ਬਾਰ ਐਸੋਸੀਏਸ਼ਨ ਚੋਣਾਂ ਵਿਚ ਪ੍ਰਧਾਨਗੀ ਦਾ ਤਾਜ ਐਡਵੋਕੇਟ ਗੁਰਤੇਜ ਸਿੰਘ ਗਿੱਲ ਦੇ ਸਿਰ ਸਜਿਆ

ਉਪ ਪ੍ਰਧਾਨ ਰਜਿੰਦਰ ਸਿੰਘ ਸੰਧੂ ਤੇ ਸੈਕਟਰੀ ਅਜੂ ਟੰਡਨ ਚੁਣੇ ਗਏ

 

ਜਗਰਾਂਉ-ਅਪ੍ਰੈਲ, ( ਮਨਜਿੰਦਰ ਗਿੱਲ )—ਬਾਰ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ, ਉਪ ਪ੍ਰਧਾਨ ਅਤੇ ਸੈਕਟਰੀ ਦੀ ਚੋਣ ਅੱਜ ਹੋਈ। ਜਿਸ ਵਿਚ ਕੁੱਲ 128 ਵਕੀਲਾਂ ਨੇ ਭਾਗ ਲਿਆ। ਇਸ ਚੋਣ ਵਿਚ ਪ੍ਰਧਾਨਗੀ ਦਾ ਤਾਜ ਐਡਵੋਕੇਟ ਗੁਰਤੇਜ ਸਿੰਘ ਗਿੱਲ ਦੇ ਸਿਰ ਸਜਿਆ ਅਤੇ ਉਪ ਪ੍ਰਧਾਨ ਰਜਿੰਦਰ ਸਿੰਘ ਸੰਧੂ ਤੇ ਸੈਕਟਰੀ ਅਜੂ ਟੰਡਨ ਚੁਣੇ ਗਏ। ਪ੍ਰਧਾਨਗੀ ਲਈ ਉਮੀਦਵਾਰ ਗੁਰਤੇਜ ਸਿੰਘ ਗਿੱਲ ਨੇ ਆਪਣੇ ਵਿਰੋਧੀ ਉਮੀਦਵਾਰ ਅਸ਼ਵਨੀ ਅਤਰੇ ਨੂੰ 27 ਵੋਟਾਂ ਦੇ ਭਾਰੀ ਅੰਤਰ ਨਾਲ ਹਰਾਇਆ। ਗੁਰਤੇਜ ਗਿੱਲ ਨੂੰ 128 ਵਿਚੋਂ 76 ਵੋਟ, ਅਸ਼ਵਨੀ ਅਤਰੇ ਨੂੰ 49 ਵੋਟ ਅਤੇ 3 ਵੋਟ ਰੱਦ ਕਰ ਦਿਤੇ ਗਏ। ਉਪ ਪ੍ਰਧਾਨ ਲਈ ਮੁਕਾਬਲਾ ਰਜਿੰਦਰ ਸਿੰਘ ਸੰਧੂ ਅਤੇ ਵਿਕਰਮ ਬੇਰੀ ਵਿਚ ਹੋਇਆ। ਜਿਸ ਵਿਚ ਰਜਿੰਦਰ ਸੰਧੂ ਨੂੰ 69 ਵੋਟ ਅਤੇ ਵਿਕਰਮ ਬੇਰੀ ਨੂੰ 57 ਵੋਟ ਮਿਲੇ ਇਨ੍ਹਾਂ ਦੇ 2 ਵੋਟ ਰੱਦ ਕਰ ਦਿਤੇ ਗਏ। ਇਸੇ ਤਰ੍ਹਾਂ ਸੈਕਟਰੀ ਦੇ ਅਹੁਦੇ ਲਈ ਅਜੂ ਟੰਡਨ ਅਤੇ ਵਿਵੇਕ ਭਾਰਦਵਾਜ ਵਿਚ ਮੁਕਾਬਲਾ ਹੋਇਆ। ਜਿਸ ਵਿਚ ਅਜੂ ਟੰਡਨ ਨੂੰ 64 ਅਤੇ ਵਿਵੇਕ ਭਾਰਦਵਾਜ ਨੂੰ 61 ਵੋਟ ਮਿਲੇ ਜਦੋਂ ਕਿ ਤਿੰਨ ਵੋਟ ਰੱਦ ਹੋ ਗਏ। ਇਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਐਗਜੇਕਿਟਵ ਮੈਂਬਰ ਲਈ ਖੜੇ ਦੋ ਉਮੀਦਵਾਰ ਅਸ਼ੀਸ਼ ਗੁਪਤਾ ਅਤੇ ਮੂਨ ਝਾਂਜੀ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿਤੇ ਗਏ ਸਨ। ਚੋਣਾਂ ਵਿਚ ਜੋਗਿੰਦਰ ਸਿੰਹ ਵਿਰਕ ਨੇ ਆਰ. ਏ. ਅਤੇ ਨਵੀਨ ਗੁਪਤਾ, ਵਰਿੰਦਰ ਕੈਰ ਸੰਧੂ ਤੇ ਮੁਖਤਿਆਰ ਸਿੰਘ ਗਰਚਾ ਨੇ ਏ. ਆਰ. ਓ ਦੀ ਭੂਮਿਕਾ ਨਿਭਾਈ। ਬਾਰ ਐਸੋਸਿਏਸ਼ਨ ਦੀ ਨਵੀਂ ਚੁਣੀ ਗਈ ਟੀਮ ਦੇ ਪ੍ਰਧਾਨ ਗਪਰਤੇਜ ਸਿੰਘ ਗਿੱਲ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਤਾ ਕਿ ਉਹ ਬਿਨ੍ਹਾਂ ਕਿਸੇ ਪੱਖ ਪਾਤ ਤੋਂ ਬਾਰ ਦੀ ਭਲਾਈ ਲਈ ਕੰਮ ਕਰਨਗੇ ਅਤੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਸੀਨੀਅਰ ਵਕੀਲ ਵਿਜੇ ਕੁਮਾਰ ਬਾਂਸਲ, ਰਘੁਵੀਰ ਸਿੰਘ ਤੂਰ, ਸੰਦੀਪ ਗੁਪਤਾ, ਸੁਭਾਸ਼ ਮਹੰਤ, ਅਮਰਜੀਤ ਸਿੰਘ ਲਾਂਬਾ, ਪਰਮ ਗਰੇਵਾਲ, ਵੀਰਪਾਲ ਕੌਰ, ਮਨਪ੍ਰੀਤ ਕੌਰ, ਮਨਜਿੰਦਰ ਕੌਰ ਸਮੇਤ ਬਾਰ ਐਸੋਸਿਏਸ਼ਨ ਦੋ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿਤੀ।