162 ਵੇ ਦਿਨ  ਲਗਾਤਾਰ ਦਿੱਲੀ ਟਿਕਰੀ ਬਾਰਡਰ ਤੇ ਉਗਰਾਹਾਂ ਦੀ ਸਟੇਜ ਤੇ ਲਗਦੇ ਹਨ ਮੇਲੇ  -Video

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਕੀਤਾ ਸੰਬੋਧਨ  

ਨਵੀਂ ਦਿੱਲੀ 8 ਮਈ 2021(  ਗੁਰਸੇਵਕ ਸਿੰਘ ਸੋਹੀ     ) ਕੜਾਕੇ ਦੀ ਠੰਢ ,ਤਪਦੀਆਂ ਧੁੱਪਾਂ ਅਤੇ ਮੱਖੀਆਂ ਵਰਗੇ ਮੱਛਰਾਂ ਦੀ ਭਰਮਾਰ ਨੂੰ ਆਪਣੇ ਸਰੀਰਾ 'ਤੇ ਹੰਡਾਉਦਿਆਂ ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ 'ਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲ਼ਾਫ ਚੱਲ ਰਹੇ ਮੋਰਚਿਆਂ ਅੰਦਰ ਅੱਜ ਪੂਰੇ 162 ਦਿਨ ਹੋ ਗਏ ਹਨ।ਇਹ ਸ਼ਬਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਟਿਕਰੀ ਹੱਦ 'ਤੇ ਪਕੋੜਾ ਚੌਕ ਨੇੜੇ ਗਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ਤੋਂ ਕਿਸਾਨਾਂ,ਮਜ਼ਦੂਰਾਂ,ਨੌਜਵਾਨਾਂ ਅਤੇ ਔਰਤਾਂ ਨਾਲ ਖਚਾ ਖੱਚ ਭਰੇ ਪੰਡਾਲ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ (ਉਗਰਾਹਾਂ) ਨੇ ਕਹੇ।ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਰੋਨਾ ਕਰਕੇ ਲੌਕਡਾਊਨ ਲਾ ਰਹੀ ਹੈ।ਬਿਮਾਰੀ ਦਾ ਇਹ ਕੋਈ ਸਾਰਥਕ ਹੱਲ ਨਹੀਂ।ਘਰਾਂ ਅੰਦਰ ਬੰਦ ਕੀਤੇ ਛੋਟੇ ਦੁਕਾਨਦਾਰ,ਮਜਦੂਰ ਅਤੇ ਰੇਹੜੀਆਂ ਫੜੀਆਂ ਵਾਲੇ ਕਰੋਨਾ ਤੋ ਪਹਿਲਾਂ ਹੀ ਭੁੱਖ ਨਾਲ ਮਰ ਜਾਣਗੇ।ਇਸ ਕਰਕੇ ਹੀ ਜੰਥੇਬੰਦੀ ਲੌਕਡਾਊਨ ਦਾ ਵਿਰੋਧ ਕਰਦੀ ਹੋਈ ਅੱਜ ਪੰਜਾਬ ਦੇ ਸ਼ਹਿਰਾਂ ਅੰਦਰ ਦੁਕਾਨਦਾਰਾਂ ਦੀ ਦੁਕਾਨਾ ਖੁਲਵਾਉਣ ਲਈ ਹਮਾਇਤ ਕਰ ਰਹੀ ਹੈ। ਰੂਪ ਸਿੰਘ ਛੰਨਾ ਸੂਬਾ ਆਗੂ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾ ਰਾਹੀ ਕਿਸਾਨਾਂ ਦੀਆ ਜਮੀਨਾ ਖੋਹਣ ਦਾ ਅਮਲ ਤੇਜ ਹੋਵੇਗਾ।ਇਸ ਕਰਕੇ ਹੀ ਭਾਰਤ ਦੇ ਬਹੁਤੇ ਸੂਬਿਆਂ ਦੇ ਕਿਸਾਨ ਜਮੀਨਾ ਬਚਾਉਣ ਲਈ ਸੰਘਰਸ ਕਰ ਰਹੇ ਹਨ।                             

 ਅਮਰਜੀਤ ਸਿੰਘ ਸੈਦੋਕੇ ਜਿਲਾ ਆਗੂ ਮੋਗਾ ਨੇ ਕਿਹਾ ਕੇ ਸਰਕਾਰਾਂ ਕਾਰਪੋਰੇਟਾ ਦੀਆ ਕੱਠਪੁਤਲੀਆ ਹਨ।ਇਸ ਕਰਕੇ ਉਨ੍ਹਾਂ ਦੇ ਇਸਾਰੇ ਤੇ ਕੰਮ ਕਰਦੀਆਂ ਹਨ।ਸਰਕਾਰ ਨੂੰ ਇਹ ਭਰਮ ਹੈ ਕਿ ਕਿਸਾਨ ਸੰਘਰਸ਼ ਛੱਡ ਕੇ ਚਲੇ ਜਾਣਗੇ।ਸਾਡਾ ਸੰਘਰਸ ਸ਼ਾਂਤਮਈ ਹੈ। ਉਦਾਹਰਨ ਤੌਰ ਤੇ ਪੰਜ ਮਹੀਨਿਆਂ ਅੰਦਰ ਇੱਕ ਵੀ ਪੱਤਾ ਨਹੀਂ ਤੋੜਿਆ। ਇਹ ਸੰਘਰਸ ਲਗਾਤਾਰ ਚਲਦਾ ਰਹੇਗਾ ਜਦੋ ਤੱਕ ਸਰਕਾਰ ਕਾਨੂੰਨ ਰੱਦ ਨਹੀ ਕਰਦੀ। 

  ਦਰਬਾਰਾ ਸਿੰਘ ਛਾਜਲਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ ਨੇ ਕਿਹਾ ਕਿ ਪਹਿਲਾਂ ਹੀ ਸਾਡੀਆ ਸਰਕਾਰਾਂ ਨੇ ਸਾਨੂੰ ਲਾਹੇਵੰਦ ਭਾਅ ਨਹੀਂ ਦਿੱਤੇ ਅਤੇ ਹੁਣ ਕਾਰਪੋਰੇਟ ਘਰਾਣੇ ਕਿਸਾਨਾ ਦੀ ਤਿਆਰ ਫ਼ਸਲ ਦੀ ਅੰਨ੍ਹੀ ਲੁੱਟ ਕਰਨਗੇ ਕਿਸਾਨਾਂ ਦੀ ਆਮਦਨ ਘਟੇਗੀ ਅਤੇ ਕਿਸਾਨ ਜਮੀਨਾ ਤੋਂਂ ਹੱਥ ਖੜ੍ਹੇ ਕਰਨਗੇ।ਅੱਜ ਸਟੇਜ ਤੋਂ ਪਰਮਜੀਤ ਕੌਰ ਸਮੂਰਾ ਜ਼ਿਲ੍ਹਾ ਸੰਗਰੂਰ,ਬਿੱਟੂ ਮੱਲਣ,ਜਗਸੀਰ ਝੁੰਬਾ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।