You are here

ਲੁਧਿਆਣਾ

ਕਰਤਾਰਪੁਰ ਸਾਹਿਬ ਜੀ ਦਾ ਲਾਘਾ ਖੁੱਲਣ ਤੇ ਦੇਸ-ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ।ਬਾਬਾ ਮੁਨੀ ਦਾਸ ਜੀ ਲੱਖੇ ਵਾਲੇ

ਹਠੂਰ,ਨਵੰਬਰ 2019-(ਗੁਰਸੇਵਕ ਸੋਹੀ)-

ਡੇਰਾ ਪ੍ਰਗਟ ਸਰ ਰਾਣੀ ਵਾਲਾ  ਡੇਰੇ ਦੇ ਮੁਖੀ ਬਾਬਾ ਰਾਮ ਮੁਨੀ ਦਾਸ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸਨਾਂ ਲਈ ਭਾਰਤ-ਪਾਕਿਸਤਾਨ ਦਰਮਿਆਨ ਇਤਿਹਾਸਕ ਲਾਘਾ ਖੁੱਲਣ ਤੇ ਇਹ ਸੁਲੱਖਣੀ ਘੜੀ ਪਾਕਿਸਤਾਨ ਦੇ ਮੰਤਰੀ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦੇ ਯਤਨਾ ਕਰਕੇ ਆਈ ਹੈ । ਇਸ ਉਪਰਾਲੇ ਸਦਕਾ ਭਾਰਤ ਪਾਕਿਸਤਾਨ ਦੀ ਦੋਸਤੀ ਹੋਰ ਮਜਬੂਤ ਹੋ ਜਾਵੇਗੀ । ਬਾਬਾ ਜੀ ਨੇ ਸੰਗਤਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸ੍ਰੀ।ਗੁਰੂ ਨਾਨਕ ਦੇਵ ਜੀ ਵੱਲੋਂ ਕਿਰਤ ਕਰੋ, ਨਾਮ ਜਪੋ,ਵੰਡ ਛਕੋ ਨੂੰ ਹਮੇਸ਼ਾਂ ਆਪਣੇ ਦਿਲ ਵਿੱਚ ਵਸਾਕੇ ਰੱਖਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਦੀ ਭਲਾਈ ਲਈ ਸਾਰਥਕ ਹਨ। ਮੈਂ ਪਾਕਿਸਤਾਨ ਦੇ ਮੰਤਰੀ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਦੇ ਯਤਨਾਂ ਸਦਕਾ ਅੱਜ ਪੂਰੀ ਦੁਨੀਆਂ ਵਿੱਚ ਹਮੇਸ਼ਾਂ ਦੇ ਲਈ ਇਨਾਂ ਦਾ ਨਾਮ ਚਮਕ ਦਾ ਰਹੇਂਗਾ । ਇਨ੍ਹਾਂ ਦੇ ਨਾਲ ਸਾਬਕਾ ਸਰਪੰਚ ਦਰਸ਼ਨ ਸਿੰਘ ਲੱਖਾ,ਗੋਰਾ ਸਿੰਘ ਲੱਖਾ,ਬਹਾਦਰ ਸਿੰਘ ਲੱਖਾ, ਮਾਹਾ ਸਿੰਘ ਗਿੱਲ, ਚਮਕੌਰ ਸਿੰਘ ਸੈਕਟਰੀ ਆਦਿ ।

ਗਰੀਬ ਪਰਿਵਾਰ ਨੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਲਾਇਆ ਖੱਜਲ ਖਰਾਬ ਕਰਨਦਾਦੋਸ਼,ਡਾਕਟਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋ ਕੀਤਾ ਸਾਫ ਇਨਕਾਰ

ਜਗਰਾਉਂ,ਲੁਧਿਆਣਾ, ਨਵੰਬਰ 2019-(ਜਸਮੇਲ ਗਾਲਿਬ/ਗੁਰਦੇਵ ਸਿੰਘ ਗਾਲਿਬ)-

ਇਕ ਪਾਸੇ ਤਾਂ ਸਰਕਾਰ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਕਰਦੀ ਨਹੀਂ ਬੱਕਦੀ ਪਰ ਇਨ੍ਹਾਂ ਦਾਵਿਆਂ ਦੀ ਫੂਕ ਜਗਰਾਉਂ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੀ ਹੱਡ ਬੀਤੀ ਸੁਣਨ ਤੋਂ ਬਾਅਦ ਨਿਕਲ ਜਾਂਦੀ ਹੈ।ਜਗਰਾਉਂ ਦੇ 5 ਨੂੰ ਚੂੰਗੀ ਅਗਵਾੜ ਗੁਜਰਾਂ ਦੇ ਰਹਿਣ ਵਾਲੇ ਮੱਖਣ ਸਿੰਘ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਅਸੀਂ ਗਰੀਬ ਪਰਿਵਾਰ ਹਾਂ ਤੇ ਕਿਰਾਏ ਦੇ ਮਕਾਨ 'ਚ ਰਹਿੰਦੇ ਹਾਂ ਉਹਨਾਂ ਹੱਡ ਬੀਤੀ ਸੁਣਾਉਂਦੀਆਂ ਦੱਸਿਆ ਕਿ ਮੇਰੀ ਨੂੰਹ ਸੋਨੀਆਂ ਪਤਨੀ ਜਗਸੀਰ ਸਿੰਘ ਦੇ ਬੱਚਾ ਦੇ ਫੇਫੜੇ ਖਰਾਬ ਹੈ ਇੱਕ ਜੀ ਹੀ ਬਚੇਗਾ ਤੁਸੀਂ ਇਸ ਨੂੰ ਫੋਰਨ ਲੁਧਿਆਣਾ ਦੇ ਸਰਕਾਰੀ ਹਸਪਤਾਲ ਲੈ ਜਾਉ ਜਦੋਂ ਅਸੀਂ ਆਪਣੀ ਨੂੰ ਲੁਧਿਆਣੇ ਦੇ ਸਰਕਾਰੀ ਹਸਪਤਾਲ ਲੈ ਕੇ ਗਏ ਤਾਂ ਉਥੇ ਦੇ ਡਾਕਟਰਾਂ ਨੇ ਮੇਰੀ ਨੂੰਹ ਨੂੰ ਚੈਕ ਕਰਨ ਦੀ ਵੀ ਲੋੜ ਨਹੀ ਸਮਝੀ ਤੇ ਸਾਨੂੰ ਪਟਿਆਲੇ ਜਾਣ ਲਈ ਕਹਿ ਦਿੱਤਾ ਪਰ ਅਸੀਂ ਗਰੀਬ ਹੋਣ ਕਰਕੇ ਇਸ ਨੂੰ ਫਿਰ ਜਗਰਾਉਂ ਦੇ ਸਰਕਾਰੀ ਹਸਪਤਾਲ ਲੈ ਆਏ ਤਾਂ ਪਰ ਸਾਡੀ ਮੱਦਦ ਕਰਨ ਦੀ ਬਜਾਏ ਸਾਨੂੰ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਇਸ ਦੇ ਪੇਟ 'ਚ ਬੱਚਾ ਮਰ ਗਿਆ ਹੈ ਤੁਸੀ ਇਸ ਨੂੰ ਲੁਧਿਆਣੇ ਹੀ ਜਾਉ ਫਿਰ ਅਸੀ ਆਪਣੀ ਨੂੰਹ ਨੂੰ ਜਗਰਾਉਂ ਦੇ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਤਾਂ ਉਥੇ ਛੋਟਾ ਜਾਂ ਵੱਡਾ ਕੌਈ ਅਪ੍ਰੇਸ਼ਨ ਕਰਨ ਦੀ ਲੋੜ ਨਹੀਂ ਪਈ ਨਾਰਮਲ ਡਲਿਵਰੀ ਨਾਲ ਬੱਚਾ ਪੂਰਾ ਤੰਦਰੁਸਤ ਪੈਦਾ ਹੋਇਆ।ਇਸ ਸਮੇਂ ਮੱਖਣ ਸਿੰਘ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਜਿੰਨਾਂ ਡਾਕਟਰਾਂ ਨੇ ਖੱਜਲ ਖਰਾਬ ਕੀਤਾ ਉਹਨਾਂ ਤੇ ਤੁਰੰਤ ਬਣਦੀ ਕਰਵਾਈ ਜਾਵੇ ਤਾਂ ਕਿ ਕਿਸੇ ਹੋਰ ਗਰੀਬ ਪਰਿਵਾਰਨਾਲ ਇਸ ਤਰ੍ਹਾਂ ਵਪੇਰੇ ਜਦੋਂ ਇਸ ਸਾਰੇ ਮਾਮਲੇ ਸਬੰਧੀ ਸਰਕਾਰੀ ਹਸਪਤਾਲ ਜਾ ਕੇ ਜਾਣਕਾਰੀ ਲੈਣੀ ਚਾਹੀ ਤਾਂ ਉੱਥੇ ਡਲਿਵਰੀ ਕੇਸਾ ਦੀ ਦੇਖਰੇਖ ਕਰਨ ਵਾਲੇ ਡਾਂ ਰਣਦੀਪ ਕੌਰ ਨਾਲ ਗੱਲ ਕਰਨ ਦੀ ਕੋਸਿਸ ਕੀਤੀ ਤਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ

ਸ਼ਿਆਮਾ ਪ੍ਰਸ਼ਾਦ ਮੁਖਰਜੀ ਅਰਬਨ ਮਿਸ਼ਨ ਤਹਿਤ ਧਾਂਦਰਾ ਕਲੱਸਟਰ ਨੂੰ ਮਨਜ਼ੂਰੀ

21 ਪੰਚਾਇਤਾਂ ਨੂੰ ਮਿਲਣਗੀਆਂ ਸ਼ਹਿਰਾਂ ਵਰਗੀਆਂ ਸਹੂਲਤਾਂ, ਲੁਧਿਆਣਾ ਸਮੇਤ ਪੰਜਾਬ ਦੇ ਪੰਜ ਜ਼ਿਲ੍ਹਿਆਂ ਨੂੰ ਪ੍ਰੋਜੈਕਟ ਅਧੀਨ ਕੀਤਾ ਜਾਵੇਗਾ ਕਵਰ
 

ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਦੇ ਸਦਕਾ ਧਾਂਦਰਾ ਕਲੱਸਟਰ ਨੂੰ ਸ਼ਿਆਮਾ ਪ੍ਰਸ਼ਾਦ ਮੁਖ਼ਰਜੀ ਅਰਬਨ ਮਿਸ਼ਨ ਅਧੀਨ ਮਨਜ਼ੂਰੀ ਮਿਲੀ ਹੈ। ਇਸ ਕਲੱਸਟਰ ਵਿੱਚ 21 ਪੰਚਾਇਤਾਂ/ਪਿੰਡਾਂ/ਕਲੋਨੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਪੂਰੇ ਪ੍ਰੋਜੈਕਟ ’ਤੇ 100 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਖਰਚੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਿਆਮਾ ਪ੍ਰਸ਼ਾਦ ਮੁਖਰਜੀ ਅਰਬਨ ਮਿਸ਼ਨ ਚਲਾਇਆ ਜਾ ਰਿਹਾ ਹੈ, ਜਿਸ ਵਿਚ ਧਾਂਦਰਾ ਕਲੱਸਟਰ ਦੀ ਚੋਣ ਕੀਤੀ ਗਈ ਹੈ। ਇਸ ਕਲੱਸਟਰ ਦੇ ਸਮੁੱਚੇ ਵਿਕਾਸ ਲਈ ਹਰ ਤਰ੍ਹਾਂ ਦੇ ਵਿਕਾਸ ਕਾਰਜ ਕੀਤੇ ਜਾਣਗੇ। ਜਿਸ ਤਹਿਤ ਇਲਾਕੇ ਵਿੱਚ ਸੀਵਰੇਜ, ਸੜਕਾਂ, ਸੋਲਰ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜੋ ਕਾਰਜ ਫੰਡਾਂ ਦੀ ਘਾਟ ਕਾਰਨ ਅਧੂਰੇ ਰਹਿ ਗਏ ਸਨ, ਨੂੰ ਵੀ ਇਸ ਮਿਸ਼ਨ ਰਾਹੀਂ ਪ੍ਰਾਪਤ ਫੰਡਾਂ ਰਾਹੀਂ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਧਾਂਦਰਾ ਕਲੱਸਟਰ ਵਿੱਚ ਮਹਿਮੂਦਪੁਰਾ, ਧਾਂਦਰਾ, ਜਨਤਾ ਕਲੋਨੀ ਗਿੱਲ, ਗੁਰੂ ਨਾਨਕ ਨਗਰ, ਹਿੰਮਤ ਸਿੰਘ ਨਗਰ, ਭਗਤ ਸਿੰਘ ਨਗਰ, ਸ਼ਹੀਦ ਬਾਬਾ ਦੀਪ ਸਿੰਘ ਨਗਰ, ਬਾਬਾ ਦੀਪ ਸਿੰਘ ਨਗਰ, ਬੇਰੀ ਕਲੋਨੀ ਚੌਹਾਨ ਨਗਰ, ਗੁਰੂ ਨਾਨਕ ਨਗਰ (ਦੁੱਗਰੀ), ਪ੍ਰੀਤ ਵਿਹਾਰ, ਸ਼ਹੀਦ ਭਗਤ ਸਿੰਘ ਨਗਰ, ਸਤਜੋਤ ਨਗਰ, ਬਸੰਤ ਐਵੇਨਿੳੂ, ਜਨਤਾ ਇਨਕਲੇਵ, ਰੂਪਨ ਨਗਰ, ਤੇਰਾ ਨਗਰ, ਮਾਣਕਵਾਲ, ਜਸਦੇਵ ਸਿੰਘ ਨਗਰ, ਨਿੳੂ ਗੁਰੂ ਤੇਗ ਬਹਾਦਰ ਨਗਰ ਅਤੇ ਦੇਵ ਨਗਰ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਭਾਰਤ ਸਰਕਾਰ ਵੱਲੋਂ ਸਾਲ 2016 ਵਿਚ ਸ਼ੁਰੂਆਤ ਕੀਤੀ ਗਈ ਸੀ। ਜਿਸ ਦਾ ਕੰਮ ਹੁਣ ਪੰਜਾਬ ਵਿੱਚ ਵੀ ਸ਼ੁਰੂ ਹੋ ਗਿਆ ਹੈ ਅਤੇ ਪੰਜਾਬ ਦੇ ਪੰਜ ਜ਼ਿਲ੍ਹੇ ਇਸ ਪ੍ਰੋਜੈਕਟ ਵਿੱਚ ਕਵਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਲੁਧਿਆਣਾ ਪਹਿਲਾ ਹੈ, ਜਿਸ ਨੇ ਦੂਜੇ ਪੜ੍ਹਾਅ ਵਿੱਚ ਸਭ ਤੋਂ ਪਹਿਲਾਂ ਕੰਮ ਸ਼ੁਰੂ ਕਰ ਦਿੱਤਾ ਹੈ। ਪਹਿਲੇ ਗੇੜ ਵਿੱਚ ਜ਼ਿਲ੍ਹਾ ਬਠਿੰਡਾ ਅਤੇ ਸ੍ਰੀ ਅੰਮਿ੍ਰਤਸਰ ਸਾਹਿਬ ਦੇ ਦੋ ਕਲੱਸਟਰਾਂ ’ਤੇ ਕੰਮ ਚਾਲੂ ਹੈ। ਬਿੱਟੂ ਨੇ ਦੱਸਿਆ ਕਿ ਭਾਵੇਂਕਿ ਇਹ ਪੰਚਾਇਤਾਂ/ਪਿੰਡਾਂ/ਕਲੋਨੀਆਂ ਸ਼ਹਿਰ ਲੁਧਿਆਣਾ ਦੇ ਨਾਲ ਹੀ ਲੱਗਦੀਆਂ ਹਨ ਪਰ ਇਨ੍ਹਾਂ ਕੋਲ ਆਪਣੀ ਕੋਈ ਵੀ ਜ਼ਮੀਨ ਅਤੇ ਹੋਰ ਆਮਦਨੀ ਦਾ ਸਾਧਨ ਨਾ ਹੋਣ ਕਾਰਨ ਇਨ੍ਹਾਂ ਦੇ ਵਿਕਾਸ ਵਿੱਚ ਵੱਡੀ ਖੜੋਤ ਆਈ ਹੋਈ ਸੀ। ਜਿਸ ਨੂੰ ਇਸ ਮਿਸ਼ਨ ਤਹਿਤ ਕਲੱਸਟਰ ਬਣਾ ਕੇ ਦੂਰ ਕਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਲੱਸਟਰ ਦੇ ਸਰਬਪੱਖੀ ਵਿਕਾਸ ਲਈ ਜ਼ਮੀਨੀ ਪੱਧਰ ’ਤੇ ਵਿਕਾਸ ਜਲਦ ਸ਼ੁਰੂ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਲੁਧਿਆਣਾ ਦਾ ਸਰਬਪੱਖੀ ਵਿਕਾਸ ਕਰਾਉਣ ਲਈ ਉਹ ਪੂਰਨ ਤੌਰ ’ਤੇ ਤਤਪਰ ਹਨ।

ਪਿੰਡ ਬੈਂਸ ਵਾਸੀਆਂ ਵੱਲੋਂ ‘ਪਿੰਡ ਨੂੰ ਪਰਾਲੀ ਸਾੜਨ ਤੋਂ ਮੁਕਤ’ ਕਰਨ ਦਾ ਦਾਅਵਾ

ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਗੁਲਾਬ ਦੇ ਪੌਦਿਆਂ ਨਾਲ ਸਨਮਾਨ
ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਰਾਲੀ ਨਾ ਸਾੜਨ ਸੰਬੰਧੀ ਕੀਤੇ ਜਾ ਰਹੇ ਉਪਰਾਲਿਆਂ ਅਤੇ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਉਸ ਵੇਲੇ ਬਹੁਤ ਬਲ਼ ਮਿਲਿਆ ਜਦੋਂ ਪਿੰਡ ਬੈਂਸ ਵਾਸੀਆਂ ਨੇ ਆਪਣੇ ਪਿੰਡ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦਾ ਦਾਅਵਾ ਕੀਤਾ। ਇਸ ਸੰਬੰਧੀ ਇੱਕ ਵਿਸ਼ੇਸ਼ ਸ਼ੁਕਰਾਨਾ ਸਮਾਗਮ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ, ਜਿਸ ਵਿੱਚ ਪਰਾਲੀ ਨਾ ਸਾੜਨ ਵਾਲੇ ਸਾਰੇ ਕਿਸਾਨਾਂ ਦਾ ਗੁਲਾਬ ਦੇ ਪੌਦਿਆਂ ਨਾਲ ਸਨਮਾਨ ਕੀਤਾ ਗਿਆ। ਇਹ ਬਦਲਾਅ ਲਿਆਉਣ ਵਿੱਚ ਪਿੰਡ ਦੇ ਨੌਜਵਾਨਾਂ ਦਾ ਖਾਸ ਸਹਿਯੋਗ ਰਿਹਾ। ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾੳੂਂਡੇਸ਼ਨ ਜਲਾਲਦੀਵਾਲ ਵੱਲੋਂ ਡਾ. ਹਰਮਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਅਤੇ ਪ੍ਰਸਿੱਧ ਪੱਤਰਕਾਰ ਬਲਤੇਜ ਸਿੰਘ ਪੰਨੂੰ ਨੇ ਹਿੱਸਾ ਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਗਾਰਡੀਅਨਜ਼ ਆਫ਼ ਗਵਰਨੈਂਸ ਤੋਂ ਇਲਾਵਾ ਬਲਾਕ ਖੇਤੀਬਾੜੀ ਅਫ਼ਸਰ ਹਰਮਿੰਦਰ ਸਿੰਘ ਛੀਨਾ, ਜਗਜੀਤ ਸਿੰਘ, ਪਲਵਿੰਦਰ ਸਿੰਘ, ਸੰਦੀਪ ਸਿੰਘ, ਸਰਪੰਚ ਕਾਹਨ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਸੋਨੀ, ਜੱਸਾ ਸਿੰਘ ਆਦਿ ਹਾਜ਼ਰ ਸਨ। ਡਾ. ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਿੰਡ ਦੀ ਕੁੱਲ ਆਬਾਦੀ 2400 ਅਤੇ ਵੋਟਰਾਂ ਦੀ ਗਿਣਤੀ ਕਰੀਬ 1200 ਹੈ। ਪਿੰਡ ਵਾਸੀਆਂ ਨੇ ਖੁਦ ਆਪਣੇ ਪਿੰਡ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦਾ ਦਾਅਵਾ ਕਰਦਿਆਂ ਪਿੰਡ ਦੇ ਕਿਸਾਨਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਨੂੰ ਪਰਾਲੀ ਨੂੰ ਸਾੜਨ ਤੋਂ ਮੁਕਤ ਕਰਨ ਦੀ ਦਿਸ਼ਾ ਵਿੱਚ ਨੌਜਵਾਨਾਂ ਵੱਲੋਂ ਅਣਥੱਕ ਸਹਿਯੋਗ ਦਿੱਤਾ ਗਿਆ, ਜਦਕਿ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾੳੂਂਡੇਸ਼ਨ ਜਲਾਲਦੀਵਾਲ ਵੱਲੋਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਸ਼ੀਨਰੀ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਈ ਗਈ। ਇਸ ਮੌਕੇ ਉਕਤ ਤੋਂ ਇਲਾਵਾ ਫਾੳਡੇਸ਼ਨ ਦੇ ਮੋਹਰੀ ਆਗੂ ਤੋਤਾ ਸਿੰਘ ਦੀਨਾ ਨੇ ਵੀ ਸੰਬੋਧਨ ਕੀਤਾ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਧਰਤੀ ਦੇ ਵਾਤਾਵਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਮਨੁੱਖ ਦਾ ਹੈ, ਕਿਉਂਕਿ ਅਸੀਂ ਆਪਣੇ ਨਿਜੀ ਹਿੱਤਾਂ ਦੀ ਖਾਤਿਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਕੇ ਅਨੇਕਾਂ ਜ਼ਿੰਦਗੀਆਂ ਨੂੰ ਦਾਅ ’ਤੇ ਲਗਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਇਸ ਗੰਭੀਰ ਹੋ ਰਹੀ ਸਮੱਸਿਆ ’ਤੇ ਛੇਤੀ ਕਾਬੂ ਨਾ ਪਾਇਆ ਤਾਂ ਆਉਣ ਵਾਲਾ ਸਮਾਂ ਮਨੁੱਖੀ ਜ਼ਿੰਦਗੀਆਂ ਲਈ ਘਾਤਕ ਹੋਵੇਗਾ। ਇਸ ਮੌਕੇ ਉਨ੍ਹਾਂ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੰੂ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਭਰਪੂਰ ਫਾਇਦਾ ਉਠਾਉਣ ਅਤੇ ਮਸ਼ੀਨਰੀ ਦਾ ਸਹੀ ਪ੍ਰਯੋਗ ਕਰਕੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਖਪਾਉਣ, ਜਿਸ ਨਾਲ ਇਕ ਤਾਂ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚੇਗਾ ਅਤੇ ਧਰਤੀ ਦੀ ਉਪਜਾੳੂ ਸ਼ਕਤੀ ਵੀ ਬਰਕਰਾਰ ਰਹੇਗੀ।

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਬੇਡਕਰ ਭਵਨ ਵਿਖੇ ਗੁਰਮਤਿ ਸਮਾਗਮ 24 ਨੂੰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਡਾਂ.ਬੀ.ਆਰ.ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰਮੀਤ ਸਮਾਗਮ 24 ਨਵੰਬਰ ਦਿਨ ਐਤਵਾਰ ਨੂੰ ਡਾਂ.ਬੀ.ਆਰ.ਅੰਬੇਡਕਰ ਭਵਨ ,ਨੇੜੇ ਨਾਨਕਸਰ ਜੀ.ਟੀ.ਰੋਡ ਜਗਰਾਉਂ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵੈਲਫੇਅਰ ਟਰੱਸਟ ਦੇ ਪ੍ਰਧਾਨ ਮਾ.ਸਰਬਜੀਤ ਸਿੰਘ ਹੇਰਾਂ ਨੇ ਦੱਸਿਆ ਕਿ 24 ਨਵੰਬਰ ਦਿਨ ਐਤਵਾਰ ਨੂੰ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵਿੱਚ ਕੀਰਤਨ ਦਰਬਾਰ ਅਤੇ ਗੁਰਮੀਤ ਸਮਾਗਮ ਸਵੇਰੇ 9 ਵਜੇ ਤੋਂ 12 ਵਜੇ ਦੁਪਹਿਰ ਤੱਕ ਹੋਵੇਗਾ ਅਤੇ ਬਾਅਦ ਵਿੱਚ ਪ੍ਰੋ.ਬਲਵਿੰਦਰਪਾਲ ਸਿੰਘ, ਭਾਈ ਮਨਜਿੰਦਰ ਸਿੰਘ ਹਠੂਰ ,ਡਾਂ:ਸੁਰਜੀਤ ਸਿੰਘ ਦੌਧਾਰ ਆਦਿ ਵਿਚਾਰਾਂ ਕਰਨਗੇ।ਇਸ ਤੋਂ ਇਲਾਵਾ ਸਿਆਸੀ ,ਗੈਰ-ਸਿਆਸੀ ਆਗੂ ਅਤੇ ਹਲਕੇ ਦੇ ਲੋਕ ਵੱਡੀ ਗਿਣਤੀ ਵਿੱਚ ਸਾਮਲ ਹੋਣਗੇ।ਟਰੱਸਟ ਦੇ ਪ੍ਰਧਾਨ ਹੇਰਾਂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਗੁਰੂ ਕਾ ਲੰਗਰ ਅਟੁੱਟ ਵਰਤੇਗਾ।ਇਸ ਮੌਕੇ ਉਹਨਾਂ ਦੇ ਨਾਲ ਮਾ:ਅਮਰਜੀਤ ਸਿੰਘ ਚੀਮਾਂ ,ਮਾਂ:ਰਣਜੀਤ ਸਿੰਘ ਹਠੂਰ ,ਪਰਮਜੀਤ ਸਿੰਘ ਚੀਮਾਂ,ਮਹਿੰਗਾ ਸਿੰਘ ਮੀਰਪੁਰ ਹਾਂਸ,ਘੁਮੰਡਾ ਸਿੰਘ,ਸੂਬੇਦਾਰ ਬੀਰ ਸਿੰਘ ਮਲਕ ,ਇਕਬਾਲ ਸਿੰਘ ਰਸੂਲਪੁਰ,ਰਾਜਿੰਦਰ ਸਿੰਘ ,ਪ੍ਰਿੰ:ਸਰਬਜੀਤ ਸਿੰਘ ਭੱਟੀ ਦੇਹੜਕਾ,ਮੋਹੀ ਅਮਜੀਤ,ਦਵਿੰਦਰ ਸਿੰਘ ਸਲੇਮਪੁਰੀ ਆਦਿ ਵੀ ਹਾਜ਼ਰ ਸਨ।

ਦੀਦਾਰ ਸੰਧੂ ਦੀ 25 ਬਰਸੀ ਤੇ ਸੱਭਿਆਚਾਰਕ ਮੇਲਾ 21 ਨੂੰ ਭਰੋਵਾਲ ਖੁੁਰਦ ਵਿਖੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮਰਹੂਮ ਲੋਕ ਗਾਇਕ ਤੇ ਪਿੰਡ ਭਰੋਵਾਲ ਦੇ ਪਹਿਲੇ ਸਰਪੰਚ ਦੀਦਾਰ ਸੰਧੂ ਦੀ 25ਵੀਂ ਬਰਸੀ ,ਦੀਦਾਰ ਸੰਧੂ ਯਾਦਗਾਰੀ ਮੰਚ ਵਲੋਂ ਪਿੰਡ ਭਰੋਵਾਲ ਖੁਰਦ (ਲੁਧਿ:) ਵਿਖੇ 21 ਨਵੰਬਰ ਨੂੰ ਮਨਾਈ ਜਾ ਰਹੀ ਹੈ।ਮੰਚ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਪ੍ਰਧਾਨ 'ਤੇ ਲੋਕ ਗਾਇਕ ਜਗਮੋਹਣ ਸੰਧੂ ਦੀ ਪ੍ਰਧਾਨਗੀਂ ਹੇਠ ਹੋਈ।ਉਨ੍ਹਾਂ ਦੱਸਿਆਂ ਸਮਾਗਮ ਦੌਰਾਨ ਸੱਭਿਆਚਾਰਕ ਪ੍ਰਗਰਾਮ ਸਵੇਰ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚਲੇਗਾ ਅਤੇ ਕਈ ਉੱਚ ਕੋਟੀ ਦੇ ਕਲਾਕਾਰ ਦੇਸ਼ ਵਿਦੇਸ਼ ਤੋਂ ਪਹੁੰਚ ਕੇ ਆਪਣੀ ਹਾਜ਼ਰੀ ਲਗਾਉਣਗੇ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ।ਇਸ ਮੇਲੇ ਦੌਰਾਨ ਪੰਜਾਬ ਤੋਂ ਇਲਾਵਾ ਲਾਗਲੇ ਸੂਬਿਆਂ ਤੋਂ ਸਵ:ਸੰਧੂ ਦੇ ਸਰੋਤੇ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ, ਜਿਨ੍ਹਾਂ ਨੂੰ ਮੰਚ ਵਲੋਂ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ।

ਸਰਕਾਰੀ ਸਕੂਲ ਨੂੰ ਐਲ ਸੀ ਡੀ ਭੇਟ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਨਜ਼ਦੀਕ ਪਿੰਡ ਗਾਲਿਬ ਰਣ ਦੇ ਸਰਕਾਰੀ ਪ੍ਰਇਮਾਰੀ ਸਕੂਲ ਨੂੰ ਸਾਬਕਾ ਸਰਪੰਚ ਹਰਬੰਸ ਸਿੰਘ ਦੇ ਪਰਿਵਾਰ ਵਲੋ ਸਕੂਲ ਨੂੰ ਐਲ.ਸੀ.ਡੀ ਭੇਟ ਕੀਤੀ ਗਈ।ਇਸ ਸਮੇ ਮੈਡਮ ਰਣਜੀਤ ਕੌਰ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਸਕੂਲ ਨੂੰ ਦਿੱਖ ਸੰਵਾਰਨ ਲਈ ਵੱਧ ਚੜ੍ਹ ਕੇ ਇਸ ਹਿੱਸਾ ਪਾਉਣ ਲਈ ਬੇਨਤੀ ਕੀਤੀ।ਇਸ ਸਮੇ ਮੈਡਮ ਰਣਜੀਤ ਕੌਰ ਨੇ ਅਸੀ ਪੜ੍ਹਾਈ ਦਾ ਮਿਆਰ ਉੱਚਾ ਚੱੁਕਣ ਦਾ ਹਰ ਸੰਭਵ ਯਤਨ ਕਰਾਂਗੇ।ਇਸ ਸਮੇ ਮੈਡਮ ਜਗਦੀਪ ਕੌਰ,ਮਾਸਟਰ ਪਰਮਿੰਦਰ ਸਿੰਘ(ਨੈਸ਼ਨਲ ਐਵਰਾਡ),ਮਾਸਟਰ ਪ੍ਰਿਤਪਾਲ ਸਿੰਘ,ਤਜਿੰਦਰ ਸਿੰਘ ਤੇਜੀ ਆਦਿ ਹਾਜ਼ਰ ਸਨ।

ਬੂਟਾ ਸਿੰਘ ਮਲਕ ਟੀ.ਐਸ.ਯੂ. ਦਿਹਾਤੀ ਜਗਰਾਉਂ ਦੇ ਤੀਜੀ ਵਾਰ ਪ੍ਰਧਾਨ ਬਣੇ

ਜਗਰਾਉਂ/ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )  ਬਿਜਲੀ ਵਿਭਾਗ ਅੰਦਰ ਕੰਮ ਕਰਦੀ ਮੁਲਾਜਮਾਂ ਦੀ ਜੁਝਾਰੂ ਜੱਥੇਬੰਦੀ ਟੈਕਨੀਕਲ ਸਰਵਿਸਿਜ ਯੂਨੀਅਨ ਦਿਹਾਤੀ ਸਬ ਡਵੀਜਨ ਜਗਰਾਉਂ ਦੇ ਯੂਨਿਟ ਦੀ ਚੋਣ ਹੋਈ। ਜਿਸ ਵਿੱਚ ਜੱਥੇਬੰਦੀ ਦੇ ਸਾਬਕਾ ਜੋਨਲ ਪ੍ਰਧਾਨ ਕੁਲਵੰਤ ਸਿੰਘ ਢੋਲਣ, ਸਰਕਲ ਆਗੂ ਰਾਮਪਾਲ ਸਿੰਘ ਪਾਲੀ, ਦਲਜੀਤ ਸਿੰਘ ਆਦਿ ਵਿਸੇਸ ਤੌਰਤੇ ਸਾਮਲ ਹੋਏ। ਇਸ ਮੌਕੇ ਦਿਹਾਤੀ ਸਬ ਡਵੀਜਨ ਜਗਰਾਉਂ ਦੇ ਚੱਲੇ ਆ ਰਹੇ ਸਕੱਤਰ ਅਮ੍ਰਿਤਪਾਲ ਸਿੰਘ ਢੋਲਣ, ਕੈਸੀਅਰ ਸੁਖਵਿੰਦਰ ਸਿੰਘ ਕਾਕਾ ਵੱਲੋਂ ਆਪੋ-ਆਪਣੀਆਂ ਸਲਾਨਾਂ ਰਿਪੋਰਟਾਂ ਪੇਸ ਕੀਤੀਆਂ ਗਈਆਂ, ਜਿੰਨਾਂ ਨੂੰ ਹਾਜਰ ਡੈਲੀਗੇਟਾਂ ਨੇ ਨਾਹਰੇ ਲਗਾਕੇ ਪ੍ਰਵਾਨ ਕਰ ਲਿਆ। ਪੁਰਾਣੀ ਕਮੇਟੀ ਨੂੰ ਬੂਟਾ ਸਿੰਘ ਮਲਕ ਵੱਲੋਂ ਭੰਗ ਕਰ ਦਿੱਤਾ ਗਿਆ ਅਤੇ ਡਵੀਜਨ ਕਮੇਟੀ ਨੂੰ ਰਜਿਸਟਰ ਸੌਂਪਦਿਆਂ ਨਵੀਂ ਕਮੇਟੀ ਦੀ ਚੋਣ ਲਈ ਅਧਿਕਾਰ ਦਿੱਤੇ। ਨਵੀਂ ਚੋਣ ਲਈ ਵਿਗਿਆਨਕ ਗਰੁੱਪ ਵੱਲੋਂ ਜੋ ਪੈਨਲ ਦਿੱਤਾ ਗਿਆ, ਉਸ ਅਨੁਸਾਰ ਬੂਟਾ ਸਿੰਘ ਮਲਕ ਨੂੰ ਲਗਾਤਾਰ ਤੀਜੀ ਵਾਰ ਦਿਹਾਤੀ ਉਪ ਮੰਡਲ ਜਗਰਾਉਂ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਬਾਕੀ ਕਮੇਟੀ ਦੀ ਚੋਣ ਵੀ ਸਰਬਸੰਮਤੀ ਨਾਲ ਨਾਹਰਿਆਂ ਦੀ ਅਵਾਜa ਵਿੱਚ ਹੋਈ। ਜਿਸ ਵਿੱਚ ਸੀਨੀ:ਮੀਤ ਪ੍ਰਧਾਨ ਅਜਮੇਰ ਸਿੰਘ ਕਲੇਰ, ਜੂਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੇਖੋਂ, ਸਕੱਤਰ ਸੁਖਵਿੰਦਰ ਸਿੰਘ ਕਾਕਾ, ਸਹਾਇਕ ਸਕੱਤਰ ਅਮ੍ਰਿਤਪਾਲ ਸਿੰਘ ਢੋਲਣ, ਦਫਤਰੀ ਸਕੱਤਰ ਮਨੋਹਰ ਲਾਲ, ਚੀਫ ਆਰਗੇਨਾਈਜਰ ਮੱਘਰ ਸਿੰਘ ਲੀਲਾਂ ਅਤੇ ਕੁਲਦੀਪ ਸਿੰਘ ਮਲਕ ਨੂੰ ਕੈਸੀਅਰ ਚੁਣਿਆਂ ਗਿਆ। ਇਸ ਚੋਣ ਮੌਕੇ ਵਿਸੇਸ ਤੌਰਤੇ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਪੁੱਜੇ ਪੀ.ਐਸ.ਈ.ਬੀ.ਇੰਪਲਾਈਜ ਫੈਡਰੇਸਨ ਏਟਕ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਭੁਪਿੰਦਰਪਾਲ ਬੋਲਦਿਆਂ ਆਖਿਆ ਕਿ ਬਿਜਲੀ ਮੁਲਾਜਮਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਅਤੇ ਸਰਕਾਰਾਂ ਹਰ ਦਿਨ ਮੁਲਾਜaਮ ਅਤੇ ਲੋਕ ਵਿਰੋਧੀ ਫੈਸਲੇ ਲੈ ਰਹੀਆਂ ਹਨ। ਪੰਜਾਬ ਸਰਕਾਰ ਮੁਲਾਜਮਾਂ ਦਾ ਮਹਿੰਗਾਈ ਭੱਤਾ ਅਤੇ ਛੇਵੇਂ ਤਨਖਾਹ ਕਮਿਸਨ ਦੀ ਰਿਪੋਰਟ ਨੂੰ ਲਾਗੂ ਨਹੀਂ ਕਰ ਰਹੀ। ਜਿਸ ਕਰਕੇ ਪੰਜਾਬ ਭਰ ਦੇ ਮੁਲਾਜaਮਾਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਸਰਕਾਰਾਂ ਨਾਲ ਟੱਕਰ ਲੈਣ ਲਈ ਮੱਤਭੇਦ ਭੁਲਾਕੇ ਲਾਮਬੰਦ ਹੋਣਾ ਪਵੇਗਾ, ਤਾਂ ਜੋ ਮੁਲਾਜਮ ਵਿਰੋਧੀ ਸਰਕਾਰਾਂ ਦੇ ਫੈਸਲਿਆਂ ਨੂੰ ਮੂੰਹਤੋੜ ਜੁਵਾਬ ਦਿੱਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੈਨੋ ਸੁਖਮਿੰਦਰ ਸਿੰਘ ਵਜਾਨੀਆਂ, ਸੰਜੇ ਕੁਮਾਰ ਬੱਬਾ, ਰਾਜਦੀਪ ਸਿੰਘ ਤੂਰ, ਜਤਿੰਦਰਪਾਲ ਸਿੰਘ ਡੱਲਾ, ਪਰਮਜੀਤ ਸਿੰਘ ਚੀਮਾਂ, ਪਵਿੱਤਰ ਸਿੰਘ ਗਾਲਿਬ, ਜਗਜੀਤ ਸਿੰਘ ਹਾਂਸ, ਜਗਤਾਰ ਸਿੰਘ ਮੋਰਕਰੀਮਾਂ, ਅਸaੋਕ ਕੁਮਾਰ, ਅਵਤਾਰ ਸਿੰਘ ਕਲੇਰ, ਮੇਜਰ ਸਿੰਘ ਲੀਲਾਂ, ਦਮਨਦੀਪ ਸਿੰਘ, ਦਿਵਿਆਂਸ਼ੂ, ਯੁਗੇਸ ਕੁਮਾਰ, ਗੁਰਤੇਜ ਸਿੰਘ ਢੋਲਣ, ਅੱਛੇ ਲਾਲ, ਦਿਲ ਬਹਾਦੁਰ, ਸਤਿੰਦਰ ਸਿੰਘ, ਮਹਿੰਦਰ ਸਿੰਘ ਬੱਧਣੀ, ਹਰਮਨਦੀਪ ਕੌਰ ਗਾਲਿਬ, ਦਵਿੰਦਰ ਕੌਰ ਆਦਿ ਹਾਜਰ ਸਨ।

ਵਿਆਹ ਤੋਂ ਪਰਤਦੇ ਸਮੇਂ ਹੋਏ ਹਾਦਸੇ ਦੌਰਾਨ ਲੜਕੇ ਤੇ ਲੜਕੀ ਦੀ ਮੌਤ, ਪਤੀ ਪਤਨੀ ਜਖਮੀ

ਟੱਲੇਵਾਲ/ ਬਰਨਾਲਾ,ਨਵੰਬਰ 2019-(ਗੁਰਸੇਵਕ ਸੋਹੀ)- ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਬੀਹਲਾ ਨਜਦੀਕ ਗਹਿਲਾਂ-ਬੀਹਲਾ ਲਿੰਕ ਸੜਕ ਤੇ ਹੋਏ ਹਾਦਸੇ ਦੌਰਾਨ ਦੋ ਨਬਾਲਿਗ ਬੱਚਿਆ ਲੜਕੇ ਦੀ ਲੜਕੀ ਦੀ ਮੌਤ ਹੋ ਗਈ ਅਤੇ ਪਤੀ ਪਤਨੀ ਗੰਭੀਰ ਜਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਇੰਚਾਰਜ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਜਸਪਾਲ ਸਿੰਘ ਵਾਸ਼ੀ ਗੇਂਦਵਾਲ  (ਲੁਧਿਆਣਾ) ਟੱਲੇਵਾਲ ਦੇ ਰਾਜ ਪੈਲੇਸ ਵਿਖੇ ਆਪਣੀ ਰਿਸਤੇਦਾਰ ਲੜਕੀ ਦੇ ਵਿਆਹ ਵਿਚ ਸਾਮਿਲ ਹੋਣ ਲਈ ਆਪਣੀ ਪਤਨੀ  , ਲੜਕੇ ਤੇ ਰਿਸਤੇਦਾਰੀ ਵਿਚੋਂ ਲੱਗਦੀ ਭਾਣਜੀ ਸਮੇਤ ਆਇਆ ਹੋਇਆ ਸੀ ਅਤੇ ਵਾਪਸ ਜਾਣ ਸਮੇਂ ਜਦ ਉਹ ਪਿੰਡ ਬੀਹਲਾ ਲੰਘ ਕੇ ਬੀਹਲਾ -ਗਹਿਲਾਂ ਲਿੰਕ ਰੋਡ ਤੇ ਤੇ ਜਾ ਰਿਹਾ ਸੀ ਤਾਂ ਇਸੇ ਹੀ ਪਾਸੇ ਤੋਂ ਇੱਟਾਂ ਨਾਲ ਭਰੇ ਟਰੈਕਟਰ ਨਾਲ ਉਨ•ਾਂ ਦੇ ਸਕੂਟਰ ਦਾ ਹਾਦਸਾ ਹੋ ਗਿਆ ਅਤੇ ਜਸਪਾਲ ਸਿੰਘ ਲੜਕਾ ਹਰਸਦੀਪ ਸਿੰਘ 9 ਸਾਲ ਅਤੇ ਉਸ ਦੀ ਭਾਣਜੀ ਕੋਮਲਪ੍ਰੀਤ ਕੌਰ 11 ਟਰੈਕਟਰ ਦੇ ਥੱਲੇ ਆ ਕੇ ਬੁਰੀ ਤਰਾਂ੍ਰ ਕੁਚਲੇ ਗਏ ਅਤੇ ਇਸ ਦਰਦਨਾਕ ਹਾਦਸੇ ਦੌਰਾਨ ਦੋਵੇਂ ਬੱਚਿਆਂ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਸਪਾਲ ਸਿੰਘ ਤੇ ਉਸ ਦੀ ਪਤਨੀ ਗੰਭੀਰ ਜਖਮੀ ਹੋ ਗਏ ਜਿੰਨ•ਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ ਹੈ। ਘਟਨਾ ਸਥਾਨ ਤੇ ਡੀ.ਐਸ.ਪੀ ਮਹਿਲ ਕਲ•ਾਂ ਮੈਡਮ ਪ੍ਰਗਿਆ ਜੈਨ ਵੀ ਪਹੁੰਚੇ । ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।

ਮਨਰੇਗਾ ਸਕੀਮ ਤਹਿਤ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਵਲੋ ਛੱਪੜ ਦੀ ਸ਼ਫਾਈ ਦਾ ਕੰਮ ਸੁਰੂ ਕਰਵਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗਾਲਿਬ ਕਲਾਂ ਦੀ ਸਮੂਹ ਪੰਚਾਇਤ ਤੇ ਸਰਪੰਚ ਸਿਕੰਦਰ ਸਿੰਘ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨੇਰਗਾ ਸਕੀਮ ਤਹਿਤ ਛੱਪੜ ਦਾ ਕੰਮ ਸੁਰੂ ਕਰਵਾਇਆ। ਨਰੇਗਾ ਕਾਮਿਆਂ ਵਲੋ ਛੱਪੜ ਦੀ ਸਾਫ ਕਰਨ ਲਈ ਕੰਮ ਦੀ ਸੁਰੂਆਤ ਕੀਤੀ ਗਈ।ਇਸ ਸਮੇ ਸਰਪੰਚ ਸਿਕੰਦਰ ਸਿੰਘ ਨੇ ਕਿਹਾ ਕਿ ਛੱਪੜ ਨੂੰ ਸਾਫ ਕਰਨ ਉਪਰੰਤ ਜੇ.ਸੀ.ਵੀ ਮਸੀਨ ਰਾਹੀ ਛੱਪੜ ਵਿੱਚੌ ਗਾਰ ਕੱਢ ਕੇ ਸਫਾਈ ਕੀਤੀ ਜਾਵੇਗੀ ਤੇ ਫਾਲਤੂ ਮਿੱਟੀ ਨੂੰ ਲੋੜਵੰਦ ਥਾਵਾਂ ਤੇ ਭਰਤ ਪਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਛੱਪੜ ਕਾਫੀ ਪੁਰਾਣਾ ਤੇ ਇਸ ਵਿਚਲਾ ਪਾਣੀ ਖਰਾਬ ਹੋਣ ਕਰਕੇ ਨੇੜਲੇ ਘਰਾਂ ਵਾਲਿਆਂ ਦਾ ਜੀਣਾ ਬਹੁਤ ਮਸ਼ਕਲ ਹੋ ਚੱੁਕਾ ਸੀ ਪਰ ਹੁਣ ਇਸ ਦੀ ਸਫਾਈ ਕਰਕੇ ਇਸ ਵਿਚ ਪਾਣੀ ਪਾ ਮੁੜ ਵਿਰਾਸਤੀ ਛੱਪੜ ਬਣਾਇਆ ਜਾਵੇਗਾ।ਇਸ ਤੋ ਇਲਾਵਾ ਵੱਡਾ ਵੇਹੜੇ ਨੇੜੇ ਲੋਕਾਂ ਦੇ ਰਹਾਇਸੀ ਘਰਾਂ ਸਾਹਮਣੇ ਬਣੇ ਛੱਪੜ ਦੀ ਸਫਾਈ ਵੀ ਜਲਦ ਸੁਰੂ ਕਰਵਾ ਦਿੱਤੀ ਜਾਵੇਗੀ ਜਿਸ ਨਾਲ ਲੋਕਾਂ ਦੇ ਘਰਾਂ ਵਿੱਚ ਫਾਲਤੂ ਪਾਣੀ ਦੀ ਨਿਕਾਸੀ ਵੀ ਢੰਗ ਨਾਲ ਹੋਵੇਗੀ ਤੇ ਬਾਰਿਸ਼ ਦੌਰਾਨ ਪਾਣੀ ਘਰਾਂ ਵਿਚ ਆਉਣ ਦੀ ਬਜਾਏ ਡੂੰਘੇ ਛੱਪੜ ਵਿੱਚ ਜਾਵੇਗਾ।ਸਰਪੰਚ ਗਾਲਿਬ ਨੇ ਕਿਹਾ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਪਾਰਟੀਬਾਜੀ ਤੋ ਉਪਰ ਉਠਕੇ ਨਿਰੋਲ ਲੋਕਾਂ ਦੀ ਭਲਾਈ ਨੂੰ ਸਮਰਪਿਤ ਭਾਵਨਾ ਨਾਲ ਕਾਰਜ ਕਰਵਾਏ ਜਾਣਗੇ ਜਿਸ ਵਿੱਚ ਨਗਰ ਨਿਵਾਸੀ ਆਪਣਾ ਯੋਗਦਾਨ ਪਾਉਣ।ਇਸ ਸਮੇ ਜਥੇਦਾਰ ਪਿਰਤਪਾਲ ਸਿੰਘ,ਪੰਚ ਗੁਰਚਰਨ ਸਿੰਘ ਗਿਆਨੀ,ਪੰਚ ਰੁਲਦੂ ਸਿੰਘ,ਪੰਚ ਅਵਤਾਰ ਸਿੰਘ,ਪੰਚ ਜਸਵਿੰਦਰ ਸਿੰਘ,ਪੰਚ ਜਸਵੀਰ ਸਿੰਘ,ਪੰਚ ਗੁਰਦਿਆਲ ਸਿੰਘ,ਪੰਚ ਗੁਰਮੀਤ ਸਿੰਘ ਗੱਗੀ,ਅਵਤਾਰ ਸਿੰਘ ਗਗਨੀ ਆਦਿ ਹਾਜ਼ਰ ਸਨ।