ਹਲਕਾ ਵਿਧਾਇਕ ਸਰਵਜੀੌਤ ਕੌਰ ਮਾਣੰੂਕੇ ਨੇ ਹਲਕੇ ਦੇ ਵੱਖ-ਵੱਖ ਸਕੂਲਾਂ ਦਾ ਨਿਰੀਖਣ ਕੀਤਾ,ਸਰਕਾਰ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸਕੂਲਾਂ 'ਚ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ 'ਜਪੁਜੀ ਸਾਹਿਬ"ਲਾਗੂ ਕਰੇ:ਵਿਧਾਇਕ ਮਾਣੰੂਕੇ

ਜਗਰਾਉਂ/ਲੁਧਿਆਣਾ, ਨਵੰਬਰ  2019-(ਜਸਮੇਲ ਗਾਲਿਬ )-

ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਹਲਕੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਨਿਰੀਖਣ ਕਰਦਿਆ ਬੱਚਿਆਂ ਨਾਲ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਵਿਚਾਰਾਂ ਦੀ ਸਾਂਝ ਪਾਈ ।ਇਸ ਸਮੇਂ ਸਕੂਲਾਂ ਵਿਚ ਬੱਚਿਆਂ ਦੀ ਪੜਾਈ ਨਾਲ ਸਬੰਧਿਤ ਮੁੱਢਲੀਆਂ ਬੁਨਿਆਦੀ ਲੋੜਾਂ ਪੂਰੀਆਂ ਨਾਲ ਹੋਣ ਤੇ ਸਕੂਲ ਮੁੱਖੀਆਂ ਨੂੰ ਉਨ੍ਹਾਂ ਦੇ ਹੱਲ ਕਰਨ ਲਈ ਭਰੋਸਾ ਦਿੱਤਾ।ਬੀਬੀ ਮਾਣੂੰਕੇ ਨੇ ਬੱਚਿਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੜਾਈ ਦੇ ਨਾਲ ਬੱਚਿਆਂ ਨੂੰ 550 ਸਾਲਾਂ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਜਪੁਜੀ ਸਾਹਿਬ ਪੜ੍ਹਨੀ ,ਵਿਚਾਰੀ ਤੇ ਅਮਲ ਕਰਨੀ ਚਾਹੀਦੀ ਹੈ।ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਿਖਆਂਵਾਂ,ਸਿਧਾਂਤ ਤੇ ਅਸੂਲਾਂ ਨੂੰ ਆਪਣੀ ਜਿੰਦਗੀ ਵਿੱਚ ਅਪਣਾਉਣਾ ਚਾਹੀਦਾ ਹੈ ਤੇ ਨਾਮ ਜਪੋ ,ਕਿਰਤ ਕਰੋਂ ਤੇ ਵੰਡ ਛਕੋ ਦੇ ਸਿਧਾਂਤ ਤੇ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਗੁਰੂ ਨਾਨਕ ਸਾਹਿਬ ਪ੍ਰਤੀ ਸੁਹਿਰਦ ਹਨ ਤੇ ਪੰਜਾਬ ਸਰਕਾਰ 55- ਸਾਲਾਂ ਨੂੰ ਸਹੀ ਅਰਥਾਂ ਵਿੱਚ ਮਨਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਪਵਿੱਤਰ ਬਾਣੀ ਜਪੁਜੀ ਸਾਹਿਬ ਨੂੰ ਬੱਚਿਆਂ ਤੱਕ ਪਹੁੰਚਾਇਆ ਜਾਵੇ ਤੇ ਇਲਾਹੀ ਬਾਣੀ ਨੂੰ ਸਰਕਾਰੀ ਸਕੂਲਾਂ ਵਿੱਚ ਜਮੀਨੀ ਪੱਧਰ ਤੇ ਲਾਗੂ ਕਰੇ।