You are here

ਲੁਧਿਆਣਾ

ਪਿੰਡ ਗਾਲਿਬ ਰਣ ਸਿੰਘ 'ਚ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਚਾਇਤ ਦੀ ਮੀਟਿੰਗ ਹੋਈ

ਜਗਰਾਉਂ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਜੀ ਵਿੱਚ ਗੁਰਦੁਆਰਾ ਪ੍ਰਬੰਧਕ ਕੇਮਟੀ,ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੀ ਧੰਨ=ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਨੂੰ ਮਨਾਉਣ ਸਬੰਧੀ ਮੀਟਿੰਗ ਹੋਈ ਜਿਸ ਵਿੱਚ ਗੁਰਦੁਆਰਾ ਦੇ ਪ੍ਰਧਾਨ ਸਰਤਾਜ ਸਿੰਘ ਅਤੇ ਸਰਪੰਚ ਜਗਦੀਸ ਸ਼ਰਮਾ ਨੇ ਕਿਹਾ ਕਿ ਧੰਨ-ਧੰਨ ਗੁਰੂ ਨਾਨਕ ਦੇਵ ਜੀ ਦਾ ਪਹਿਲੀ ਵਾਰ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।ਪ੍ਰਧਾਨ ਨੇ ਕਿਹਾ ਕਿ ਨਗਰ ਕੀਰਤਨ ਜੋ ਪਿੰਡ ਦੀ ਪ੍ਰਕਰਮਾ ਕਰਕੇ ਗੁਰਦੁਆਰਾ ਸਾਹਿਬ ਜੀ ਵਿੱਚ ਸਟੇਜਾਂ ਲਗਾਈਆਂ ਜਾਣਗੀਆਂ।ਪ੍ਰਧਾਨ ਸਰਤਾਜ ਸਿੰਘ ਨੇ ਕਿਹਾ ਕਿਹਾ ਨਗਰ ਕੀਰਤਨ 9ਵਜੇ ਸੁਰੂ ਹੋਵੇਗਾ।ਗੁਰਦੁਆਰਾ ਸਾਹਿਬ ਦੇ ਵਿੱਚ ਢਾਡੀ ਦਰਬਾਰ ਲਗਾਇਆ ਜਾਵੇਗਾ।ਭਾਈ ਸਰਤਾਜ ਸਿੰਘ ਜੀ ਨੇ ਕਿਹਾ ਕਿ ਅਸੀ ਸਾਰੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਜਗਤ ਗੁ੍ਰਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇ ਪ੍ਰਕਾਸ਼ ਦਿਹਾੜਾ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਇਸ ਸਮੇ ਪ੍ਰਧਾਨ ਸੁਸਇਟੀ ਜਸਵਿੰਦਰ ਸਿੰਘ ਬੱਗਾ,ਮੈਬਰ ਹਰਮਿੰਦਰ ਸਿੰਘ,ਖਜਾਨਚੀ ਕੁਲਵਿੰਦਰ ਸਿੰਘ ਛਿੰਦਾ, ਜਸਵਿੰਦਰ ਸਿੰਘ,ਭਰਭੂਰ ਸਿੰਘ ਫੌਜੀ,ਐਜਬ ਸਿੰਘ ਆਂਦਿ ਹਾਜ਼ਰ ਸਨ

ਪਿੰਡ ਸ਼ੇਰਪੁਰ ਕਲਾਂ 'ਚ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਜਨਮ ਅਸਥਾਨ ਤੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਨੇ ਮੱਥਾ ਟੇਕਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਾਬਕਾ ਵਿਧਾਇਕ ਸ੍ਰੀ ਐੱਸ.ਆਰ.ਕਲੇਰ ਅੱਜ ਆਪਣੇ ਜੱਥੇ ਸਮੇਤ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਬਾਬਾ ਜੀ ਦੇ ਜਨਮ ਅਸਥਾਨ ਸ਼ੇਰਪੁਰ ਕਲਾਂ ਵਿਖੇ ਆਖਰੀ ਦਿਨ ਧਾਰਮਿਕ ਸਮਾਗਮਾਂ ਵਿੱਚ ਹਾਜ਼ਰ ਹੋਏ।ਉੁਨ੍ਹਾਂ ਜਨਮ ਅਸਥਾਨ ਤੇ ਮੱਥਾ ਟੇਕਿਆ,ਗੁਰਬਾਣੀ ਸਰਬਣ ਕਰਨ ਉਪਰੰਤ ਜਨਮ ਅਸਥਾਨ ਦੇ ਮੁੱਖ ਸਰਪ੍ਰਸਤ ਬਾਬਾ ਚਰਨ ਸਿੰਘ ਜੀ ਤੋਂ ਆਸ਼ੀਰਵਾਦ ਲਿਆ ਤੇ ਠਾਠ ਜਨਮ ਅਸਥਾਨ ਵੱਲੋਂ ਮੁੱਖ ਪ੍ਰਬੰਧਕ ਬਾਬਾ ਸਰਬਜੀਤ ਸਿੰਘ ਨੋ ਸਿਰੋਪਾ ਬਖਸਿਸ ਕੀਤੇ।ਇਸ ਸਮੇਂ ਸ੍ਰੀ ਕਲੇਰ ਨੇ ਬਾਬਾ ਜੀ ਦੇ 149ਵੇਂ ਪ੍ਰਕਾਸ਼ ਉਤਸਵ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਜੀ ਦੇ ਅਸਥਾਨ ਤੇ ਉਨ੍ਹਾਂ ਦੇ ਮਨ ਸਾਂਤੀ ਤੇ ਸਕੁਨ ਮਿਿਲਆ ਹੈ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਬਣਾਏ ਸਮੇਂ ਚੱਕਰਾਂ ਵਿੱਚ ਵੱਖ-ਵੱਖ ਮੌਸਮਾਂ ਦਾ,ਸ੍ਰਿਸ਼ਟੀ ਦੇ ਵੱਖ-ਵੱਖ ਰੰਗਾਂ ਦਾ,ਦੁਨਿਆਵੀ ਲੋਕਾਂ ਲਈ ਜਿਉਣ ਦਾ ਵੱਖਰਾ-ਵੱਖਰਾ ਸੰਦੇਸ਼ ਹੁੰਦਾ ਹੈ ਅਤੇ ਅਸਲ ਜਿਉਣਾ ਉਸ ਮਨੁੱਖ ਦਾ ਹੈ,ਜੋ ਪ੍ਰਮਾਤਮਾ ਵੱਲੋਂ ਬਖੀ ਸੁਆਸਾਂ ਰੂਪੀ ਪੂੰਜੀ ਨੂੰ ਸਮੇਂ ਦੀਆਂ ਬਹਾਰਾਂ ਮਾਨਣ ਦੀ ਬਜਾਇ ਪ੍ਰਭੂ ਭਗਤੀ 'ਚ ਆਪਣਾ ਸਮਾਂ ਬਤੀਤ ਕਰੇ ,ਧੰਨ-ਧੰਨ ਬਾਬਾ ਨੰਦ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਗੁਰੂ ਸਾਹਿਬ ਦੀ ਸੇਵਾ,ਭਜਨ ਬੰਦਗੀ ਵਿੱਚ ਲਾਇਆ ਤੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ।ਇਸ ਸਮੇਂ ਉਨ੍ਹਾਂ ਨਾਲ ਇਸ ਸਮੇਂ ਸਰਪੰਚ ਸਿਵਰਾਜ ਸਿੰਘ,ਸਾਬਕਾ ਸਰਪੰਚ ਦਵਿੰਦਰ ਸਿੰਘ ਖੇਲਾ,ਸਾਬਕਾ ਸਰਪੰਚ ਹਰਜਿੰਦਰ ਸਿੰਘ,ਬਲਦੇਵ ਸਿੰਘ ਦਿਉਲ,ਡਾ.ਹਰਚੰਦ ਸਿੰਘ ਤੂਰ,ਸਰਤਾਜ ਸਿੰਘ ਗਾਲਿਬ ਰਣ ਸਿੰਘ,ਜਸਵੰਤ ਸਿੰਘ,ਬਲਵਿੰਦਰ ਸਿੰਘ,ਸੁਰਦਿੰਰਪਾਲ ਸਿੰਘ ਫੌਜੀ,ਆਦਿ ਹਾਜ਼ਰ ਸਨ

22 ਸਾਲ ਇਕਲੌਤਾ ਨੌਜਵਾਨ ਦੀ ਐਕਸੀਡੈਟ ਨਾਲ ਮੌਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਸਵੇਰ ਕਰੀਬ 11 ਵਜ਼ੇ ਟਰੱਕ ਨੰ.ਪੀ.ਬੀ 10ਵੀਂ 9770 ਜੋ ਕਿ ਸ਼ੇਰਪੁਰ ਰੋਡ ਤੇ ਆ ਰਿਹਾ ਹੈ ਜਿਸਦੀ ਮੋਟਰਸਾਈਕਲ ਨਾਲ ਭਿਆਨਕ ਟਰੱਕ ਹੋ ਗਈ ,ਟਰੱਕ ਹੋ ਗਈ ,ਟਰੱਕ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਨੌਜਵਾਨ ਅਮਨਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕਾਉਂਕੇ ਕਲਾਂ ਉਮਰ 22 ਸਾਲ ਦੀ ਮੌਕੇ ਤੇ ਹੋ ਗਈ।ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ।ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ।ਮ੍ਰਿਤਕ ਅਮਨਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਮਲਕ ਵਾਲੇ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸੀ 'ਚ 11 ਰੋਜ਼ਾ ਸਮਾਗਮ ਸਮਾਪਤ-Video

ਜਗਰਾਉਂ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਦੇ 149ਵੇ ਜਨਮ ਅਸਥਾਨ ਪਿੰਡ ਸ਼ੇਰਪੁਰਾ ਕਲਾਂ ਵਿਖੇ ਬਾਬਾ ਚਰਨ ੋਿਸੰਘ ਜੀ ਦੀ ਰਹਿਨੁਮਈ ਹੇਠ ਚਲ ਰਹੇ 11 ਰੋਜ਼ਾ ਧਾਰਮਿਕ ਸਮਾਗਮ ਅੱਜ ਸਮਪਾਤ ਹੋ ਗਏ।ਧੰਨ-ਧੰਨ ਬਾਬਾ ਨੰਦ ਜੀ ਦੇ ਜਨਮ ਦਿਨ ਦੀ ਖੁਸ਼ੀ 'ਚ ਚਲ ਰਹੇ ਆਖੰਡਪਾਠਾਂ ਦੀ ਪੰਜਵੀ ਲੜੀ ਦੇ ਪਾਠਾਂ ਦੇ ਭੋਗ ਪਾਏ ਗਏ।ਭੋਗ ਸ਼ਬਦ ਕੀਰਤਨ ਭਾਈ ਸੁਖਦੇਵ ਸਿੰਘ ਗਿੱਦੜਵਿੰਡੀ,ਮਹੰਤ ਕੁਲਦੀਪ ਸਿੰਘ,ਗੁਰਮੇਲ ਸਿੰਘ ਨਾਨਕਸਰ,ਤਰਸੇਮ ਸਿੰਘ ਕੋਕਰੀ ਕਲਾਂ,ਰੋਸ਼ਨ ਸਿੰਘ ਜਗਰਾਉ ਅਤੇ ਰਾਗ-ਢਾਡੀ ਤੇ ਕਵੀਸ਼ਰੀਆਂ ਜੱਥਿਆਂ ਨੇ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ।ਇਸ ਸਮੇ ਬਾਬਾ ਚਰਨ ਸਿੰਘ ਨੇ ਕਿਹਾ ਬਾਬਾ ਨੰਦ ਸਿੰਘ ਜੀ ਨੇ ਪਵਿੱਤਰ ਪ੍ਰਵਚਨਾਂ ਮੁਤਾਬਕ ਨਾਮ,ਸਿਮਰਨ,ਸੇਵਾ ਤੇ ਭਗਤੀ ਕਰਨ ਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦਾ ਉਪਦੇਸ਼ ਦਿੱਤਾ ਤੇ ਸੰਗਤਾਂ ਨੂੰ ਥਾਂ-ਥਾ ਭਟਕਣ ਦੀ ਬਜਾਏ ਸਿਰਫ ਸ੍ਰੀ ਗੁਰੂ ਵਾਲੇ ਬਣਨ ਦਾ ਉਪਦੇਸ਼ ਦਿੱਤਾ।ਅੱਜ ਪੂਰੀ ਦਨੀਆਂ ਵਿੱਚ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਜੈ-ਜੈ ਕਾਰ ਹੋ ਰਹੀ ਹੈ।ਸਮਾਗਮਾਂ ਵਿੱਚ ਬਾਬਾ ਲੱਖਾ ਸਿੰਘ ਨਾਨਕਸਰ ਜ,ਬਾਬਾ ਬਲਜੀਤ ਸਿੰਘ, ਮੰਹਤ ਬਾਬਾ ਹਰਬੰਸ ਸਿੰਘ ਨਾਨਕਸਰ,ਨੇ ਬਾਬਾ ਜੀ ਦੇ ਜੀਵਨ ਤੇ ਚਾਨਣਾ ਪਾਇਆ।ਇਸ ਸਮੇ ਵਿਧਾਇਕ ਸਰਵਜੀਤ ਕੌਰ ਮਾਣੰੂਕੇ,ਸਾਬਾਕਾ ਵਿਧਇਕ ਐਸ.ਆਰ.ਕਲੇਰ,ਮਲਕੀਤ ਸਿੰਘ ਦਾਖਾ,ਸਰਪੰਚ ਸਰਬਜੀਤ ਸਿੰਘ ਖੇਹਿਰਾ,ਪ੍ਰਧਾਨ ਸੱੁਖ ਸ਼ੇਰਪੁਰਾ,ਸਰਪੰਚ ਸਿੰਕਦਰ ਸਿੰਘ ਗਾਲਿਬ ਕਲਾਂ,ਕਾਂਗਰਸ ਲੁਧਿਆਣਾ ਦਿਹਾਤੀ ਸੈਕਟਰੀ ਬਲਜਿੰਦਰ ਕੌਰ,ਸਾਬਕਾ ਸਰਪੰਚ ਹਰਜਿੰਦਰ ਸਿੰਘ,ਡਾ.ਹਰਚੰਦ ਸਿੰਘ ਤੂਰ,ਬਲਵਿੰਦਰ ਸਿੰਘ,ਆਦਿ ਹਾਜ਼ਰ ਸਨ।

ਹਲਕਾ ਰਾਏਕੋਟ ਦੀਆਂ ਦੋ ਅਹਿਮ ਸੜਕਾਂ ਦੀ ਮੁਰੰਮਤ ਨੂੰ ਮਨਜੂਰੀ

ਜਗਰਾਂਉ ਤੋਂ ਮਲੇਰਕੋਟਲਾ ਅਤੇ ਛਪਾਰ ਤੋਂ ਭੈਣੀ ਬੜਿੰਗਾਂ ਸੜਕਾਂ ਦੀ ਮੁਰੰਮਤ 'ਤੇ ਖਰਚੇ ਜਾਣਗੇ 12.64 ਕਰੋੜ ਰੁਪਏ-ਡਾ. ਅਮਰ ਸਿੰਘ

ਰਾਏਕੋਟ/ਜਗਰਾਉਂ/ਲੁਧਿਆਣਾ, ਅਕਤੂਬਰ 2019-(ਮਨਜਿੰਦਰ ਗਿੱਲ)- ਪੰਜਾਬ ਸਰਕਾਰ ਵੱਲੋਂ ਹਲਕਾ ਰਾਏਕੋਟ ਦੀਆਂ ਦੋ ਅਹਿਮ ਸੜਕਾਂ ਦੀ ਮੁਰੰਮਤ ਲਈ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਇਸ ਮੁਰੰਮਤ ਕਾਰਜ 'ਤੇ 12 ਕਰੋੜ 64 ਲੱਖ 64 ਹਜ਼ਾਰ ਰੁਪਏ ਖਰਚੇ ਜਾਣਗੇ। ਇਸ ਸੰਬੰਧੀ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਹਲਕਾ ਫਤਹਿਗੜ ਸਾਹਿਬ ਤੋਂ ਮੈਂਬਰ ਲੋਕ ਸਭਾ ਡਾ. ਅਮਰ ਸਿੰਘ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਜਗਰਾਂਉ ਤੋਂ ਵਾਇਆ ਰਾਏਕੋਟ ਮਲੇਰਕੋਟਲਾ ਜਾਣ ਵਾਲੀ ਸੜਕ (ਜ਼ਿਲਾ ਲੁਧਿਆਣਾ ਦੀ ਹੱਦ ਤੱਕ) ਦੀ ਕੁੱਲ 13.05 ਕਿਲੋਮੀਟਰ ਸੜਕ ਦੀ ਮੁਰੰਮਤ ਲਈ 4 ਕਰੋੜ 49 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰਾਂ ਪਿੰਡ ਛਪਾਰ ਤੋਂ ਭੈਣੀ ਬੜਿੰਗਾਂ ਦੀ 19.20 ਕਿਲੋਮੀਟਰ ਸੜਕ ਦੀ ਮੁਰੰਮਤ 'ਤੇ 8 ਕਰੋੜ 15 ਲੱਖ 64 ਹਜ਼ਾਰ ਰੁਪਏ ਖਰਚੇ ਜਾਣਗੇ। ਇਨਾਂ ਦੋਵੇਂ ਕੰਮਾਂ ਲਈ ਟੈਂਡਰ ਪ੍ਰਕਿਰਿਆ ਜਲਦ ਸ਼ੁਰੂ ਹੋਣ ਜਾ ਰਹੀ ਹੈ। ਡਾ. ਅਮਰ ਸਿੰਘ ਨੇ ਇਨਾਂ ਦੋਵੇਂ ਸੜਕਾਂ ਦੀ ਮੁਰੰਮਤ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਕੰਮ ਮੁਕੰਮਲ ਹੋਣ ਨਾਲ ਹਲਕਾ ਰਾਏਕੋਟ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਅਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਲਾਭ ਮਿਲੇਗਾ। ਇਸ ਮੌਕੇ ਡਾ. ਅਮਰ ਸਿੰਘ ਦੇ ਨਾਲ ਓ. ਐੱਸ. ਡੀ. ਜਗਪ੍ਰੀਤ ਸਿੰਘ ਬੁੱਟਰ ਵੀ ਹਾਜ਼ਰ ਸਨ।

ਬਾਬਾ ਨੰਦ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੇਰਪੁਰ ਕਲਾਂ ਵਿਖੇ ਨਗਰ ਕੀਰਤਨ Video

ਜਗਰਾਉਂ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਸ਼ਬਦ ਗੁਰੂ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਨੂੰ ਜਾਗਦੀ ਜੋਤ ਮੰਨ ਕੇ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਨਾਨਕਸਰ ਸੰਪਰਾਦਇ ਦੇ ਮੋਢੀ ਬਾਬਾ ਨੰਦ ਸਿੰਘ ਦੇ 149ਵੇਂ ਜਨਮ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਨਗਰ ਸ਼ੇਰਪੁਰ ਕਲਾਂ (ਲੁਧਿਆਣਾ) ਵਿਖੇ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਮਹਾਨ ਨਗਰ ਕੀਰਤਨ ਬਾਬਾ ਜੀ ਦੇ ਜਨਮ ਅਸਥਾਨ ਤੋਂ ਰਵਾਨਾ ਹੋ ਕੇ ਵੱਖ-ਵੱਖ ਪੜਾਵਾਂ 'ਚੋਂ ਗੁਜ਼ਰਦਾ ਹੋਇਆ ਬਾਬਾ ਜੀ ਦੇ ਜਨਮ ਅਸਥਾਨ 'ਤੇ ਪੁੱਜ ਕੇ ਸਮਾਪਤ ਹੋਇਆ | ਠਾਠ ਸ਼ੇਰਪੁਰ ਕਲਾਂ ਅਤੇ ਠਾਠ ਕੰਨੀਆਂ ਸਾਹਿਬ ਦੇ ਮੁੱਖ ਸਰਪ੍ਰਸਤ ਬਾਬਾ ਚਰਨ ਸਿੰਘ ਸੋਨੇ ਦੀ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਚਵਰ ਦੀ ਸੇਵਾ ਸੰਭਾਲ ਰਹੇ ਸਨ | ਇਸ ਮੌਕੇ ਦੇਸ਼-ਵਿਦੇਸ਼ 'ਚੋਂ ਪੁੱਜੀਆਂ ਸੰਗਤਾਂ ਨੂੰ ਬਾਬਾ ਚਰਨ ਸਿੰਘ ਨੇ ਬਾਬਾ ਨੰਦ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੀ ਰਹਿਤ ਮਰਿਆਦਾ ਅਨੁਸਾਰ ਸਤਿਕਾਰ ਕਰਨ ਅਤੇ ਗੁਰੂਆਂ ਵਲੋਂ ਦਰਸਾਏ ਮਾਰਗ ਦੇ ਪਾਂਧੀ ਬਣ ਕੇ ਹਰ ਧਰਮ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ | ਇਸ ਮੌਕੇ ਠਾਠ ਦੇ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਨੇ ਵੀ ਸੰਗਤਾਂ ਨੂੰ ਚੱਲ ਰਹੇ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਅਕਤੂਬਰ ਦਿਨ ਮੰਗਲਵਾਰ ਨੂੰ ਸ੍ਰੀ ਅਖੰਡ ਪਾਠਾਂ ਦੀ ਆਖ਼ਰੀ ਲੜੀ ਦੇ ਭੋਗ ਪੈਣ ਉਪਰੰਤ ਸਜਾਏ ਜਾਣ ਵਾਲੇ ਧਾਰਮਿਕ ਦੀਵਾਨਾਂ 'ਚ ਮਹਾਨ ਕੀਰਤਨੀ, ਢਾਡੀ ਅਤੇ ਕਵੀਸ਼ਰੀ ਜਥੇ ਬਾਬਾ ਨੰਦ ਸਿੰਘ ਦੀ ਜੀਵਨੀ 'ਤੇ ਸੰਗਤਾਂ ਨੂੰ ਚਾਨਣਾ ਪਾਉਣਗੇ | ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ | ਇਸ ਮੌਕੇ ਭਾਈ ਜਸਵੰਤ ਸਿੰਘ ਜੱਸਾ, ਭਾਈ ਜਗਦੇਵ ਸਿੰਘ ਖ਼ਾਲਸਾ,  ਗੁਰਦਾਸ ਸਿੰਘ ਭੱਟੀ, ਸੌਦਾਗਰ ਸਿੰਘ, ਭਜਨ ਸਿੰਘ ਸਵੱਦੀ, ਜਰਨੈਲ ਸਿੰਘ, ਅਵਤਾਰ ਸਿੰਘ ਬਿੱਟੂ, ਮਨਜੀਤ ਸਿੰਘ ਭੁੱਟੋ, ਪੰਚ ਜੱਗਾ ਸਿੰਘ, ਬਲਦੇਵ ਸਿੰਘ ਬਾਰਦੇਕੇ, ਫ਼ੌਜੀ ਕਰਨੈਲ ਸਿੰਘ, ਬਿੱਕਰ ਸਿੰਘ, ਜਗਨ ਸਿੰਘ, ਸਰਪੰਚ ਸਰਬਜੀਤ ਸਿੰਘ, ਸੋਹਨ ਸਿੰਘ, ਅਜਮੇਰ ਸਿੰਘ, ਸੰਦੀਪ ਸਿੰਘ, ਬਲਦੇਵ ਸਿੰਘ, ਹਰਦਿਆਲ ਸਿੰਘ, ਹਰਵਿੰਦਰ ਸਿੰਘ, ਦਰਸ਼ਨ ਸਿੰਘ, ਬੰਤ ਸਿੰਘ ਅਤੇ ਗੁਰਦੇਵ ਸਿੰਘ ਨੇ ਹਾਜ਼ਰੀ ਭਰ ਕੇ ਸੇਵਾ 'ਚ ਆਪਣਾ ਬਣਦਾ ਯੋਗਦਾਨ ਪਾਇਆ | ਹਰ ਪੜਾਅ 'ਤੇ 3-3 ਤਰ੍ਹਾਂ ਦਾ ਲੰਗਰ ਵੀ ਅਤੁੱਟ ਵਰਤਾਇਆ |

ਇਯਾਲੀ ਨੇ ਸੁੱਮਚੀ ਕਾਂਗਰਸ ਸਰਕਾਰ ਨੂੰ ਹਾਰ ਕੇ ਰਚਿਆ ਇਤਿਹਾਸ-ਸਾਬਕਾ ਚੇਅਰਮੈਨ ਰਣਧੀਰ ਸਿੰਘ ਚੂਹੜਚੱਕ

ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

 ਹਲਕਾ ਦਾਖਾ ਤੋ ਜ਼ਿਮਨੀ ਚੋਣ ਦੇ ਆਏ ਨਤੀਜਿਆਂ ਤੋ ਬਾਅਦ ਸਮੱੁਚੀ ਅਕਾਲੀ ਲੀਡਰਸ਼ਿਪ ਵਿੱਚ ਖੁਸ਼ੀ ਲਹਿਰ ਪਾਈ ਜਾ ਰਹੀ ਹੈ।ਇਸ ਤਹਿਤ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋ ਚੂਹੜਚੱਕ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮਦੀਵਾਰ ਮਨਪ੍ਰੀਤ ਸਿੰਘ ਇਯਾਲੀ ਦੀ ਜਿੱਤ ਇਕ ਇਤਿਹਾਸਕ ਜਿੱਤ ਹੋਈ ਹੈ।ਉਨ੍ਹਾਂ ਕਿਹਾ ਕਿ ਦਾਖਾ ਦੇ ਵੋਟਰਾਂ ਨੇ ਕਾਂਗਰਸੀ ਉਮੀਦਵਾਰ ਨੂੰ ਨਹੀ ਸਗੋ ਸੱੁਮਚੀ ਸਰਕਾਰ ਨੂੰ ਹਾਰ ਦਿੱਤੀ ਹੈ ਅਤੇ ਇਯਾਲੀ ਵਲੋ ਕੀਤੇ ਵਿਕਾਸ ਕਾਰਜਾਂ ਤੇ ਮੋਹਰ ਲਗਾਈ ਹੈ।ਉਨ੍ਹਾਂ ਕਿਹਾ ਕਿ ਇਯਾਲੀ ਦੀ ਸ਼ਾਨਦਾਰ ਜਿੱਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਬਿਸਤਰਾ ਗੋਲ ਕੀਤਾ ਹੈ।ਸਾਬਕਾ ਚੇਅਰਮੈਨ ਨੇ ਕਿਹਾ ਕਿ ਆਉਣੇ ਵਾਲੀ ਚੋਣ 2022 ਵਿੱਚ ਮੁੜ ਸੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਵਚਨਬੱਧ ਹਨ।

ਜਗਰਾਉ ਪੁਲਿਸ ਵੱਲੋ ਵੱਡੀ ਮਾਤਰਾ 'ਚ ਪਟਾਕੇ ਜ਼ਬਤ ਕੀਤੇ ਕਈ ਦੁਕਨਦਾਰਾਂ ਲਏ ਹਿਰਾਸਤ ਵਿੱਚ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਜਗਰਾਉ ਦੀ ਪਟਾਕਾ ਮੰਡੀ 'ਚ ਪੁਲਿਸ ਨੇ ਛਾਪੇਮਾਰੀ ਕਰ ਵੱਡੀ ਮਾਤਰਾ 'ਚ ਪਟਾਕੇ ਜ਼ਬਤ ਕੀਤੇ ਹਨ। ਪੁਲਿਸ ਦੀ ਟੀਮ ਨੇ ਕਈ ਦੁਕਾਨਦਾਰਾਂ ਨੂੰ ਹਿਰਾਸਤ 'ਚ ਲਿਆ ਹੈ।ਪੁਲਿਸ ਟੀਮ ਦੀ ਛਾਪੇਮਾਰੀ ਨਾਲ ਪਟਾਕਾ ਮਾਰਕਿਟ 'ਚ ਸਵੇਰ ਤੋ ਹੀ ਭਾਜੜਾਂ ਪਈਆਂ ਹਨ। ਜਾਣਕਾਰੀ ਮੁਤਾਬਿਕ ਜਗਰਾਉ ਥਾਣਾ ਦੇ ਐਸ.ਐਚ.ੳ ਨਿਸ਼ਾਨ ਸਿੰਘ ਦੀ ਅਗਵਾਈ 'ਚ ਸਵੇਰੇ ਪੁਲਿਸ ਦੀ ਟੀਮ ਪਟਾਕਾ ਮਾਰਕਿਟ ਪਹੁੰਚੀ ਤੇ ਦੁਕਾਨਦਾਰਾਂ ਤੇ ਕਾਰਵਾਈ ਸੁਰੂ ਕਰ ਦਿੱਤੀ।ਇਸ ਦੌਰਾਨ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਦੇ ਲਾਈਸੈਸ ਚੈਕ ਕੀਤੇ ਗਏ। ਕੁਝ ਦੁਕਾਨਦਾਰਾਂ ਨੇ ਫੁਲਝੜੀਆਂ ਤੇ ਅਨਾਰ ਵੇਚਣ ਲਈ ਪਰਮਿਸ਼ਨ ਲੈ ਰੱਖੀ ਸੀ ਪਰ ਉਹ ਇਸ ਦੇ ਨਾਲ ਵੱਡੇ ਪਟਾਕੇ ਵੇਚ ਰਹੇ ਸਨ।ਪੁਲਿਸ ਨੇ ਬਿਨਾਂ ਲਾਈਸ਼ੈਸ ਪਟਾਕੇ ਵੇਚ ਰਹੇ ਕਈ ਦੁਕਾਨਦਾਰਾਂ ਨੂੰ ਹਿਰਾਸਤ 'ਚ ਲਿਆ ਹੈ ਕਈ ਦੁਕਾਨਦਾਰ ਤੋ ਵੱਡੀ ਮਾਤਰਾਂ 'ਚ ਪਟਾਕੇ ਵੀ ਜ਼ਬਤ ਕੀਤੇ ਗਏ ਹਨ।ਫਿਲਹਾਲ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਹਿਰਸਾਤ 'ਚ ਲਏ ਦੁਕਨਦਾਰਾਂ ਦੀ ਪਰਚੀਆਂ ਤੇ ਲਾਈਸੈਸ ਦੀ ਜਾਂਚ ਕੀਤੀ ਜਾ ਰਹੀ ਹੈ।ਜਗਰਾਉ ਪੁਲਿਸ ਟੀਮ ਦੀ ਇਸ ਕਾਰਵਾੲ ਿਨਾਲ ਪਟਾਕਾ ਮਾਰਕਿਟ 'ਚੋ ਦੁਕਾਨਾਂ 'ਚ ਸਜਾਏ ਗਏ ਬੈਠੇ ਦੁਕਾਨਦਾਰਾਂ 'ਚ ਹੜਕੰਮ ਮਚ ਗਿਆ ਹੈ ਤੇ ਦੁਕਾਨਦਾਰ ਪਟਾਕੇ ਬਟੋਰ ਕੇ ਬਾਜ਼ਾਰ ਤੋ ਗਾਇਬ ਗਏ ਹਨ।

ਲੁਧਿਆਣਾ ਵਿਖੇ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦਾ ਆਗਾਜ਼

3500 ਤੋਂ ਵਧੇਰੇ ਸੰਗਤ ਨੇ ਭਰੀ ਹਾਜ਼ਰੀ
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਸ਼ੋਅ ਦਾ ਉਦਘਾਟਨ
ਲੁਧਿਆਣਾ,ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਦਰਿਆ ਸਤਲੁੱਜ ਕਿਨਾਰੇ ਸ਼ਾਨਦਾਰ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦਾ ਆਗਾਜ਼ ਹੋਇਆ, ਜਿਸ ਨੂੰ 3500 ਤੋਂ ਵਧੇਰੇ ਸੰਗਤ ਨੇ ਦੇਖਿਆ। ਇਸ ਸ਼ੋਅ ਦਾ ਲੋਕ ਸਭਾ ਮੈਂਬਰ ਸ. ਰਵਨੀਤ ਸਿੰਘ ਬਿੱਟੂ ਨੇ ਅੱਜ ਦੇਰ ਸ਼ਾਮ ਉਦਘਾਟਨ ਕੀਤਾ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਰਾਜੀਵ ਰਾਜਾ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਸਹਾਇਕ ਲੋਕ ਸੰਪਰਕ ਅਫ਼ਸਰ ਪੁਨੀਤ ਪਾਲ ਸਿੰਘ ਗਿੱਲ, ਸਿੰਚਾਈ ਵਿਭਾਗ ਦੇ ਐੱਸ. ਡੀ. ਓ. ਗੁਰਤੇਜ ਸਿੰਘ ਗਰਚਾ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਇਸ ਦੌਰਾਨ ਬਿੱਟੂ ਨੇ ਦੱਸਿਆ ਕਿ ਸ਼ੋਅ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਦਾਸੀਆਂ ਨੂੰ ਰੂਪਮਾਨ ਕੀਤਾ ਗਿਆ ਹੈ। ਸੂਬੇ ਦੀਆਂ ਵੱਖ ਵੱਖ ਥਾਵਾਂ ਉਤੇ ਚਾਰ ਮਹੀਨਿਆਂ ਤੱਕ ਚੱਲਣ ਬਾਰੇ ਇਸ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਗੁਰੂ ਸਾਹਿਬ ਦੇ ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਦੀਆਂ ਸਿੱਖਿਆਵਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਉਨਾਂ ਨੇ ਕਿਹਾ ਕਿ ਮੌਜੂਦਾ ਧਰੂਵੀਕਰਨ ਦੇ ਮਾਹੌਲ ਵਿੱਚ ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਦਾ ਇਹ ਢੁਕਵਾਂ ਯਤਨ ਹੈ। ਬਹੁਤ ਹੀ ਬਾਰੀਕਬੀਨੀ ਨਾਲ ਡਿਜ਼ਾਈਨ ਕੀਤਾ ਇਹ ਪ੍ਰੋਗਰਾਮ ਗੁਰੂ ਸਾਹਿਬ ਦੇ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣ ਦੇ ਸਿਧਾਂਤ ਨੂੰ ਵੀ ਰੂਪਮਾਨ ਕਰਦਾ ਹੈ। ਉਨਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਸਮਾਜ ਦੀ ਇਕਜੁੱਟਤਾ ਦਾ ਦਿਖਾਇਆ ਸਿਧਾਂਤ ਸਮਾਜਿਕ ਬੁਰਾਈਆਂ ਖ਼ਿਲਾਫ਼ ਹਮੇਸ਼ਾ ਮਨੁੱਖਤਾ ਦਾ ਰਾਹ ਦਸੇਰਾ ਬਣਿਆ ਰਹੇਗਾ। ਉਨਾਂ ਸਾਰੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਇਨਾਂ ਧਾਰਮਿਕ ਸਮਾਗਮਾਂ ਨੂੰ ਮਿਲ ਕੇ ਮਨਾਉਣ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਭਰ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਨਿੱਜੀ ਤੌਰ ਉਤੇ ਨਜ਼ਰਸਾਨੀ ਕਰ ਰਹੇ ਹਨ। ਉਨਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਜੀਵਨ ਦੌਰਾਨ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨਾਂ ਦੱਸਿਆ ਕਿ ਲੁਧਿਆਣਾ ਤੋਂ ਇਲਾਵਾ ਰਾਜ ਦੇ 10 ਜ਼ਿਲਿਆਂ ਰੋਪੜ, ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਮੋਗਾ, ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿੱਚੋਂ ਲੰਘਦੇ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਵੀ ਫਲੋਇੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਹਨ। 26 ਅਕਤੂਬਰ ਨੂੰ ਵੀ 02 ਸ਼ੋਅ ਸ਼ਾਮ 07.00 ਵਜੇ ਅਤੇ ਇਸ ਤੋਂ ਬਾਅਦ ਦੂਜਾ ਸ਼ੋਅ 08.30 ਵਜੇ ਹੋਣਗੇ । ਉਨਾਂ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ 1 ਨਵੰਬਰ ਤੋਂ 12 ਨਵੰਬਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਿਪਤ ਮੁੱਖ ਸਮਾਗਮ ਕਰਵਾਏ ਜਾਣਗੇ ਅਤੇ 4 ਨਵੰਬਰ ਤੋਂ ਸਮਾਗਮ ਦੇ ਆਖ਼ਰੀ ਦਿਨ 12 ਨਵੰਬਰ ਤੱਕ ਲਗਾਤਾਰ 9 ਦਿਨ ਵਿਸ਼ਾਲ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ 'ਤੇ ਰੌਸ਼ਨੀ ਪਾਏਗਾ।

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵੱਲੋਂ ਭਾਰਤ ਦੀਆਂ ਪ੍ਰਮੁੱਖ ਉਪਲਬਧੀਆਂ ਬਾਰੇ ਰੰਗੋਲੀਆਂ ਬਣਾ ਕੇ ਕੀਤਾ ਜਾਗਰੂਕ।

ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਮਾਜ ਨੂੰ ਸੇਧ ਦੇਣ ਸੰਬੰਧੀ ਤਰ੍ਹਾਂ – ਤਰ੍ਹਾਂ ਦੀਆਂ ਗਤੀਵਿਧੀਆਂ ਸਕੂਲ ਵਿਖੇ ਕਰਵਾਉਂਦੀ ਰਹਿੰਦੀ ਹੈ। ਇਸੇ ਲੜੀ ਤਹਿਤ ਸਕੂਲ ਵਿਖੇ ਰੰਗੋਲੀਆਂ ਬਣਾ ਕੇ ਸਰਕਾਰ ਦੀਆਂ ਪ੍ਰਮੁੱਖ ਪ੍ਰਾਪਤੀਆਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ।

ਇਸੇ ਮੌਕੇ ਸਕੂਲ ਦੇ ਚਾਰੋ ਹਾਉਸ (ਮਦਰ ਟੈਰੇਸਾ, ਸੀ. ਵੀ. ਰਮਨ, ਕੈਲਾਸ਼ ਸਤਿਆਰਥੀ ਅਤੇ ਰਵਿੰਦਰਨਾਥ ਟੈਗੋਰ) ਦੇ ਬੱਚਿਆਂ ਵੱਲੋਂ ਰੰਗੋਲੀ ਬਣਾਉੇਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਬੱਚਿਆਂ ਵੱਲੋਂ ਵੱਖਰੋ – ਵੱਖਰੇ ਵਿਸ਼ੇ ੳੱਪਰ ਰੰਗੋਲੀਆਂ ਬਣਾਈਆਂ ਗਈਆਂ ਜੋ ਕਿ ਵਧੀਆ ਸੰਦੇਸ਼ ਦੇਣ ਦੇ ਨਾਲ ਨਾਲ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰ ਰਹੀਆਂ ਸਨ।

ਬੱਚਿਆਂ ਨੇ ਆਪਣੀਆਂ ਰੰਗੋਲੀਆਂ ਵਿੱਚ ਪਾਣੀ ਬਚਾਉਣ ਸੰਬੰਧੀ, ਬੇਟੀ ਬਚਾਓ ਬੇਟੀ ਪੜਾਓ, ਫਿਟ ਇੰਡੀਆ ਆਵਾਸ ਯੋਜਨਾ, ਆਤੰਕਵਾਦ, ਪਾਕਿਸਤਾਨ ਤੋਂ ਅਭਿਨੰਦਨ ਦੀ ਵਾਪਸੀ, ਹੇਮਾ ਦਾਸ ਵੱਲੋਂ ਜਿੱਤੇ ਪੰਜ ਗੋਲਡ ਮੈਡਲ, ਮਿਸ਼ਨ ਮੰਗਲ ਅਦਿ ਉਪਲਬਧੀਆਂ ਤੇ ਚਾਨਣਾ ਪਾਇਆ।

ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਕੁਮਾਰੀ ਦੁਆਰਾ ਬੱਚਿਆਂ ਵੱਲੋਂ ਬਣਾਈਆਂ ਰੰਗੋਲੀਆਂ ਦੀ ਖੂਬ ਪ੍ਰਸ਼ੰਸਾ ਕੀਤੀ ਗਈ ੳੱਥੇ ਹੀ ਉਨ੍ਹਾਂ ਨੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਬੱਚਿਆਂ ਨੂੰ ਯੋਗ ਅਗਵਾਈ ਦਿੱਤੀ। ੳਨ੍ਹਾਂ ਦੇਸ਼ ਦੀਆਂ ਗਤੀਵਿਧੀਆਂ ਬਾਰੇ ਬੱਚਿਆਂ ਨੂੰ ਗਿਆਨ ਪ੍ਰਾਪਤੀ ਲਈ ਪੇ੍ਰਰਿਤ ਕੀਤਾ। ਇਸ ਪ੍ਰਤੀਯੋਗਤਾ ਦੀ ਜੱਜਮੈਂਟ ਸਕੂਲ ਦੇ ਬਹੁਤ ਹੀ ਸਤਿਕਾਰ ਯੋਗ ਚੇਅਰਮੈਂਨ ਸ਼੍ਰੀ ਸਤੀਸ਼ ਕਾਲੜਾ ਜੀ ਦੁਆਰਾ ਕੀਤੀ ਗਈ। ਬੱਚਿਆਂ ਦੀ ਵਧੀਆ ਤੋਂ ਵਧੀਆ ਕਾਰਗੁਜਾਰੀ ਸਦਕਾ ਜੱਜਮੈਂਟ ਕਰਨ ਵਿੱਚ ਬਹੁਤ ਔਖਿਆਈ ਆਈ ਅਤੇ ਉਨ੍ਹਾਂ ਨੇ ਬਹੁਤ ਹੀ ਬਰੀਕੀ ਨਾਲ ਦੇਖਦੇ ਹੋਏ ਜੱਜਮੈਂਟ ਕੀਤੀ।

ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ ਦੁਆਰਾ ਪਿੰ੍ਰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਨੂੰ ਸਕੂਲ ਵਿਖੇ ਅਜਿਹੇ ਗਿਆਨ ਵਧਾਊ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਕਰਵਾਉਂਦੇ ਰਹਿਣ ਤੇ ਮੁਬਾਰਕਵਾਦ ਦਿੱਤੀ ਅਤੇ ਸਮੂਹ ਵਿਿਦਆਰਥੀਆਂ ਅਤੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਬੱਚਿਆਂ ਨੂੰ ਰੋਜਾਨਾ ਅਖਬਾਰ ਪੜ੍ਹਨ ਅਤੇ ਖਬਰਾਂ ਸੁਨਣ ਲਈ ੳਤਸ਼ਾਹਿਤ ਕੀਤਾ ਤਾਂ ਜੋ ਉਹ ਆਪਣੇ ਆਸ ਪਾਸ ਦੀਆਂ ਘਟਨਾਵਾ ਪ੍ਰਤੀ ਸੁਚੇਤ ਰਹਿ ਸਕਣ। ਇਸ ਮੌਕੇ ਪਿੰ੍ਰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਹਾਜਰ ਸਨ।