆ, ਉਪ ਕਪਤਾਨ ਪੁਲਿਸ (ਐਂਟੀ ਨਾਰਕੋਟਿਕ) ਖੰਨਾ ਸਮਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ) ਖੰਨਾ ਸ਼੍ਰੀਮਤੀ ਸਰਬਜੀਤ ਕੌਰ, ਉਪ ਕਪਤਾਨ ਪੁਲਿਸ (ਸ) ਖੰਨਾ ਦਮਨਬੀਰ ਸਿੰਘ,  ਮੁੱਖ ਅਫਸਰਾਨ ਥਾਣਾਜਾਤ, ਇੰਚਾਰਜ ਪੁਲਿਸ ਯੁਨਿਟਾਂ/ਚੌਕੀਆ ਅਤੇ ਜਿਲਾ ਪੁਲਿਸ ਦਫਤਰ ਵਿਖੇ ਤਾਇਨਾਤ ਪੁਲਿਸ ਕਰਮਚਾਰੀਆ ਵੱਲੋ ਵੱਧ-ਚੜਕੇ ਹਿੱਸਾ ਲਿਆ ਗਿਆ। ਇਸਤੋਂ ਇਲਾਵਾ ਸ਼ਹੀਦਾ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ " ਮਿੰਨੀ ਮੈਰਾਥੋਨ " ਵਿੱਚ ਹਿੱਸਾ ਲੈਣ ਵਾਲੇ ਸਾਰੇ ਪੁਲਿਸ ਕਰਮਚਾਰੀਆ ਨੂੰ ਸ਼ਹੀਦਾ ਦਾ ਸਤਕਾਰ ਕਰਨ, ਸ਼ਹੀਦ ਪਰਿਵਾਰਾਂ ਦੀਆ ਦੁੱਖ ਤਕਲੀਫਾਂ ਦੂਰ ਕਰਨ, ਦੇਸ਼ ਪ੍ਰਤੀ ਪਿਆਰ, ਜਜਬਾ ਰੱਖਣ ਅਤੇ ਦੇਸ਼ ਨੂੰ ਤਰੱਕੀ ਦੀਆ ਰਾਹਾਂ ਵੱਲ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਸਾਰੇ ਦੌੜ ਵਿੱਚ ਹਿੱਸਾ ਲੈਣ ਵਾਲੇ ਅਧਿਕਾਰੀਆ/ਕਰਮਚਾਰੀਆ ਦਾ ਧੰਨਵਾਦ ਕਰਦੇ ਹੋਏ ਉਹਨਾ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।