ਨੈਸ਼ਨਲ ਵਾਟਰ ਅਵਾਰਡਜ਼ ਲਈ ਅਰਜ਼ੀਆਂ ਦੀ ਮੰਗ

ਪਾਣੀ ਦੀ ਸੰਭਾਲ ਸੰਬੰਧੀ ਸ਼ਲਾਘਾਯੋਗ ਉਪਰਾਲੇ ਕਰਨ ਵਾਲੇ ਕਰ ਸਕਦੇ ਹਨ ਅਪਲਾਈ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਭਾਰਤ ਸਰਕਾਰ ਨੇ ਪਾਣੀ ਸੰਭਾਲ ਸੰਬੰਧੀ ਸ਼ਲਾਘਾਯੋਗ ਉਪਰਾਲੇ ਕਰਨ ਵਾਲੀਆਂ ਸੰਸਥਾਵਾਂ, ਅਦਾਰਿਆਂ ਅਤੇ ਹੋਰ ਵਰਗਾਂ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਸੰਬੰਧੀ ਯੋਗ ਵਿਅਕਤੀਆਂ ਆਦਿ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਲ ਸ਼ਕਤੀ ਵਿਭਾਗ, ਡਿਪਾਰਟਮੈਂਟ ਆਫ ਵਾਟਰ ਰੀਸੋਰਸਿਜ਼, ਭਾਰਤ ਸਰਕਾਰ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ 'ਨੈਸ਼ਨਲ ਵਾਟਰ ਅਵਾਰਡਜ਼' ਲਈ 'ਬੈੱਸਟ ਸਟੇਟ', 'ਬੈੱਸਟ ਡਿਸਟ੍ਰਿਕਟ', 'ਬੈੱਸਟ ਵਿਲੇਜ਼ ਪੰਚਾਇਤ', 'ਬੈੱਸਟ ਮਿਊਂਸੀਪਲ ਕਾਰਪੋਰੇਸ਼ਨ ਜਾਂ ਹੋਰ ਕਾਰਪੋਰੇਸ਼ਨ ਬਾਡੀਜ਼', 'ਬੈੱਸਟ ਸਕੂਲਜ਼', 'ਬੈੱਸਟ ਟੀ. ਵੀ. ਸ਼ੋਅ' ਅਤੇ 'ਬੈੱਸਟ ਨਿਊਜ਼ਪੇਪਰ' ਕੈਟੇਗਰੀਆਂ ਲਈ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਲੈਣ ਲਈ ਵੈੱਬਸਾਈਟਾਂ www.cgwb.gov.in ਅਤੇ www.mowr.gov.in 'ਤੇ ਲਾਗਇੰਨ ਕੀਤਾ ਜਾ ਸਕਦਾ ਹੈ। ਯੋਗ ਵਿਅਕਤੀ ਜਾਂ ਸੰਸਥਾਵਾਂ ਇਸ ਸਬੰਧੀ ਅਰਜ਼ੀਆਂ 30 ਨਵੰਬਰ ਤੋਂ ਪਹਿਲਾਂ-ਪਹਿਲਾਂ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵ) ਵਿਖੇ ਭੇਜ ਸਕਦੇ ਹਨ।