ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵੱਲੋਂ ਭਾਰਤ ਦੀਆਂ ਪ੍ਰਮੁੱਖ ਉਪਲਬਧੀਆਂ ਬਾਰੇ ਰੰਗੋਲੀਆਂ ਬਣਾ ਕੇ ਕੀਤਾ ਜਾਗਰੂਕ।

ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਮਾਜ ਨੂੰ ਸੇਧ ਦੇਣ ਸੰਬੰਧੀ ਤਰ੍ਹਾਂ – ਤਰ੍ਹਾਂ ਦੀਆਂ ਗਤੀਵਿਧੀਆਂ ਸਕੂਲ ਵਿਖੇ ਕਰਵਾਉਂਦੀ ਰਹਿੰਦੀ ਹੈ। ਇਸੇ ਲੜੀ ਤਹਿਤ ਸਕੂਲ ਵਿਖੇ ਰੰਗੋਲੀਆਂ ਬਣਾ ਕੇ ਸਰਕਾਰ ਦੀਆਂ ਪ੍ਰਮੁੱਖ ਪ੍ਰਾਪਤੀਆਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ।

ਇਸੇ ਮੌਕੇ ਸਕੂਲ ਦੇ ਚਾਰੋ ਹਾਉਸ (ਮਦਰ ਟੈਰੇਸਾ, ਸੀ. ਵੀ. ਰਮਨ, ਕੈਲਾਸ਼ ਸਤਿਆਰਥੀ ਅਤੇ ਰਵਿੰਦਰਨਾਥ ਟੈਗੋਰ) ਦੇ ਬੱਚਿਆਂ ਵੱਲੋਂ ਰੰਗੋਲੀ ਬਣਾਉੇਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਬੱਚਿਆਂ ਵੱਲੋਂ ਵੱਖਰੋ – ਵੱਖਰੇ ਵਿਸ਼ੇ ੳੱਪਰ ਰੰਗੋਲੀਆਂ ਬਣਾਈਆਂ ਗਈਆਂ ਜੋ ਕਿ ਵਧੀਆ ਸੰਦੇਸ਼ ਦੇਣ ਦੇ ਨਾਲ ਨਾਲ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰ ਰਹੀਆਂ ਸਨ।

ਬੱਚਿਆਂ ਨੇ ਆਪਣੀਆਂ ਰੰਗੋਲੀਆਂ ਵਿੱਚ ਪਾਣੀ ਬਚਾਉਣ ਸੰਬੰਧੀ, ਬੇਟੀ ਬਚਾਓ ਬੇਟੀ ਪੜਾਓ, ਫਿਟ ਇੰਡੀਆ ਆਵਾਸ ਯੋਜਨਾ, ਆਤੰਕਵਾਦ, ਪਾਕਿਸਤਾਨ ਤੋਂ ਅਭਿਨੰਦਨ ਦੀ ਵਾਪਸੀ, ਹੇਮਾ ਦਾਸ ਵੱਲੋਂ ਜਿੱਤੇ ਪੰਜ ਗੋਲਡ ਮੈਡਲ, ਮਿਸ਼ਨ ਮੰਗਲ ਅਦਿ ਉਪਲਬਧੀਆਂ ਤੇ ਚਾਨਣਾ ਪਾਇਆ।

ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਕੁਮਾਰੀ ਦੁਆਰਾ ਬੱਚਿਆਂ ਵੱਲੋਂ ਬਣਾਈਆਂ ਰੰਗੋਲੀਆਂ ਦੀ ਖੂਬ ਪ੍ਰਸ਼ੰਸਾ ਕੀਤੀ ਗਈ ੳੱਥੇ ਹੀ ਉਨ੍ਹਾਂ ਨੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਬੱਚਿਆਂ ਨੂੰ ਯੋਗ ਅਗਵਾਈ ਦਿੱਤੀ। ੳਨ੍ਹਾਂ ਦੇਸ਼ ਦੀਆਂ ਗਤੀਵਿਧੀਆਂ ਬਾਰੇ ਬੱਚਿਆਂ ਨੂੰ ਗਿਆਨ ਪ੍ਰਾਪਤੀ ਲਈ ਪੇ੍ਰਰਿਤ ਕੀਤਾ। ਇਸ ਪ੍ਰਤੀਯੋਗਤਾ ਦੀ ਜੱਜਮੈਂਟ ਸਕੂਲ ਦੇ ਬਹੁਤ ਹੀ ਸਤਿਕਾਰ ਯੋਗ ਚੇਅਰਮੈਂਨ ਸ਼੍ਰੀ ਸਤੀਸ਼ ਕਾਲੜਾ ਜੀ ਦੁਆਰਾ ਕੀਤੀ ਗਈ। ਬੱਚਿਆਂ ਦੀ ਵਧੀਆ ਤੋਂ ਵਧੀਆ ਕਾਰਗੁਜਾਰੀ ਸਦਕਾ ਜੱਜਮੈਂਟ ਕਰਨ ਵਿੱਚ ਬਹੁਤ ਔਖਿਆਈ ਆਈ ਅਤੇ ਉਨ੍ਹਾਂ ਨੇ ਬਹੁਤ ਹੀ ਬਰੀਕੀ ਨਾਲ ਦੇਖਦੇ ਹੋਏ ਜੱਜਮੈਂਟ ਕੀਤੀ।

ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ ਦੁਆਰਾ ਪਿੰ੍ਰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਨੂੰ ਸਕੂਲ ਵਿਖੇ ਅਜਿਹੇ ਗਿਆਨ ਵਧਾਊ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਕਰਵਾਉਂਦੇ ਰਹਿਣ ਤੇ ਮੁਬਾਰਕਵਾਦ ਦਿੱਤੀ ਅਤੇ ਸਮੂਹ ਵਿਿਦਆਰਥੀਆਂ ਅਤੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਬੱਚਿਆਂ ਨੂੰ ਰੋਜਾਨਾ ਅਖਬਾਰ ਪੜ੍ਹਨ ਅਤੇ ਖਬਰਾਂ ਸੁਨਣ ਲਈ ੳਤਸ਼ਾਹਿਤ ਕੀਤਾ ਤਾਂ ਜੋ ਉਹ ਆਪਣੇ ਆਸ ਪਾਸ ਦੀਆਂ ਘਟਨਾਵਾ ਪ੍ਰਤੀ ਸੁਚੇਤ ਰਹਿ ਸਕਣ। ਇਸ ਮੌਕੇ ਪਿੰ੍ਰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਹਾਜਰ ਸਨ।