You are here

ਲੁਧਿਆਣਾ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਖੇ ਮਨਾਇਆ ਬਾਲ ਦਿਵਸ ਤੇ ਵਿਸ਼ੇਸ਼

ਸਿੱਧਵਾਂ ਬੇਟ /ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-

ਇਲਕੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਆਪਣੇ ਕੈਂਪਸ ਵਿਖੇ ਕਰਵਾਉਂਦੀ ਰਹਿੰਦੀ ਹੈ। ਇਸੇ ਲੜੀ ਤਹਿਤ ਹੀ ਅੱਜ ਬਾਲ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

ਇਹ ਦਿਨ ਸਾਡੇ ਅਜ਼ਾਦ ਭਾਰਤ ਦੇ ਪੁਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਪੰਡਤ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਨ੍ਹਾਂ ਦੇ ਹਰਮਨ ਪਿਆਰੇ ਨੇਤਾ ਵੀ ਸਨ। ਬੱਚੇ ਵੀ ਉਨ੍ਹਾਂ ਨੂੰ ਪਿਆਰ ਨਾ 'ਚਾਚਾ ਨਹਿਰੂ' ਕਹਿੰਦੇ ਸਨ।

ਸਕੂਲ ਵਿੱਚ ਛੋਟੇ – ਛੋਟੇ ਬੱਚੇ ਬਹੁਤ ਹੀ ਪਿਆਰੇ ਲਗਦੇ ਸਨ ਜਿਨ੍ਹਾਂ ਵਿਚੋਂ ਕੁੱਝ ਬੱਚੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਡਰੈਸ ਵਿੱਚ ਆਏ ਸਨ। ਸਕੂਲ ਗੁਲਾਬੀ, ਨੀਲੇ ਅਤੇ ਸਫੈਦ ਗੁਬਾਰਿਆਂ ਨਾਲ ਸਜਾਇਆ ਗਿਆ। ਬੱਚਿਆਂ ਨੇ ਸਕੂਲ ਵਿਖੇ ਗੇਮਜ, ਡਾਂਸ, ਕੈਟ ਵਾਕ ਅਦਿ ਖੇਡਾਂ ਕਰਕੇ ਆਨੰਦ ਮਾਣਿਆ। ਕੁਝ ਬੱਚੇ ਛੋਟਾ ਭੀਮ, ਛੂਟਕੀ ਅਦਿ ਦੀਆਂ ਡਰੈਸਾਂ ਵਿੱਚ ਆਏ ਹੋਏ ਸਨ ਜਿਨ੍ਹਾਂ ਨੂੰ ਦੇਖ ਕੇ ਬਾਕੀ ਬੱਚੇ ਬਹੁਤ ਖੁਸ਼ ਹੋਏ। ਬੱਚਿਆਂ ਨੇ ਅੱਜ ਸਕੂਲ ਦੇ ਮਾਹੌਲ ਤੋਂ ਹਟਕੇ ਮੋਜ ਮਸਤੀ ਦਾ ਖੁਬ ਆਨੰਦ ਮਾਣਿਆ।

ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਤੁਹਾਨੂ ਨਹਿਰੂ ਜੀ ਦੇ ਦੱਸੇ ਹੋਏ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਪੰਡਤ ਨਹਿਰੂ ਜੀ ਦੇ ਜੀਵਨ ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੁਆਰਾ ਸਕੂਲ ਵਿਖੇ ਪੰਡਿਤ ਜਵਾਹਰ ਲਾਲ ਜੀ ਦੇ ਜਨਮ ਦਿਨ ਉੱਪਰ ਬੱਚਿਆਂ ਨੂੰ ਟੌਫੀਆਂ ਵੀ ਵੰਡੀਆਂ।

ਇਸ ਮੌਕੇ ਸਕੂਲ ਚੇਅਰਮੈਂਨ ਸ਼੍ਰੀ ਸਤੀਸ਼ ਕਾਲੜਾ ਜੀ ਦੁਆਰਾ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ ਗਈ ਅਤੇ ਬੱਚਿਆਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜੀਵਨ ਬਾਰੇ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਬੱਚਿਆਂ ਨੂੰ ਪਿਆਰ ਨਾਲ ਅਤੇ ਇਕੱਠੇ ਮਿਲ ਕੇ ਰਹਿਣ ਤੇ ਪੜਾਈ ਕਰਨ ਦੀ ਅਪੀਲ ਵੀ ਕੀਤੀ।

ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ।

ਯੁਵਕ ਸੇਵਾਵਾਂ, ਲੁਧਿਆਣਾ ਵੱਲੋਂ ਨਸ਼ਿਆਂ ਵਿਰੁੱਧ, ਏਡਜ਼, ਖੂਨਦਾਨ ਤੇ ਸਮਾਜਿਕ ਬੁਰਾਈਆਂ ਸਬੰਧੀ ਮੈਗਾ ਰੈਲੀ ਦਾ ਆਯੋਜਨ

ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-

ਸਹਾਇਕ ਡਾਇਰੈਕਟਰ ਸ਼੍ਰੀ ਦਵਿੰਦਰ ਸਿੰਘ ਲੋਟੇ, ਯੁਵਕ ਸੇਵਾਵਾਂ, ਲੁਧਿਆਣਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਕਾਲਜ਼ਾਂ ਵਿੱਚ ਚੱਲ ਰਹੇ ''ਰੈਡ ਰਿਬਨ ਕਲੱਬਾਂ'' ਵੱਲੋਂ ਨਸ਼ਿਆਂ ਵਿਰੁੱਧ, ਏਡਜ਼, ਖੂਨਦਾਨ ਤੇ ਸਮਾਜਿਕ ਬੁਰਾਈਆਂ ਸਬੰਧੀ ਲੋਕਾਂ ਨੂੰ ਵਿਸ਼ੇਸ਼ ਕਰਕੇ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ ਇੱਕ ''ਮੈਗਾ ਰੈਲੀ'' ਕੱਢੀ ਗਈ। ਇਸ ਰੈਲੀ ਨੂੰ ਡਾ. ਨਗਿੰਦਰ ਕੌਰ ਪ੍ਰਿੰਸੀਪਲ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ, ਲੁਧਿਆਣਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਇਸ ਕਾਲਜ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਂਕ ਤੋਂ ਭਾਰਤ ਨਗਰ ਚੌਂਕ ਤੋਂ ਹੁੰਦੇ ਹੋਏ ਭਾਈਵਾਲਾ ਚੌਂਕ ਤੋਂ ਮਾਲਵਾ ਸੈਂਟਰਲ ਕਾਲਜ ਵਾਪਿਸ ਆਏ। ਇਸ ਰੈਲੀ ਵਿੱਚ 500 ਵਲੰਟੀਅਰਾਂ ਨੇ ਭਾਗ ਲਿਆ। ਪ੍ਰਿੰਸੀਪਲ ਨੇ ਆਏ ਹੋਏ ਅਧਿਆਪਕਾਂ ਤੇ ਸਮੂਹ ਵਲੰਟੀਅਰਾਂ ਦਾ ਸਵਾਗਤ ਕੀਤਾ। ਇਸ ਰੈਲੀ ਨੂੰ ਨੇਪਰੇ ਚਾੜ੍ਹਨ ਵਿੱਚ ਡਾ. ਮਹੋਆ ਖੋਸਲਾ, ਡਾ. ਸੁਖਵਿੰਦਰ ਸਿੰਘ ਤੇ ਮਿਸ ਵੀਨਾ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਸਮੇਂ ਹੋਰਨਾ ਤੋਂ ਇਲਾਵਾ ਸੁਰਿੰਦਰ ਸਿੰਘ, ਰੇਖਾ ਭਨੋਟ, ਵਿਕਾਸ ਅਤੇ ਹਰਿੰਦਰ ਕੌਰ ਵੀ ਸ਼ਾਮਿਲ ਸਨ।

ਗੁਰੂ ਨਾਨਕ ਸਟੇਡੀਅਮ ਵਿੱਚ ਵਿਛਾਈ ਜਾਵੇਗੀ ਨਵੀਂ ਐਸਟਰੋਟਰਫ਼-ਭਾਰਤ ਭੂਸ਼ਣ ਆਸ਼ੂ

ਸਾਸ਼ਤਰੀ ਹਾਲ, ਬਾਸਕਿਟਬਾਲ ਸਟੇਡੀਅਮ, ਟੇਬਲ ਟੈਨਿਸ ਕੋਰਟ ਵਿੱਚ ਮੌਜੂਦਾ ਸਹੂਲਤਾਂ ਨੂੰ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕੀਤਾ ਜਾਵੇਗਾ ਅਪਗ੍ਰੇਡ
ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਦੱਸਿਆ ਕਿ ਲੁਧਿਆਣਾ ਸਥਿਤ ਗੁਰੂ ਨਾਨਕ ਸਟੇਡੀਅਮ ਵਿੱਚ ਨਵੀਂ ਐਸਟਰੋਟਰਫ਼ ਵਿਛਾਈ ਜਾਵੇਗੀ, ਜਦਕਿ ਇੰਡੋਰ ਸਵਿਮਿੰਗ ਪੂਲ ਦਾ ਕੰਮ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਰੱਖ ਬਾਗ ਸਥਿਤ ਇੰਡੋਰ ਸਵਿਮਿੰਗ ਪੂਲ ਨੂੰ ਚਾਲੂ ਕਰਨ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਦਾ ਕੰਮ ਜਲਦ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਅੱਜ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਲੁਧਿਆਣਾ ਸਮਾਰਟ ਸਿਟੀ ਨਾਲ ਸੰਬੰਧਤ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੀਟਿੰਗ ਵਿੱਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਲੁਧਿਆਣਾ ਸਮਾਰਟ ਸਿਟੀ ਦੇ ਸੀ. ਈ. ਓ. ਸੰਯਮ ਅਗਰਵਾਲ, ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲੀ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਹੋਰ ਹਾਜ਼ਰ ਸਨ। ਉਨਾਂ ਦੱਸਿਆ ਕਿ ਸ਼ਾਸਤਰੀ ਹਾਲ, ਬਾਸਕਿਟਬਾਲ ਸਟੇਡੀਅਮ, ਟੇਬਲ ਟੈਨਿਸ ਸਟੇਡੀਅਮ ਸਮੇਤ ਸ਼ਹਿਰ ਵਿੱਚ ਮੌਜੂਦਾ ਖੇਡ ਸਹੂਲਤਾਂ ਦੀ ਕਾਇਆ ਕਲਪ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਨਾਲ ਲੱਗਦੇ ਪਿੰਡ ਜੈਨਪੁਰ ਵਿਖੇ 40 ਕਰੋੜ ਰੁਪਏ ਦੀ ਲਾਗਤ ਨਾਲ ਸਪੋਰਟਸ ਪਾਰਕ ਵਿਕਸਤ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਿੱਧਵਾਂ ਕੈਨਾਲ ਵਾਟਰ ਫਰੰਟ ਪ੍ਰੋਜੈਕਟ ਨਾਲ ਸੰਬੰਧਤ ਦੂਜੇ ਗੇੜ ਦੀ ਡਿਟੇਲਡ ਪ੍ਰੋਜੈਕਟ ਰਿਪੋਰਟ ਤਿਆਰ ਹੈ, ਜਿਸ 'ਤੇ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਦੂਜੇ ਗੇੜ ਵਿੱਚ ਜਵੱਦੀ ਪੁੱਲ ਤੋਂ ਲੈ ਕੇ ਦੁੱਗਰੀ ਪੁੱਲ ਤੱਕ ਦੇ ਸਿੱਧਵਾਂ ਕੈਨਾਲ ਦੇ ਕਿਨਾਰਿਆਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਦੇ ਪਹਿਲੇ ਗੇੜ ਦਾ ਆਰੰਭ 8 ਸਤੰਬਰ, 2019 ਨੂੰ ਕੀਤਾ ਗਿਆ ਸੀ, ਜੋ ਕਿ ਮੁਕੰਮਲ ਹੋਣ ਵਾਲਾ ਹੈ। ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਤੋਂ ਦੁੱਗਰੀ ਪੁੱਲ ਤੱਕ ਸਿੱਧਵਾਂ ਕੈਨਾਲ ਨਾਲ ਲੱਗਦੇ ਖੇਤਰ ਨੂੰ ਲੋਕਾਂ ਲਈ ਸੈਰਗਾਹ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪੂਰੇ ਪ੍ਰੋਜੈਕਟ 'ਤੇ 12 ਕਰੋੜ ਰੁਪਏ ਦੀ ਲਾਗਤ ਆਵੇਗੀ। ਦੂਜੇ ਗੇੜ ਤਹਿਤ ਸਿੱਧਵਾਂ ਕੈਨਾਲ ਦੇ ਨਾਲ-ਨਾਲ ਗਰੀਨ ਬੈੱਲਟ, ਸਾਈਕਲ ਟਰੈਕ, ਖੇਡ ਜ਼ੋਨ, ਪੈਦਲ ਰਾਹੀਂਆਂ ਲਈ ਫੁੱਟਪਾਥ, ਬੈਠਣ ਲਈ ਵਿਸ਼ੇਸ਼ ਪ੍ਰਬੰਧ, ਵਾਲ ਕਲਿੰਬਿੰਗ ਆਦਿ ਸਹੂਲਤਾਂ ਵਿਕਸਤ ਕੀਤੀਆਂ ਜਾਣੀਆਂ ਹਨ। ਉਨਾਂ ਕਿਹਾ ਕਿ ਇਹ ਪ੍ਰੋਜੈਕਟ ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਦਾ ਹੀ ਹਿੱਸਾ ਹੈ, ਜਿਸ ਤਹਿਤ ਸ਼ਹਿਰ ਨੂੰ ਹਰ ਵਰਗ ਦੇ ਲੋਕਾਂ ਦੇ ਰਹਿਣਯੋਗ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਉਨਾਂ ਸਥਾਨਕ ਭਾਈ ਰਣਧੀਰ ਸਿੰਘ ਨਗਰ ਵਿੱਚ ਵਿਕਸਤ ਕੀਤੀ ਜਾ ਰਹੀ ਲਈਯਰ ਵੈਲੀ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨਾਂ ਸਾਰੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਨਿੱਜੀ ਤੌਰ 'ਤੇ ਨਿਗਰਾਨੀ ਕਰ ਰਹੇ ਹਨ। ਇਨਾਂ ਸਾਰੇ ਪ੍ਰੋਜੈਕਟਾਂ ਵਿੱਚ ਦਿਖਾਈ ਕਿਸੇ ਵੀ ਤਰਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਣਗਹਿਲੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੱਖੋਵਾਲ ਸੜਕ ਸਥਿਤ ਰੇਲ ਓਵਰਬ੍ਰਿਜ ਅਤੇ ਅੰਡਰਬ੍ਰਿਜਾਂ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦਾ ਸਰਬਪੱਖੀ ਵਿਕਾਸ ਕਰਾਉਣ ਲਈ ਦ੍ਰਿੜ ਵਚਨਬੱਧ ਹੈ। ਉਨਾਂ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟਾਂ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤਾ ਜਾਵੇਗਾ।

ਸੁਪਰੀਮ ਕੋਰਟ ਦਾ ਫੈਸਲਾ-ਪਰਾਲੀ ਨਾ ਸਾੜਨ ਵਾਲੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ

ਬਿਨਾ ਪਰਾਲੀ ਸਾੜੇ ਰਹਿੰਦ ਖੂੰਹਦ ਦਾ ਪ੍ਰਬੰਧਨ ਕਰਨ ਵਾਲੇ ਕਿਸਾਨ ਮੁਆਵਜ਼ੇ ਦਾ ਲਾਭ ਲੈ ਸਕਣਗੇ-ਡਿਪਟੀ ਕਮਿਸ਼ਨਰ

ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-

ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਲਈ ਪਰਾਲੀ ਅਤੇ ਫਸਲ ਦੀ ਰਹਿੰਦ ਖੂੰਹਦ ਨੂੰ ਸੰਭਾਲਣ ਲਈ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਇਸ ਮੁਆਵਜ਼ੇ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 5 ਏਕੜ ਤੱਕ ਦੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਜੋ ਪਰਾਲੀ ਨੂੰ ਅੱਗ ਨਾ ਲਗਾ ਕੇ ਪਰਾਲੀ ਅਤੇ ਫਸਲਾਂ ਦੀ ਰਹਿੰਦ ਖੂੰਹਦ ਦਾ ਪ੍ਰਬੰਧਨ ਕਰ ਰਹੇ ਹਨ ਲਈ ਪਿਛਲੇ ਸਾਲ ਦੀ ਪ੍ਰਤੀ ਏਕੜ ਔਸਤ ਪੈਦਾਵਾਰ ਦੇ ਹਿਸਾਬ ਨਾਲ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਂ ਹੁਣ ਤੱਕ ਬਚੀ ਹੋਈ ਪਰਾਲੀ ਨੂੰ ਵੀ ਜੋ ਕਿਸਾਨ ਅੱਗ ਨਹੀਂ ਲਗਾਉਣਗੇ ਉਨਾਂ ਨੂੰ ਵੀ ਇਸ ਮੁਆਵਜ਼ੇ ਦੇ ਅੰਤਰਗਤ ਲਿਆਂਦਾ ਜਾਵੇਗਾ। ਉਨਾਂ ਦੱਸਿਆ ਕਿ ਇਸ ਮੁਆਵਜ਼ੇ ਲਈ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਇਕ ਫਾਰਮ ਜੋ ਕਿ ਕਿਸਾਨਾਂ ਦੁਆਰਾ ਭਰ ਕੇ ਸਰਪੰਚਾਂ ਜਾਂ ਪੰਚਾਇਤ ਸਕੱਤਰਾਂ ਕੋਲ ਜਮ•ਾਂ ਕਰਵਾਇਆ ਜਾਵੇਗਾ ਅਤੇ ਇਸ ਉਪਰੰਤ ਭਰੇ ਹੋਏ ਫਾਰਮਾਂ ਤੇ ਉਪ ਮੰਡਲ ਮੈਜਿਸਟਰੇਟ ਦੇ ਪੱਧਰ ਤੇ ਗਠਿਤ ਕਮੇਟੀ ਦੁਆਰਾ ਫਾਰਮਾਂ ਦੀ ਪੜਤਾਲ ਕੀਤੀ ਜਾਵੇਗੀ।ਉਨਾਂ ਇਸ ਸਬੰਧੀ ਜਾਰੀ ਸ਼ਰਤਾਂ ਅਨੁਸਾਰ ਦੱਸਿਆ ਕਿ ਇਹ ਲਾਭ ਸਿਰਫ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਮਿਲੇਗਾ। ਇਸ ਦੇ ਲਈ ਪੂਰੇ ਪਰਿਵਾਰ ਦੀ ਜ਼ਮੀਨ 5 ਏਕੜ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਉਨਾਂ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਕੇਵਲ ਉਹਨਾਂ ਕਿਸਾਨਾਂ ਨੂੰ ਲਾਭ ਮਿਲੇਗਾ ਜਿਹੜੇ ਪਰਾਲੀ ਪ੍ਰਬੰਧਨ ਖੇਤਾਂ ਵਿਚ ਹੀ ਕਰ ਰਹੇ ਹਨ। ਜਿਹੜੇ ਕਿਸਾਨ ਆਪਣੀ ਪਰਾਲੀ ਨੂੰ ਖੇਤਾਂ ਚੋਂ ਬਾਹਰ ਲਿਜਾ ਕੇ ਉਸ ਦਾ ਪ੍ਰਬੰਧਨ ਕਰ ਰਹੇ ਹਨ, ਏਹ ਸਕੀਮ ਉਨਾਂ ਕਿਸਾਨਾਂ ਤੇ ਲਾਗੂ ਨਹੀਂ ਹੋਵੇਗੀ। ਉਨਾਂ ਕਿਹਾ ਕਿ ਅਜਿਹਾ ਇਸ ਲਈ ਹੈ ਕਿਉੰਕਿ ਪਰਾਲੀ ਨੂੰ ਖੇਤ ਚੋਂ ਬਾਹਰ ਲਿਆਉਣ ਤੇ ਕਿਸਾਨ ਦਾ ਆਪਣਾ ਕੋਈ ਖ਼ਰਚਾ ਨਹੀਂ ਹੁੰਦਾ। ਡਿਪਟੀ ਕਮਿਸ਼ਨਰ ਨੇ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਪ੍ਰਚਾਰ ਕੀਤਾ ਜਾਵੇ ਤਾਂ ਜੋ ਕਿਸਾਨ ਇਸ ਸਬੰਧੀ ਜਾਣੂ ਹੋ ਸਕਣ ਅਤੇ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹਨ ਉਹ ਵੀ ਇਸ ਫੈਸਲੇ ਤੋਂ ਸੇਧ ਲੈ ਕੇ ਵਾਤਾਵਰਣ ਪੱਖੀ ਭੂਮਿਕਾ ਨਿਭਾਉਣ ਨੂੰ ਤਰਜੀਹ ਦੇਣ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅੰਮ੍ਰਿਤਾ ਸਿੰਘ ਨੇ ਦੱਸਿਆ ਕਿ ਕਿਸਾਨ ਇਸ ਮੁਆਵਜ਼ੇ ਲਈ ਫਾਰਮ ਸਬੰਧਤ ਪੰਚਾਇਤ ਸਕੱਤਰਾਂ ਕੋਲੋਂ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਅਤੇ ਫੋਟੋ ਸਟੇਟ ਫਾਰਮ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਕੋਆਪਰੇਟਿਵ ਸੁਸਾਇਟੀ ਵੱਲੋਂ ਫਾਰਮ ਵੈਬਸਾਇਟ ਤੇ ਵੀ ਅਪਲੋਡ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਸਮੂਹ ਐੱਸ.ਡੀ.ਐੱਮਜ਼ ਨੂੰ ਹਦਾਇਤ ਕੀਤੀ ਗਈ ਕਿ ਜਿਹੜੇ ਪਿੰਡਾਂ ਵਿੱਚ ਪਰਾਲੀ ਨੂੰ ਬਿਲਕੁੱਲ ਵੀ ਅੱਗ ਨਹੀਂ ਲੱਗੀ, ਉਹਨਾਂ ਪਿੰਡਾਂ ਨੂੰ ਪਹਿਲ ਦੇ ਅਧਾਰ 'ਤੇ ਮੁਆਵਜ਼ਾ ਦੁਵਾਇਆ ਜਾਵੇ ਤਾਂ ਜੋ ਪਰਾਲੀ ਸਾੜਨ ਦੀ ਪ੍ਰਥਾ ਨੂੰ ਖਤਮ ਕੀਤਾ ਜਾ ਸਕੇ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਸਕੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟ੍ਰੇਟ (ਪੂਰਬੀ) ਅਮਰਜੀਤ ਸਿੰਘ ਬੈਂਸ, ਉਪ ਮੰਡਲ ਮੈਜਿਸਟ੍ਰੇਟ (ਪੱਛਮੀ) ਅਮਰਿੰਦਰ ਸਿੰਘ ਮੱਲੀ, ਉਪ ਮੰਡਲ ਮੈਜਿਸਟ੍ਰੇਟ ਖੰਨਾ ਸੰਦੀਪ ਸਿੰਘ, ਉਪ ਮੰਡਲ ਮੈਜਿਸਟ੍ਰੇਟ ਜਗਰਾਉ ਡਾ. ਬਲਜਿੰਦਰ ਸਿੰਘ ਢਿੱਲੋਂ, ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ, ਐਕਸੀਅਨ ਪੰਜਾਬ ਰਾਜ ਪ੍ਰਦੂਸ਼ਣ ਰੋਕਥਾਮ ਬੋਰਡ ਸ੍ਰ. ਗੁਰਬਖਸ਼ੀਸ਼ ਸਿੰਘ ਗਿੱਲ, ਡੀ.ਡੀ.ਪੀ.ਓ. ਪਿਊਸ਼ ਚੰਦਰ, ਤਹਿਸੀਲਦਾਰ ਪਾਇਲ ਪਰਦੀਪ ਸਿੰਘ ਬੈਂਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।

ਨੈਸ਼ਨਲ ਹਾਈਵੇ ਵੱਲੋਂ ਐਕਵਾਇਰ ਕੀਤੇ ਜਾਣ ਵਾਲੇ ਰਕਬੇ ਦੇ ਅਸੈਸਮੈਂਟ ਰਜਿਸਟਰ ਅਤੇ ਏ-ਰੋਲ ਵਿੱਚ ਫਰਜ਼ੀ ਇੰਦਰਾਜ ਕਰਨ ਦਾ ਮਾਮਲਾ ਸਾਹਮਣੇ ਆਇਆ

1 ਕਰੋੜ 23 ਲੱਖ 70 ਹਜ਼ਾਰ ਤੋਂ ਵਧੇਰੇ ਦੀ ਮੁਆਵਜ਼ਾ ਅਦਾਇਗੀ ਵੀ ਕੀਤੀ ਜਾ ਚੁੱਕੀ ਸੀ
ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-

ਪਿੰਡ ਸਮਰਾਲਾ ਅਤੇ ਘੁਲਾਲ ਵਿੱਚ ਨੈਸ਼ਨਲ ਹਾਈਵੇ ਵੱਲੋਂ ਐਕਵਾਇਰ ਕੀਤੇ ਗਏ ਰਕਬੇ ਦੇ ਅਸੈਸਮੈਂਟ ਰਜਿਸਟਰਾਂ ਅਤੇ ਏ-ਰੋਲਜ਼ ਵਿੱਚ ਤਿੰਨ ਵਿਅਕਤੀਆਂ ਦੇ ਗਲਤ ਇੰਦਰਾਜ ਕਰਕੇ ਉਨਾਂ ਨੂੰ ਮੁਆਵਜ਼ਾ ਧਾਰਕ ਬਣਾਉਣ ਸੰਬੰਧੀ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ)-ਕਮ-ਭੌਂ ਪ੍ਰਾਪਤੀ ਅਧਿਕਾਰੀ ਅਮਰਿੰਦਰ ਸਿੰਘ ਮੱਲੀ ਦੀ ਸ਼ਿਕਾਇਤ 'ਤੇ ਸੰਬੰਧਤ ਮਾਲ ਅਧਿਕਾਰੀਆਂ 'ਤੇ ਪੁਲਿਸ ਮਾਮਲਾ ਦਰਜ ਕਰਕੇ ਉਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ)-ਕਮ-ਭੌਂ ਪ੍ਰਾਪਤੀ ਅਧਿਕਾਰੀ ਅਮਰਿੰਦਰ ਸਿੰਘ ਮੱਲੀ ਦੇ ਧਿਆਨ ਵਿੱਚ ਆਇਆ ਸੀ ਕਿ ਪਿੰਡ ਸਮਰਾਲਾ ਅਤੇ ਘੁਲਾਲ ਵਿੱਚ ਨੈਸ਼ਨਲ ਹਾਈਵੇ ਵੱਲੋਂ ਐਕਵਾਇਰ ਕੀਤੇ ਗਏ ਰਕਬੇ ਅਸੈਸਮੈਂਟ ਰਜਿਸਟਰਾਂ ਅਤੇ ਏ-ਰੋਲਜ਼ ਵਿੱਚ ਅਨਿਲ ਕੁਮਾਰ ਪੁੱਤਰ ਧਰਮਪਾਲ, ਵਿਨੈ ਕੁਮਾਰ ਅਤੇ ਰਾਜੇਸ਼ ਕੁਮਾਰ ਦੇ ਨਾਮ ਦਰਜ ਕੀਤੇ ਗਏ ਹਨ, ਜਿੰਨਾਂ ਦੀ ਉਕਤ ਪਿੰਡਾਂ ਦੀ ਐਕਵਾਇਰ ਹੋਈ ਜ਼ਮੀਨ ਦੀ ਕੋਈ ਵੀ ਮਾਲਕੀ ਨਹੀਂ ਹੈ। ਪ੍ਰੰਤੂ ਇਹ ਵਿਅਕਤੀ ਫਰਜ਼ੀ ਇੰਦਰਾਜ ਕਰਵਾ ਕੇ ਮੁਆਵਜ਼ਾ ਧਾਰਕ ਬਣਾ ਦਿੱਤੇ ਗਏ। ਇਥੋਂ ਤੱਕ ਕਿ ਉਨਾਂ ਵੱਲੋਂ ਮੁਆਵਜਾ ਵੀ ਪ੍ਰਾਪਤ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਇਸ ਸੰਬੰਧੀ ਜੋ ਅਵਾਰਡ ਪਾਸ ਕੀਤੇ ਗਏ ਸਨ, ਜੋ ਮੁਆਵਜ਼ੇ ਦੀ ਅਦਾਇਗੀ ਕੀਤੀ ਗਈ ਅਤੇ ਅਸਲੀ ਜਮਾਂਬੰਦੀਆਂ ਸੰਬੰਧਤ ਪਟਵਾਰੀਆਂ ਰਾਹੀਂ ਮੰਗਵਾ ਕੇ ਚੈੱਕ ਕੀਤੀਆਂ ਗਈਆਂ ਹਨ, ਉਨਾਂ ਤਹਿਤ ਅਨਿਲ ਕੁਮਾਰ ਨੂੰ 51 ਲੱਖ 74 95 ਰੁਪਏ ਅਤੇ 71 ਲੱਖ 96 ਹਜ਼ਾਰ 267 ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਸੇ ਤਰਾਂ ਵਿਨੈ ਕੁਮਾਰ ਨੂੰ 1 ਕਰੋੜ 4 ਲੱਖ 50 ਹਜ਼ਾਰ 394 ਰੁਪਏ ਅਤੇ ਰਾਜੇਸ਼ ਕੁਮਾਰ ਨੂੰ 7 ਲੱਖ 99 ਹਜ਼ਾਰ 585 ਰੁਪਏ ਦੀ ਅਦਾਇਗੀ ਕੀਤੀ ਜਾਣੀ ਸੀ ਪਰ ਮਾਮਲਾ ਧਿਆਨ ਵਿੱਚ ਆਉਣ ਕਾਰਨ ਇਹ ਰੋਕ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਹ ਜੋ ਅਸੈਸਮੈਂਟ ਰਜਿਸਟਰ ਅਤੇ ਏ-ਰੋਲਜ਼ ਪ੍ਰਾਪਤ ਹੋਏ ਹਨ, ਉਨਾਂ 'ਤੇ ਸੰਬੰਧਤ ਪਟਵਾਰੀ, ਕਾਨੂੰਨਗੋ ਅਤੇ ਤਹਿਸੀਲਦਾਰ ਦੇ ਹਸਤਾਖ਼ਰ ਕੀਤੇ ਹੋਏ ਹਨ। ਜਿਨਾਂ ਦੇ ਆਧਾਰ 'ਤੇ ਇਹ ਅਦਾਇਗੀ ਕੀਤੀ ਜਾਣੀ ਸੀ। ਉਨਾਂ ਦੱਸਿਆ ਕਿ ਇਹ ਫਰਾਡ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ। ਇਸ ਸੰਬੰਧੀ ਲੁਧਿਆਣਾ ਦੇ ਪੁਲਿਸ ਸਟੇਸ਼ਨ ਸਬ ਡਵੀਜ਼ਨ 5 ਵਿੱਚ ਐÎਫ. ਆਈ. ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਇਸੇ ਤਰਾਂ ਦੋਸ਼ੀ ਮਾਲ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਵੀ ਆਰੰਭੀ ਜਾ ਚੁੱਕੀ ਹੈ।

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਨੂੰ ਸਮਰਪਿਤ ਪਿੰਡ ਗਾਲਿਬ ਰਣ ਸਿੰਘ 'ਚ ਢਾਡੀ ਦਰਬਾਰ ਲਗਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਿੱਖ ਧਰਮ ਦੇ ਬਾਨੀ ਪੂਰੀ ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਆਗਮਨ ਪੁਰਬ ਪਿੰਡ ਗਾਲਿਬ ਰਣ ਸਿੰਘ ਵਿੱਚ ਬਹੁਤ ਜੀ ਸ਼ਰਧਾ,ਸਤਿਕਾਰ ਅਤੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਨਗਰ ਕੀਰਤਨ ਦੀ ਗੁਰਦੁਆਰਾ ਵਾਪਸੀ ਬਾਅਦ ਗੁਰਦੁਆਰਾ ਵਿੱਚ ਢਾਡੀ ਮਹਿੰਦਰ ਸਿੰਘ ਸਿਬੀਆ ਦੇ ਜੱਥੇ ਨੇ ਦੀਵਾਨ ਸਜਾਏ ਗਏ।ਢਾਡੀ ਜੱਥੇ ਵਲੋ ਸੰਗਤਾਂ ਨੂੰ ਗੁਰੂ ਦਾ ਜੱਸ ਗਾਇਨ ਸੁਣਾਕੇ ਨਿਹਾਲ ਕੀਤਾ।ਇਸ ਸਮੇ ਗੁਰਦੁਆਰਾ ਦੇ ਪ੍ਰਧਾਨ ਸਰਤਾਜ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਨੱੁਖ ਨੂੰ ਕਿਰਤ ਕਰੋ,ਨਾਮ ਜਪੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ।ਲੰਗਰ ਅਤੱੁਟ ਵਰਤੇ।ਇਸ ਸਮੇ ਸਰਪੰਚ ਜਗਦੀਸ ਚੰਦ ਸ਼ਰਮਾ,ਖਜ਼ਾਨਚੀ ਕੁਲਵਿੰਦਰ ਸਿੰਘ,ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਪੰਚ ਜਗਸੀਰ ਸਿੰਘ,ਨਿਰਮਲ ਸਿੰਘ ਪੱਚ,ਰਣਜੀਤ ਸਿੰਘ ਪੰਚ,ਜਸਵਿੰਦਰ ਸਿੰਘ,ਪੰਚ,ਹਰਮਿੰਦਰ ਸਿੰਘ ਪੰਚ,ਮਾਸਟਰ ਜਸਵੀਰ ਸਿੰਘ,ਮਾਸਟਰ ਲਵਪ੍ਰੀਤ ਸਿੰਘ,ਹਿੰਮਤ ਸਿੰਘ,ਸੁਰਦਿੰਰਪਾਲ ਸਿੰਘ ਫੌਜੀ,ਜਸਵਿੰਦਰ ਸਿੰਘ,ਗੁਰਮੀਤ ਸਿੰਘ,ਸਾਬਕਾ ਸਰਪੰਚ ਹਰਬੰਸ ਸਿੰਘ,ਰਾਜਾ ਸਿੰਘ ਦੁਬਈ, ਆਦਿ ਹਾਜ਼ਰ ਸਨ।

ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘੇ ਦਾ ਅਸਲ ਹੀਰੋ:ਸਰਪੰਚ ਜਗਦੀਸ਼ ਚੰਦ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਤੇ ਜਿੱਥੇ ਕਰਤਾਰਪੁਰ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮਨਾਏ ਜਾ ਰਹੇ ਸਮਾਗਮਾਂ ਨੂੰ ਲੈ ਕੇ ਸਮੂਹ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਹੀ ਨਵਜੋਤ ਸਿੰਗ ਸਿੱਧੂ ਵੱਲੋ ਲਾਂਘੇ ਸਬੰਧ ਿਿਨਭਾਈ ਗਈ ਅਸਲ ਭੂਮਿਕਾ ਤੋ ਸਭ ਜਾਣੂ ਹਨ।ਇਸੇ ਕਰ ਕੇ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਲਾਘੇ ਦਾ ਅਸਲ ਹੀਰੋ ਦਾ ਨਾਮ ਦਿੱਤਾ ਜਾਣਾ ਅੱਜ ਸਮੇ ਦੀ ਮੱੁਖ ਮੰਗ ਬਣ ਗਈ ਜੋ ਕਿ ਕੁਝ ਕੁ ਸਿਆਸਦਾਨਾਂ ਦੇ ਰਾਸ ਨਹੀ ਆ ਰਹੀ।ੳੋਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਗ ਦੇ ਸਰਪੰਚ ਜਗਦੀਸ ਚੰਦ ਨੇ ਗੱਲਬਾਤ ਕਰਦਿਆਂ ਕੀਤੇ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਮਾਰਗ ਤੇ ਚਲ ਕੇ ਅੱਜ ਸਮੂਹ ਲੋਕਾਂ ਨਮੂ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਰੱਖਣੀ ਦਾਹੀਦੀ ਹੈ।ਅੱਗੇ ਕਿਹਾ ਕਿ ਜੋ ਕੁਝ ਲੋਕ ਸਿੱਧੂ ਦੀ ਜੱਫੀ ਨੂੰ ਗਲਤ ਕਰਾਰ ਦੇ ਰਹੇ ਸਨ ਉਸ ਦਾ ਜਵਾਬ ਸਹੀ ਅਰਥਾਂ 'ਚ ਸਾਬਿਤ ਕਰ ਦਿੱਤਾ ਹੈ ਅੱਜ ਉਨ੍ਹਾਂ ਦੀ ਜੀਭ ਦੰਦਾਂ ਥੱਲੇ ਦਿਖਾਈ ਦੇ ਰਹੀ ਹੈ।ਇਸ ਸਮੇ ਨਿਰਨਲ ਸਿੰਘ,ਹਰਮਿੰਦਰ ਸਿੰਘ,ਜਗਸੀਰ ਸਿੰਘ,ਜਸਵਿੰਦਰ ਸਿੰਘ,ਰਣਜੀਤ ਸਿੰਘ (ਸਾਰੇ ਮੈਂਬਰ) ਆਂਦਿ ਹਾਜ਼ਰ ਸਨ।

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਲਿਬ ਰਣ ਸਿੰਘ ਵਿਖੇ ਨਗਰ ਕੀਰਤਨ ਸਜਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਲੈ ਕੇ ਦੇਸ਼ ਦੇ ਕੋਨੇ=ਕੋਨੇ ਵਿੱਚ ਬੈਠੀਆਂ ਸੰਗਤਾਂ ਵੱਲੋ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਅੱਜ ਪਿੰਡ ਗਾਲਿਬ ਰਣ ਸਿੰਘ ਵਿਖੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਜ ਜੀ ਇਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਪ੍ਰਬੰਧਕ ਕੇਮਟੀ,ਨਗਰ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ।ਇਹ ਨਗਰ ਕੀਰਤਨ ਗੁਰਦੂਆਰਾ ਸਾਹਿਬ ਜੀ ਤੋ ਸੁਰੂ ਹੋਇਆਂ ਤੇ ਨਗਰ ਦੀ ਪ੍ਰਕਮਾਇਆ ਕਰ ਗੁਰਦੁਆਂਰਾ ਸਾਹਿਬ ਜੀ ਵਿਖੇ ਸਮਾਪਤ ਹੋਇਆ।ਰਾਗੀ ਤਰਸੇਮ ਸਿੰਘ ਕੋਕਰੀ ਕਲਾਂ ਅਤੇ ਜਸਵਿੰਦਰ ਸਿੰਘ ਬੰਬੇ ਵਾਲੇ ਵਲੋ ਅਤੇ ਸੰਗਤਾਂ ਸ਼ਬਦ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਦੀਆਂ ਹੋਈਆਂ ਨਗਰ ਕੀਰਤਨ ਦੇ ਨਾਲ ਚਲ ਰਹੀਆਂ ਸਨ।ਇਸ ਉਪੰਰਤ ਗੁਰਦੁਆਰਾ ਸਾਹਿਬ ਜੀ ਵਿਖੇ ਇੰਟਰਨੈਸ਼ਨਲ ਢਾਡੀ ਜੱਥੇ ਮਹਿੰਦਰ ਸਿੰਘ ਸਿਬੀਆ(ਸੰਗਰੂਰ) ਵਲੋ ਦੀਵਾਨ ਵੀ ਸਜਾਏ ਗਏ।ਇਸ ਸਮੇ ਗੁਰੂ ਕੇ ਲੰਗਰ,ਚਾਹ,ਪੌਕੜਇਆਂ ਦੇ ਲੰਗਰ ਵੀ ਵਰਤਾਏ ਗਏ।ਇਸ ਸਮੇ ਪ੍ਰਧਾਂਨ ਸਰਤਾਜ ਸਿੰਘ,ਖਨਾਚਜ਼ੀ ਕੁਲਵਿੰਦਰ ਸਿੰਘ,ਸਰਪੰਚ ਜਗਦੀਸ਼ ਚੰਦ,ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਮੈਬਰ ਨਿਰਮਲ ਸਿੰਘ,ਮੈਬਰ ਹਰਜੀਤ ਸਿੰਘ,ਮੈਬਰ ਜਗਸੀਰ ਸਿੰਘ,ਸਾਬਕਾ ਸਰਪੰਚ ਹਰਬੰਸ ਸਿੰਘ,ਮਾਸਟਰ ਜਸਵੀਰ ਸਿੰਘ,ਗੁਰਮੀਤ ਸਿੰਘ ਫੌਜੀ,ਸੁਰਦਿੰਰਪਾਲ ਸਿੰਘ ਫੌਜੀ,ਹਿੰਮਤ ਸਿੰਘ,ਕੁਲਦੀਪ ਸਿੰਘ ਆਂਦਿ ਹਾਜ਼ਰ ਸਨ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਤਿਹਗੜ੍ਹ ਸਿਵੀਆ ਤੋ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਰਵਾਨਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਫਹਿਤਗੜ੍ਹ ਸਿਵੀਆਂ ਤੋ ਗੋਪਲ ਮੋਜਨ ਅਤੇ ਹੋਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸੰਗਤਾਂ ਨੂੰ ਉੱਘੇ ਸਮਾਜ ਸੇਵੀ ਤਰਸੇਮ ਸਿੰਘ ਹਾਂਗਕਾਂਗ ਤੇ ਕਾਂਗਰਸ ਦੀ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਦੀ ਅਗਵਾਈ ਵਿੱਚ ਵੱਡੀ ਗਿੱਣਤੀ ਵਿੱਚ ਸੰਗਤਾਂ ਰਵਾਨਾ ਹੋਈਆਂ।ਇਸ ਸਮੇ ਬੀਬੀ ਬਲਜਿੰਦਰ ਕੌਰ ਨੇ ਦੱਸਿਆ ਕਿ ਸਗੰਤਾਂ 550 ਸਾਲਾ ਪ੍ਰਕਾਸ਼ ਪੁੁਰਬ ਦੇਸ਼-ਵਿਦੇਸ਼ ਵਿੱਚ ਮਨਾਇਆ ਰਹੀਆਂ ਹਨ ਉਥੇ ਸਾਡੇ ਭਰਾ ਤਰਸੇਮ ਸਿੰਘ ਹਾਂਗਕਾਂਗ ਵਾਲੇ ਸੰਗਤਾਂ ਨੂੰ ਗੁਰਧਾਮਾਂ ਦੇ ਦਰਸਨ ਕਰਨ ਲਈ ਫਰੀ ਗੱਡੀ ਦੀ ਸੇਵਾ ਕੀਤੀ ਹੈ। ਇਸ ਸਮੇ ਵੱਡੀ ਗਿੱਣਤੀ ਵਿੱਚ ਸੰਗਤਾਂ ਗੁਰਧਾਮਾਂ ਦੇ ਦਰਸਨ ਕਰਨ ਲਈ ਜਾ ਰਹੀਆਂ ਹਨ।

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਹੋਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰੂ ਨਾਨਕ ਸਾਹਿਬ ਜੀ ਦੇ ਅਗਵਾਨ ਪੁਰਬ ਦੀ ਖੁਸ਼ੀ ਵਿੱਚ ਦੇਸ਼ ਵਿਦੇਸ਼ ਵਿੱਚ ਲਗਾਤਾਰ ਸਮਾਗਮ ਜੱਥੇਬੰਦੀਆਂ,ਪ੍ਰਬੰਧਕ ਕਮੇਟੀਆਂ ਵਲੋ ਕਰਵਾਏ ਜਾ ਰਹੇ ਹਨ ਤਾਂ ਕਿ ਬਾਬੇ ਨਾਨਕ ਦੀਆਂ ਖੁਸ਼ੀਆਂ ਆਪਣੀ ਝੋਲੀ ਪਾ ਸਕਣ।ਅੱਜ ਗੁਰਦੁਆਰਾ ਟਾਹਲੀ ਸਾਹਿਬ ਤਪ ਅਸਥਾਨ ਬਾਬਾ ਮੁਕੰਦ ਸਿੰਘ ਜੀ ਵਿਖੇ ਗੁਰੂ ਨਾਨਕ ਪਤਾਸ਼ਾਹ ਦਾ ਪੁਰਬ ਬੜੇ ਸ਼ਾਨੋ-ਸ਼ੌਕਤ ਨਾਲ ਮਨਾਏ ਗਏ।ਪ੍ਰਕਾਸ਼ ਕੀਤੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਭਾਈ ਹੀਰਾ ਸਿੰਘ ਨਿਮਾਣਾ ਨੇ ਸ਼ਬਦ ਕੀਰਤਨ ਕੀਤਾ।ਅਰਦਾਸ ਗੰ੍ਰਥੀ ਭਾਈ ਸੁਖਦੇਵ ਸਿੰਘ ਨੇ ਕੀਤੀ। ਇਸ ਮੰਕੇ ਗੁਰਦੁਆਰਾ ਪ੍ਰਬੰਧਾਂ ਦੇ ਮੱੁਖ ਸੇਵਦਾਰ ਭਾਈ ਬਲਦੇਵ ਸਿੰਘ ਗਰੇਵਾਲ ਨੇ ਸੰਗਤਾਂ ਨੂੰ ਪੁਰਬ ਦੀ ਵਧਾਈ ਦਿੰਦਿਆਂ ਆਖਿਆ ਕਿ ਸਾਡੇ ਚੰਗੇ ਭਾਗ ਹਨ ਜੋ ਅਸੀ ਆਪਣੇ ਜੀਵਨ ਕਾਲ ਵਿੱਚ ਬਾਬੇ ਨਾਨਕ ਦੀ ਅਰਧ ਸ਼ਤਾਬਦੀ ਮਨਾ ਰਹੇ ਹਾਂ। ਅਜਿਹੇ ਅਫਸਰ ਨਸੀਬਾਂ ਵਾਲਿਆ ਨੂੰ ਨਸੀਬ ਹੰੁਦਾ ਹੈ।ਇਸ ਮੌਕੇ ਬਾਬਾ ਗੁਰਭਖਸ ਸਿੰਘ,ਸੱੁਚਾ ਸਿੰਘ,ਸੋਨੀ ਗਰੇਵਾਲ,ਮਨੀ ਗਰੇਵਾਲ,ਬਲਜਿੰਦਰ ਸਿੰਘ ਡਾਂਗੀਆ,ਸੁਖਦੇਵ ਸਿੰਘ ਨਸਰਾਲੀ ਆਦਿ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਗੁਰੂ ਕੇ ਲੰਗਰ ਅਤੁੱਟ ਵਰਤੇ।