ਯੁਵਕ ਸੇਵਾਵਾਂ, ਲੁਧਿਆਣਾ ਵੱਲੋਂ ਨਸ਼ਿਆਂ ਵਿਰੁੱਧ, ਏਡਜ਼, ਖੂਨਦਾਨ ਤੇ ਸਮਾਜਿਕ ਬੁਰਾਈਆਂ ਸਬੰਧੀ ਮੈਗਾ ਰੈਲੀ ਦਾ ਆਯੋਜਨ

ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-

ਸਹਾਇਕ ਡਾਇਰੈਕਟਰ ਸ਼੍ਰੀ ਦਵਿੰਦਰ ਸਿੰਘ ਲੋਟੇ, ਯੁਵਕ ਸੇਵਾਵਾਂ, ਲੁਧਿਆਣਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਕਾਲਜ਼ਾਂ ਵਿੱਚ ਚੱਲ ਰਹੇ ''ਰੈਡ ਰਿਬਨ ਕਲੱਬਾਂ'' ਵੱਲੋਂ ਨਸ਼ਿਆਂ ਵਿਰੁੱਧ, ਏਡਜ਼, ਖੂਨਦਾਨ ਤੇ ਸਮਾਜਿਕ ਬੁਰਾਈਆਂ ਸਬੰਧੀ ਲੋਕਾਂ ਨੂੰ ਵਿਸ਼ੇਸ਼ ਕਰਕੇ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ ਇੱਕ ''ਮੈਗਾ ਰੈਲੀ'' ਕੱਢੀ ਗਈ। ਇਸ ਰੈਲੀ ਨੂੰ ਡਾ. ਨਗਿੰਦਰ ਕੌਰ ਪ੍ਰਿੰਸੀਪਲ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ, ਲੁਧਿਆਣਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਇਸ ਕਾਲਜ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਂਕ ਤੋਂ ਭਾਰਤ ਨਗਰ ਚੌਂਕ ਤੋਂ ਹੁੰਦੇ ਹੋਏ ਭਾਈਵਾਲਾ ਚੌਂਕ ਤੋਂ ਮਾਲਵਾ ਸੈਂਟਰਲ ਕਾਲਜ ਵਾਪਿਸ ਆਏ। ਇਸ ਰੈਲੀ ਵਿੱਚ 500 ਵਲੰਟੀਅਰਾਂ ਨੇ ਭਾਗ ਲਿਆ। ਪ੍ਰਿੰਸੀਪਲ ਨੇ ਆਏ ਹੋਏ ਅਧਿਆਪਕਾਂ ਤੇ ਸਮੂਹ ਵਲੰਟੀਅਰਾਂ ਦਾ ਸਵਾਗਤ ਕੀਤਾ। ਇਸ ਰੈਲੀ ਨੂੰ ਨੇਪਰੇ ਚਾੜ੍ਹਨ ਵਿੱਚ ਡਾ. ਮਹੋਆ ਖੋਸਲਾ, ਡਾ. ਸੁਖਵਿੰਦਰ ਸਿੰਘ ਤੇ ਮਿਸ ਵੀਨਾ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਸਮੇਂ ਹੋਰਨਾ ਤੋਂ ਇਲਾਵਾ ਸੁਰਿੰਦਰ ਸਿੰਘ, ਰੇਖਾ ਭਨੋਟ, ਵਿਕਾਸ ਅਤੇ ਹਰਿੰਦਰ ਕੌਰ ਵੀ ਸ਼ਾਮਿਲ ਸਨ।