You are here

ਲੁਧਿਆਣਾ

ਬੀ. ਬੀ. ਐੱਸ. ਬੀ. ਕਾਨਵੈਂਟ ਵਿੱਚ ਲੱਗਿਆ 'ਫਨ ਮੇਲਾ'

ਸਿਧਵਾਂ ਬੇਟ ਇਲਾਕੇ ਦੇ ਸਿਰਮੌਰ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਸਮੇਂ – ਸਮੇਂ ਤੇ ਕਈ ਉਤਸ਼ਾਹਿਤ ਸਮਾਗਮ ਕਰਵਾਉਂਦੇ ਰਹਿੰਦੇ ਹਨ। ਜਿੱਥੇ ਇਹ ਸੰਸਥਾ ਵਿਿਦਅਕ ਗਤੀਵਿਧੀਆਂ ਵਿੱਚ ਮੋਹਰੀ ਰਹਿੰਦੀ ਹੈ ੳੱਥੇ ਹੀ ਇਸ ਸੰਸਥਾ ਨੇ ਵਿਿਦਆਰਥੀਆਂ ਦੇ ਵਿਕਾਸ ਲਈ ਵਿਿਦਅਕ ਮਾਹੌਲ ਤੋਂ ਨਿਕਲ ਕੇ ਮੌਜ ਮਸਤੀ ਦਾ ਇੱਕ ਵਿਲੱਖਣ ਉਪਰਾਲਾ ਕੀਤਾ ਗਿਆ। ਇਸ ਉਪਰਾਲੇ ਸਦਕਾ ਸਕੂਲ ਵਿੱਚ ਇੱਕ 'ਫਨ ਮੇਲਾ' ਲਗਾਇਆ ਗਿਆ। ਜਿਸ ਵਿੱਚ ਸਕੂਲ ਦੇ ਨਰਸਰੀ ਕਲਾਸ ਤੋਂ ਲੈ ਕੇ ਸੈਕਿੰਡ ਕਲਾਸ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ ਇਸ ਮੇਲੇ ਵਿੱਚ ਬੱਚਿਆਂ ਦੇ ਮੰਨੋਰੰਜਨ ਲਈ ਅਲੱਗ – ਅਲੱਗ ਤਰ੍ਹਾਂ ਦੇ ਝੁਲੇ ਲਗਾਏ ਗਏ। ਮੇਲੇ ਦੀ ਸ਼ੁਰੂਆਤ ਮੈਨੇਜਮੈਂਟ ਕਮੇਟੀ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਕੁਮਾਰੀ ਦੁਆਰਾ ਰਿਬਨ ਕੱਟਣ ਤੋਂ ਬਾਆਦ ਕੀਤੀ ਗਈ। ਇਸ ਸਮੇਂ ਮੇਲੇ ਦਾ ਆਨੰਦ ਮਾਣਦੇ ਬੱਚਿਆਂ ਦੀ ਖੁਸ਼ੀ ਅਤੇ ਉਤਸ਼ਾਹ ਦੇਖਣ ਵਾਲਾ ਸੀ। ਮੇਲੇ ਵਿੱਚ ਮਿੱਕੀ ਮਾਉਸ ਜੰਪਿੰਗ, ਕਾਰ ਰਾਈਡਸ, ਬੰਜਿੰਗ ਜੰਪਿੰਗ, ਚੰਡੋਲ, ਵਾਟਰ ਫਾਲੰਿਗ ਅਤੇ ਸਵਿਿਮੰਗ ਪੂਲ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਝੂਲਿਆਂ ਦੇ ਨਾਲ – ਨਾਲ ਵੱਖ – ਵੱਖ ਸੰਗੀਤਕ ਧੁੱਨਾਂ ਉੱਤੇ ਬੱਚਿਆਂ ਨੇ ਡਾਂਸ ਦਾ ਵੀ ਆਨੰਦ ਮਾਣਿਆ। ਰੰਗ – ਬਿਰੰਗੀਆਂ ਪੁਸ਼ਾਕਾ ਵਿੱਚ ਸਜੇ ਵਿਿਦਆਰਥੀ ਮੇਲੇ ਦੇ ਦ੍ਰਿਸ਼ ਨੂੰ ਹੋਰ ਵੀ ਮਨੋਰੰਜਕ ਬਣਾ ਰਹੀ ਸੀ। ਛੋਟਿਆਂ ਬੱਚਿਆਂ ਦੀ ਮਸਤੀ ਦੇਖ ਕੇ ਸਕੂਲ ਦਾ ਮਾਹੌਲ ਬਹੁਤ ਹੀ ਮੌਜ ਮਸਤੀ ਅਤੇ ਰੌਣਕ ਮੇਲੇ ਵਾਲਾ ਬਣ ਗਿਆ। ਇਸ ਮੌਕੇ ਪੂਰੇ ਸਕੂਲ ਦਾ ਦ੍ਰਿਸ਼ ਵੰਡਰਲੈਂਡ ਤੋਂ ਘੱਟ ਨਹੀ ਲੱਗ ਰਿਹਾ ਸੀ। ਬੱਚਿਆਂ ਨੂੰ ਮੇਲੇ ਦੌਰਾਨ ਸਕੂਲ ਵੱਲੋਂ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਹ ਮੇਲਾ ਸਮੂਹ ਸਟਾਫ, ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਕੁਮਾਰੀ ਅਤੇ ਕੁਆਰਡੀਨੇਟਰ ਮੈਡਮ ਸਤਵਿੰਦਰਜੀਤ ਕੌਰ ਦੀ ਅਗਵਾਈ ਹੇਠ ਚੜਿਆ। ਇਸ ਮੇਲੇ ਵਿੱਚ ਬੱਚਿਆਂ ਨੂੰ ਪੂਰੀ ਨਿਗਰਾਨੀ ਹੇਠ ਝੂਲਿਆਂ ਤੇ ਝੁਲੇ ਦਿਵਾਏ।

ਬੀ. ਬੀ. ਐੱਸ. ਬੀ. ਕਾਨਵੈਂਟ ਵੱਖ – ਵੱਖ ਸੰਦੇਸ਼ਾ ਨੂੰ ਦਰਸਾਉਂਦੀ ਹੋਈ ਮਨਾਈ ਗਈ ਪ੍ਰਦੂਸ਼ਣ ਰਹਿਤ ਦੀਵਾਲੀ

 ਪ੍ਰਦੂਸ਼ਣ ਰਹਿਤ ਦੀਵਾਲੀ ਵਾਤਾਵਰਣ ਦੀ ਸ਼ੁੱਧਤਾ ਦੇ ਨਾਲ – ਨਾਲ ਇੱਕ ਨਿਰੋਗ ਸਮਾਜ ਦੀ ਸਿਰਜਣਹਾਰ ਹੈ

ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਿਦਆਰਥੀਆਂ ਨੂੰ ਦੀਵਾਲੀ ਦੀ ਮਹੱਤਤਾ ਨੂੰ ਦੱਸਦੇ ਹੋਏ ਵੱਖ – ਵੱਖ ਕਲਾਸਾਂ ਵਿੱਚ ਵੱਖਰੇ – ਵੱਖਰੇ ਵਿਸ਼ੇ ਨਾਲ ਸੰਬੰਧਿਤ ਗਤੀਵਿਧੀਆਂ ਸਮਾਜ ਨੁੰ ਇੱਕ ਵੱਖਰੀ ਸੇਧ ਦੇਣ ਦੇ ਮੰਤਵ ਨਾਲ ਕਰਵਾਇਆ ਗਈਆਂ। ਜਿਸ ਵਿੱਚ ਵਿਿਦਆਰਥੀਆਂ ਦੁਆਰਾ ਆਪਣੇ ਯੋਗ ਅਧਿਆਪਕਾਂ ਦੀ ਅਗਵਾਈ ਹੇਠ ਫਾਲਤੂ ਸਮਾਨ ਦੀ ਸਹੀ ਵਰਤੋਂ ਕਰਦੇ ਹੋਏ ਬਹੁਤ ਹੀ ਸੁੰਦਰ ਸਜਾਵਟੀ ਸਮਾਨ ਤਿਆਰ ਕੀਤਾ ਗਿਆ। ਵਿਿਦਆਰਥੀਆਂ ਨੇ ਇਸ ਸਮਾਨ ਨਾਲ ਬਹੁਤ ਹੀ ਸੋਹਣੇ ਢੰਗ ਨਾਲ ਦੀਵੇ, ਮੋਮਬੱਤੀਆਂ ਵਾਲ ਹੇਂਗਗਿੰਗ, ਚਾਰਟ ਮੇਕਿੰਗ, ਥਾਲੀ ਡੇਕੋਰੇਸ਼ਨ, ਪਿਗੀ ਬੈਂਕ ਅਦਿ ਨੂੰ ਸਜਾਇਆ ਅਤੇ ਨਾਲ ਹੀ ਫਾਲਤੂ ਸਮਾਨ ਦੀ ਵਰਤੋਂ ਕਰਦੇ ਹੋਏ ਬਹੁਤ ਹੀ ਸੁੰਦਰ ਕਾਰਡ ਬਣਾਏ ਗਏ ਜਿੰਨ੍ਹਾਂ ਵਿੱਚ ਉਨ੍ਹਾਂ ਦੁਆਰਾ ਗਰੀਨ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾੳਣ ਦਾ ਸੰਦੇਸ਼ ਦਿੱਤਾ ਗਿਆ। ਵੱਖ – ਵੱਖ ਕਲਾਸਾ ਨੂੰ ਵਿਿਦਆਰਥੀਆਂ ਦੁਆਰਾ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਗਿਆ। ਸਜਾਵਟੀ ਸਮਾਨ ਨਾਲ ਸਜਿਆ ਸਕੂਲ ਦਾ ਦ੍ਰਿਸ਼ ਬਹੁਤ ਹੀ ਮਨਮੋਹਕ ਲੱਗ ਰਿਹਾ ਸੀ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਕੁਮਾਰੀ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਵੱਲੋਂ ਦੀਵਾਲੀ ਦੀ ਪੂਜਾ ਕਰਵਾਈ ਗਈ ਜਿਸ ਵਿੱਚ ਸਮੂਹ ਸਟਾਫ ਨੇ ਵੀ ਭਾਗ ਲਿਆ। ਦੀਵਾਲੀ ਦੀ ਪੂਜਾ ਤੋਂ ਬਾਦ ਪ੍ਰਿੰਸੀਪਲ ਮੈਡਮ ਅਤੇ ਸਮੂਹ ਮੈਨੇਜਮੈਂਟ ਮੈਬਰਾਂ ਵੱਲੋਂ ਵੱਖ – ਵੱਖ ਕਾਲਾਸਾਂ ਦਾ ਦੌਰਾ ਕੀਤਾ ਗਿਆ ਅਤੇ ਵਿਿਦਆਰਥੀਆਂ ਦੀ ਕਲਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਰਹਾਇਆ ਅਤੇ ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਰਹਿਤ ਦੀਵਾਲੀ ਵਾਤਾਵਰਣ ਦੀ ਸ਼ੁੱਧਤਾ ਦੇ ਨਾਲ – ਨਾਲ ਇੱਕ ਨਿਰੋਗ ਸਮਾਜ ਦੀ ਸਿਰਜਣਹਾਰ ਹੈ ਅਤੇ ਕਲਾ ਪ੍ਰਤੀ ਰੂਚੀ ਨੂੰ ਹੋਰ ੳਤਸ਼ਾਹਿਤ ਕੀਤਾ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਫਜੂਲ ਖਰਚੀ ਤੋਂ ਬਚ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਕਿਹਾ ਅਤੇ ਵਿਿਦਆਰਥੀਆਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ।

ਪੰਜਾਬ ਸਰਕਾਰ ਵੱਲੋਂ ਖੋਜ ਅਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਉਦਯੋਗਿਕ ਐਸੋਸੀਏਸ਼ਨਾਂ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਨਾਲ ਸਮਝੌਤਾ ਸਹੀਬੱਧ

ਲੁਧਿਆਣਾ,ਅਕਤੂਬਰ 2019 -( ਮਨਜਿੰਦਰ ਗਿੱਲ)-ਸੂਬੇ ਵਿੱਚ ਖੋਜ ਅਤੇ ਨਵੀਨਤਾ ਨੂੰ ਹੋਰ ਹੁਲਾਰਾ ਦੇਣ ਲਈ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਵੱਲੋਂ ਸਾਂਝੇ ਯਤਨਾਂ ਸਦਕਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ.ਐਨ.ਡੀ.ਈ.ਸੀ.), ਲੁਧਿਆਣਾ ਅਤੇ ਸੈਨੇਟਰੀ ਫਿਟਿੰਗ ਕਲੱਸਟਰ, ਸਟੀਲ ਰੀ-ਰੋਲਿੰਗ ਮਿੱਲ ਅਤੇ ਸਿਲਾਈ ਮਸ਼ੀਨ ਅਤੇ ਪੁਰਜ਼ਿਆਂ ਦੇ ਉਤਪਾਦਕਾਂ ਦੀਆਂ ਪ੍ਰਮੁੱਖ ਉਦਯੋਗਿਕ ਐਸੋਸੀÂਸ਼ਨਾਂ ਨਾਲ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਗਿਆ ਹੈ। ਇਹ ਸਮਝੌਤਾ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਕੇਸ਼ ਵਰਮਾ, ਜੀ.ਐਨ.ਡੀ.ਈ.ਸੀ.ਐਲ. ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ, ਆਲ ਇੰਡੀਆ ਸਟੀਲ ਰੀ-ਰੋਲਰਜ਼ ਐਸੋਸੀਏਸ਼ਨ (ਏ.ਆਈ.ਐਸ.ਆਰ.ਏ.), ਮੰਡੀ ਗੋਬਿੰਦਗੜ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਦੁਆਰਾ ਦਸਤਖਤ ਕੀਤੇ ਗਏ ਅਤੇ ਮੋਹਾਲੀ ਹਾਈਟੈੱਕ ਮੈਟਲ ਕਲੱਸਟਰ (ਐਮ.ਐਚ.ਐਮ.ਸੀ.), ਮੁਹਾਲੀ ਦੇ ਡਾਇਰੈਕਟਰ ਬੀ. ਐਸ. ਆਨੰਦ ਅਤੇ ਯੂਨਾਈਟਿਡ ਸਿਲਾਈ ਮਸੀਨ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂ.ਐਸ.ਐਮ.ਪੀ.ਐਮ.ਏ.), ਲੁਧਿਆਣਾ ਦੇ ਚੇਅਰਮੈਨ ਸ. ਦਲਬੀਰ ਸਿੰਘ ਵੱਲੋਂ ਸਹੀਬੱਧ ਕੀਤਾ ਗਿਆ। ਵਰਮਾ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ 2.0 ਦੇ ਉਦੇਸ਼ ਦੀ ਪੂਰਤੀ ਲਈ ਵਾਤਾਵਰਣ, ਮੌਸਮ ਵਿੱਚ ਤਬਦੀਲੀ ਅਤੇ ਜਨਤਕ ਸਿਹਤ ਨਾਲ ਜੁੜੇ ਸੂਬੇ ਦੇ ਮਹੱਤਵਪੂਰਨ ਮੁੱਦਿਆਂ ਨੂੰ ਸਾਂਝੇ ਰੂਪ ਵਿੱਚ ਹੱਲ ਕਰਨ ਲਈ ਇਹ ਪਹਿਲਕਦਮੀ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਇਸ ਪਹਿਲਕਦਮੀ ਸਦਕਾ ਸੂਬੇ ਵਿਚ ਖੋਜ ਅਤੇ ਨਵੀਨਤਾ ਨੂੰ ਹੁਲਾਰਾ ਮਿਲੇਗਾ ਜਿਸ ਨਾਲ ਮੁਕਾਬਲੇਬਾਜ਼ੀ ਤੇ ਆਰਥਿਕ ਵਿਕਾਸ ਵੱਧਣ ਦੇ ਨਾਲ ਨਾਲ ਨੌਕਰੀਆਂ ਦੇ ਵਧੇਰੇ ਮੌਕੇ ਪੈਦਾ ਹੋਣਗੇ। ਇਸ ਸਮਾਗਮ ਦੌਰਾਨ, ਰਾਕੇਸ ਵਰਮਾ ਨੇ ਦੱਸਿਆ ਕਿ ਮਾਰਕਿਟ ਵਿਚ ਬਣੇ ਰਹਿਣ ਲਈ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਵਿਚ ਖੋਜ ਅਤੇ ਨਵੀਨਤਾ ਸਮੇਂ ਦੀ ਲੋੜ ਹੈ। ਇਸ ਤੋਂ ਇਲਾਵਾ, ਸੂਬੇ ਵਿਚ ਐਮ.ਐਸ.ਐਮ.ਈਜ਼ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਉਦਯੋਗ ਅਤੇ ਅਕਾਦਮੀਆਂ ਨੂੰ ਆਪਸ ਵਿਚ ਜੋੜਨ ਦੀ ਸਖਤ ਜ਼ਰੂਰਤ ਹੈ। ਉਨਾਂ ਅੱਗੇ ਕਿਹਾ ਕਿ ਉਦਯੋਗਿਕ ਐਸੋਸੀਏਸ਼ਨਾਂ ਨਾਲ ਕੀਤੇ ਇਸ ਸਮਝੌਤੇ ਵਿਚ ਨਵੇਂ ਉਤਪਾਦਾਂ ਦੇ ਵਿਕਾਸ ਲਈ ਆਰ ਐਂਡ ਡੀ ਸਹਾਇਤਾ, ਉੱਨਤ ਨਿਰਮਾਣ, ਇੰਡਸਟਰੀ 4.0, ਕਾਰਜ ਕੁਸ਼ਲਤਾ, ਕੂੜੇ ਨੂੰ ਘੱਟ ਕਰਨਾ ਅਤੇ ਸਮਰੱਥਾ ਵਧਾਉਣਾ ਸ਼ਾਮਲ ਹੈ। ਵਰਮਾ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਨਿਰਮਾਣ, ਊਰਜਾ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਨਵੀਆਂ ਖੋਜਾਂ ਲਈ ਸੂਬੇ ਵਿਚ ਵਿਸ਼ੇਸ਼ ਸਹਿਯੋਗੀ ਪ੍ਰੋਗਰਾਮ ਚਲਾਏ ਜਾਣਗੇ।

ਜ਼ਿਮਨੀ ਚੋਣਾਂ 4 ਵਿੱਚੌ 3 ਸੀਟਾਂ ਜਿੱਤ ਕੇ ਵੋਟਰਾਂ ਨੇ ਕੈਪਟਨ ਦੀਆਂ ਨੀਤੀਆਂ ਤੇ ਲਾਈ ਮੋਹਰ,2022 ਵਿੱਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਯਕੀਨੀ ਹੈ:ਸਰਪੰਚ ਜਗਦੀਸ਼ ਚੰਦ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਆਏ ਨਤੀਜਿਆਂ ਤੇ ਆਪਣੀ ਪ੍ਰਤੀਕਿਰੀਆ ਜਾਹਰ ਕਰਦੇ ਹੋਏ ਜ਼ਿਲ੍ਹਾਂ ਕਾਂਗਰਸ ਕਮੇਟੀ ਲੁਧਿਆਣਾ (ਦਿਹਾਤੀ) ਦੇ ਜਰਨਲ ਸੈਕਟਰੀ ਅਤੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਕਿਹਾ ਕਿ 4 ਵਿਚੋਂ 3 ਸੀਟਾਂ ਤੇ ਕਾਂਗਰਸੀ ਉਮੀਦਵਾਰਾਂ ਨੂੰ ਸ਼ਾਨ ਨਾਲ ਜਿਤਾ ਕੇ ਪੰਜਾਬ ਦੇ ਵੋਟਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੇ ਮੋਹਰ ਲਾਉਣ ਦੇ ਨਾਲ ਨਾਲ ਵਿਰੋਧੀ ਪਾਰਟੀਆਂ ਨੂੰ ਸ਼ੀਸਾ ਦਿਖਾਇਆ ਹੈ।ਉਨ੍ਹਾਂ ਕਿਹਾ ਕਿ ਚੋਣਾ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਆਗੂ ਬੇ-ਬੁਨਿਆਦ ਦੋਸ਼ ਲਾ ਰਹੇ ਸਨ ਕਿ ਪੰਜਾਬ ਸਰਕਾਰ ਵਲੋਂ ਧੱਕਾ ਕੀਤਾ ਜਾ ਰਿਹਾ ਹੈ ,ਪ੍ਰੰਤੂ ਵਿਧਾਨ ਸਭਾ ਹਲਕਾ ਦਾਖਾ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਹਾਰ ਅਤੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਕਿਸੇ ਵੀ ਸੀਟ ਤੇ ਕੋਈ ਧੱਕਾ ਨਹੀਂ ਹੋਇਆ ,ਸਗੋਂ ਇਹ ਚੋਣਾ ਪਾਰਦਰਸ਼ੀ ਢੰਗ ਨਾਲ ਹੋਈਆਂ ਹਨ।ਸਰਪੰਚ ਜਗਦੀਸ਼ ਸ਼ਰਮਾ ਨੇ ਲੋਕ ਇਨਸਾਫ ਮੁੱਖੀ ਸਿਮਰਜੀਤ ਸਿੰਘ ਬੈਂਸ ਨੂੰ ਗੱਪੀਆਂ ਦੇ ਸਰਦਾਰ ਦਾ ਖਿਤਾਬ ਦਿੰਦੇ ਹੋਏ ਕਿਹਾ ਕਿ ਵੋਟਾਂ ਤੋ ਇਕ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਬੈਂਸ ਨੇ ਕਿਹਾ ਸੀ ਕਿ ਕਾਂਗਰਸੀ ਅਤੇ ਅਕਾਲੀ ਰਲੇ ਹੋਏ ਹਨ ਅਤੇ ਹਲਕਾ ਦਾਖਾ ਅਕਾਲੀ ਕਾਂਗਰਸੀ ਉਮੀਦਵਾਰਾਂ ਨੂੰ ਵੋਟਾਂ ਪਾਉਂਣ ਲਈ ਕਹਿ ਰਹੇ ਹਨ ਪ੍ਰੰਤੂ ਬੈਂਸ ਦਾ ਇਹ ਦਾ ਬਿਆਨ ਸਿਰੇ ਦੀ ਗੱਪ ਸਾਬਤ ਹੋਇਆ ਅਤੇ ਦਾਖਾ ਅਤੇ ਫਗਵਾੜਾ ਦੇ ਵੋਟਰਾਂ ਨੇ ਲੋਕ ਇਨਸਾਫ ਪਾਰਟੀ ਨੂੰ ਉਸ ਦੀ ਔਕਾਤ ਦਿੱਖਾਉਂਦੇ ਹੋਏ ਉਸ ਦੇ ਦੋਵੇਂ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਕਰਵਾ ਦਿੱਤੀਆਂ।ਸਰਪੰਚ ਸ਼ਰਮਾ ਨੇ ਵਿਸ਼ਵਾਸ਼ ਨਾਲ ਕਿਹਾ ਕਿ 2022 ਵਿੱਚ ਵੀ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਯਕੀਨੀ ਹੈ,ਜਿਸ ਦੇ ਕੈਪਟਨ ਅਮਰਿੰਦਰ ਸਿੰਘ ਫਿਰ ਮੁੱਖ ਮੰਤਰੀ ਹੋਣਗੇ।

ਜ਼ਿਮਨੀ ਚੋਣ ਵਿੱਚ ਹਲਕਾ ਦਾਖਾ ਤੋ ਅਕਾਲੀ ਦਲ ਦੇ ਉਮੀਦਵਾਰ ਇਯਾਲੀ ਦੀ ਵੱਡੀ ਲੀਡ ਨਾਲ ਹੋਈ ਜਿੱਤ ਤੇ ਅਕਾਲੀ ਵਰਕਰਾਂ ਖੁਸ਼ੀ ਦੀ ਲਹਿਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਦਾਖਾ ਤੋ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੀ ਵੱਡੀ ਲੀਡ ਨਾਲ ਹੋਈ ਜਿੱਤ ਤੇ ਪਿੰਡ ਗਾਲਿਬ ਰਣ ਸਿੰਘ ਵਿਖੇ ਅਕਾਲੀ ਸਮਰਥਕਾਂ ਨੇ ਜਿੱਤ ਦੀ ਖੁਸ਼ੀ ਮਨਾਈ।ਇਸ ਸਮੇ ਸਨੀਅਰ ਅਕਾਲੀ ਆਗੂ ਸਰਤਾਜ ਸਿੰਘ ਗਾਲਿਬ ਨੇ ਕਿਹਾ ਕਿ ਇਯਾਲੀ ਦੇ ਵਿਕਾਸ ਵਿਕਾਸ ਕੰਮਾਂ ਦੀ ਜਿੱਤ ਹੋਈ ਹੈ ਅਤੇ ਇਯਾਲੀ ਨੇ ਦਾਖਾ ਹਲਕੇ ਵਿੱਚ ਬਹੁਤ ਵੱਡੀ ਪੱਧਰ ਤੇ ਵਿਕਾਸ ਕਰਵਾਏ ਹਨ।ਉਨ੍ਹਾਂ ਕਿਹਾ ਕਿ ਇਯਾਲੀ ਵੱਡੀ ਹੋਈ ਜਿੱਤ ਨੇ ਸੂਬੇ ਦੀ ਰਾਜਨੀਤਿ ਨੂੰ ਬਦਲਾਅ ਵਾਲੇ ਰਾਹ ਤੋਰਿਆ ਹੈ ਪਾਰਟੀ ਉਮੀਦਵਾਰ ਇਯਾਲੀ ਦੀ ਸ਼ਨਦਾਰ ਜਿੱਤ ਨਾਲ ਉਹਨਾਂ ਦਾ ਰਾਜਸੀ ਕਦ ਦੇਸ਼-ਵਿਦੇਸ਼ ਵਿੱਚ ੳੱੁਚਾ ਹੋਇਆ ਹੈ ਸਰਤਾਜ ਗਾਲਿਬ ਨੇ ਕਿਹਾ ਕਿ ਲੋਕਾਂ ਬਦਲਾਅ ਚਾਹੰੂਦੇ ਹਨ ਆਉਣ ਵਾਲੇ ਸਮੇ ਵਿੱਚ ਮੁੜ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਵਚਨਬੱਧ ਹਨ।ਇਸ ਸਮੇ ਸੁਰੀਦੰਰਪਾਲ ਸਿੰਘ ਫੌਜੀ,ਬਲਵਿੰਦਰ ਸਿੰਘ ਕਾਕਾ,ਇੰਦਰਜੀਤ ਸਿੰਘ,ਸੁਰਜੀਤ ਸਿੰਘ ਆਦਿ ਹਾਜ਼ਰ ਸਨ।

ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ’ਚ ਵੱਜੇਗੀ ਗੈਂਗਸਟਰ ਦੇ ਵਿਆਹ ਦੀ ਸ਼ਹਿਨਾਈ

ਮੋਗਾ,ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਉੱਚ ਸੁਰੱਖਿਆ ਵਾਲੀ ਜੇਲ੍ਹ ਨਾਭਾ ’ਚ 30 ਅਕਤੂਬਰ ਨੂੰ ਦੋਹਰੇ ਕਤਲ ਕੇਸ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਦੇ ਰਹਿਣ ਵਾਲੇ ਨਾਮੀ ਗੈਂਗਸਟਰ ਮਨਦੀਪ ਸਿੰਘ ਉਰਫ਼ ਧਰੂ ਦੇ ਵਿਆਹ ਦੀਆਂ ਸ਼ਹਿਨਾਈਆਂ ਵੱਜਣਗੀਆਂ।
ਹਾਈ ਕੋਰਟ ਨੇ ਨਾਭਾ ਜੇਲ੍ਹ ਕੰਪਲੈਕਸ ’ਚ ਮੁਲਾਜ਼ਮਾਂ ਦੇ ਰਿਹਾਇਸ਼ੀ ਕੁਆਰਟਰਾਂ ਕੋਲ ਬਣੇ ਗੁਰਦੁਆਰੇ ’ਚ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਦੀ ਇਜਾਜ਼ਤ ਦਿੱਤੀ ਹੈ। ਹੁਕਮ ਮੁਤਾਬਕ ਸਵੇਰੇ 10 ਵਜੇ ਤੋਂ 6 ਘੰਟੇ ਅੰਦਰ ਪੁਲੀਸ ਸੁਰੱਖਿਆ ਹੇਠ ਇਹ ਰਸਮਾਂ ਪੂਰੀਆਂ ਕਰਨੀਆਂ ਹੋਣਗੀਆਂ। ਜੇਲ੍ਹ ’ਚ ਹੋਣ ਵਾਲੇ ਇਸ ਵਿਆਹ ’ਚ ਲਾੜੇ (ਗੈਂਗਸਟਰ) ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੁਲਹਨ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਸ਼ਾਮਲ ਹੋਣ ਅਤੇ ਫ਼ੋਟੋਗ੍ਰਾਫ਼ੀ ਦੀ ਵੀ ਆਗਿਆ ਦਿੱਤੀ ਗਈ ਹੈ। ਜਸਟਿਸ ਅਜੇ ਤਿਵਾੜੀ ਤੇ ਜਸਟਿਸ ਹਰਨਰੇਸ਼ ਸਿੰਘ ਗਿੱਲ ਨੇ ਹੁਕਮਾਂ ’ਚ ਵਿਆਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਹੋਣ ਵਾਲੇ ਖਰਚ ਤੋਂ ਵੀ ਗੈਂਗਸਟਰ ਨੂੰ ਛੋਟ ਦਿੱਤੀ ਹੈ। ਮਨਦੀਪ ਸਿੰਘ ਹੁਣ 6 ਘੰਟੇ ਆਪਣੇ ਪਰਿਵਾਰਕ ਮੈਂਬਰਾਂ ਤੇ ਜੀਵਨ ਸਾਥਣ ਪਵਨਦੀਪ ਕੌਰ ਨਾਲ ਬਿਤਾ ਸਕੇਗਾ। ਜ਼ਿਕਰਯੋਗ ਹੈ ਕਿ ਗੈਂਗਸਟਰ ਮਨਦੀਪ ਸਿੰਘ ਧਰੂ ਦੇ ਪਿਤਾ ਚਮਕੌਰ ਸਿੰਘ ਦੀ ਕਾਫ਼ੀ ਅਰਸਾ ਪਹਿਲਾਂ ਮੌਤ ਹੋ ਚੁੱਕੀ ਹੈ। ਦੂਜਾ ਭਰਾ ਗੁਰਮੀਤ ਸਿੰਘ ਤੇ ਭੈਣ ਵਿਦੇਸ਼ ’ਚ ਹਨ ਅਤੇ ਮਾਂ ਰਛਪਾਲ ਕੌਰ ਹੀ ਘਰ ’ਚ ਰਹਿੰਦੀ ਹੈ। ਗੈਂਗਸਟਰ ਮਨਦੀਪ ਸਿੰਘ ਧਰੂ ਆਪਣੇ ਹੀ ਪਿੰਡ ਦੇ ਇੱਕ ਸਰਪੰਚ ਤੇ ਉਸ ਦੇ ਨਿੱਜੀ ਗੰਨਮੈਨ ਦੇ ਕਤਲ ਕੇਸ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਜੇਲ੍ਹ ’ਚ ਬੈਠਿਆਂ 10 ਸਾਲ ਹੋ ਚੁੱਕੇ ਹਨ। ਉਸ ਨੇ 3 ਸਾਲ ਪਹਿਲਾਂ ਸਾਲ 2016 ’ਚ ਵੀ ਵਿਆਹ ਲਈ ਛੁੱਟੀ ਮੰਗੀ ਸੀ ਪਰ ਪੈਰੋਲ ਨਹੀਂ ਮਿਲੀ। ਹਾਈ ਕੋਰਟ ਦੇ ਹੁਕਮਾਂ ਮੁਤਾਬਕ ਪਵਨਦੀਪ ਕੌਰ ਨੇ ਗੈਂਗਸਟਰ ਮਨਦੀਪ ਸਿੰਘ ਧਰੂ ਦੀ ਫੋਟੋ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਬਾਅਦ ਉਹ ਆਪਣੇ ਸਹੁਰਾ ਪਰਿਵਾਰ ਨਾਲ ਰਹਿਣ ਲੱਗ ਪਈ। ਹੁਣ ਗੈਂਗਸਟਰ ਨੇ ਮੁੜ ਵਿਆਹ ਲਈ ਇੱਕ ਮਹੀਨੇ ਦੀ ਪੈਰੋਲ ’ਤੇ ਰਿਹਾਈ ਦੀ ਅਰਜ਼ੀ ਹਾਈ ਕੋਰਟ ’ਚ ਦਾਇਰ ਕੀਤੀ ਸੀ।

ਜਿਮਨੀ ਚੋਣ ਹਲਕਾ ਦਾਖਾ ਵਿੱਚ ਸਰਕਾਰ ਨੂੰ ਹਰਾ ਕੇ ਮਨਪ੍ਰੀਤ ਸਿੰਘ ਇਯਾਲੀ ਨੇ ਕੀਤੀ ਵੱਡੀ ਜਿੱਤ ਦਰਜ

ਲੁਧਿਆਣਾ,ਅਕਤੂਬਰ 2019-( ਮਨਜਿੰਦਰ ਗਿੱਲ)-

 

ਮਨਪ੍ਰੀਤ ਇਯਾਲੀ ਬਣਿਆ ਹਲਕਾ ਦਾਖਾ ਦਾ ਕੈਪਟਨ 14672 ਵੋਟਾਂ ਦੀ ਲੀਡ ਨਾਲ ਜੇਤੂ

ਮਨਪ੍ਰੀਤ ਸਿੰਘ ਇਆਲੀ : 66297 ,ਕੈਪਟਨ ਸੰਦੀਪ ਸੰਧੂ : 51625 ,ਸੁਖਦੇਵ ਸਿੰਘ ਚੱਕ : 8440 ,ਅਮਨਦੀਪ ਸਿੰਘ ਮੋਹੀ : 2795

ਜਿਥੇ ਲੋਕਾਂ ਦਾ ਸਾਥ ਹੋਵੇ ਓਥੇ ਅਗੇ ਕੋਈ ਵੀ ਹੋਵੇ ਜਰੂਰ ਜਿੱਤ ਮਿਲਦੀ ਹੈ।ਇਸ ਤਰਾਂ ਹੀ ਵਿਕਾਸ ਪੁਰਸ਼ ਦੇ ਨਾਮ ਨਾਲ ਜਾਣੇ ਜਾਂਦੇ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਪਾਹੀ ਸ ਮਨਪ੍ਰੀਤ ਸਿੰਘ ਇਯਾਲੀ ਨੇ ਕੀਤਾ ।ਉਹਨਾਂ ਅੱਜ ਸਰਕਾਰ ਦੇ ਵੱਡੇ ਤੰਤਰ ਮੰਤਰ ਨੂੰ ਪਿੱਛੜ ਕੇ ਆਪਣੀ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।ਨਤੀਜਾ ਮਿਲਦੇ ਹੀ ਲੋਕਾਂ ਭੰਗੜੇ ਪੌਣੇ ਸ਼ੁਰੂ ਕੀਤੇ।

ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ੁਰੂ ਹੋਏ ਦੀਵਾਲੀ ਮੇਲੇ ਨੂੰ ਭਰਵਾਂ ਹੁੰਗਾਰਾ

ਸਵੈ-ਸਹਾਇਤਾ ਗਰੁੱਪਾਂ ਵੱਲੋਂ ਦੀਵੇ, ਕੁਦਰਤੀ ਵਸਤਾਂ, ਕੱਪੜੇ ਦੇ ਬੈਗ ਅਤੇ ਹੋਰ ਉਤਪਾਦਾਂ ਦੀਆਂ ਲਗਾਈਆਂ ਗਈਆਂ ਦੁਕਾਨਾਂ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੇਂਡੂ ਕਿਰਤੀਆਂ ਦੇ ਉਤਪਾਦਾਂ ਨੂੰ ਵੇਚਣ ਲਈ ਸ਼ੁਰੂ ਕੀਤੇ ਗਏ 'ਪੇਂਡੂ ਕਿਰਤੀਆਂ ਦੇ ਬਾਜ਼ਾਰ' ਦੌਰਾਨ ਹੁਣ ਸਵੈ-ਸਹਾਇਤਾ ਗਰੁੱਪ ਦੀਵਾਲੀ ਅਤੇ ਹੋਰ ਤਿਉਹਾਰਾਂ ਨਾਲ ਸੰਬੰਧਤ ਸਮਾਨ ਵੀ ਵੇਚ ਸਕਣਗੇ। ਇਸ ਲਈ ਮਿਤੀ 22 ਅਕਤੂਬਰ ਤੋਂ 26 ਅਕਤੂਬਰ ਤੱਕ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਦੀਵਾਲੀ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਵੱਖ-ਵੱਖ ਖਾਧ ਪਦਾਰਥਾਂ ਦੇ ਨਾਲ-ਨਾਲ ਹੋਰ ਸਮਾਨ ਵੀ ਵੇਚਿਆ ਜਾ ਰਿਹਾ ਹੈ। ਇਸ ਮੇਲੇ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਮਿਤੀ 23 ਅਕਤੂਬਰ ਦੀ ਦੁਪਹਿਰ ਤੱਕ 65 ਹਜ਼ਾਰ ਰੁਪਏ ਤੋਂ ਵਧੇਰੇ ਦੀ ਵਿਕਰੀ ਕੀਤੀ ਜਾ ਚੁੱਕੀ ਸੀ। ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਨਾਬਾਰਡ, ਆਤਮਾ ਅਤੇ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਅਤੇ ਹੋਰ ਅਦਾਰਿਆਂ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਵੈ-ਸਹਾਇਤਾ ਗਰੁੱਪਾਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੇ ਉਤਪਾਦ ਵੇਚੇ ਜਾ ਰਹੇ ਹਨ। ਇਨਾਂ ਉਤਪਾਦਾਂ ਵਿੱਚ ਦੀਵੇ, ਮੋਮਬੱਤੀਆਂ, ਕੁਦਰਤੀ ਮਸਾਲੇ, ਟੈਡੀ ਬੀਅਰ, ਵੂਲਨ ਕੱਪੜੇ, ਬੇਕਰੀ ਉਤਪਾਦ, ਆਚਾਰ, ਮੁਰੱਬੇ, ਕੱਪੜੇ ਦੇ ਬੈਗ, ਆਂਵਲਾ ਕੈਂਡੀ, ਚਵਨਪ੍ਰਾਸ਼, ਹਰਬਲ ਚਾਹ, ਮੁਫਿਨ, ਗੁੜ, ਕੇਕ, ਸ਼ੱਕਰ, ਸ਼ਹਿਰ, ਦਾਲਾਂ ਅਤੇ ਹੋਰ ਹੱਥੀਂ ਤਿਆਰ ਵਸਤਾਂ ਸ਼ਾਮਿਲ ਹਨ। ਉਨਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੇਲੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਕੇ ਖਰੀਦਦਾਰੀ ਕਰਨ ਤਾਂ ਜੋ ਹੱਥ ਕਿਰਤੀਆਂ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਆਈ. ਸੀ. ਆਈ. ਸੀ. ਆਈ. ਵੱਲੋਂ ਸਪਾਂਸਰ ਕੀਤੇ ਅਤੇ ਹੁਨਰ ਵਿਕਾਸ ਕੇਂਦਰਾਂ ਵਿੱਚ ਤਿਆਰ ਕੀਤੇ ਕੱਪੜੇ ਦੇ ਬੈਗ ਇਨਾਂ ਦੁਕਾਨਦਾਰਾਂ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ। ਮੇਲੇ ਦੌਰਾਨ ਕੁੱਲ 12 ਸਟਾਲਾਂ ਲਗਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਇਸ ਨਿਵੇਕਲੇ ਉਪਰਾਲੇ ਤਹਿਤ ਡੀ.ਆਰ.ਡੀ.ਏ ਅਧੀਨ ਸੈੱਲਫ ਹੈੱਲਪ ਗਰੁੱਪਾਂ ਲਈ ਤਿੰਨ ਰੰਗ ਦੀਆਂ ਬਣਾਈਆਂ ਗਈਆਂ ਕਨੋਪੀਆਂ ਰਾਹੀਂ ਬਾਜ਼ਾਰ ਵਿੱਚ ਸੈੱਲਫ ਹੈੱਲਪ ਗਰੁੱਪਾਂ ਵੱਲੋਂ ਹਰੇਕ ਸ਼ਨਿੱਚਰਵਾਰ ਨੂੰ ਸ਼ਮੂਲੀਅਤ ਕੀਤੀ ਜਾਂਦੀ ਹੈ। ਇਸ ਮੌਕੇ ਅਵਤਾਰ ਸਿੰਘ, ਸਹਾਇਕ ਪ੍ਰੋਜੈਕਟ ਅਫਸਰ (ਐਮ) ਦਫ਼ਤਰ ਏ.ਡੀ.ਸੀ.(ਡੀ), ਜਸਪ੍ਰੀਤ ਸਿੰਘ ਖੇੜਾ ਪ੍ਰੋਜੈਕਟ ਡਾਇਰੈਕਟਰ ਆਤਮਾ, ਮਨਦੀਪ ਸਿੰਘ ਅਤੇ ਹੋਰ ਵੀ ਮੌਜੂਦ ਸਨ।

9 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਚ ਇਕੱਤੀ ਕਵੀ ਸ਼ਾਮਿਲ ਕੀਤੇ ਜਾਣਗੇ- ਬੱਪੀਆਣਾ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਕਵੀ ਦਰਬਾਰ ਵਿੱਚ 31 ਸਿਰਕੱਢ ਪੰਜਾਬੀ ਕਵੀ ਭਾਗ ਲੈਣਗੇ। ਇਹ ਜਾਣਕਾਰੀ ਅੱਜ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਵਿਖੇ ਚਾਰ ਘੰਟੇ ਚੱਲੀ ਮੀਟਿੰਗ ਉਪਰੰਤ ਮੀਡੀਆ ਨਾਲ ਲਿਖਤੀ ਬਿਆਨ ਰਾਹੀਂ ਸਾਂਝੀ ਕਰਦਿਆਂ ਸ਼੍ਰੋਮਣੀ ਕਮੇਟੀ ਤੇ ਧਰਮ ਪਰਚਾਰ ਕਮੇਟੀ ਵੱਲੋਂ ਨਾਮਜ਼ਦ ਕਵੀ ਦਰਬਾਰ ਕਮੇਟੀ ਦੇ ਸੀਨੀਅਰ ਮੈਂਬਰ ਮਨਜੀਤ ਸਿੰਘ ਬੱਪੀਆਣਾ ਨੇ ਦੱਸਿਆ ਕਿ ਇਹ ਕਵੀ ਦਰਬਾਰ 9 ਨਵੰਬਰ ਰਾਤੀਂ 10 ਵਜੇ ਤੋਂ ਪ੍ਰਭਾਤ ਵੇਲੇ ਤੀਕ ਮੁੱਖ ਪੰਡਾਲ ਚ ਹੋਵੇਗਾ ਜਿਸ ਨੂੰ ਦੇਸ਼ ਬਦੇਸ਼ ਦੇ ਚੈਨਲ ਲਾਈਵ ਪ੍ਰਸਾਰਿਤ ਕਰਨਗੇ। ਬੱਪੀਆਣਾ ਨੇ ਦੱਸਿਆ ਕਿ ਇਸ ਕਵੀ ਦਰਬਾਰ ਤੋਂ ਪਹਿਲਾਂ ਤਿੰਨ ਖੇਤਰੀ ਕਵੀ ਦਰਬਾਰ ਕੀਰਤਪੁਰ ਸਾਹਿਬ(ਰੋਪੜ) ਡੇਰਾ ਬਾਬਾ ਨਾਨਕ(ਗੁਰਦਾਸਪੁਰ) ਤੇ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕਰਵਾਏ ਗਏ ਸਨ ਜਿੰਨ੍ਹਾਂ ਦੀ ਪਾਰਖੂਆਂ ਨੇ ਬੜੀ ਬਾਰੀਕੀ ਨਾਲ ਚੋਣ ਕੀਤੀ ਹੈ। ਇਨ੍ਹਾਂ ਕਵੀ ਦਰਬਾਰਾਂ ਦੀ ਨਿਗਰਾਨੀ ਕਵੀ ਦਰਬਾਰ ਸਬ ਕਮੇਟੀ ਦੇ ਮੈਂਬਰਾਂ ਨੇ ਕੀਤੀ ਅਤੇ ਵੱਖ ਵੱਖ ਥਾਵਾਂ ਤੇ ਵੱਖ ਵੱਖ ਜੱਜ ਰੱਖ ਕੇ ਨਿਰਣਾ ਲਿਆ ਗਿਆ। ਇਨ੍ਹਾਂ ਕਵੀਆਂ ਤੋਂ ਇਲਾਵਾ ਕੁਝ ਸਿਰਕੱਢ ਕਵੀ ਹੋਰ ਵੀ ਦੇਸ਼ ਬਦੇਸ਼ ਤੋਂ ਸ਼ਾਮਿਲ ਕਰਕੇ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਵਿੱਚ ਗੁਲਦਸਤਾ ਪਿਰੋਇਆ ਹੈ। ਲਗ ਪਗ ਸਾਰੇ ਸਿਰਕੱਢ ਕਵੀਆਂ ਦੀ ਸਹਿਮਤੀ ਲੈ ਲਈ ਗਈ ਹੈ। ਮੀਟਿੰਗ ਉਪਰੰਤ ਗੁਰਦਵਾਰਾ ਆਲਮਗੀਰ ਸਾਹਿਬ ਦੇ ਮੁੱਖ ਪ੍ਰਬੰਧਕ ਸ: ਰੇਸ਼ਮ ਸਿੰਘ ਨੇ ਕਵੀ ਦਰਬਾਰ ਸਬ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਗੁਰ ਘਰ ਵੱਲੋਂ ਸਿਰੋਪਾਉ ਦੀ ਬਖਸ਼ਿਸ਼ ਕਰ ਕੇ ਕਿਰਤਾਰਥ ਕੀਤਾ। ਕਵੀ ਦਰਬਾਰ ਸਬ ਕਮੇਟੀ ਦੀ ਅੱਜ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਵਿਖੇ ਇਕੱਤਰਤਾ ਹੋਈ ਜਿਸ ਚ ਡੂੰਘੀ ਵਿਚਾਰ ਚਰਚਾ ਉਪਰੰਤ ਇਕੱਤੀ ਕਵੀਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ। ਅੱਜ ਦੀ ਇਕੱਤਰਤਾ ਵਿੱਚ ਸ: ਮਨਜੀਤ ਸਿੰਘ ਬੱਪੀਆਣਾ ਤੋਂ ਇਲਾਵਾ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਉੱਘੇ ਲੇਖਕ ਤੇ ਗਾਇਕ ਸ: ਰਛਪਾਲ ਸਿੰਘ ਪਾਲ ਜਲੰਧਰ ਤੇ ਕਵਵੀਨਰ ਪ੍ਰੋ: ਸੁਖਦੇਵ ਸਿੰਘ ਐਡੀਸ਼ਨਲ ਸਕੱਤਰ ਧਰਮ ਪਰਚਾਰ ਕਮੇਟੀ ਸ਼ਾਮਿਲ ਹੋਏ।

ਦਾਖਾ ਜ਼ਿਮਨੀ ਚੋਣ-ਗੁਰੂਸਰ ਸੁਧਾਰ ਦੇ ਖਾਲਸਾ ਕਾਲਜ ਵਿਖੇ ਗਿਣਤੀ 24 ਅਕਤੂਬਰ ਨੂੰ

ਸਮੁੱਚੀ ਗਿਣਤੀ ਪ੍ਰਕਿਰਿਆ ਦੀ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ-ਜ਼ਿਲਾ ਚੋਣ ਅਫ਼ਸਰ

ਸੁਰੱਖਿਆ ਅਤੇ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ-ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ

ਸੁਧਾਰ/ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਮਿਤੀ 24 ਅਕਤੂਬਰ ਦਿਨ ਵੀਰਵਾਰ ਨੂੰ ਗੁਰੂਸਰ ਸੁਧਾਰ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ ਦੇ ਆਡੀਟੋਰੀਅਮ ਵਿਖੇ ਹੋਵੇਗੀ। ਗਿਣਤੀ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਗਿਣਤੀ ਸਵੇਰੇ 8.00 ਵਜੇ ਸ਼ੁਰੂ ਹੋਵੇਗੀ। ਇਸ ਸੰਬੰਧੀ ਤਿਆਰੀਆਂ ਦਾ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਜਾਇਜ਼ਾ ਲਿਆ ਅਤੇ ਤਸਲੀ ਪ੍ਰਗਟਾਈ। ਇਸ ਮੌਕੇ ਉਨਾਂ ਨਾਲ ਜਨਰਲ ਆਬਜ਼ਰਵਰ ਮਹਾਂਵੀਰ ਪ੍ਰਸ਼ਾਦ, ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ, ਰਿਟਰਨਿੰਗ ਅਫ਼ਸਰ ਅਮਰਿੰਦਰ ਸਿੰਘ ਮੱਲੀ, ਐੱਸ. ਪੀ. ਜਸਵਿੰਦਰ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਵੀ ਹਾਜ਼ਰ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਗਿਣਤੀ ਲਈ 20 ਗਿਣਤੀ ਟੀਮਾਂ ਲਗਾਈਆਂ ਗਈਆਂ ਹਨ, ਜਦਕਿ 4 ਟੀਮਾਂ ਰਿਜ਼ਰਵ ਰੱਖੀਆਂ ਗਈਆਂ ਹਨ। ਇੱਕ ਟੀਮ ਵਿੱਚ ਸੇਵਾਦਾਰ ਸਮੇਤ 4 ਮੈਂਬਰ ਰੱਖੇ ਗਏ ਹਨ। ਗਿਣਤੀ ਕੇਂਦਰ ਵਿੱਚ ਗਿਣਤੀ ਸਟਾਫ਼ ਤੋਂ ਬਿਨਾ ਜਨਰਲ ਆਬਜ਼ਰਵਰ, ਰਿਟਰਨਿੰਗ ਅਫ਼ਸਰ, ਉਮੀਦਵਾਰ ਜਾਂ ਉਨਾਂ ਦਾ ਚੋਣ ਏਜੰਟ ਅਤੇ ਹਰੇਕ ਉਮੀਦਵਾਰ ਦੇ ਪ੍ਰਤੀ ਟੇਬਲ ਇੱਕ ਗਿਣਤੀ ਏਜੰਟ ਰਹਿ ਸਕਣਗੇ। ਉਮੀਦਵਾਰ ਜਾਂ ਉਸਦਾ ਚੋਣ ਏਜੰਟ (ਕੋਈ ਇੱਕ) ਰਿਟਰਨਿੰਗ ਅਫ਼ਸਰ ਦੇ ਟੇਬਲ ਦੇ ਪਿੱਛੇ ਬੈਠ ਸਕਣਗੇ। ਗਿਣਤੀ ਪ੍ਰਕਿਰਿਆ ਦੀ ਕਵਰੇਜ ਲਈ ਮੀਡੀਆ ਕਰਮੀ ਗਿਣਤੀ ਕੇਂਦਰ ਵਿੱਚ ਆਪਣੇ ਕੈਮਰੇ ਸਮੇਤ ਜਾ ਸਕਣਗੇ ਪਰ ਉਹ ਉਥੇ ਬੈਠ ਨਹੀਂ ਸਕਣਗੇ। ਅਗਰਵਾਲ ਨੇ ਦੱਸਿਆ ਕਿ ਗਿਣਤੀ ਕੇਂਦਰ ਵਿੱਚ ਬਿਜਲਈ ਵੋਟਿੰਗ ਮਸ਼ੀਨਾਂ (ਈ. ਵੀ. ਐੱਮਜ਼) ਲਈ 14 ਟੇਬਲ ਜਦਕਿ ਪੋਸਟਲ ਬੈੱਲਟ ਪੇਪਰਾਂ ਦੀ ਗਿਣਤੀ ਲਈ ਚਾਰ ਟੇਬਲ ਲਗਾਏ ਗਏ ਹਨ। ਗਿਣਤੀ ਕੇਂਦਰ ਵਿੱਚ ਜਨਰਲ ਨਿਗਰਾਨ ਅਤੇ ਰਿਟਰਨਿੰਗ ਅਫ਼ਸਰ ਤੋਂ ਬਿਨਾ ਕੋਈ ਅਧਿਕਾਰੀ ਜਾਂ ਸਟਾਫ਼ ਆਪਣਾ ਮੋਬਾਈਲ ਫੋਨ ਆਦਿ ਨਹੀਂ ਲਿਜਾ ਸਕੇਗਾ। ਮੀਡੀਆ ਕਰਮੀ ਵੀ ਆਪਣਾ ਕੈਮਰਾ ਹੀ ਅੰਦਰ ਲਿਜਾ ਸਕਣਗੇ ਜਦਕਿ ਮੋਬਾਈਲ ਫੋਨ ਬਾਹਰ ਹੀ ਰੱਖਣਾ ਪਵੇਗਾ। ਮੀਡੀਆ ਕਰਮੀਆਂ ਦੀ ਸਹੂਲਤ ਲਈ ਕਾਲਜ ਵਿੱਚ ਸਥਿਤ ਸੈਂਟਰਲ ਲਾਇਬਰੇਰੀ ਵਿੱਚ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ। ਸਮੁੱਚੀ ਗਿਣਤੀ ਪ੍ਰਕਿਰਿਆ ਦੀ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਗਿਣਤੀ ਦੇ ਰੀਅਲ ਟਾਈਮ ਰੁਝਾਨ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ www.results.eci.in 'ਤੇ ਦੇਖੇ ਜਾ ਸਕਣਗੇ।

ਇਸ ਮੌਕੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਗਿਣਤੀ ਕੇਂਦਰ ਦੇ ਆਲੇ-ਦੁਆਲੇ ਤਿੰਨ ਧਿਰੀ ਸੁਰੱਖਿਆ ਵਿਵਸਥਾ ਕੀਤੀ ਜਾ ਰਹੀ ਹੈ। ਸੁਰੱਖਿਆ ਲਈ ਐੱਸ. ਪੀ. ਸਮੇਤ 5-6 ਡੀ. ਐੱਸ. ਪੀਜ਼, ਲੋੜੀਂਦੀ ਗਿਣਤੀ ਵਿੱਚ ਗਜਟਿਡ ਅਫ਼ਸਰਾਂ ਤੋਂ ਇਲਾਵਾ 250 ਤੋਂ ਵਧੇਰੇ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਹੈ। ਉਨਾਂ ਕਿਹਾ ਕਿ ਸੁਰੱਖਿਆ ਪੱਖੋਂ ਕਿਸੇ ਵੀ ਤਰਾਂ ਢਿੱਲ ਨਹੀਂ ਰੱਖੀ ਜਾਵੇਗੀ। ਖੱਟੜਾ ਨੇ ਦੱਸਿਆ ਕਿ ਗਿਣਤੀ ਵਿੱਚ ਪਹੁੰਚਣ ਵਾਲੇ ਉਮੀਦਵਾਰਾਂ ਅਤੇ ਉਨਾਂ ਦੇ ਚੋਣ ਏਜੰਟਾਂ ਅਤੇ ਗਿਣਤੀ ਏਜੰਟਾਂ ਦੀ ਪਾਰਕਿੰਗ ਘੁਮਾਣ ਸੜਕ ਨਜ਼ਦੀਕ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਦੁਸ਼ਹਿਰਾ ਮੈਦਾਨ ਵਿੱਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਿਣਤੀ ਨਾਲ ਸੰਬੰਧਤ ਸਟਾਫ਼ ਅਤੇ ਮੀਡੀਆ ਕਰਮੀਆਂ ਦੀ ਪਾਰਕਿੰਗ ਕਾਲਜ ਦੇ ਅੰਦਰ ਕੀਤੀ ਜਾ ਸਕੇਗੀ। ਗਿਣਤੀ ਪ੍ਰਕਿਰਿਆ ਦੌਰਾਨ ਸਵੇਰੇ 7 ਵਜੇ ਤੋਂ ਲੈ ਕੇ ਗਿਣਤੀ ਖ਼ਤਮ ਹੋਣ ਤੱਕ ਕਾਲਜ ਦੇ ਸਾਹਮਣੇ ਵਾਲੀ ਸੜਕ ਦੇ ਇੱਕ ਪਾਸੇ ਨੂੰ ਆਮ ਆਵਾਜਾਈ ਲਈ ਬੰਦ ਰੱਖਿਆ ਜਾਵੇਗਾ।