You are here

ਲੁਧਿਆਣਾ

ਸਰਵਜਨ ਸੇਵਾ ਪਾਰਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਜਗਰਾਉਂ ,ਨਵੰਬਰ 2019-(ਗੁਰਸੇਵਕ ਸੋਹੀ)-

ਪਿੰਡ ਕਿਉਕੇ ਕਲਾਂ ਕਲੋਨੀ ਪੁਲ ਤੇ ਨਾਨਕ ਸਰ ਰੋਡ ਜਿਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਬਰੈਡ ਪਕੌੜੇਆ ਦੇ ਲੰਗਰ ਲਗਾਏ ਗਏ । ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਨੇ ਪ੍ਰਕਾਸ਼ ਦਿਹਾੜੇ ਤੇ ਪਾਰਟੀ ਵੱਲੋਂ ਨਸਿਆਂ ਖਿਲਾਫ ਇੱਕ ਵੱਖਰੀ ਮੁਹਿੰਮ ਚਲਾਈ ਗਈ ਪੰਜਾਬ ਅੰਦਰ ਜੋ ਨੌਜਵਾਨ ਪੀੜ੍ਹੀ ਨਸਿਆਂ ਦੀ ਦਲ ਦਲ ਵਿੱਚ ਫਸ ਚੁੱਕੇ ਨੇ ਉਨਾਂ ਦੇ ਨਸੇ ਸੁਡਾਉਣ ਵਾਸਤੇ ਪਾਰਟੀ ਦਵਾਈਆਂ ਦਾ ਅੱਧਾ ਖਰਚਾ ਕਰੇਗੀ । ਉਨ੍ਹਾਂ ਨਾਲ ਸਰਵਜਨ ਸੇਵਾ ਪਾਰਟੀ ਦੇ ਜਰਨਲ ਸੈਕਟਰੀ ਪੰਜਾਬ ਨਰਭੈ ਸਿੰਘ ਕਾਉਂਕੇ ਕਲਾਂ, ਦਰਬਾਰਾ ਸਿੰਘ ਜਗਰਾਉਂ ਆਦਿ ।

ਪੁਲਿਸ ਅੱਤਿਆਚਾਰ ਦੀ ਸ਼ਿਕਾਰ ਦਲਿਤ ਲੜਕੀ ਨੂੰ ਨਹੀਂ ਮਿਿਲਿਆ ਇੰਨਸਾਫ-Video

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਪਹੁੰਚੇ ਪੀੜਤਾ ਦੇ ਘਰ

12 ਸਾਲਾਂ ਤੋਂ ਮੰਜੇ ਤੇ ਪਈ ਏ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਦਲਿਤ ਲੜਕੀ

ਜਗਰਾਉਂ /ਲੁਧਿਆਣਾ, ਨਵੰਬਰ 2019-(ਮਨਜਿੰਦਰ ਗਿੱਲ)-

ਸਥਾਨਕ ਪੁਲਿਸ ਦੇ ਇਕ ਥਾਣੇਦਾਰ ਦੀ ਕੁੱਟਮਾਰ ਕਾਰਨ ਅਤੇ ਕਰੰਟ ਲਗਾਉਣ ਨਾਲ ਅਪਾਹਜ਼ ਹੋਈ ਦਲਿਤ ਪਰਿਵਾਰ ਦੀ ਨੋਜਵਾਨ ਲੜਕੀ ਨੂੰ ਇਨਸਾਫ ਦਿਵਾਉਣ ਦੇ ਮਕਸਦ ਨਾਲ ਵਿਰੋਧੀ ਧਿਰ ਦੇ ਆਗੂ ਐਮ.ਐਲ.ਏ ਹਰਪਾਲ ਸਿੰਘ ਚੀਮਾ ਪੀੜਤ ਲੜਕੀ ਦੇ ਘਰ ਪਹੁੰਚੇ ਹਨ। ਮੌਕੇ ‘ਤੇ ਪ੍ਰੈਸ ਨਾਲ ਗੱਲ ਕਰਦਿਆਂ ਹਰਪਾਲ ਸਿੰਘ ਚੀਮਾਂ ਅਤੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੜਕੀ ਨੂੰ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾ ਕੇ ਰਹੇਗੀ। ਇਸ ਮੌਕੇ ਪੀੜਤ ਲੜਕੀ ਨੇ ਕਿਹਾ ਕਿ 14 ਜੁਲਾਈ 2005 ਨੂੰ ਜਗਰਾਉਂ ਪੁਲਿਸ ਨੇ ਉਸਨੂੰ ਅਤੇ ਉਸਦੀ ਮਾਤਾ ਨੂੰ ਘਰਂੋ ਚੁੱਕ ਕੇ ਤੀਜੇ ਦਰਜੇ ਦਾ ਅੱਤਿਆਚਾਰ ਕੀਤਾ ਸੀ।ਜਿਸ ਕਾਰਣ ਉਹ ਅਪਾਹਜ਼ ਹੋਈ ਸਦਾ ਲਈ ਮੰਜੇ ਤੇ ਪਈ ਹੈ। 21 ਜੁਲਾਈ 2005 ਨੂੰ ਉਸ ਦੇ ਭਰਾ ਇਕਬਾਲ ਸਿੰਘ ਨੂੰ ਕਤਲ ਦੇ ਇਕ ਝੂਠੇ ਕੇਸ ਵਿੱਚ ਫਸਾ ਕੇ ਜੇਲ਼ ਭੇਜ ਦਿੱਤਾ ਸੀ। 28 ਮਾਰਚ 2014 ਨੰੁ ਉਸ ਦਾ ਭਰਾ ਝੂਠੇ ਕੇਸ ਵਿਚੋਂ ਬਰੀ ਹੋਇਆ ਅਤੇ 03 ਨਵੰਬਰ 2015 ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਡੀਜੀਪੀ ਨੇ ਪੜਤਾਲ ਕੀਤੀ ਅਤੇ ਇਸ ਪੜਤਾਲ ਅਨੁਸਾਰ 28 ਮਈ 2018 ਨੂੰ ਕੋਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸੀਨੀਅਰ ਪੁਲਿਸ ਕਪਤਾਨ ਜਗਰਾਓ ਨੂੰ ਅੱਤਿਆਚਾਰਾਂ ਦੇ ਦੋਸ਼ੀ ਪੁਲਿਸ ਕਰਮਚਾਰੀਆਂ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਉਕਿ ਦੋਸ਼ੀ ਬਹੁਤ ਹੀ ਤਾਕਤਵਰ ਅਤੇ ਪੈਸੇ ਵਾਲੇ ਲੋਕ ਹਨ। ਜ਼ਿਕਰਯੋਗ ਹੈ ਕਿ ਇਸ ਅੱਤਿਆਚਾਰ ਖਿਲਾਫ ਇਲਾਕੇ ਦੀਆਂ ਕਿਸਾਨ-ਮਜਦੂਰ ਜੱਥੇਬੰਦੀਆਂ ਵੀ ਲਗਾਤਾਰ ਸੰਘਰਸ਼ ਦੇ ਰਾਹ ਤੇ ਹਨ ਪਰ ਪੀੜਤ ਪਰਿਵਾਰ ਇਨਸਾਫ ਕਿਧਰੇ ਨਜ਼ਰ ਨਹੀ ਆ ਰਿਹਾ। ਇਸ ਕੇਸ ਵਿੱਚ ਦੋਸ਼ੀ ਥਾਣੇਦਾਰ ਮਾਫੀ ਵੀ ਮੰਗ ਚੁੱਕਾ ਹੈ। ਪੰਜਾਬ ਪੁਲਿਸ ਦੀ ਸੀ.ਆਈ.ਡੀ. ਵਿੰਗ ਅਤੇ ਡੀ.ਜੀ.ਪੀ. ਮਨੁੱਖੀ ਅਧਿਕਾਰ ਪੜਤਾਲ ਵੀ ਕਰ ਚੁੱਕਾ ਹੈ। ਕੋਮੀ ਕਮਿਸ਼ਨ ਦੇ ਨਾਲ-ਨਾਲ ਪੰਜਾਬ ਦਾ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਭਾਰਤੀ ਫੌਜ ਦਾ ਕਮਾਂਡੈਂਟ ਵੀ ਕਾਰਵਾਈ ਲਈ ਸੀਨੀਅਰ ਪੁਲਿਸ ਕਪਤਾਨ ਜਗਰਾਓ ਨੂੰ ਕਈ ਵਾਰ ਪੱਤਰ ਲਿੱਖ ਚੁੱਕੇ ਹਨ। ਇਸ ਸਮੇਂ ਸੀ.ਈ.ਓ. ਸੱਤਪਾਲ ਸਿੰਘ ਦੇਹੜਕਾ, ਬਲਦੇਵ ਸਿੰਘ ਡਿਪਟੀ ਡਾਇਰੈਕਟਰ, ਮਾਸਟਰ ਸਰਬਜੀਤ ਸਿੰਘ ਹੇਰਾਂ ਪ੍ਰਧਾਨ ਡਾ. ਅੰਬੇਡਕਰ ਟ੍ਰੱਸਟ, ਯੂਥ ਆਪ ਆਗੂ, ਗੋਪੀ ਸ਼ਰਮਾ ਤੋਂ ਬਿਨਾਂ ਵੱਡੀ ਗਿਣਤੀ ਵਿਚ ਇੰਨਸਾਫਪਸੰਦ ਲੋਕ ਹਾਜ਼ਰ ਸਨ।

ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਫੌਜ ਭਰਤੀ ਰੈਲੀ 27 ਨਵੰਬਰ ਤੋਂ

19028 ਨੌਜਵਾਨਾਂ ਨੇ ਕੀਤਾ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਆਨਲਾਈਨ ਅਪਲਾਈ

ਲੁਧਿਆਣਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

 ਜ਼ਿਲਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 27 ਨਵੰਬਰ ਤੋਂ 6 ਦਸੰਬਰ, 2019 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਟੈਕਨੀਕਲ, ਸਿਪਾਹੀ ਟਰੇਡਸਮੈੱਨ ਅਤੇ ਸਿਪਾਹੀ ਤਕਨੀਕੀ (ਨਰਸਿੰਗ ਸਹਾਇਕ) ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ, ਜਿਸ ਲਈ ਆਨਲਾਈਨ ਅਰਜੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਸੰਪੰਨ ਹੋ ਚੁੱਕੀ ਹੈ। ਇਸ ਸੰਬੰਧੀ ਡਾਇਰੈਕਟਰ ਰਿਕਰੂਟਿੰਗ ਕਰਨਲ ਸਜੀਵ ਨਰਾਇਣ ਨੇ ਦੱਸਿਆ ਕਿ ਇਸ ਭਰਤੀ ਲਈ ਉਪਰੋਕਤ ਚਾਰੇ ਜ਼ਿਲਿਆਂ ਤੋਂ 19028 ਉਮੀਦਵਾਰਾਂ ਨੇ ਆਨਲਾਈਨ ਅਰਜੀਆਂ ਦਾਖ਼ਲ ਕੀਤੀਆਂ ਹਨ। ਉਨਾਂ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 27 ਨਵੰਬਰ ਨੂੰ ਜ਼ਿਲਾ ਲੁਧਿਆਣਾ ਦੀਆਂ ਤਹਿਸੀਲਾਂ ਖੰਨਾ, ਪਾਇਲ, ਲੁਧਿਆਣਾ (ਪੂਰਬੀ) ਦੇ ਉਮੀਦਵਾਰਾਂ ਦੀ ਸਰੀਰਕ ਜਾਂਚ ਅਤੇ ਕੁਸ਼ਲਤਾ ਮਾਪੀ ਜਾਵੇਗੀ। ਮਿਤੀ 28 ਨਵੰਬਰ ਨੂੰ ਤਹਿਸੀਲ ਸਮਰਾਲਾ, ਲੁਧਿਆਣਾ (ਪੱਛਮੀ), ਰਾਏਕੋਟ ਅਤੇ ਤਹਿਸੀਲ ਜਗਰਾਂਉ। ਮਿਤੀ 29 ਨਵੰਬਰ ਨੂੰ ਜ਼ਿਲਾ ਮੋਗਾ ਦੀਆਂ ਤਹਿਸੀਲਾਂ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਅਤੇ ਮੋਗਾ। ਮਿਤੀ 30 ਨਵੰਬਰ ਨੂੰ ਜ਼ਿਲਾ ਰੂਪਨਗਰ ਦੀਆਂ ਤਹਿਸੀਲਾਂ ਰੂਪਨਗਰ ਅਤੇ ਸ੍ਰੀ ਆਨੰਦਪੁਰ ਸਾਹਿਬ। ਮਿਤੀ 1 ਦਸੰਬਰ ਨੂੰ ਜ਼ਿਲਾ ਰੂਪਨਗਰ ਦੀਆਂ ਤਹਿਸੀਲਾਂ ਨੰਗਲ ਅਤੇ ਚਮਕੌਰ ਸਾਹਿਬ, ਜ਼ਿਲਾ ਅਜੀਤਗੜ ਮੋਹਾਲੀ) ਦੀਆਂ ਸਾਰੀਆਂ ਤਹਿਸੀਲਾਂ ਦੇ ਨੌਜਵਾਨਾਂ ਤੋਂ ਇਲਾਵਾ ਹੋਰ ਜ਼ਿਲਿਆਂ ਅਤੇ ਖੇਤਰਾਂ ਦੇ ਨੌਜਵਾਨਾਂ ਦੀ ਸਰੀਰਕ ਜਾਂਚ ਅਤੇ ਕੁਸ਼ਲਤਾ ਮਾਪੀ ਜਾਵੇਗੀ। ਸਰੀਰਕ ਜਾਂਚ ਅਤੇ ਕੁਸ਼ਲਤਾ ਮਾਪਦੰਡ ਪੂਰਾ ਕਰਨ ਵਾਲੇ ਉਮੀਦਵਾਰਾਂ ਦੀ ਅਗਲੇ ਦਿਨ ਮੈਡੀਕਲ ਜਾਂਚ ਹੋਵੇਗੀ ਅਤੇ ਸਫ਼ਲ ਉਮੀਦਵਾਰਾਂ ਤੋਂ ਸੰਬੰਧਤ ਦਸਤਾਵੇਜ਼ ਲਏ ਜਾਣਗੇ। ਇਨਾਂ ਦਸਤਾਵੇਜਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਸੰਬੰਧਤ ਸਰਟੀਫਿਕੇਟ, ਆਧਾਰ ਕਾਰਡ, ਤਹਿਸੀਲਦਾਰ ਜਾਂ ਐੱਸ. ਡੀ. ਐੱਮ. ਵੱਲੋਂ ਜਾਰੀ ਰਿਹਾਇਸ਼ ਅਤੇ ਜਾਤੀ ਸਰਟੀਫਿਕੇਟ, ਸਕੂਲ ਜਾਂ ਕਾਲਜ ਵੱਲੋਂ ਜਾਰੀ ਆਚਰਨ ਸਰਟੀਫਿਕੇਟ, ਅਣਵਿਆਹੇ ਹੋਣ ਦੇ ਸਬੂਤ ਵਜੋਂ ਪਿੰਡ ਦੇ ਸਰਪੰਚ ਜਾਂ ਜ਼ਿਲਾ ਪ੍ਰਸਾਸ਼ਨ ਵੱਲੋਂ ਜਾਰੀ ਸਰਟੀਫਿਕੇਟ (ਸਮੇਤ ਫੋਟੋ ਜੋ ਛੇ ਮਹੀਨੇ ਤੋਂ ਵੱਧ ਪੁਰਾਣਾ ਨਾ ਹੋਵੇ), 18 ਸਾਲ ਤੋਂ ਘੱਟ ਉਮਰ ਵਾਲੇ ਉਮੀਦਵਾਰ ਆਪਣੇ ਮਾਪਿਆਂ ਤੋਂ 'ਨੋ ਕਲੇਮ' ਸਰਟੀਫਿਕੇਟ, ਐੱਨ. ਸੀ. ਸੀ. ਸੰਬੰਧੀ ਸਰਟੀਫਿਕੇਟ, ਖੇਡਾਂ ਵਿੱਚ ਭਾਗ ਲੈਣ ਸੰਬੰਧੀ ਸਰਟੀਫਿਕੇਟ, ਸਾਬਕਾ ਫੌਜੀ ਦੇ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਅਤੇ ਹੋਰ ਸੰਬੰਧਤ ਦਸਤਾਵੇਜ਼ ਲਏ ਜਾਣਗੇ। ਸਾਂਝੀ ਪ੍ਰਵੇਸ਼ ਪ੍ਰੀਖਿਆ ਲਈ ਮਿਤੀ ਸਕਰੀਨਿੰਗ ਮੌਕੇ ਦੱਸੀ ਜਾਵੇਗੀ। ਨਰਾਇਣ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਤਰੀਕ ਨੂੰ ਸਵੇਰੇ 3 ਵਜੇ ਤੋਂ ਪਹਿਲਾਂ ਪਹੁੰਚਣਾ ਯਕੀਨੀ ਬਣਾਉਣ। ਉਮੀਦਵਾਰ ਆਪਣੇ ਦਾਖ਼ਲਾ ਕਾਰਡ ਫੌਜ ਦੀ ਵੈੱਬਸਾਈਟ www.joinindianarmy.nic.in 'ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਭਰਤੀ ਸੰਬੰਧੀ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

ਹਲਕਾ ਵਿਧਾਇਕ ਸਰਵਜੀੌਤ ਕੌਰ ਮਾਣੰੂਕੇ ਨੇ ਹਲਕੇ ਦੇ ਵੱਖ-ਵੱਖ ਸਕੂਲਾਂ ਦਾ ਨਿਰੀਖਣ ਕੀਤਾ,ਸਰਕਾਰ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸਕੂਲਾਂ 'ਚ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ 'ਜਪੁਜੀ ਸਾਹਿਬ"ਲਾਗੂ ਕਰੇ:ਵਿਧਾਇਕ ਮਾਣੰੂਕੇ

ਜਗਰਾਉਂ/ਲੁਧਿਆਣਾ, ਨਵੰਬਰ  2019-(ਜਸਮੇਲ ਗਾਲਿਬ )-

ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਹਲਕੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਨਿਰੀਖਣ ਕਰਦਿਆ ਬੱਚਿਆਂ ਨਾਲ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਵਿਚਾਰਾਂ ਦੀ ਸਾਂਝ ਪਾਈ ।ਇਸ ਸਮੇਂ ਸਕੂਲਾਂ ਵਿਚ ਬੱਚਿਆਂ ਦੀ ਪੜਾਈ ਨਾਲ ਸਬੰਧਿਤ ਮੁੱਢਲੀਆਂ ਬੁਨਿਆਦੀ ਲੋੜਾਂ ਪੂਰੀਆਂ ਨਾਲ ਹੋਣ ਤੇ ਸਕੂਲ ਮੁੱਖੀਆਂ ਨੂੰ ਉਨ੍ਹਾਂ ਦੇ ਹੱਲ ਕਰਨ ਲਈ ਭਰੋਸਾ ਦਿੱਤਾ।ਬੀਬੀ ਮਾਣੂੰਕੇ ਨੇ ਬੱਚਿਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੜਾਈ ਦੇ ਨਾਲ ਬੱਚਿਆਂ ਨੂੰ 550 ਸਾਲਾਂ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਜਪੁਜੀ ਸਾਹਿਬ ਪੜ੍ਹਨੀ ,ਵਿਚਾਰੀ ਤੇ ਅਮਲ ਕਰਨੀ ਚਾਹੀਦੀ ਹੈ।ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਿਖਆਂਵਾਂ,ਸਿਧਾਂਤ ਤੇ ਅਸੂਲਾਂ ਨੂੰ ਆਪਣੀ ਜਿੰਦਗੀ ਵਿੱਚ ਅਪਣਾਉਣਾ ਚਾਹੀਦਾ ਹੈ ਤੇ ਨਾਮ ਜਪੋ ,ਕਿਰਤ ਕਰੋਂ ਤੇ ਵੰਡ ਛਕੋ ਦੇ ਸਿਧਾਂਤ ਤੇ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਗੁਰੂ ਨਾਨਕ ਸਾਹਿਬ ਪ੍ਰਤੀ ਸੁਹਿਰਦ ਹਨ ਤੇ ਪੰਜਾਬ ਸਰਕਾਰ 55- ਸਾਲਾਂ ਨੂੰ ਸਹੀ ਅਰਥਾਂ ਵਿੱਚ ਮਨਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਪਵਿੱਤਰ ਬਾਣੀ ਜਪੁਜੀ ਸਾਹਿਬ ਨੂੰ ਬੱਚਿਆਂ ਤੱਕ ਪਹੁੰਚਾਇਆ ਜਾਵੇ ਤੇ ਇਲਾਹੀ ਬਾਣੀ ਨੂੰ ਸਰਕਾਰੀ ਸਕੂਲਾਂ ਵਿੱਚ ਜਮੀਨੀ ਪੱਧਰ ਤੇ ਲਾਗੂ ਕਰੇ।

ਸਿੱਖਿਆ ਸਕੱਤਰ ਵਲੋ 15 ਅਧਿਆਪਕ ਸਨਮਾਨਿਤ

ਸਿੱਧਵਾਂ ਬੇਟ/ਜਗਰਾਉਂ,ਨਵੰਬਰ  2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਬਲਾਕ ਸਿੱਧਵਾਂ ਬੇਟ-1 'ਚ ਪੈਂਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਾ ਰਹੇ 15 ਅਧਿਆਪਕਾਂ ਨੂੰ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸਨਮਾਨਿਤ ਕੀਤੇ ਜਾਣ ਨਾਲ ਅਧਿਆਪਕ ਵਰਗ ਦੇ ਮਨੋਬਲ ਵਿਚ ਹੋਰ ਵਾਧਾ ਹੋਇਆ ਹੈ।ਮੱਲਾਂਪੁਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਜ਼ਿਲ੍ਹਾਂ ਸਿੱਖਿਆ ਅਫਸਰ ਮੈਡਮ ਰਜਿੰਦਰ ਕੌਰ,ਉੱਪ ਜ਼ਿਲ੍ਹਾਂ ਸਿੱਖਿਆ ਅਫਸਰ ਕੁਲਦੀਪ ਸਿੰਘ ਅਤੇ ਬਲਾਕ ਸਿੱਖਿਆ ਅਫਸਰ ਹਰਭਜਨ ਸਿੰੰਘ ਦੀ ਮੌਜੂਦਗੀ ਵਿਚ ਪੰਜਾਬ ਸਿੱਖਿਆ ਸਕੱਤਰ ਵਲੋਂ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤੇ ਗਏ ਅਧਿਆਪਕਾਂ ਵਿਚ ਅਧਿਆਪਕਾ ਬਰਿੰਦਰ ਕੌਰ ਗਾਲਿਬ ਕਲਾਂ,ਮੈਂਡਮ ਗੁਰਜੀਤ ਕੌਰ ਗਾਲਿਬ ਕਲਾਂ,ਮਾ.ਅਮਰਵੀਰ ਸਿੰਘ ਸੰਧੂ ਸ਼ੇਰਪੁਰ ਖੁਰਦ,ਮਨਜਿੰਦਰ ਸਿੰਘ ਗਾਲਿਬ ਰਣ ਸਿੰਘ .ਦਲਜੀਤ ਸਿੰਘ ਗਿੱਦੜਵਿੰਡੀ ,ਤਰਨਜੀਤ ਸਿੰਘ ਗਾਲਿਬ ਖੁਰਦ ,ਵੀਰਪਾਲ ਕੌਰ ਰਾਮਗੜ੍ਹ ਭੁੱਲਰ,ਮਨਜੀਤ ਕੌਰ ਰਾਮਗੜ੍ਹ ਭੁੱਲਰ,ਬਲਜੀਤ ਕੌਰ ਬੋਤਲਵਾਲਾ ,ਗੁਰਦੀਪ ਸਿੰਘ ਮੱਧੇਪੁਰ ,ਕਲਦੀਪ ਸਿੰਘ ਭੁਮਾਲ,ਅਵਤਾਰ ਸਿੰਘ ਬੰਗਸੀਪੁਰਾ ,ਸੁਖਦਰਸ਼ਨ ਸਿੰਘ ਸਲੇਮਪੁਰਾ,ਗੋਪਾਲ ਸਰੂਪ ਕੀੜੀ,ਕੁਲਵਿੰਦਰ ਸਿੰਘ ਮਲਸੀਹਾਂ ਬਾਜਨ ਆਦਿ ਦੇ ਨਾਮ ਸ਼ਾਮਿਲ ਹਨ।

ਨਵੇਂ ਸਾਲ 'ਤੇ ਬੀ.ਆਰ.ਐੱਸ.ਨਗਰ ਵਾਸੀਆਂ ਨੂੰ ਮਿਲੇਗਾ ਲਈਅਰ ਵੈਲੀ ਦਾ ਤੋਹਫ਼ਾ-ਭਾਰਤ ਭੂਸ਼ਣ ਆਸ਼ੂ

ਰੋਜ਼ਾਨਾ ਲਿਆ ਜਾ ਰਿਹੈ ਵਿਕਾਸ ਕਾਰਜਾਂ ਦੀ ਪ੍ਰਗਤੀ ਜਾਇਜ਼ਾ-ਰਮਨ ਬਾਲਾਸੁਬਰਾਮਨੀਅਮ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਹਿਰ ਵਾਸੀਆਂ ਨੂੰ ਸੈਰ, ਕਸਰਤ ਕਰਨ ਲਈ ਸਾਫ਼ ਸੁਥਰਾ ਅਤੇ ਹਰਾ-ਭਰਾ ਵਾਤਾਵਰਣ ਮੁਹੱਈਆ ਕਰਾਉਣ ਦੇ ਮਕਸਦ ਨਾਲ ਲੁਧਿਆਣਾ (ਪੱਛਮੀ) ਹਲਕੇ ਵਿੱਚ ਚਾਰ ਲਈਅਰ ਵੈਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸ਼ੁਰੂ ਕੀਤੇ ਕਾਰਜਾਂ ਦਾ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਨੇ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਚਾਰਾਂ ਵੈਲੀਆਂ ਦਾ ਕੰਮ ਪੂਰੇ ਜ਼ੋਰਾਂ 'ਤੇ ਜਾਰੀ ਹੈ। ਇਹ ਚਾਰ ਵੈਲੀਆਂ ਡੀ. ਏ. ਵੀ. ਪਬਲਿਕ ਸਕੂਲ (ਸਿੱਧਵਾਂ ਨਹਿਰ ਦੇ ਨਾਲ) ਭਾਈ ਰਣਧੀਰ ਸਿੰਘ ਨਗਰ ਵਿਖੇ, ਹੈਬੋਵਾਲ ਵਿਖੇ, ਲੋਧੀ ਕਲੱਬ ਨਜ਼ਦੀਕ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਪੈਂਦੇ ਬਲਾਕ-ਡੀ ਅਤੇ ਈ ਦੇ ਪਿੱਛੇ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨਾਂ ਲੋਧੀ ਕਲੱਬ ਨਜ਼ਦੀਕ ਅਤੇ ਡੀ. ਏ. ਵੀ. ਸਕੂਲ ਵਾਲੀਆਂ ਸਾਈਟਾਂ ਦਾ ਦੌਰਾ ਕਰਦਿਆਂ ਆਸ਼ੂ ਨੇ ਕਿਹਾ ਕਿ ਇਹ ਵੈਲੀਆਂ ਸ਼ਹਿਰ ਵਾਸੀਆਂ ਦੇ ਲਈ ਸਾਹ ਰਗ ਦਾ ਕੰਮ ਕਰਨਗੀਆਂ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨਾਂ ਦੱਸਿਆ ਕਿ ਡੀ. ਏ. ਵੀ. ਪਬਲਿਕ ਸਕੂਲ ਨਾਲ ਲੱਗਦੀ ਵੈਲੀ ਦੀ ਲੰਬਾਈ 1.5 ਕਿਲੋ ਮੀਟਰ ਹੋਵੇਗੀ, ਜੋ ਕਿ ਸਕੂਲ ਤੋਂ ਸ਼ੁਰੂ ਹੋ ਕੇ ਪੱਖੋਵਾਲ ਸੜਕ ਸਥਿਤ ਰੇਲਵੇ ਲਾਂਘੇ ਤੱਕ ਖੇਤਰ ਨੂੰ ਕਵਰ ਕਰੇਗੀ। ਇਸ 'ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਵੈਲੀ ਲਈ ਜਗਾਂ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਵੱਲੋਂ ਮੁਹੱਈਆ ਗਈ ਹੈ। ਇਸ ਲਈਅਰ ਵੈਲੀ ਦਾ ਕੰਮ ਨਵੇਂ ਸਾਲ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਹ ਸਥਾਨਕ ਵਾਸੀਆਂ ਲਈ ਨਵੇਂ ਸਾਲ ਦਾ ਤੋਹਫ਼ਾ ਹੋਵੇਗਾ।
ਉਨਾਂ ਕਿਹਾ ਕਿ ਡੀ. ਏ. ਵੀ. ਸਕੂਲ ਕੋਲ ਨਗਰ ਸੁਧਾਰ ਟਰੱਸਟ ਦੀ ਖਾਲੀ ਪਈ ਜ਼ਮੀਨ ਨੂੰ ਲੋਕਾਂ ਵੱਲੋਂ ਕੂੜਾ ਸੁੱਟਣ ਲਈ ਵਰਤਿਆ ਜਾਂਦਾ ਸੀ। ਇਸ ਜ਼ਮੀਨ ਨੂੰ ਹੁਣ ਇੱਕ ਸ਼ਾਨਦਾਰ ਲਈਅਰ ਵੈਲੀ ਦੇ ਰੂਪ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਥੇ ਨਗਰ ਨਿਗਮ ਵੱਲੋਂ ਰੇਨਵਾਟਰ ਹਾਰਵੈਸਟਿੰਗ ਖੂਹ ਵੀ ਤਿਆਰ ਕਰਵਾਇਆ ਗਿਆ ਹੈ। ਆਸ਼ੂ ਨੇ ਦੱਸਿਆ ਕਿ ਸਕੂਲ ਨਜ਼ਦੀਕ ਪੈਂਦੇ ਇਸ ਪ੍ਰੋਜੈਕਟ ਦੇ ਡਿਜ਼ਾਈਨ ਨੂੰ ਪੀ. ਏ. ਯੂ. ਦੇ ਬਾਗਬਾਨੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਇਸ ਵੈਲੀ ਵਿੱਚ ਆਧੁਨਿਕ ਬੁਨਿਆਦੀ ਢਾਂਚਾ, ਬੈਂਚ, ਕਨੋਪੀਆਂ, ਇੰਪੋਰਟਡ ਘਾਹ, ਪੌਦੇ ਅਤੇ ਲਾਈਟਾਂ ਦਾ ਪ੍ਰਬੰਧ ਹੋਵੇਗਾ। ਇਸ ਵੈਲੀ ਵਿੱਚ ਟੈਨਿਸ, ਬੈਡਮਿੰਟਨ ਅਤੇ ਵਾਲੀਬਾਲ ਦੇ ਕੋਰਟਸ ਹੋਣ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨ ਹੋਮ, ਓਪਨ ਜਿੰਮ ਅਤੇ ਹੋਰ ਸਹੂਲਤਾਂ ਵੀ ਪ੍ਰਾਪਤ ਹੋਣਗੀਆਂ।
ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਵਾਸੀਆਂ ਨੂੰ ਆਧੁਨਿਕ ਸਹੂਲਤਾਂ ਅਤੇ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਵਚਨਬੱਧ ਹੈ, ਇਸੇ ਕਰਕੇ ਸ਼ਹਿਰ ਵਿੱਚ ਕਈ ਸੁੰਦਰੀਕਰਨ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ। ਰਮਨ ਬਾਲਾਸੁਬਰਾਮਨੀਅਮ ਨੇ ਕਿਹਾ ਕਿ ਚਾਰੇ ਲਈਅਰ ਵੈਲੀਆਂ ਦੇ ਵਿਕਾਸ ਕਾਰਜਾਂ ਦਾ ਰੋਜ਼ਾਨਾ ਆਧਾਰ 'ਤੇ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਇਹ ਪ੍ਰੋਜੈਕਟ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਵਾਏ ਜਾ ਸਕਣ। ਉਨਾਂ ਭਰੋਸਾ ਦਿੱਤਾ ਕਿ ਇਨਾਂ ਪ੍ਰੋਜੈਕਟਾਂ ਸੰੰਬੰਧੀ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏਸਾਡਾ ਕੁੱਝ ਤਾਂ ਮੁੰਡਾ ਕਰਦਾ ਏ- ਪ੍ਰੋਫੈਸਰ ਅਮਨਦੀਪ ਸਿੰਘ

ਸਾਡਾ ਕੁੱਝ ਤਾਂ ਮੁੰਡਾ ਕਰਦਾ ਏਸਾਡਾ ਕੁੱਝ ਤਾਂ ਮੁੰਡਾ ਕਰਦਾ ਏ

ਮਾਂ ਦਾ ਲਾਡਲਾ ਏ

ਬਾਪੂ ਦਾ ਪੁੱਤ ਜਰਵਾਨਾ ਏ

ਯਾਹਮੇ ਉੱਤੇ ਚੜਦਾ ਏ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

 

ਡਿਗਰੀ ਵਾਲੇ ਕਾਲਜ ਜਾਏ

ਜੋ ਜੀਅ ਕਰਦਾ ਲਾਏ ਪਾਏ

ਫਿਰ ਵੀ ਪੜਨ ਲਈ ਬਹਾਨੇ ਬਣਾਏ

ਇਹ ਤਾਂ ਉੱਡਦਿਆਂ ਦੇ ਖੰਭ ਫੜਦਾ ਏ

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

 

ਲੱਗੀ ਹੈ ਡਿਗਰੀ ਪੂਰੀ ਹੋਣ

ਸੱਪਲਿਆਂ ਨੇ ਵੀ ਨੱਪ ਰੱਖੀ ਹੈ ਧੌਣ

ਕਿੰਨੀਆਂ ਵਿੱਚੋ ਆ ਫੇਲ ਏ

ਇਹ ਗੱਲ ਕਦੀ ਨਾ ਕਰਦਾ ਏ

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

 

ਬਾਪੂ ਨੂੰ ਸੁਪਨੇ ਵਿਖਾਉਂਦਾ ਏ

ਮਾਂ ਨੂੰ ਮਿੱਠੀਆਂ ਨਾਲ ਭਰਮਾਉਂਦਾ ਏ

ਇੱਕ ਦਿਨ ਐਸਾ ਆਉਣਾ ਏ

ਅਮਰੀਕਾ ਦਾ ਵਾਸੀ ਹੋਣਾ ਏ

ਕਇਆਂ ਕੋਲੋਂ ਸੁਣਿਆਂ ਯਾਰਾਂ

ਆਈਲੈਟਸ ਦੀ ਤਿਆਰੀ ਕਰਦਾ ਏ

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

 

ਇੱਕ ਦਿਨ ਐਸਾ ਆਉਣਾ ਏ

 ਮਾਂ ਬਾਪ ਦਾ ਨਾਮ ਚਮਕਾਉਣਾ ਏ

ਰਹਿੰਦੀ ਉਮਰ ਤੱਕ ਤੂੰ ਯਾਰਾਂ

 ਹੱਥ ਨਾ ਨਸ਼ੇ ਨੂੰ ਲਾਉਣਾ ਏ

ਉਹਦੇ ਭਾਣੇ ਵਿੱਚ ਸਮਾਂ ਲੰਘ ਜਾਏ

ਪੱਲ਼ਾਂ ਮਾਲਕ ਦਾ ਫੜਦਾ ਏ

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।

 

ਅਮਨਦੀਪ ਸਿੰਘ

(ਸਹਾਇਕ ਪ੍ਰੋਫੈਸਰ)

ਆਈ.ਐਸ.ਐਫ.ਕਾਲਜ ਮੋਗਾ ।

ਮੋਬਾ: 94654-23413

ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਸਿਆਸਤ ਦੀ ਨਹੀ ਸਗੋ ਸ਼ੁਕਰਾਨੇ ਦੀ ਲੋੜ ਹੈ:ਊੱਘੇ ਸਮਾਜ ਸੇਵੀ ਤਰਸੇਮ ਸਿੰਘ ਹਾਂਗਕਾਂਗ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੀ ਕਰਤਾਰਪੁਰ ਦੇ ਲ੍ਾਂਘੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋ ਕੀਤੀ ਜਾ ਰਹੀ ਸਿਆਸਤ ਬਹੁਤ ਹੀ ਮੰਦਭਾਗਾ ਹੈ ਅਜਿਹੇ ਵੇਲੇ ਕੋਝੀ ਸਿਆਸਤ ਦੀ ਨਹੀ ਸਗੋ ਸੁਕਰਾਨੇ ਦੀ ਲੋੜ ਹੈ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤਰਸੇਮ ਸਿੰਘ ਹਾਂਗਕਾਂਗ ਵਾਲਿਆਂ ਨੇ ਪੱਤਰਕਾਰ ਨਾ ਗੱਲਬਾਤ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਸਾਨੂੰ ਇਹ ਦਿਨ 72-73 ਸਾਲ ਬਾਅਦ ਇਹ ਸੁਭਾਗਾ ਦਿਨ ਪ੍ਰਾਪਤ ਹੋਇਆ ਹੈ ਅਜਿਹੇ ਮੌਕੇ ਤੇ ਰਾਜਨੀਤਕ ਪਾਰਟੀਆਂ ਨੂੰ ਇੱਕ ਦੂਜੇ ਨੂੰ ਠਿੱਬੀ ਲਾ ਕੇ ਆਪਣੇ ਸਿਰ ਸਿਹਰ ਲੈਣ ਦੀ ਲੋੜ ਨੂੰ ਤਿਆਗ ਦੇਣਾ ਚਾਹੀਦਾ ਹੈ।ਹਾਂਗਕਾਂਗ ਨੇ ਕਿਹਾ ਕਿ ਪਾਕਿਸਤਾਨ ਵਲੋ ਦਰਸ਼ਨਾਂ ਲਈ ਰੱਖੇ ਗਏ ਵੀਹ ਡਾਲਰਾਂ ਤੇ ਵੀ ਸਿਆਸਤ ਨਹੀ ਹੋਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਸਗੋ ਆਪਸੀ ਪਿਆਰ ਨਾਲ ਅਜਿਹੇ ਮੌਕੇ ਤੇ ਜਾਕੇ ਦਰਸ਼ਨ ਦੀਦਾਰੇ ਕਰਨ ਚਾਹੀਦੇ ਹਨ।ਉਹਨਾਂ ਕਿਹਾ ਕਿ ਗੁਰੂ ਦੇ ਸਿੱਖ ਲਈ ਇਹ ਕੋਈ ਵੱਡੀ ਰਕਮ ਨਹੀ ਹੈ ਕਿਉਕਿ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੋਈ ਵੱਡੀ ਰਕਮ ਨਹੀ ਹੈ।ਇਸ ਸਮੇ ਉੱਘੇ ਸਮਾਜ ਸੇਵੀ ਤਰਸੇਮ ਸਿੰਘ ਹਾਂਗਕਾਂਗ ਨੇ ਕਿਹਾ ਕਿ ਜੋ ਵੀ ਸੰਗਤ ਇਸ ਖਰਚੇ ਨੂੰ ਕਰਨ ਦੇ ਅਸਮਰਥ ਹੋਵੇ ਉਨ੍ਹਾਂ ਸਦਾ ਖਰਚ ਮੈ ਆਪਣੇ ਵਲੋ ਕਰੇਗਾ।ਉਨਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਨੂੰ ਅਜਿਹੇ ਸ਼ੁਭ ਸ਼ਗਨਾਂ ਦੇ ਮੌਕੇ ਤੇ ਸਿਆਸਤਾਂ ਤੋ ਰਹਿਣ ਦੀ ਅਪੀਲ ਕੀਤੀ।

ਜਗਰਾਉ ਪ੍ਰਸ਼ਾਸ਼ਨ ਵੱਲੋ ਪਾਰਲੀ ਸਾੜਨ ਵਾਲੇ ਕਿਸਾਨਾਂ ਦੇ ਕੀਤੇ ਚਾਲਾਨ,75 ਹਜ਼ਾਰ ਰੁਪਏ ਕੀਤਾ ਜੁਰਮਾਨਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਕਾਰੀ ਰੋਕਾਂ ਦੇ ਬਾਵਜ਼ੂਦ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਦਾ ਸਿਲਸਿਲਾ ਜਾਰੀ ਰੱਖਣ 'ਤੇ ਜਗਰਾਉਂ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਹੈ।ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪਰਾਲੀ ਸਾੜਨ ਵਾਲੇ 16 ਕਿਸਾਨਾਂ ਦੇ ਚਲਾਨ ਕੱਟਦਿਆਂ ਉਨ੍ਹਾਂ ਨੂੰ 75 ਹਜ਼ਾਰ ਰੁਪਾਏ ਦੇ ਜਰਮਾਨੇ ਠੋਕਣ ਦੇ ਨਾਲ ਨਾਲ ਉਨ੍ਹਾਂ ਖਿਲਾਫ ਮਾਲ ਰਿਕਾਰਡ ਵਿਚ ਲਾਲ ਸਿਆਹੀ ਨਾਲ ਰਪਟ ਵੀ ਦਰਜ ਕਰ ਦਿੱਤੀ ਗਈ ਹੈ।ਇਸ ਕਾਰਵਾਈ ਨੂੰ ਹੋਰ ਤੇਜ਼ ਕਰਨ ਲਈ ਅੱਜ ਐੱਸ.ਦੀ.ਐੱਮ ਡਾਂ.ਬਲਜਿੰਦਰ ਸਿੰਘ ਢਿੱਲੋਂ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਬਣਾਈ ਗਈ ਟੀਮਾਂ ਦੇ ਨੋਡਲ ਅਫਸਰਾਂ ਨਾਲ ਮੀਟਿੰਡ ਕੀਤੀ ਗਈ।ਇਸ ਮੀਟਿੰਗ ਵਿਚ ਐਸ.ਡੀ.ਐੱਮ ਡਾਂ.ਢਿੱਲੋਂ ਨੇ ਸਮੂਹ ਨੋਡਲ ਅਫਸਰਾਂ ਨੂੰ ਹਰ ਰੋਜ਼ ਆਪਣੇ ਆਪਣੇ ਇਲਾਕੇ 'ਚ ਕਿਸਾਨਾਂ ਨੂੰ ਪਰਾਲੀ ਸਾੜਨ 'ਤੇ ਰੋਕਣ ਲਈ ਪ੍ਰੇਰਿਤ ਕਰਨ ਅਤੇ ਇਸ ਦੇ ਬਾਵਜੂਦ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਸਰਕਾਰ ਦੀ ਹਦਾਇਤਾਂ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।ਉਨ੍ਹਾਂ ਇਸ ਮੌਕੇ ਇਲਾਕੇ ਦੇ ਕਿਸਾਨਾਂ ਨੂੰ ਵੀ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣੋਂ ਤੋਂ ਹੀ ਪ੍ਰਦੂਸ਼ਣ ਕਾਰਨ ਲੋਕ ਬਿਮਾਰੀਆਂ ਤੋਂ ਜਿੱਥੇ ਪੀੜਤ ਹੋ ਰਹੇ ਹਨ,ਉਥੋਂ ਇਸ ਧੰੂਏ ਕਾਰਨ ਸੜਕਾਂ 'ਤੇ ਸੜਕੀ ਹਾਦਸਿਆਂ 'ਚ ਕਈ ਕੀਮਤੀ ਜਾਨਾਂ ਜਾ ਚੱੁਕੀਆਂ ਹਨ।ਇਸ ਮੌਕੇ ਨਾਇਬ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ,ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ.ਡੀ.ੳ ਅਮਨਪ੍ਰ੍ਰੀਤ ਸਿੰਘ ,ਖੇਤੀਬਾੜੀ ਅਫਸਰ ਗੁਰਦੀਪ ਸਿੰਘ ,ਬੀਡੀਪੀ.ੳ ਅਮਰਿੰਦਰਪਾਲ ਸਿੰਘ ,ਖੇਤੀਬਾੜੀ ਵਿਕਾਸ ਅਫਸਰ ਰਮਿੰਦਰ ਸਿੰਘ ,ਬੂਟਾ ਸਿੰਘ ,ਕਲਵੰਤ ਸਿੰਘ ਡਾਗੋਂ ਅਤੇ ਗੁਰਜੀਤ ਸਿੰਘ ਵੱਲ ਆਦਿ ਹਾਜ਼ਰ ਸਨ।

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਕਰਨ ਵਾਲੇ ਸਾਰੇ ਸ਼ਰਧਾਲੂਆਂ ਨੂੰ ਮਿਲੇ ਐਟਰੀ ਫੀਸ ਦੀ ਛੋਟ:ਸਰਪੰਚ ਜਗਦੀਸ਼ ਚੰਦ ਸ਼ਰਮਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਿਲ੍ਹਾਂ ਲੁਧਿਆਣਾ ਦਿਹਾਤੀ ਕਾਂਗਰਸ ਦੇ ਜਰਨਲ ਸੈਕਟਰੀ ਅਤੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਅਤੇ 10 ਦਿਨ ਪਹਿਲਾਂ ਦੀ ਰਜਿਸਟਰੇਸ਼ਨ ਦੀ ਸ਼ਰਤ ਨੂੰ ਖਤਮ ਕਰਨਾ ਪ੍ਰਸੰਸਾਯੋਗ ਕਦਮ ਹੈ।ਉਨ੍ਹਾਂ ਕਿਹਾ ਕਿ ਕੇਵਲ ਸਿੱਖ ਸਰਧਾਲੂਆਂ ਨੂੰ ਹੀ ਐਂਟਰੀ ਫੀਸ ਤੋਂ ਛੂਟ ਨਹੀਂ ਮਿਲਣੀ ਚਾਹੀਦਾ ਬਲਕਿ ਗੈਰ-ਸਿੱਖਾਂ ਨੂੰ ਵੀ ਸ਼ਰਧਾਲੂਆਂ ਦੇ ਰੂਪ 'ਚ ਐਂਟਰੀ ਫੀਸ ਤੋਂ ਛੋਟ ਮਿਲਣੀ ਚਾਹੀਦੀ ਹੈ।ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਸ਼ਲਾਘਯੋਗ ਕਦਮ ਹੋਵੇਗਾ।ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਹੈੈ ਕਿ ਉਹ 20 ਡਾਲਰ ਐਂਟਰੀ ਫੀਸ ਤੇ ਇਕ ਵਾਰ ਫਿਰ ਤੋਂ ਵਿਚਾਰ ਕਰਨ ਤਾਂ ਕਿ ਵੱਧ ਤੋਂ ਵੱਧ ਨਾਨਕ ਨਾਮਲੇਵਾ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਤੇ ਨਤਮਸਤਕ ਹੋ ਸਕਣ।