You are here

ਲੁਧਿਆਣਾ

ਦਲਿਤ ਨੌਜਵਾਨ ਜਗਮੇਲ ਸਿੰਘ ਦੇ ਕਾਤਲਾਂ ਨੂੰ ਫਾਸੀ ਦੇਣ ਦੇ ਨਾਲ,ਪਰਿਵਾਰ ਨੂੰ 50 ਲੱਖ ਦਾ ਮੁਆਵਜਾ ਕਾਤਲਾਂ ਦੀ ਜਇਦਾਦ ਵੇਚ ਕੇ ਦਿੱਤਾ ਜਾਵੇ:ਟਰਸੇਮ ਸਿੰਘ ਹਾਂਗਕਾਂਗ

ਲੁਧਿਆਣਾ, ਨਵੰਬਰ  2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਜਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਤਸੀਹੇ ਦੇ ਕੇ ਕਤਲ ਕੀਤਾ ਗਿਆ।ਅਜਿਹਾ ਬੁੁਜ਼ਦਿਲੀ ਦਾ ਸਬੂਤ ਦੇਣ ਵਾਲੇ ਕਾਤਲਾਂ ਨੂੰ ਘੱਟੋ ਘੱਟ ਫਾਸੀ ਹੋਣੀ ਚਾਹੀਦੀ ਹੈ।ਉਕਤ ਵਿਚਾਰਾਂ ਦਾ ਪ੍ਰਗਾਟਾਵਾ ਐਨ.ਆਰ.ਆਈ ਤਰਸੇਮ ਸਿੰਘ ਹਾਂਗਕਾਂਗ ਨੇ ਹਾਂਗਕਾਂਗ ਤੋ ਪੱਤਰਕਾਰ ਨਾਲ ਟੈਲੀਫੋਨ ਤੇ ਕੀਤੇ।ਉਨ੍ਹਾ ਕਿਹਾ ਕਿ ਬੀਤੇ ਦਿਨੀ ਨੌਜਵਾਨ ਜਗਮੇਲ ਸਿੰਘ ਦੀ ਧਨਾਢ ਲੋਕਾਂ ਨੇ ਬੁਰੀ ਤਰ੍ਹਾਂ ਕੱੁਟਮਾਰ ਕੀਤੀ,ਉਸ ਦੀਆਂ ਲੱਤਾਂ ਦਾ ਮਾਸ ਪਲਾਸ ਨਾਲ ਨੋਚਿਆ ਗਿਆ,ਉਸ ਨੂੰ ਪਿਸ਼ਾਬ ਪਿਆੲਆ ਗਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਇਸ ਘਿਨੌਣੀ ਘਟਨਾ ਦੀ ਸਖਤਾਂ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਾਤਲਾਂ ਨੂੰ ਜਲਦ ਤੋ ਜਲਦ ਗ੍ਰਿਫਤਾਰ ਕਰ ਕੇ ਫਾਂਸੀ ਦੀ ਸ਼ਜਾ ਦਿੱਤੀ ਜਾਵੇ।ਤਰਸੇਮ ਸਿੰਘ ਨੇ ਕਿਹਾ ਕਿ ਕਾਤਲਾਂ ਦੀਆਂ ਜ਼ਮੀਨ ਜਾਇਦਾਦਾਂ ਨੂੰ ਕੁਰਕ ਕਰਕੇ ਪੀੜਤ ਪਰਿਵਾਰ ਨੂੰ 50 ਲੱਖ ਦਾ ਮੁਆਵਜਾ ਦਿੱਤਾ ਜਾਵੇ।ਉਨ੍ਹਾ ਕਿਹਾ ਕਿ ਕਾਤਲਾਂ ਨੂੰ ਸਖਤ ਸ਼ਜਾ ਦੀ ਮੰਗ ਕਰਦਇਆਂ ਕਿਹਾ ਮੁੜ ਤੋ ਕੌਈ ਵੀ ਸਿਰ ਫਿਰੇ ਇਸ ਤਰ੍ਹਾ ਦੀ ਘਿਨੌਣੀ ਹਰਕਤ ਨਾ ਕਰ ਸਕਣ

ਜ਼ਿਲਾ ਲੁਧਿਆਣਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 'ਈ-ਕਾਰਡ' ਜਾਰੀ ਕਰਨ ਵਿੱਚ ਮੋਹਰੀ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪਿਛਲੇ ਤਿੰਨ ਮਹੀਨਿਆਂ ਵਿੱਚ ਸੂਬੇ ਭਰ ਵਿੱਚ 36 ਲੱਖ 85 ਹਜ਼ਾਰ 818 'ਈ-ਕਾਰਡ' ਜਾਰੀ ਕੀਤੇ ਜਾ ਚੁੱਕੇ ਹਨ। ਜ਼ਿਲਾ ਲੁਧਿਆਣਾ ਨੇ ਇਸ ਸਮੇਂ ਦੌਰਾਨ 3 ਲੱਖ 69 ਹਜ਼ਾਰ 429 ਕਾਰਡ ਜਾਰੀ ਕਰਕੇ ਸੂਬੇ ਭਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਮਹੱਤਵਪੂਰਨ ਯੋਜਨਾ ਅਧੀਨ ਮਰੀਜ਼ਾਂ ਨੂੰ ਹਰ ਤਰਾਂ ਦੀ ਸਿਹਤ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਹੁਣ ਤੱਕ ਇਸ ਯੋਜਨਾ ਦਾ 4133 ਲੋੜਵੰਦ ਮਰੀਜਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ। ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 2.96 ਕਰੋੜ ਰੁਪਏ ਦੇ ਸਿਹਤ ਲਾਭ ਮਰੀਜ਼ਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸ ਯੋਜਨਾ ਦੀ ਸਮੀਖਿਆ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਵੱਡੀ ਗਿਣਤੀ ਮਰੀਜ਼ ਹਸਪਤਾਲਾਂ ਵਿੱਚ ਪਹੁੰਚ ਰਹੇ ਹਨ। ਇਸੇ ਦਿਸ਼ਾ ਵਿੱਚ ਕਾਮਨ ਸਰਵਿਸ ਸੈਂਟਰਾਂ ਅਤੇ ਹਸਪਤਾਲਾਂ ਨੂੰ 'ਈ-ਕਾਰਡ' ਜਾਰੀ ਕਰਨ ਦੀ ਪ੍ਰਕਿਰਿਆ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ ਜਾ ਚੁੱਕੀ ਹੈ। ਅਗਰਵਾਲ ਨੇ ਦੱਸਿਆ ਕਿ ਕਿਸੇ ਮਰੀਜ਼ ਨੂੰ ਇਸ ਯੋਜਨਾ ਦਾ ਯੋਗ ਲਾਭਪਾਤਰੀ ਉਸ ਵੇਲੇ ਸਮਝਿਆ ਜਾਵੇਗਾ, ਜਦੋਂ ਉਸ ਨੂੰ 'ਈ-ਕਾਰਡ' ਜਾਰੀ ਹੋ ਜਾਵੇਗਾ। ਇਸ ਕੰਮ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ 'ਈ-ਕਾਰਡ' ਜਾਰੀ ਕਰਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਕਾਰਡ ਕਾਮਨ ਸਰਵਿਸ ਸੈਂਟਰਾਂ ਅਤੇ ਹਸਪਤਾਲਾਂ ਤੋਂ ਜਾਰੀ ਕਰਵਾਏ ਜਾ ਸਕਦੇ ਹਨ। ਉਨਂ ਕਿਹਾ ਕਿ ਇਸ ਸੰਬੰਧੀ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਯੋਜਨਾ ਦਾ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਲਾਭ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਅਗਰਵਾਲ ਨੇ ਦੱਸਿਆ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਉਨਾਂ ਦੇ ਦਰਾਂ 'ਤੇ ਮੁਹੱਈਆ ਕਰਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਲਈ ਸਰਕਾਰ ਵੱਲੋਂ 203 ਸਰਕਾਰੀ ਹਸਪਤਾਲਾਂ ਅਤੇ 432 ਨਿੱਜੀ ਹਸਪਤਾਲਾਂ ਨੂੰ ਇਸ ਯੋਜਨਾ ਅਧੀਨ ਇੰਪੈਨਲ ਕੀਤਾ ਹੋਇਆ ਹੈ। ਉਨਾਂ ਯੋਗ ਵਿਅਕਤੀਆਂ ਨੂੰ ਇਸ ਯੋਜਨਾ ਅਧੀਨ 'ਈ-ਕਾਰਡ' ਜਾਰੀ ਕਰਾਉਣ ਅਤੇ ਇਸ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।

ਭਾਈ ਭੁੱਲਰ ਅਤੇ ਹੋਰ ਸਿੰਘਾਂ ਦੀ ਰਿਹਾਈ ਮੋਦੀ ਸਰਕਾਰ ਦਾ ਸ਼ਲਾਘਾ ਯੋਗ ਕਦਮ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)550ਵੇਂ ਪ੍ਰਕਾਸ਼ ਪੁਰਬ ਮੌਕੇ ਮੌਦੀ ਸਰਕਾਰ ਵਲੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਅੱਠ ਸਿੰਘਾ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਦੀ ਸਜਾ ਉਮਰ ਕੈਂਦ ਵਿੱਚ ਤਬਦੀਲ ਕਰਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਦਾ ਸਲਾਘਾ ਯੋਗ ਕਦਮ ਹੈ ਇਹਨਾ ਸ਼ਬਦਾ ਦਾ ਪ੍ਰਗਟਾਵਾ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤ ਪਾਲ ਸਿੰਘ ਪਾਰਸ ਨੇ ਕੀਤਾ ਭਾਈ ਪਾਰਸ ਨੇ ਕਿਹਾ ਕਿ ਸਮੇਂ ਦੀ ਸਰਕਾਰ ਨੇ ਸਿੱਖਾਂ ਦੇ ਜਖਮਾ ਤੇ ਮਲਮ ਲੋਣ ਵਾਲਾ ਕੰਮ ਕੀਤਾ ਅਤੇ ਭਾਈ ਪਾਰਸ ਨੇ ਕਿਹਾ ਕਿ ਜੋ ਮਾੜੇ ਸਮੇਂ ਆਪਣਾ ਦੇਸ਼ ਛੱਡ ਕੇ ਪਰਦੇਸ਼ੀ ਹੋ ਗਏ ਆਪਣੇ ਗੁਰੂ ਧਾਮਾ ਅਤੇ ਪਰਿਵਾਰ ਨਾਲੋਂ ਵਿਛੋੜਾ ਗਏ ਸਰਕਾਰ ਛੇਤੀ ਹੀ ਉਹਨਾ ਦੇ ਕਾਲੀ ਸੂਚੀ ਵਿੱਚੋਂ ਕੱਡੇ ਹੋਏ ਨਾਮ ਜਨਤਕ ਕਰਣ ਤਾ ਕੇ ਚੰਗੀਆਂ ਸਰਕਾਰਾ ਪਰਤੀ ਦੀਆ ਭਾਵਨਾ ਜੁੜ ਸਕਣ ਭਾਈ ਪਾਰਸ ਨੇ ਕਿਹਾ ਕਿ ਇਹ ਸਿੱਟਾ ਸਿੱਖਾ ਦੀਆ ਅਰਦਾਸਾ ਸਿੱਖ ਜੱਥੇਬੰਦੀਆਂ ਦੀ ਮਿਹਨਤ ਸਦਕਾ ਹੀ ਹੈ ਭਾਈ ਪਾਰਸ ਨੇ ਕਿਹਾ ਕਿ ਅਸੀ ਆਪਣੀ ਜੱਥੇਬੰਦੀ ਵਲੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ।ਧੰਨਵਾਦ ਸਹਿਤ ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਰਾਜਪਾਲ ਸਿੰਘ ਰੋਸ਼ਨ,ਭਾਈ ਭਗਵੰਤ ਸਿੰਘ ਗਾਲਿਬ,ਭਾਈ ਗੁਰਮੇਲ ਸਿੰਘ ਬੰਸੀ,ਭਾਈ ਜਸਵਿੰਦਰ ਸਿੰਘ ਖਾਲਸਾ ,ਗੁਰਚਰਨ ਸਿੰਘ ਦਲੇਰ,ਉਕਾਂਰ ਸਿੰਘ ,,ਭਾਈ ਤਰਸੇਮ ਸਿੰਘ ਭਰੋਵਾਲ,ਭਾਈ ਅਮਨਦੀਪ ਸਿੰਘ ਡਾਗੀਆਂ,ਬਲਦੇਵ ਸਿੰਘ ਦਾਇਆ ,ਸੁਖਜੀਵਨ ਸਿੰਘ ਰਾਜੂ,ਭਾਈ ਭੋਲਾ ਸਿੰਘ,ਭਾਈ ਬੱਗਾ ਸਿੰਘ ਅਤੇ ਹੋਰ ਮੋਹਤਬਰ ਵਿਅਕਤੀਆ ਮੈਂਬਰ ਸਹਿਬਾਨ ਨੇ ਧੰਨਵਾਦ ਕੀਤਾ।

ਦਲਿਤ ਨੌਜਵਾਨ ਜਗਮੇਲ ਸਿੰਘ ਦੇ ਕਾਤਲਾਂ ਨੂੰ ਸਖਤ ਤੋ ਸਖਤ ਸਜ਼ਾ ਦਿੱਤੀ ਜਾਵੇ:ਡਾ.ਮਨਜੀਤ ਸਿੰਘ ਲੀਲਾਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੋਸਲ ਵਰਕਰ ਡਾ.ਮਨਜੀਤ ਸਿੰਘ ਲੀਲਾਂ ਨੇ ਕਿਹਾ ਕਿ ਪਿੰਡ ਚੰਗਾਲੀਵਾਲਾ ਵਿਚ ਉਚ ਜਾਤੀ ਦੇ ਕੁਝ ਵਿਗੜੈਲ ਅਨਸ਼ਰਾਂ ਵਲੋ ਪਿੰਡ ਦੇ ਇਕ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਕੱੁਟਮਾਰ ਕਰਨ,ਪਿਸ਼ਾਬ ਪਿਲਾਉਣ,ਪੈਰਾਂ ਉਪਰ ਤੇਜਾਬ ਅਤੇ ਅਣਮਨੁੱਖੀ ਤਸੀਹੇ ਦੇ ਕੇ ਮੌਤ ਸੱੁਟਣ ਦੀ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਦੋਸ਼ੀਆਂ ਉੱਪਰ ਕਤਲ ਦਾ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਸਖਤ ਤੋ ਸ਼ਖਤ ਸ਼ਜਾ ਦਿੱਤੀ ਜਾਵੇ।ਉਨ੍ਹਾਂ ਇਸ ਵਹਿਸ਼ੀਆਨਾ ਕਾਂਡ ਦੀ ਸਖਤ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਜਗਮੇਲ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਰੜੀ ਸ਼ਜਾ ਦਿੱਤੀ ਜਾਵੇ ਉਨ੍ਹਾਂ ਪੰਜਾਬ ਸਰਕਾਰ ਤੋ ਮੰਗ ਇਹ ਮੰਗ ਕੀਤੀ ਹੈ ਕਿ ਸਰਕਾਰਮ੍ਰਿਤਕ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਥੋੜਾ ਹੌਸਲਾ ਹੋ ਸਕੇ।

ਸ਼ਤਾਬਦੀ ਸਮਾਗਮਾਂ 'ਚ ਸੇਵਾ ਬਦਲੇ ਜੱਥਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਗਰੇਵਾਲ ਸਨਮਾਨਿਤ

ਜਗਰਾਓਂ,ਨਵੰਬਰ 2019- (ਮਨਜਿੰਦਰ ਗਿੱਲ )- 

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ 'ਤੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਫ਼ਰਜ਼ਾਂ ਦੀ ਅਦਾਇਗੀ ਨੂੰ ਮੁੱਖ ਰੱਖਦਿਆਂ ਦੇਸ਼ ਅਤੇ ਵਿਦੇਸ਼ ਅੰਦਰ ਨਗਰ ਕੀਰਤਨ, ਗੁਰਮਤਿ ਸਮਾਗਮ, ਵਿਚਾਰ ਚਰਚਾ ਸਮਾਗਮ ਅਤੇ ਨੌਜਵਾਨ ਪੀੜ੍ਹੀ ਨੂੰ ਗੁਰ ਆਸ਼ੇ ਨਾਲ ਜੋੜਨ ਲਈ ਪ੍ਰੋਗਰਾਮ ਉਲੀਕੇ ਗਏ। ਇਨ੍ਹਾਂ ਪ੍ਰੋਗਰਾਮਾਂ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਗੋਂਵਾਲ ਵੱਲੋਂ ਵੱਖ-ਵੱਖ ਖੇਤਰਾਂ 'ਚ ਮੈਂਬਰਾਂ ਦੀਆਂ ਜਿੰਮੇਵਾਰੀਆਂ ਸੌਪੀਆਂ ਗਈਆਂ। ਇਸੇ ਕੜੀ 'ਚ ਸ਼੍ਰੋਮਣੀ ਕਮੇਟੀ ਵੱਲੋਂ ਵਿਚਾਰ-ਚਰਚਾਵਾਂ ਦੇ ਆਯੋਜਨ ਲਈ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਦੀ ਅਗਵਾਈ 'ਚ ਇਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ 13 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਚਾਰ ਗੋਸ਼ਟੀਆਂ ਅਤੇ 100 ਦੇ ਕਰੀਬ ਕਾਲਜਾਂ, ਸਕੂਲਾਂ ਅਤੇ ਵੱਖ-ਵੱਖ ਅਦਾਰਿਆਂ 'ਚ ਸਮਾਗਮ ਆਯੋਜਿਤ ਕੀਤੇ, ਜਿਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਵਿਸ਼ੇਸ਼ ਰੂਪ 'ਚ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਸਮੇਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਜੱਥੇਦਾਰ ਗੁਰਬਚਨ ਸਿੰਘ, ਮੈਂਬਰ ਅੰਤ੍ਰਿਕ ਕਮੇਟੀ ਭਾਈ ਮਨਜੀਤ ਸਿੰਘ ਤੇ ਸਹਾਇਕ ਸਕੱਤਰ ਸੁਖਦੇਵ ਸਿੰਘ ਭੂਰਾਕੋਨਾ ਆਦਿ ਹਾਜ਼ਰ ਸਨ।

ਪਿੰਡ ਸਰਾਭਾ ਦੇ ਸਾਰੇ ਸਰਕਾਰੀ ਸਕੂਲ 'ਸਮਾਰਟ' ਬਣਾਉਣ ਅਤੇ ਦਾਣਾ ਮੰਡੀ ਦਾ ਫੜ ਪੱਕਾ ਕਰਨ ਦਾ ਐਲਾਨ

ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ 'ਕੌਮੀ ਸ਼ਹੀਦ' ਦਾ ਦਰਜਾ ਦਿਵਾਉਣ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾਵੇਗਾ-ਭਾਰਤ ਭੂਸ਼ਣ ਆਸ਼ੂ
ਸਰਾਭਾ/ਲੁਧਿਆਣਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ, ਪੰਜਾਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਨੂੰ ਹਰ ਸਹੂਲਤ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ। ਇਸੇ ਕੋਸ਼ਿਸ਼ ਤਹਿਤ ਪਿੰਡ ਦੇ ਸਾਰੇ ਸਰਕਾਰੀ ਸਕੂਲਾਂ ਨੂੰ 'ਸਮਾਰਟ' ਬਣਾਇਆ ਜਾਵੇਗਾ, ਇਸ ਤੋਂ ਇਲਾਵਾ ਪਿੰਡ ਦੀ ਦਾਣਾ ਮੰਡੀ ਦਾ ਫੜ ਜਲਦ ਤੋਂ ਜਲਦ ਪੱਕਾ ਕੀਤਾ ਜਾਵੇਗਾ। ਇਸ ਮੌਕੇ ਉਨਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਦੀ ਕਲੱਬ ਨੂੰ 5 ਲੱਖ ਰੁਪਏ ਗਰਾਂਟ ਜਾਰੀ ਕਰਨ ਦਾ ਵੀ ਐਲਾਨ ਕੀਤਾ। ਉਹ ਅੱਜ ਪਿੰਡ ਸਰਾਭਾ ਦੇ ਖੇਡ ਸਟੇਡੀਅਮ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣ ਦੇ ਨਾਲ-ਨਾਲ ਉਨਾਂ ਦੇ ਸੁਪਨਿਆਂ ਮੁਤਾਬਿਕ ਦੇਸ਼ ਅਤੇ ਸਮਾਜ ਸਿਰਜਣ ਵਾਲੇ ਪਾਸੇ ਲੱਗੀ ਹੋਈ ਹੈ। ਜਿਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੂਰਨ ਵਚਨਬੱਧਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸ਼ਹੀਦਾਂ ਨਾਲ ਜੁੜੀਆਂ ਸਾਰੀਆਂ ਥਾਵਾਂ ਨੂੰ ਵਧੀਆ ਤਰੀਕੇ ਨਾਲ ਵਿਕਸਤ ਅਤੇ ਸੰਭਾਲਿਆ ਜਾਵੇ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15 ਅਗਸਤ, 2018 ਨੂੰ ਰਾਜ ਪੱਧਰੀ ਅਜ਼ਾਦੀ ਦਿਹਾੜਾ ਸਮਾਰੋਹ ਵਿੱਚ ਪਿੰਡ ਸਰਾਭਾ ਦੇ ਵਿਕਾਸ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਇਸ ਰਾਸ਼ੀ ਨਾਲ ਵਿਕਾਸ ਕਾਰਜ ਵੱਡੇ ਪੱਧਰ 'ਤੇ ਜਾਰੀ ਹਨ। ਉਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਾਉਣ ਲਈ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੀ ਲਾਸਾਨੀ ਸ਼ਹੀਦੀ ਕਰਕੇ ਹੀ ਅੱਜ ਅਸੀਂ ਆਜ਼ਾਦ ਦੇਸ਼ ਦੀਆਂ ਆਜ਼ਾਦ ਹਵਾਵਾਂ ਦਾ ਨਿੱਘ ਮਾਣ ਰਹੇ ਹਾਂ। ਉਨਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ 'ਕੌਮੀ ਸ਼ਹੀਦ' ਦਾ ਦਰਜਾ ਦਿਵਾਉਣ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾਵੇਗਾ। ਸਮਾਗਮ ਨੂੰ ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ ਨੇ ਵੀ ਸੰਬੋਧਨ ਕਰਦਿਆਂ ਸ਼ਹੀਦ ਕਰਤਾਰ ਸਿੰਘ ਅਤੇ ਉਨਾਂ ਦੇ ਸਾਥੀਆਂ ਦੇ ਸੰਘਰਸ਼ਮਈ ਜੀਵਨ ਬਾਰੇ ਬਾਖੂਬੀ ਚਾਨਣਾ ਪਾਇਆ। ਸਮਾਗਮ ਨੂੰ ਸੰਬੋਧ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਤੋਂ ਵੀ ਉੱਪਰ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨਾਂ ਦੇ ਸ਼ਹੀਦੀ ਦਿਹਾੜੇ 'ਤੇ ਰਾਜ ਪੱਧਰੀ ਸਮਾਗਮ ਆਯੋਜਨ ਕਰ ਰਹੀ ਹੈ ਅਤੇ ਸਾਨੂੰ ਸਾਰਿਆਂ ਨੂੰ ਉਨਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਕਈ ਦੇਸ਼ ਭਗਤਾਂ ਨੇ ਸ਼ਹੀਦੀ ਦੇ ਜਾਮ ਪੀਤੇ, ਜਿਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਵਿੱਚ ਸ਼ਹੀਦੀ ਪਾਉਣ ਦਾ ਮਾਣ ਕਰਤਾਰ ਸਿੰਘ ਸਰਾਭਾ ਨੂੰ ਜਾਂਦਾ ਹੈ। ਉਨਾਂ ਭਰੋਸਾ ਦਿੱਤਾ ਕਿ ਹਲਕਾ ਦਾਖਾ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਆਸ਼ੂ, ਕੈਪਟਨ ਸੰਧੂ ਸਮੇਤ ਸਾਰੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੇ ਸ਼ਹੀਦ ਦੇ ਬੁੱਤ, ਸਮਾਰਕ ਅਤੇ ਜੱਦੀ ਘਰ ਵਿਖੇ ਉਨਾਂ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਉਨਾਂ ਖੇਡ ਮੇਲੇ ਦੌਰਾਨ ਫੁੱਟਬਾਲ ਫਾਈਨਲ ਮੁਕਾਬਲੇ ਦੀ ਜੇਤੂ ਰਹੀਆਂ ਟੀਮਾਂ ਇੰਡੀਅਨ ਏਅਰ ਫੋਰਸ ਅਤੇ ਉੱਪ ਜੇਤੂ ਸੀ. ਆਰ. ਪੀ. ਐੱਫ਼. ਜਲੰਧਰ ਦੀਆਂ ਟੀਮਾਂ ਨੂੰ ਇਨਾਮਾਂ ਦੀ ਵੀ ਵੰਡ ਕੀਤੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਰਿਵਾਰਕ ਮੈਂਬਰ ਸ੍ਰੀਮਤੀ ਸੁਖਦੇਵ ਕੌਰ ਸਮੇਤ ਪ੍ਰਮੁੱਖ ਸਖ਼ਸ਼ੀਅਤਾਂ ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨਜੀਤ ਸਿੰਘ ਸੋਨੀ ਗਾਲਿਬ ਜ਼ਿਲਾ ਪ੍ਰਧਾਨ ਕਾਂਗਰਸ (ਦਿਹਾਤੀ), ਗੁਰਦੇਵ ਸਿੰਘ ਲਾਪਰਾਂ ਜ਼ਿਲਾ ਪ੍ਰੀਸ਼ਦ ਮੈਂਬਰ, ਮੇਜਰ ਸਿੰਘ ਭੈਣੀ ਸੀਨੀਅਰ ਕਾਂਗਰਸੀ ਆਗੂ, ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲੀ, ਜਗਪਾਲ ਸਿੰਘ ਖੰਗੂੜਾ, ਮਨਪ੍ਰੀਤ ਸਿੰਘ ਸਰਾਭਾ, ਹਰਨੇਕ ਸਿੰਘ ਸਰਾਭਾ, ਭੁਪਿੰਦਰ ਸਿੰਘ ਕਲੱਬ ਪ੍ਰਧਾਨ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਹਰ ਇੱਕ ਵਿਆਕਤੀ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ -ਬਾਬਾ ਰਾਮ ਮੁਨੀ ਜੀ ਲੱਖੇ ਵਾਲੇ

ਹਠੂਰ,ਨਵੰਬਰ 2019- ( ਗੁਰਸੇਵਕ ਸੋਹੀ ਬਰਨਾਲਾ)-

ਡੇਰਾ ਪ੍ਰਗਟ  ਸਰ ਰਾਣੀ ਵਾਲਾ । ਬਾਬਾ ਰਾਮ ਮੁਨੀ ਜੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਵਿਆਕਤੀ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਨਸਿਆਂ ਦੀ ਦਲ ਦਲ ਵਿੱਚ ਫਸੇ ਹੋਏ ਨੌਜਵਾਨਾਂ ਨੂੰ ਨਸਿਆਂ ਦਾ ਤਿਆਗ ਕਰਕੇ ਸਾਰਿਆਂ ਧਰਮਾਂ ਪ੍ਰਤੀ ਸਰਧਾ ਰੱਖਣੀ ਚਾਹੀਦੀ ਹੈ ਆਪਣੇ ਮਾਤਾ ਪਿਤਾ ਦੀ ਆਗਿਆ ਦੀ ਪਾਲਣਾਂ ਕਰਨੀ ਚਾਹੀਦੀ ਹੈ । ਬਾਬਾ ਰਾਮ  ਮੁਨੀ ਜੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ ਗਈ । ਬਾਬਾ ਜੀ ਵੱਲੋਂ ਕਪਾਲਮੋਚਨ ਹਰ ਸਾਲ ਲੰਗਰ ਲਾਏ ਜਾਂਦੇ ਨੇ ਅਤੇ ਅਖੰਡ ਪਾਠਾ ਦੇ ਭੋਗ ਪਾਏ ਜਾਂਦੇ ਨੇ ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਸੰਗਤਾਂ ਨੂੰ ਪ੍ਰੇਰਨਾ ਦਿੱਤੀ ਜਾਂਦੀ ਹੈ ।

ਦੇਸ਼ ਦੀ ਆਰਥਿਕਤਾ ਲਈ 'ਭਾਜਪਾ' ਸਭ ਤੋਂ ਵੱਡਾ ਖ਼ਤਰਾ ਬਣੀ-ਸੁਨੀਲ ਕੁਮਾਰ ਜਾਖ਼ੜ

ਕੇਂਦਰ ਸਰਕਾਰ 'ਤੇ ਵੱਡੇ ਘਰਾਣਿਆਂ ਨੂੰ 130 ਹਜ਼ਾਰ ਕਰੋੜ ਰੁਪਏ ਦਾ ਗੈਰਕਾਨੂੰਨੀ ਤਰੀਕੇ ਨਾਲ ਲਾਭ ਪਹੁੰਚਾਉਣ ਦਾ ਦੋਸ਼
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰ੍ਰਧਾਨ ਸੁਨੀਲ ਕੁਮਾਰ ਜਾਖ਼ੜ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਆਰਥਿਕਤਾ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਈ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਅੱਖੋਂ ਪਰੋਖੇ ਕਰਕੇ ਹੋਰ ਕਾਰੋਬਾਰੀ ਘਰਾਣਿਆਂ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੀ. ਐੱਸ. ਟੀ. ਅਤੇ ਨੋਟਬੰਦੀ ਕਾਰਨ ਜਿੱਥੇ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਟੁੱਟ ਗਈ ਹੈ, ਉਥੇ ਦੇਸ਼ ਦੇ ਹਰ ਵਰਗ ਦੇ ਲੋਕ ਗਲਤ ਨੀਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਨ। ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਜ਼ਿਲ•ਾ ਪੱਧਰੀ ਧਰਨੇ ਨੂੰ ਸੰਬੋਧਨ ਕਰਦਿਆਂ ਜਾਖ਼ੜ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੇ ਸਾਂਝੇ ਪ੍ਰਗਤੀਸ਼ੀਲ ਗਠਜੋੜ ਦੀ ਸਰਕਾਰ ਨੇ ਦੇਸ਼ ਨੂੰ ਮਸਾਂ ਆਰਥਿਕ ਤੌਰ 'ਤੇ ਲੀਹ 'ਤੇ ਲਿਆਂਦਾ ਸੀ ਪਰ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਦੇਸ਼ ਦੀ ਆਰਥਿਕਤਾ ਪੂਰੀ ਤਰਾਂ ਤਹਿਸ-ਨਹਿਸ ਹੋਈ ਪਈ ਹੈ। ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਜੀ. ਐੱਸ. ਟੀ. ਲਾਗੂ ਕਰਨ ਅਤੇ ਨੋਟਬੰਦੀ ਵਰਗੇ ਲਏ ਗਏ ਲੋਕ ਮਾਰੂ ਫੈਸਲਿਆਂ ਨਾਲ ਦੇਸ਼ ਦੀ ਆਰਥਿਕਤਾ ਨੂੰ ਵੱਡੀ ਢਾਹ ਲੱਗੀ ਹੈ। ਜਾਖ਼ੜ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਕੁਝ ਕੁ ਵੱਡੇ ਘਰਾਣਿਆਂ ਨੂੰ ਗੈਰਕਾਨੂੰਨੀ ਤੌਰ 'ਤੇ ਆਰਥਿਕ ਲਾਭ ਦੇਣ ਲਈ ਦੇਸ਼ ਦੀ ਆਰਥਿਕਤਾ ਨਾਲ ਤਜ਼ਰਬੇ ਕਰ ਰਹੀ ਹੈ। ਪਿਛਲੇ ਸਮੇਂ ਦੌਰਾਨ ਇਨਾਂ ਵੱਡੇ ਘਰਾਣਿਆਂ ਨੂੰ 130 ਹਜ਼ਾਰ ਕਰੋੜ ਰੁਪਏ ਦੇ ਲਾਭ ਪਹੁੰਚਾਏ ਗਏ ਹਨ। ਇਨਾਂ ਘਰਾਣਿਆਂ ਦੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਣ ਲਈ ਹੀ ਬੀ. ਐੱਸ. ਐੱਨ. ਐੱਲ., ਇੰਡੀਅਨ ਆਇਲ, ਬੀ. ਪੀ. ਸੀ. ਐੱਲ. ਆਦਿ ਸਰਕਾਰੀ ਅਦਾਰਿਆਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਇਹ ਅਦਾਰੇ ਬੰਦ ਹੁੰਦੇ ਹਨ ਤਾਂ ਇਸ ਨਾਲ ਇਨਾਂ ਅਦਾਰਿਆਂ ਵਿੱਚ ਕੰਮ ਕਰਦੇ ਲੱਖਾਂ ਕਾਮੇ ਵੀ ਬੇਰੁਜ਼ਗਾਰ ਹੋ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰੇਕ ਸਾਲ 2 ਕਰੋੜ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦਾ ਵਾਅਦਾ ਤਾਂ ਕੀ ਪੂਰਾ ਕਰਨਾ ਸੀ ਸਗੋਂ ਸਰਕਾਰੀ ਨੌਕਰੀਪੇਸ਼ਾ ਲੋਕਾਂ ਨੂੰ ਨੌਕਰੀਆਂ ਤੋਂ ਕੱਢਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਾਖੜ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਸਨਮੁੱਖ ਪੰਜਾਬ ਦੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ ਆਰਥਿਕ ਸਹਾਇਤਾ ਜਾਰੀ ਕਰਨ ਲਈ ਅੱਗੇ ਆਵੇ। ਉਨਾਂ ਕਿਹਾ ਕਿ ਇਹ ਰਾਸ਼ੀ ਕਰੀਬ 1700 ਕਰੋੜ ਰੁਪਏ ਬਣਦੀ ਹੈ, ਜੋ ਕਿ ਕੇਂਦਰ ਸਰਕਾਰ ਨੂੰ ਅਦਾ ਕਰਨੀ ਚਾਹੀਦੀ ਹੈ। ਉਨਾਂ ਇਨਾਂ ਦੋਸ਼ਾਂ ਦਾ ਵੀ ਖੰਡਨ ਕੀਤਾ ਕਿ ਦੇਸ਼ ਵਿੱਚ ਹਵਾ ਗੁਣਵੱਤਾ ਵਿੱਚ ਦਿਨੋਂ ਦਿਨ ਆ ਰਹੇ ਨਿਘਾਰ ਲਈ ਪੰਜਾਬ ਦੇ ਕਿਸਾਨ ਜਿੰਮੇਵਾਰ ਹਨ। ਜਾਖੜ ਨੇ ਕਾਂਗਰਸ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ, ਪੰਜਾਬੀਅਤ ਅਤੇ ਦੇਸ਼ ਨੂੰ ਬਚਾਉਣ ਲਈ ਲੋਕਾਂ ਨੂੰ ਘਰ—ਘਰ ਜਾ ਕੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਜਾਗਰੂਕ ਕਰਨ ਤÎਾਂ ਦੋ ਪੂਰੇ ਦੇਸ਼ ਵਿੱਚ ਭਾਜਪਾ ਦੇ ਖ਼ਿਲਾਫ਼ ਲੋਕ ਰੋਹ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ। ਇਸ ਧਰਨੇ ਨੂੰ ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ, ਜ਼ਿਲਾ ਕਾਂਗਰਸ ਪ੍ਰਧਾਨ (ਸ਼ਹਿਰੀ) ਅਸ਼ਵਨੀ ਸ਼ਰਮਾ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਜ਼ਿਲਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਲਾਪਰਾਂ, ਸੀਨੀਅਰ ਕਾਂਗਰਸੀ ਆਗੂ ਕੁਲਵੰਤ ਸਿੰਘ ਸਿੱਧੂ ਤੋਂ ਇਲਾਵਾ ਸ਼ਹਿਰ ਦੇ ਪ੍ਰਸਿੱਧ ਸਨਅਤੀ ਅਤੇ ਵਪਾਰੀ ਆਗੂ ਸ੍ਰ. ਜਸਵੰਤ ਸਿੰਘ ਟੱਕਰ, ਰਾਜਨ ਗੁਪਤਾ, ਦਰਸ਼ਨ ਡਾਬਰ, ਰਜਨੀਸ਼ ਅਹੂਜਾ, ਵਿਪਨ ਵਿਨਾਇਕ ਅਤੇ ਵਿਨੋਦ ਭਾਰਤੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਸੰਜੇ ਤਲਵਾੜ, ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਚੇਅਰਮੈਨ ਕੇ. ਕੇ. ਬਾਵਾ, ਚੇਅਰਮੈਨ ਪਵਨ ਦੀਵਾਨ, ਉਪ-ਚੇਅਰਮੈਨ ਕਰਨ ਵੜਿੰਗ, ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ (ਦਿਹਾਤੀ) ਕਰਨਜੀਤ ਸਿੰਘ ਸੋਨੀ, ਸ੍ਰੀਮਤੀ ਸਤਵਿੰਦਰ ਕੌਰ ਬਿੱਟੀ, ਸ਼੍ਰੀਮਤੀ ਲੀਨਾ ਟਪਾਰੀਆ ਅਤੇ ਸ੍ਰੀਮਤੀ ਗੁਰਦੀਪ ਕੌਰ ਦੋਵੇਂ ਮਹਿਲਾ ਜ਼ਿਲਾ ਪ੍ਰਧਾਨ, ਸ਼ਾਮ ਸੁੰਦਰ ਮਲਹੋਤਰਾ, ਈਸ਼ਵਰਜੋਤ ਸਿੰਘ ਚੀਮਾ, ਕਾਮਿਲ ਬੋਪਾਰਾਏ, ਨਰੇਸ਼ ਧੀਂਗਾਨ, ਜੋਗਿੰਦਰ ਸਿੰਘ ਜੰਗੀ, ਤਜਿੰਦਰ ਸਿੰਘ ਲਾਡੀ ਜੱਸੜ, ਬਲਾਕ ਸੰਮਤੀ ਚੇਅਰਮੈਨ ਕ੍ਰਿਪਾਲ ਸਿੰਘ ਬੁੱਟਰ ਨੱਥੋਵਾਲ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

ਕੱਚਾ ਮਲਕ ਰੋਡ ਸੜਕ ਦੇ ਭਾਗ ਆਖਰਕਾਰ ਖੁੱਲ੍ਹ,ਦਾਖਾ ਨੇ ਸੜਕ ਬਣਾਉਣ ਦਾ ਉਦਘਾਟਨ ਕੀਤਾ,ਸੜਕ ਬਣਾਉਣ ਤੇ ਆਵੇਗਾ 54 ਲੱਖ ਦਾ ਖਰਚ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉ ਦੇ ਕੱਚਾ ਮਲਕ ਰੋੜ ਸੜਕ ਦੇ ਭਾਗ ਆਖਰਕਾਰ ਖੱੁਲ ਗਏ ਤੇ ਇਸ ਸੜਕ ਨੂੰ ਬਣਾਉਣ ਦਾ ਉਦਘਾਟਨ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵੱਲੋ ਰੀਬਨ ਕੱਟ ਕੀਤਾ ਗਿਆ।ਇਸ ਮੌਕੇ ਦਾਖਾ ਨੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਲਈ 54 ਲੱਖ ਰੁਪਏ ਖਰਚ ਹੋਵੇਗਾ ਅਤੇ ਇਹ ਸੜਕ ਝਾਂਸੀ ਰਾਣੀ ਕੱਚਾ ਮਲਕ ਰੋੜ ਤੋ ਜੀ.ਟੀ.ਰੋਡ ਤੱਕ ਬਣੇਗੀ ਤੇ ਇਸ ਸੜਕ ਨੂੰ ਮੰਡੀ ਬੋਰਡ ਵਲੋ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਮੇਨ ਸੜਕ ਬਣ ਚੁੱਕੀਆਂ ਹਨ ਅਤੇ ਹਲਕੇ ਦੇ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।ਇਸ ਦਾਖਾ ਨੇ ਕਿਹਾ ਕਿ ਸੜਕ ਬਣਾਉਣ ਤੋ ਪਹਿਲਾਂ ਇਥੇ ਪਾਣੀ ਦੀ ਨਿਕਾਸੀ ਦਾ ਪ੍ਰਬੰੰਧ ਖੀਤਾ ਜਾਵੇਗਾ ਜੇਕਰ ਪਾਣੀ ਦੀ ਨਿਕਾਸੀ ਲਈ ਚੈਂਬਰ ਬਣਾਏ ਜਾਣ ਤਾਂ ਸਵਕ ਲੰਬਾ ਸਮਾਂ ਚੱਲ ਸਕਦੀ ਹੈ।ਇਸ ਸਮੇ ਦਾਖਾ ਨੇ ਦੁਕਨਦਾਰਾਂ ਨੂੰ ਭਰੋਸਾ ਦੁਆਇਆ ਕਿ ਪਾਣੀ ਦੀ ਨਿਕਾਸੀ ਲਈ ਚੈਂਬਰ ਵੀ ਬਣਾਏ ਜਾਣਗੇ।ਇਸ ਸਮੇ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ,ਕੌਸਲਰ ਕਰਮਜੀਤ ਸਿੰਘ,ਕੋਸ਼ਲ਼ਰ ਅਨਮੋਲ ਗੁਪਤਾ,ਕੌਸਲਰ ਸੁਖਦੇਵ ਸਿੰਘ ਸੇਬੀ,ਕਾਲਾ ਕਲਿਆਣ ਆਦਿ ਹਾਜ਼ਰ ਸਨ।

ਜਿੰਦ ਕੌਰ ਦਾ ਸਿੰਗਲ ਟਰੈਕ 'ਨਾਗ ਦੀ ਬੱਚੀ' ਰਿਲੀਜ਼ ਹੋਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬਹੁਤ ਹੀ ਸੁਰੀਲੀ ਗਾਇਕਾ ਜਿੰਦ ਕੌਰ ਦਾ ਸਿੰਗਲ ਟਰੈਕ 'ਨਾਗ ਦੀ ਬੱਚੀ" ਰਿਲੀਜ਼ ਹੋ ਚੱੁਕਾ ਹੈ ਜਿਸ ਨੂੰ ਹਰ ਇਕ ਵੱਲੋ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।ਇਸ ਗੀਤ ਨੰੁ ਲਿਿਖਆ ਗੈਰੀ ਹਠੂਰ ਨੇ ਅਥੇ ਇਸ ਨੂੰ ਸੰਗੀਤ ਦਿੱਤਾ ਮਸ਼ਹੂਰ ਸੰਗੀਤਕਾਰ ਸੱੁਖ ਬਰਾੜ ਨੇ।ਇਹ ਪੇਸ਼ਕਸ ਦੇਸੀ ਹੱਕ ਮਿਊਜ਼ਿਕ ਕੰਪਨੀ ਅਤੇ ਗੋਪੀ ਰਾਏ ਤੇ ਗੈਰੀ ਹਠੂਰ ਦੀ ਪੇਸ਼ਕਸ ਹੈ।ਇਸ ਗਾਣੇ ਨੂੰ ਤੁਸੀ ਯੂ-ਟਿਊਬ ਅਤੇ ਵੱਖ-ਵੱਖ ਚੈਨਲਾਂ ਤੇ ਦੇਖੋਗੇ।