ਮੀਂਹ ਅਤੇ ਹਨੇਰੀਆਂ ✍️ ਸਲੇਮਪੁਰੀ ਦਾ ਮੌਸਮਨਾਮਾ-

ਮੀਂਹ ਅਤੇ ਹਨੇਰੀਆਂ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 21 ਤੋੰ 24 ਮਾਰਚ ਦੌਰਾਨ ਤਕੜਾ ਪੱਛਮੀ ਸਿਸਟਮ ਖਿੱਤੇ ਪੰਜਾਬ 'ਚ ਹਨੇਰੀਆਂ ਨਾਲ ਬਰਸਾਤੀ ਕਾਰਵਾਈਆਂ ਨੂੰ ਅੰਜਾਮ ਦੇਵੇਗਾ। ਤਾਜਾ ਪੱਛਮੀ ਸਿਸਟਮ ਦੇ ਅਸਰ ਨਾਲ 20 ਮਾਰਚ ਦੁਪਹਿਰ  ਤੋਂ ਲਹਿੰਦੇ ਪੰਜਾਬ 'ਚ ਕਾਰਵਾਈ ਸ਼ੁਰੂ ਹੋਣ ਸਾਰ ਸ਼ਾਮ ਨੂੰ ਪਾਕਿਸਤਾਨ ਬਾਰਡਰ ਨਾਲ ਲੱਗਦੇ ਪੰਜਾਬ 'ਚ ਬੱਦਲਵਾਹੀ ਆ ਜਾਵੇਗੀ ਜਦਕਿ ਕੱਲ੍ਹ ਰਾਤ ਅਤੇ ਪਰਸੋਂ ਸਵੇਰ ਦਰਮਿਆਨ ਹਲਕੀ ਬਰਸਾਤੀ ਕਾਰਵਾਈ ਨਾਲ ਉਤਰ -ਪੱਛਮੀ ਪੰਜਾਬ 'ਚ ਪਹਿਲੀ ਹਨੇਰੀ ਦੀ ਆਸ ਰਹੇਗੀ। ਪ੍ਰਾਪਤ ਜਾਣਕਾਰੀ ਅਨੁਸਾਰ 21 ਤੋੰ 24 ਮਾਰਚ ਦੌਰਾਨ ਰੁਕ-ਰੁਕ ਬਣਦੇ ਗਰਜ਼-ਲਿਸ਼ਕ ਵਾਲੇ ਬੱਦਲਾਂ ਨਾਲ ਖਿੱਤੇ ਪੰਜਾਬ ਦੇ ਜਿਆਦਾਤਰ ਹਿੱਸਿਆਂ 'ਚ ਦਰਮਿਆਨੀ ਬਾਰਿਸ਼ ਦੀ ਉਮੀਦ ਹੈ, ਪਰ ਕੁੱਝ ਖੇਤਰਾਂ 'ਚ ਭਾਰੀ ਬਾਰਿਸ਼ ਵੀ ਹੋ ਸਕਦੀ ਹੈ, ਖਾਸਕਰ ਮਾਝੇ-ਦੁਆਬੇ 'ਚ ਕਾਫੀ ਉਮੀਦ ਹੈ। 21 ਅਤੇ 22 ਮਾਰਚ ਨੂੰ 1/2 ਵਾਰ ਖਿੱਤੇ ਪੰਜਾਬ 'ਚ ਟੁੱਟਵੀਂ ਹਲਕੀ/ਦਰਮਿਆਨੀ ਕਾਰਵਾਈ ਦੀ ਉਮੀਦ ਹੈ। 22 ਮਾਰਚ ਦੀ ਸ਼ਾਮ-ਰਾਤ ਤੋਂ ਪੁਰੇ ਦੇ ਤੇਜ਼ ਹੋਣ ਨਾਲ ਸਪੈਲ ਪੂਰੀ ਤਰ੍ਹਾਂ ਐਕਟਿਵ ਹੋ ਜਾਵੇਗਾ, ਜਿਸਦੇ ਫਲਸਰੂਪ 23/24 ਮਾਰਚ ਨੂੰ  ਪੰਜਾਬ 'ਚ ਜਿਆਦਾਤਰ ਥਾਂ ਗਰਜ-ਲਿਸ਼ਕ ਵਾਲੇ ਤਕੜੇ ਬੱਦਲਾਂ ਨਾਲ ਦਰਮਿਆਨੇ ਅਤੇ ਕਿਤੇ-ਕਿਤੇ ਭਾਰੀ ਛਰਾਟੇ ਪੈਣ ਦੀ ਆਸ ਹੈ। ਸੋ ਕੁਲ ਮਿਲਾ ਕੇ 21 ਤੋਂ 24 ਮਾਰਚ ਦਰਮਿਆਨ ਖਿੱਤੇ ਪੰਜਾਬ 'ਚ ਬਰਸਾਤੀ ਕਾਰਵਾਈ ਹੋਵੇਗੀ।                            ਇਸ ਦੌਰਾਨ 1/2  ਵਾਰ ਤਕੜੀ ਹਨੇਰੀ ਦੀ ਆਸ ਹੈ ਅਤੇ ਕਿਤੇ-ਕਿਤੇ ਮੋਟੀ ਗੜ੍ਹੇਮਾਰੀ ਵੀ ਹੋਵੇਗੀ, ਇੱਕਾ ਦੁਕਾ ਥਾਂ ਗੋਲਫ ਗੇਂਦ ਆਕਾਰ ਵਾਲੀ ਭਾਰੀ ਗੜ੍ਹੇਮਾਰੀ ਤੇ ਟੋਰਨਾਡੋ (ਵਾਵਰੋਲੇ) ਵੀ ਬਣ‌ ਸਕਦਾ ਹੈ । ਇਹ ਸਪੈਲ ਲਹਿੰਦੇ ਪੰਜਾਬ 'ਚ ਵਧੇਰੇ ਪ੍ਰਭਾਵੀ ਰਹੇਗਾ, ਜਿਸ ਕਾਰਨ ਉਥੇ ਭਾਰੀ ਬਾਰਿਸ਼, ਗੜ੍ਹੇਮਾਰੀ ਅਤੇ 1/2 ਥਾਂ ਟੋਰਨਾਡੋ ਬਣਨ ਦੇ ਜਿਆਦਾ ਆਸਾਰ ਰਹਿਣਗੇ। 
ਜੰਮੂ ਅਤੇ ਹਿਮਾਚਲ ਪ੍ਰਦੇਸ਼ ਦੇ ਨੀਮ ਪਹਾੜੀ ਖੇਤਰਾਂ 'ਚ ਵੀ ਅਜਿਹਾ ਹੀ ਮੌਸਮ ਰਹੇਗਾ।
ਧੰਨਵਾਦ ਸਹਿਤ। 
ਪੇਸ਼ਕਸ਼ - 
-ਸੁਖਦੇਵ ਸਲੇਮਪੁਰੀ 
09780620233 
ਸਮਾਂ - 20 ਮਾਰਚ, 2021 ਸ਼ਾਮ 4:55