You are here

ਸਰਕਾਰੀ ਮਿਡਲ ਸਕੂਲ ਗੁਰੂਸਰ ਕਾਉਂਕੇ 'ਚ ਸੱਤਵੀ ਕਲਾਸ ਵਿੱਚੌ ਲੜਕੀ ਸੁੱਖਮਨ ਕੌਰ ਪਹਿਲੇ ਸਥਾਨ ਤੇ ਆਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੇੜਲੇ ਪਿੰਡ ਗੁਰੂਸਰ ਕਾਉਂਕੇ ਦੇ ਸਰਕਾਰੀ ਮਿਡਲ ਸਕੂਲ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮੇ ਬੱਚਿਆਂ ਨੇ ਰੰਗਾ=ਰੰਗ ਪੋ੍ਰਗਾਰਮ ਪੇਸ਼ ਕੀਤਾ ਗਿਆ।ਇਸ ਦੌਰਾਨ ਬੱਚਿਆਂ ਵਲੋ ਗੀਤ,ਕੋਰੀੳਗਾ੍ਰਫੀ,ਨਾਟਕ,ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ।ਇਸ ਮਿਡਲ ਸਕੂਲ ਦੇ ਸੱਤਵੀ ਕਲਾਸ ਨਤੀਜੇ ਵਿੱਚੌ ਲੜਕੀ ਸੁੱਖਮਨ ਕੌਰ ਨੇ 92% ਨੰਬਰ ਲੈ ਕੇ ਪਹਿਲੇ ਨੰਬਰ ਤੇ ਆਈ ਹੈ ਸਮਾਗਮ 'ਚ ਸਾਲਾਨਾ ਕਾਰਗੁਜ਼ਾਰੀ 'ਚ ਵਧੀਆ ਰਹਿਣ ਵਾਲੇ ਵਿਿਦਆਰਥੀਆਂ ਨੂੰ ਇਨਾਮ ਵੀ ਵੰਡੇ ਗਏ।ਇਸ ਸਮੇ ਪ੍ਰਿਸੀਪਲ ਮੈਡਮ ਜਸਵਿੰਦਰ ਕੌਰ, ਜਸਵਿੰਦਰ ਕੌਰ, ਮਾਸਟਰ ਜਰੈਨਲ ਸਿੰਘ,ਮਾਸਟਰ ਮਨਜੀਤ ਸਿੰਘ,ਅਮ੍ਰਿਤ ਸਿੰਘ ਅਤੇ ਸਮੂਹ ਪੰਚਾਇਤ ਹਾਜ਼ਰ ਸਨ।