You are here

ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸੀ 'ਚ 11 ਰੋਜ਼ਾ ਸਮਾਗਮ ਸਮਾਪਤ-Video

ਜਗਰਾਉਂ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਦੇ 149ਵੇ ਜਨਮ ਅਸਥਾਨ ਪਿੰਡ ਸ਼ੇਰਪੁਰਾ ਕਲਾਂ ਵਿਖੇ ਬਾਬਾ ਚਰਨ ੋਿਸੰਘ ਜੀ ਦੀ ਰਹਿਨੁਮਈ ਹੇਠ ਚਲ ਰਹੇ 11 ਰੋਜ਼ਾ ਧਾਰਮਿਕ ਸਮਾਗਮ ਅੱਜ ਸਮਪਾਤ ਹੋ ਗਏ।ਧੰਨ-ਧੰਨ ਬਾਬਾ ਨੰਦ ਜੀ ਦੇ ਜਨਮ ਦਿਨ ਦੀ ਖੁਸ਼ੀ 'ਚ ਚਲ ਰਹੇ ਆਖੰਡਪਾਠਾਂ ਦੀ ਪੰਜਵੀ ਲੜੀ ਦੇ ਪਾਠਾਂ ਦੇ ਭੋਗ ਪਾਏ ਗਏ।ਭੋਗ ਸ਼ਬਦ ਕੀਰਤਨ ਭਾਈ ਸੁਖਦੇਵ ਸਿੰਘ ਗਿੱਦੜਵਿੰਡੀ,ਮਹੰਤ ਕੁਲਦੀਪ ਸਿੰਘ,ਗੁਰਮੇਲ ਸਿੰਘ ਨਾਨਕਸਰ,ਤਰਸੇਮ ਸਿੰਘ ਕੋਕਰੀ ਕਲਾਂ,ਰੋਸ਼ਨ ਸਿੰਘ ਜਗਰਾਉ ਅਤੇ ਰਾਗ-ਢਾਡੀ ਤੇ ਕਵੀਸ਼ਰੀਆਂ ਜੱਥਿਆਂ ਨੇ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ।ਇਸ ਸਮੇ ਬਾਬਾ ਚਰਨ ਸਿੰਘ ਨੇ ਕਿਹਾ ਬਾਬਾ ਨੰਦ ਸਿੰਘ ਜੀ ਨੇ ਪਵਿੱਤਰ ਪ੍ਰਵਚਨਾਂ ਮੁਤਾਬਕ ਨਾਮ,ਸਿਮਰਨ,ਸੇਵਾ ਤੇ ਭਗਤੀ ਕਰਨ ਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦਾ ਉਪਦੇਸ਼ ਦਿੱਤਾ ਤੇ ਸੰਗਤਾਂ ਨੂੰ ਥਾਂ-ਥਾ ਭਟਕਣ ਦੀ ਬਜਾਏ ਸਿਰਫ ਸ੍ਰੀ ਗੁਰੂ ਵਾਲੇ ਬਣਨ ਦਾ ਉਪਦੇਸ਼ ਦਿੱਤਾ।ਅੱਜ ਪੂਰੀ ਦਨੀਆਂ ਵਿੱਚ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਜੈ-ਜੈ ਕਾਰ ਹੋ ਰਹੀ ਹੈ।ਸਮਾਗਮਾਂ ਵਿੱਚ ਬਾਬਾ ਲੱਖਾ ਸਿੰਘ ਨਾਨਕਸਰ ਜ,ਬਾਬਾ ਬਲਜੀਤ ਸਿੰਘ, ਮੰਹਤ ਬਾਬਾ ਹਰਬੰਸ ਸਿੰਘ ਨਾਨਕਸਰ,ਨੇ ਬਾਬਾ ਜੀ ਦੇ ਜੀਵਨ ਤੇ ਚਾਨਣਾ ਪਾਇਆ।ਇਸ ਸਮੇ ਵਿਧਾਇਕ ਸਰਵਜੀਤ ਕੌਰ ਮਾਣੰੂਕੇ,ਸਾਬਾਕਾ ਵਿਧਇਕ ਐਸ.ਆਰ.ਕਲੇਰ,ਮਲਕੀਤ ਸਿੰਘ ਦਾਖਾ,ਸਰਪੰਚ ਸਰਬਜੀਤ ਸਿੰਘ ਖੇਹਿਰਾ,ਪ੍ਰਧਾਨ ਸੱੁਖ ਸ਼ੇਰਪੁਰਾ,ਸਰਪੰਚ ਸਿੰਕਦਰ ਸਿੰਘ ਗਾਲਿਬ ਕਲਾਂ,ਕਾਂਗਰਸ ਲੁਧਿਆਣਾ ਦਿਹਾਤੀ ਸੈਕਟਰੀ ਬਲਜਿੰਦਰ ਕੌਰ,ਸਾਬਕਾ ਸਰਪੰਚ ਹਰਜਿੰਦਰ ਸਿੰਘ,ਡਾ.ਹਰਚੰਦ ਸਿੰਘ ਤੂਰ,ਬਲਵਿੰਦਰ ਸਿੰਘ,ਆਦਿ ਹਾਜ਼ਰ ਸਨ।