ਮਨਰੇਗਾ ਸਕੀਮ ਤਹਿਤ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਵਲੋ ਛੱਪੜ ਦੀ ਸ਼ਫਾਈ ਦਾ ਕੰਮ ਸੁਰੂ ਕਰਵਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗਾਲਿਬ ਕਲਾਂ ਦੀ ਸਮੂਹ ਪੰਚਾਇਤ ਤੇ ਸਰਪੰਚ ਸਿਕੰਦਰ ਸਿੰਘ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨੇਰਗਾ ਸਕੀਮ ਤਹਿਤ ਛੱਪੜ ਦਾ ਕੰਮ ਸੁਰੂ ਕਰਵਾਇਆ। ਨਰੇਗਾ ਕਾਮਿਆਂ ਵਲੋ ਛੱਪੜ ਦੀ ਸਾਫ ਕਰਨ ਲਈ ਕੰਮ ਦੀ ਸੁਰੂਆਤ ਕੀਤੀ ਗਈ।ਇਸ ਸਮੇ ਸਰਪੰਚ ਸਿਕੰਦਰ ਸਿੰਘ ਨੇ ਕਿਹਾ ਕਿ ਛੱਪੜ ਨੂੰ ਸਾਫ ਕਰਨ ਉਪਰੰਤ ਜੇ.ਸੀ.ਵੀ ਮਸੀਨ ਰਾਹੀ ਛੱਪੜ ਵਿੱਚੌ ਗਾਰ ਕੱਢ ਕੇ ਸਫਾਈ ਕੀਤੀ ਜਾਵੇਗੀ ਤੇ ਫਾਲਤੂ ਮਿੱਟੀ ਨੂੰ ਲੋੜਵੰਦ ਥਾਵਾਂ ਤੇ ਭਰਤ ਪਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਛੱਪੜ ਕਾਫੀ ਪੁਰਾਣਾ ਤੇ ਇਸ ਵਿਚਲਾ ਪਾਣੀ ਖਰਾਬ ਹੋਣ ਕਰਕੇ ਨੇੜਲੇ ਘਰਾਂ ਵਾਲਿਆਂ ਦਾ ਜੀਣਾ ਬਹੁਤ ਮਸ਼ਕਲ ਹੋ ਚੱੁਕਾ ਸੀ ਪਰ ਹੁਣ ਇਸ ਦੀ ਸਫਾਈ ਕਰਕੇ ਇਸ ਵਿਚ ਪਾਣੀ ਪਾ ਮੁੜ ਵਿਰਾਸਤੀ ਛੱਪੜ ਬਣਾਇਆ ਜਾਵੇਗਾ।ਇਸ ਤੋ ਇਲਾਵਾ ਵੱਡਾ ਵੇਹੜੇ ਨੇੜੇ ਲੋਕਾਂ ਦੇ ਰਹਾਇਸੀ ਘਰਾਂ ਸਾਹਮਣੇ ਬਣੇ ਛੱਪੜ ਦੀ ਸਫਾਈ ਵੀ ਜਲਦ ਸੁਰੂ ਕਰਵਾ ਦਿੱਤੀ ਜਾਵੇਗੀ ਜਿਸ ਨਾਲ ਲੋਕਾਂ ਦੇ ਘਰਾਂ ਵਿੱਚ ਫਾਲਤੂ ਪਾਣੀ ਦੀ ਨਿਕਾਸੀ ਵੀ ਢੰਗ ਨਾਲ ਹੋਵੇਗੀ ਤੇ ਬਾਰਿਸ਼ ਦੌਰਾਨ ਪਾਣੀ ਘਰਾਂ ਵਿਚ ਆਉਣ ਦੀ ਬਜਾਏ ਡੂੰਘੇ ਛੱਪੜ ਵਿੱਚ ਜਾਵੇਗਾ।ਸਰਪੰਚ ਗਾਲਿਬ ਨੇ ਕਿਹਾ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਪਾਰਟੀਬਾਜੀ ਤੋ ਉਪਰ ਉਠਕੇ ਨਿਰੋਲ ਲੋਕਾਂ ਦੀ ਭਲਾਈ ਨੂੰ ਸਮਰਪਿਤ ਭਾਵਨਾ ਨਾਲ ਕਾਰਜ ਕਰਵਾਏ ਜਾਣਗੇ ਜਿਸ ਵਿੱਚ ਨਗਰ ਨਿਵਾਸੀ ਆਪਣਾ ਯੋਗਦਾਨ ਪਾਉਣ।ਇਸ ਸਮੇ ਜਥੇਦਾਰ ਪਿਰਤਪਾਲ ਸਿੰਘ,ਪੰਚ ਗੁਰਚਰਨ ਸਿੰਘ ਗਿਆਨੀ,ਪੰਚ ਰੁਲਦੂ ਸਿੰਘ,ਪੰਚ ਅਵਤਾਰ ਸਿੰਘ,ਪੰਚ ਜਸਵਿੰਦਰ ਸਿੰਘ,ਪੰਚ ਜਸਵੀਰ ਸਿੰਘ,ਪੰਚ ਗੁਰਦਿਆਲ ਸਿੰਘ,ਪੰਚ ਗੁਰਮੀਤ ਸਿੰਘ ਗੱਗੀ,ਅਵਤਾਰ ਸਿੰਘ ਗਗਨੀ ਆਦਿ ਹਾਜ਼ਰ ਸਨ।